
ਹਰਿਆਣਾ ਦੇ ਯਮੁਨਾਨਗਰ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ / ਨੀਂਹ ਪੱਥਰ ਰੱਖਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 14th, 12:00 pm
ਹਰਿਆਣਾ ਦੇ ਮਕਬੂਲ ਮੁੱਖ ਮੰਤਰੀ ਸ਼੍ਰੀਮਾਨ ਨਾਇਬ ਸਿੰਘ ਸੈਣੀ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਮਨੋਹਰ ਲਾਲ ਜੀ, ਰਾਓ ਇੰਦਰਜੀਤ ਸਿੰਘ ਜੀ, ਕ੍ਰਿਸ਼ਨਪਾਲ ਜੀ, ਹਰਿਆਣਾ ਸਰਕਾਰ ਦੇ ਮੰਤਰੀਗਣ, ਸਾਂਸਦ ਅਤੇ ਵਿਧਾਇਕਗਣ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ। ਹਰਿਆਣਾ ਕੇ ਮੇਰੇ ਭਾਈ-ਬੇਹਣਾ ਨੇ ਮੋਦੀ ਦੀ ਰਾਮ-ਰਾਮ। (हरियाणा के मेरे भाई-बेहणा ने मोदी की राम-राम।)
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਰਿਆਣਾ ਦੇ ਯਮੁਨਾਨਗਰ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
April 14th, 11:54 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਯਮੁਨਾਨਗਰ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਹਰਿਆਣਾ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ, ਉਨ੍ਹਾਂ ਨੇ ਹਰਿਆਣਾ ਦੀ ਪਵਿੱਤਰ ਭੂਮੀ ਨੂੰ ਨਮਨ ਕੀਤਾ ਅਤੇ ਇਸ ਨੂੰ ਮਾਂ ਸਰਸਵਤੀ ਦੀ ਉਤਪਤੀ (ਮੂਲ ਸਥਲ), ਮੰਤਰਾ ਦੇਵੀ (Mantra Devi) ਦਾ ਨਿਵਾਸ ਸਥਲ, ਪੰਚਮੁਖੀ ਹਨੂੰਮਾਨ ਜੀ ਦਾ ਸਥਾਨ ਅਤੇ ਪਵਿੱਤਰ ਕਪਾਲ ਮੋਚਨ ਸਾਹਿਬ ਦਾ ਸਥਲ ਦੱਸਿਆ। ਉਨ੍ਹਾਂ ਨੇ ਕਿਹਾ, “ਹਰਿਆਣਾ ਸੱਭਿਆਚਾਰ, ਭਗਤੀ ਅਤੇ ਸਮਰਪਣ ਦਾ ਸੰਗਮ ਹੈ।” ਉਨ੍ਹਾਂ ਨੇ ਬਾਬਾ ਸਾਹੇਬ ਅੰਬੇਡਕਰ ਦੀ 135ਵੀਂ ਜਯੰਤੀ ‘ਤੇ ਸਾਰੇ ਨਾਗਰਿਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਬਾਬਾ ਸਾਹੇਬ ਦੇ ਵਿਜ਼ਨ ਅਤੇ ਪ੍ਰੇਰਣਾ ‘ਤੇ ਚਾਨਣਾ ਪਾਇਆ, ਜਿਸ ਨਾਲ ਵਿਕਾਸ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਨੂੰ ਮਾਰਗਦਰਸ਼ਨ ਮਿਲ ਰਿਹਾ ਹੈ।
ਹਰਿਆਣਾ ਦੇ ਹਿਸਾਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
April 14th, 11:00 am
ਹਰਿਆਣਾ ਦੇ ਹਿਸਾਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦੇ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 410 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਹਿਸਾਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦੀ ਨੀਂਹ ਰੱਖੀ
April 14th, 10:16 am
ਹਵਾਈ ਯਾਤਰਾ ਨੂੰ ਸਾਰਿਆਂ ਦੇ ਲਈ ਸੁਰੱਖਿਅਤ, ਕਿਫਾਇਤੀ ਅਤੇ ਸੁਲਭ ਬਣਾਉਣ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਹਿਸਾਰ ਵਿੱਚ ਮਹਾਰਾਜਾ ਅਗ੍ਰਸੇਨ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦੀ ਨੀਂਹ ਰੱਖੀ, ਜਿਸ ‘ਤੇ 410 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਆਵੇਗੀ। ਉਪਸਥਿਤ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਹਰਿਆਣਾ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਤਾਕਤ, ਖੇਡ ਭਾਵਨਾ ਅਤੇ ਭਾਈਚਾਰੇ ਨੂੰ ਰਾਜ ਦੀ ਪਹਿਚਾਣ ਦੇ ਰੂਪ ਵਿੱਚ ਸਵੀਕਾਰ ਕੀਤਾ। ਉਨ੍ਹਾਂ ਨੇ ਇਸ ਵਿਅਸਤ ਫਸਲ ਦੇ ਮੌਸਮ ਦੌਰਾਨ ਅਸ਼ੀਰਵਾਦ ਦੇਣ ਦੇ ਲਈ ਵੱਡੀ ਸੰਖਿਆ ਵਿੱਚ ਉਪਸਥਿਤ ਲੋਕਾਂ ਦੇ ਪ੍ਰਤੀ ਆਭਾਰ ਵਿਅਕਤ ਕੀਤਾ।ਪ੍ਰਧਾਨ ਮੰਤਰੀ ਅੰਬੇਡਕਰ ਜਯੰਤੀ ਦੇ ਅਵਸਰ 'ਤੇ 14 ਅਪ੍ਰੈਲ ਨੂੰ ਹਰਿਆਣਾ ਦਾ ਦੌਰਾ ਕਰਨਗੇ
April 12th, 04:48 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੰਬੇਡਕਰ ਜਯੰਤੀ ਦੇ ਅਵਸਰ ‘ਤੇ 14 ਅਪ੍ਰੈਲ ਨੂੰ ਹਰਿਆਣਾ ਜਾਣਗੇ। ਹਰਿਆਣਾ ਵਿੱਚ ਉਹ ਸਭ ਤੋਂ ਪਹਿਲੇ ਹਿਸਾਰ ਜਾਣਗੇ ਅਤੇ ਸੁਬ੍ਹਾ ਕਰੀਬ 10:15 ਵਜੇ ਹਿਸਾਰ ਤੋਂ ਅਯੁੱਧਿਆ ਦੇ ਲਈ ਕਮਰਸ਼ੀਅਲ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਦੇ ਨਾਲ ਹੀ, ਉਹ ਹਿਸਾਰ ਹਵਾਈ ਅੱਡੇ ਦੇ ਨਵੇਂ ਟਰਮੀਨਲ ਭਵਨ ਦਾ ਨੀਂਹ ਪੱਥਰ ਭੀ ਰੱਖਣਗੇ। ਪ੍ਰਧਾਨ ਮੰਤਰੀ ਹਿਸਾਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ।ਤਮਿਲ ਨਾਡੂ ਦੇ ਰਾਮੇਸ਼ਵਰਮ ਵਿੱਚ ਵਿਭਿੰਨ ਵਿਕਾਸ ਕਾਰਜਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
April 06th, 02:00 pm
ਤਮਿਲ ਨਾਡੂ ਦੇ ਰਾਜਪਾਲ ਐੱਨ ਰਵੀ ਜੀ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਅਸ਼ਵਿਨੀ ਵੈਸ਼ਣਵ ਜੀ, ਡਾਕਟਰ ਐੱਲ ਮੁਰੂਗਨ ਜੀ, ਤਮਿਲ ਨਾਡੂ ਸਰਕਾਰ ਦੇ ਮੰਤਰੀ ਗਣ, ਸਾਂਸਦ, ਹੋਰ ਮਹਾਨੁਭਾਵ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤਮਿਲ ਨਾਡੂ ਦੇ ਰਾਮੇਸ਼ਵਰਮ ਵਿੱਚ 8,300 ਕਰੋੜ ਰੁਪਏ ਤੋਂ ਅਧਿਕ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ
April 06th, 01:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਨੇ ਰਾਮੇਸ਼ਵਰਮ ਵਿੱਚ 8,300 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਰੇਲ ਅਤੇ ਸੜਕ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਤੋਂ ਪਹਿਲੇ, ਉਨ੍ਹਾਂ ਨੇ ਭਾਰਤ ਦੇ ਪਹਿਲੇ ਵਰਟੀਕਲ ਲਿਫਟ ਸੀ ਬਰਿਜ (vertical lift sea bridge)- ਨਵੇਂ ਪੰਬਨ ਰੇਲ ਬਰਿਜ (Pamban Rail Bridge) ਦਾ ਉਦਘਾਟਨ ਕੀਤਾ ਅਤੇ ਸੜਕ ਪੁਲ਼ ਤੋਂ ਇੱਕ ਟ੍ਰੇਨ ਅਤੇ ਇੱਕ ਜਹਾਜ਼ ਨੂੰ ਹਰੀ ਝੰਡੀ ਦਿਖਾਈ ਅਤੇ ਪੁਲ਼ ਦਾ ਸੰਚਾਲਨ ਦੇਖਿਆ। ਉਨ੍ਹਾਂ ਨੇ ਰਾਮੇਸ਼ਵਰਮ ਵਿੱਚ ਰਾਮਨਾਥਸੁਆਮੀ ਮੰਦਿਰ ਵਿੱਚ ਦਰਸ਼ਨ ਅਤੇ ਪੂਜਾ (darshan and pooja) ਭੀ ਕੀਤੀ। ਇਸ ਅਵਸਰ ‘ਤੇ ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਸ਼੍ਰੀ ਰਾਮ ਨੌਮੀ ਦਾ ਪਾਵਨ ਅਵਸਰ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਹੀ ਅਯੁੱਧਿਆ ਵਿੱਚ ਸ਼ਾਨਦਾਰ ਰਾਮ ਮੰਦਿਰ (magnificent Ram Mandir in Ayodhya) ਵਿੱਚ ਸੂਰਜ ਦੀਆਂ ਦਿੱਬ ਕਿਰਨਾਂ ਨੇ ਰਾਮਲਲਾ ਨੂੰ ਸ਼ਾਨਦਾਰ ਤਿਲਕ (grand tilak) ਨਾਲ ਸੁਸ਼ੋਭਿਤ ਕੀਤਾ। ਉਨ੍ਹਾਂ ਨੇ ਕਿਹਾ, “ਭਗਵਾਨ ਸ਼੍ਰੀ ਰਾਮ ਦਾ ਜੀਵਨ ਅਤੇ ਉਨ੍ਹਾਂ ਦੇ ਸ਼ਾਸਨਕਾਲ ਤੋਂ ਮਿਲੀ ਸੁਸ਼ਾਸਨ ਨੂੰ ਪ੍ਰੇਰਣਾ ਦੇ ਲਈ ਮਹੱਤਵਪੂਰਨ ਅਧਾਰ ਦਾ ਕੰਮ ਕਰਦੀ ਹੈ।” ਉਨ੍ਹਾਂ ਨੇ ਕਿਹਾ ਕਿ ਤਮਿਲ ਨਾਡੂ ਦੇ ਸੰਗਮ ਯੁਗ ਦੇ ਸਾਹਿਤ (Tamil Nadu's Sangam-era literature) ਵਿੱਚ ਭੀ ਭਗਵਾਨ ਸ਼੍ਰੀ ਰਾਮ (Lord Shri Ram) ਦਾ ਉਲੇਖ ਹੈ, ਉਨ੍ਹਾਂ ਨੇ ਰਾਮੇਸ਼ਵਰਮ ਦੀ ਪਵਿੱਤਰ ਧਰਤੀ ਤੋਂ ਸ਼੍ਰੀ ਰਾਮ ਨੌਮੀ ਦੇ ਅਵਸਰ ‘ਤੇ ਸਾਰੇ ਨਾਗਰਿਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।ਮਹਾਕੁੰਭ ‘ਤੇ ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 18th, 01:05 pm
ਮੈਂ ਪ੍ਰਯਾਗਰਾਜ ਵਿੱਚ ਹੋਏ ਮਹਾਕੁੰਭ ‘ਤੇ ਸੰਬੋਧਨ ਦੇਣ ਦੇ ਲਈ ਉਪਸਥਿਤ ਹੋਇਆ ਹਾਂ। ਅੱਜ ਮੈਂ ਇਸ ਸਦਨ ਦੇ ਜ਼ਰੀਏ ਕੋਟਿ-ਕੋਟਿ ਦੇਸ਼ਵਾਸੀਆਂ ਨੂੰ ਨਮਨ ਕਰਦਾ ਹਾਂ, ਜਿਨ੍ਹਾਂ ਦੀ ਵਜ੍ਹਾ ਨਾਲ ਮਹਾਕੁੰਭ ਦਾ ਸਫ਼ਲ ਆਯੋਜਨ ਹੋਇਆ। ਮਹਾਕੁੰਭ ਦੀ ਸਫ਼ਲਤਾ ਵਿੱਚ ਅਨੇਕ ਲੋਕਾਂ ਦਾ ਯੋਗਦਾਨ ਹੈ। ਮੈਂ ਸਰਕਾਰ ਦੇ, ਸਮਾਜ ਦੇ, ਸਾਰੇ ਕਰਮਯੋਗੀਆਂ ਦਾ ਅਭਿਨੰਦਨ ਕਰਦਾ ਹਾਂ। ਮੈਂ ਦੇਸ਼ ਭਰ ਦੇ ਸ਼ਰਧਾਲੂਆਂ ਨੂੰ, ਉੱਤਰ ਪ੍ਰਦੇਸ਼ (ਯੂਪੀ) ਦੀ ਜਨਤਾ ਵਿਸ਼ੇਸ਼ ਤੌਰ ‘ਤੇ ਪ੍ਰਯਾਗਰਾਜ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਹਾ ਕੁੰਭ ਦੇ ਸਫ਼ਲ ਸਮਾਪਨ ‘ਤੇ ਲੋਕ ਸਭਾ ਨੂੰ ਸੰਬੋਧਨ ਕੀਤਾ
March 18th, 12:10 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਮਹਾ ਕੁੰਭ ਦੇ ਸਫ਼ਲ ਸਮਾਪਨ ‘ਤੇ ਲੋਕ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਦੇਸ਼ ਦੇ ਉਨ੍ਹਾਂ ਅਣਗਿਣਤ ਨਾਗਰਿਕਾਂ ਨੂੰ ਹਾਰਦਿਕ ਵਧਾਈ ਦਿੱਤੀ ਜਿਨ੍ਹਾਂ ਦੇ ਪ੍ਰਯਾਸਾਂ ਨਾਲ ਮਹਾ ਕੁੰਭ ਦੀ ਭਵਯ (ਸ਼ਾਨਦਾਰ) ਸਫ਼ਲਤਾ ਸੁਨਿਸ਼ਚਿਤ ਹੋਈ। ਮਹਾ ਕੁੰਭ ਨੂੰ ਸਫ਼ਲ ਬਣਾਉਣ ਵਿੱਚ ਵਿਭਿੰਨ ਵਿਅਕਤੀਆਂ ਅਤੇ ਸਮੂਹਾਂ ਦੇ ਸਮੂਹਿਕ ਯੋਗਦਾਨ ‘ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਸਰਕਾਰ, ਸਮਾਜ ਅਤੇ ਇਸ ਵਿੱਚ ਸ਼ਾਮਲ ਸਾਰੇ ਸਮਰਪਿਤ ਕਾਰਜਕਰਤਾਵਾਂ ਦੇ ਪ੍ਰਯਾਸਾਂ ਨੂੰ ਸਵੀਕਾਰ ਕੀਤਾ ਅਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਸ਼੍ਰੀ ਮੋਦੀ ਨੇ ਦੇਸ਼ ਭਰ ਦੇ ਸ਼ਰਧਾਲੂਆਂ, ਵਿਸ਼ੇਸ਼ ਕਰਕੇ ਉੱਤਰ ਪ੍ਰਦੇਸ਼ ਦੇ ਲੋਕਾਂ ਅਤੇ ਪ੍ਰਯਾਗਰਾਜ ਦੇ ਨਾਗਰਿਕਾਂ ਦਾ ਉਨ੍ਹਾਂ ਦੀਆਂ ਅਮੁੱਲ ਸਮਰਥਨ ਅਤੇ ਭਾਗੀਦਾਰੀ ਦੇ ਲਈ ਵਿਸ਼ੇਸ਼ ਉਲੇਖ ਕਰਦੇ ਹੋਏ ਆਭਾਰ ਵਿਅਕਤ ਕੀਤਾ।ਮਾਰੀਸ਼ਸ ਵਿੱਚ ਭਾਰਤੀ ਭਾਈਚਾਰੇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 12th, 06:07 am
ਜਦੋਂ 10 ਵਰ੍ਹੇ ਪਹਿਲਾਂ ਅੱਜ ਦੀ ਹੀ ਮਿਤੀ ਨੂੰ ਮੈਂ ਮਾਰੀਸ਼ਸ ਆਇਆ ਸੀ....ਉਸ ਸਾਲ ਤਦ ਹੋਲੀ ਇੱਕ ਹਫ਼ਤੇ ਪਹਿਲਾਂ ਹੀ ਬੀਤੀ ਸੀ....ਤਦ ਮੈਂ ਭਾਰਤ ਤੋਂ ਫਗੁਆ ਦੀ ਉਮੰਗ ਆਪਣੇ ਨਾਲ ਲਿਆਇਆ ਸੀ..... ਹੁਣ ਇਸ ਵਾਰ ਮਾਰੀਸ਼ਸ ਤੋਂ ਹੋਲੀ ਦੇ ਰੰਗ ਆਪਣੇ ਨਾਲ ਲੈ ਕੇ ਭਾਰਤ ਜਾਵਾਂਗਾ....ਇੱਕ ਦਿਨ ਬਾਅਦ ਹੀ ਉੱਥੇ ਵੀ ਹੋਲੀ ਹੈ....14 ਤਾਰੀਖ ਨੂੰ ਹਰ ਤਰਫ਼ ਰੰਗ ਹੀ ਰੰਗ ਹੋਵੇਗਾ.........ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੌਰੀਸ਼ਸ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ
March 11th, 07:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੌਰੀਸ਼ਸ ਦੇ ਪ੍ਰਧਾਨ ਮੰਤਰੀ ਮਹਾਮਹਿਮ ਨਵੀਨਚੰਦਰ ਰਾਮਗੁਲਾਮ ਦੇ ਨਾਲ ਅੱਜ ਟ੍ਰਾਇਨੋਨ ਕਨਵੈਂਨਸ਼ਨ ਸੈਂਟਰ (Trianon Convention Centre) ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਵਿੱਚ ਮੌਰੀਸ਼ਸ ਦੇ ਭਾਰਤੀ ਭਾਈਚਾਰੇ ਅਤੇ ਭਾਰਤ ਦੇ ਮਿੱਤਰਾਂ ਦੀ ਇੱਕ ਸਭਾ ਨੂੰ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਵਿਦਿਆਰਥੀਆਂ, ਪੇਸ਼ੇਵਰਾਂ, ਸਮਾਜਿਕ-ਸੱਭਿਆਚਾਰਕ ਸੰਗਠਨਾਂ ਅਤੇ ਕਾਰੋਬਾਰ ਜਗਤ ਦੇ ਪ੍ਰਮੁੱਖ ਵਿਅਕਤੀਆਂ ਸਮੇਤ ਭਾਰਤੀ ਪ੍ਰਵਾਸੀਆਂ ਦੀ ਉਤਸ਼ਾਹੀ ਭਾਗੀਦਾਰੀ ਰਹੀ। ਇਸ ਵਿੱਚ ਮੌਰੀਸ਼ਸ ਦੇ ਕਈ ਮੰਤਰੀ, ਸੰਸਦ ਮੈਂਬਰ ਅਤੇ ਹੋਰ ਪਤਵੰਤੇ ਵੀ ਸ਼ਾਮਲ ਹੋਏ।ਪ੍ਰਧਾਨ ਮੰਤਰੀ ਨੇ ਰਾਮ ਜਨਮਭੂਮੀ ਮੰਦਿਰ ਦੇ ਮੁੱਖ ਪੁਜਾਰੀ ਮਹੰਤ ਸਤਯੇਂਦਰ ਦਾਸ ਜੀ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ
February 12th, 02:05 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਮ ਜਨਮਭੂਮੀ ਮੰਦਿਰ ਦੇ ਮੁੱਖ ਪੁਜਾਰੀ ਮਹੰਤ ਸਤਯੇਂਦਰ ਦਾਸ ਜੀ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ। ਸ਼੍ਰੀ ਮੋਦੀ ਨੇ ਮਹੰਤ ਸਤਯੇਂਦਰ ਦਾਸ ਜੀ ਨੂੰ ਧਾਰਮਿਕ ਅਨੁਸ਼ਠਾਨਾਂ ਅਤੇ ਸ਼ਾਸਤਰਾਂ ਦਾ ਮਾਹਰ ਦੱਸਦੇ ਹੋਏ ਉਨ੍ਹਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਪਣਾ ਸੰਪੂਰਨ ਜੀਵਨ ਭਗਵਾਨ ਸ਼੍ਰੀ ਰਾਮ ਦੀ ਸੇਵਾ ਵਿੱਚ ਸਮਰਪਿਤ ਕਰ ਦਿੱਤਾ।ਪ੍ਰਧਾਨ ਮੰਤਰੀ ਨੇ ਸ਼੍ਰੀ ਕਾਮੇਸ਼ਵਰ ਚੌਪਾਲ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ
February 07th, 11:54 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਕਾਮੇਸ਼ਵਰ ਚੌਪਾਲ ਦੇ ਅਕਾਲ ਚਲਾਣੇ ‘ਤੇ ਸੋਗ ਵਿਅਕਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼੍ਰੀ ਚੌਪਾਲ ਇੱਕ ਸਮਰਪਿਤ ਰਾਮ ਭਗਤ ਸਨ ਅਤੇ ਉਨ੍ਹਾਂ ਨੇ ਅਯੋਧਿਆ ਵਿੱਚ ਰਾਮ ਮੰਦਿਰ ਦੇ ਨਿਰਮਾਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਦਿੱਤਾ ਸੀ।ਪ੍ਰਧਾਨ ਮੰਤਰੀ ਨੇ ਅਯੁੱਧਿਆ ਵਿੱਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
January 11th, 09:53 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਯੁੱਧਿਆ ਵਿੱਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ‘ਤੇ ਸਾਰੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, “ਸਦੀਆਂ ਦੇ ਤਿਆਗ, ਤਪੱਸਿਆ ਅਤੇ ਸੰਘਰਸ਼ ਤੋਂ ਬਾਅਦ ਬਣਿਆ ਇਹ ਮੰਦਿਰ ਸਾਡੇ ਸੱਭਿਆਚਾਰ ਅਤੇ ਅਧਿਆਤਮ ਦੀ ਮਹਾਨ ਵਿਰਾਸਤ ਹੈ।”ਪ੍ਰਯਾਗਰਾਜ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦੇ ਉਦਘਾਟਨ ਅਤੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 13th, 02:10 pm
ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀਬੇਨ ਪਟੇਲ ਜੀ, ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿਤਯਨਾਥ ਜੀ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਯ ਜੀ, ਬ੍ਰਿਜੇਸ਼ ਪਾਠਕ ਜੀ, ਉੱਤਰ ਪ੍ਰਦੇਸ਼ ਦੇ ਮੰਤਰੀ, ਸਾਂਸਦ ਅਤੇ ਵਿਧਾਇਕ ਸਾਥੀ, ਪ੍ਰਯਾਗਰਾਜ ਦੇ ਮੇਅਰ ਅਤੇ ਜ਼ਿਲ੍ਹਾ ਪੰਚਾਇਤ ਪ੍ਰਧਾਨ, ਹੋਰ ਮਹਾਨੁਭਾਵ, ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਯਾਗਰਾਜ ਵਿੱਚ ਲਗਭਗ 5500 ਕਰੋੜ ਰੁਪਏ ਦੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ
December 13th, 02:00 pm
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੁਨੀਆ ਦੇ ਸਭ ਤੋਂ ਵੱਡੇ ਸਮਾਗਮਾਂ ਵਿੱਚੋਂ ਇੱਕ ਹੈ ਜਿੱਥੇ 45 ਦਿਨਾਂ ਤੱਕ ਚੱਲਣ ਵਾਲੇ ਮਹਾਯੱਗ ਦੇ ਲਈ ਪ੍ਰਤੀਦਿਨ ਲੱਖਾਂ ਸ਼ਰਧਾਲੂਆਂ ਦਾ ਸੁਆਗਤ ਕੀਤਾ ਜਾਂਦਾ ਹੈ ਅਤੇ ਇਸ ਅਵਸਰ ਦੇ ਲਈ ਇੱਕ ਨਵਾਂ ਸ਼ਹਿਰ ਵਸਾਇਆ ਜਾਂਦਾ ਹੈ। ਪ੍ਰਧਾਨ ਮਤੰਰੀ ਨੇ ਕਿਹਾ ਕਿ ਪ੍ਰਯਾਗਰਾਜ ਦੀ ਧਰਤੀ ‘ਤੇ ਇੱਕ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਗਲੇ ਵਰ੍ਹੇ ਹੋਣ ਵਾਲੇ ਮਹਾਕੁੰਭ, ਦੇਸ਼ ਦੀ ਅਧਿਆਤਮਿਕ ਅਤੇ ਸੱਭਿਆਚਾਰ ਪਹਿਚਾਣ ਨੂੰ ਨਵੇਂ ਸ਼ਿਖਰ ‘ਤੇ ਲੈ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਏਕਤਾ ਦੇ ਅਜਿਹੇ ਮਹਾਯੱਗ ਦੀ ਚਰਚਾ ਪੂਰੀ ਦੁਨੀਆ ਵਿੱਚ ਹੋਵੇਗੀ। ਉਨ੍ਹਾਂ ਨੇ ਮਹਾਕੁੰਭ ਦੇ ਸਫ਼ਲ ਆਯੋਜਨ ਦੇ ਲਈ ਲੋਕਾਂ ਨੂੰ ਸ਼ੁਭਾਕਮਾਨਾਵਾਂ ਦਿੱਤੀਆਂ।ਪ੍ਰਧਾਨ ਮੰਤਰੀ ਦਾ ਗੁਆਨਾ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ
November 22nd, 03:02 am
ਅੱਜ ਆਪ (ਤੁਸੀਂ) ਸਭ ਦੇ ਦਰਮਿਆਨ ਆ ਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਸਭ ਤੋਂ ਪਹਿਲੇ, ਮੈਂ ਰਾਸ਼ਟਰਪਤੀ ਇਰਫਾਨ ਅਲੀ ਦਾ ਸਾਡੇ ਨਾਲ ਸ਼ਾਮਲ ਹੋਣ ਦੇ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੇਰੇ ਆਗਮਨ ਦੇ ਬਾਅਦ ਤੋਂ ਮੈਨੂੰ ਜੋ ਪਿਆਰ ਅਤੇ ਸਨੇਹ ਮਿਲਿਆ ਹੈ, ਉਸ ਤੋਂ ਮੈਂ ਬਹੁਤ ਅਭਿਭੂਤ ਹਾਂ । ਮੈਂ ਰਾਸ਼ਟਰਪਤੀ ਅਲੀ ਦਾ ਮੈਨੂੰ ਆਪਣੇ ਘਰ ਸੱਦਣ ਦੇ ਲਈ ਧੰਨਵਾਦ ਕਰਦਾ ਹਾਂ। ਮੈਂ ਉਨ੍ਹਾਂ ਦੇ ਪਰਿਵਾਰ ਦਾ ਉਨ੍ਹਾਂ ਦੇ ਸੁਹਾਰਦ ਅਤੇ ਸੁਹਿਰਦਤਾ ਦੇ ਲਈ ਧੰਨਵਾਦ ਕਰਦਾ ਹਾਂ। ਪ੍ਰਾਹੁਣਾਚਾਰੀ ਦੀ ਭਾਵਨਾ ਸਾਡੀ ਸੰਸਕ੍ਰਿਤੀ ਦੇ ਮੂਲ ਵਿੱਚ ਹੈ। ਮੈਂ ਪਿਛਲੇ ਦੋ ਦਿਨਾਂ ਵਿੱਚ ਇਸ ਨੂੰ ਮਹਿਸੂਸ ਕਰ ਸਕਦਾ ਹਾਂ। ਰਾਸ਼ਟਰਪਤੀ ਅਲੀ ਅਤੇ ਉਨ੍ਹਾਂ ਦੀ ਦਾਦੀ ਦੇ ਨਾਲ , ਅਸੀਂ ਏਕ ਪੇੜ ਭੀ ਲਗਾਇਆ। ਇਹ ਸਾਡੀ ਪਹਿਲ, “ਏਕ ਪੇੜ ਮਾਂ ਕੇ ਨਾਮ”( Ek Ped Maa Ke Naam) ਦਾ ਹਿੱਸਾ ਹੈ ਅਰਥਾਤ, “ਮਾਂ ਦੇ ਲਈ ਏਕ ਪੇੜ” (a tree for mother”) । ਇਹ ਇੱਕ ਭਾਵਨਾਤਮਕ ਪਲ ਸੀ ਜਿਸ ਨੂੰ ਮੈਂ ਹਮੇਸ਼ਾ ਯਾਦ ਰੱਖਾਂਗਾ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਗੁਆਨਾ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ
November 22nd, 03:00 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਆਨਾ ਦੇ ਜਾਰਜਟਾਊਨ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ। ਇਸ ਅਵਸਰ ‘ਤੇ ਗੁਆਨਾ ਦੇ ਰਾਸ਼ਟਰਪਤੀ ਡਾ. ਇਰਫਾਨ ਅਲੀ, ਪ੍ਰਧਾਨ ਮੰਤਰੀ ਮਾਰਕ ਫਿਲਿਪਸ, ਉਪ ਰਾਸ਼ਟਰਪਤੀ ਭਰਤ ਜਗਦੇਵ, ਸਾਬਕਾ ਰਾਸ਼ਟਰਪਤੀ ਡੋਨਾਲਡ ਰਾਮੋਤਾਰ (The President of Guyana, Dr. Irfaan Ali, Prime Minister Mark Philips, Vice President Bharat Jagdeo, Former President Donald Ramotar) ਸਹਿਤ ਹੋਰ ਪਤਵੰਤੇ ਵਿਅਕਤੀ ਉਪਸਥਿਤ ਸਨ। ਇਕੱਠ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਮੋਦੀ ਨੇ ਰਾਸ਼ਟਰਪਤੀ ਦਾ ਧੰਨਵਾਦ ਕਰਦੇ ਹੋਏ ਆਪਣੇ ਆਗਮਨ ‘ਤੇ ਵਿਸ਼ੇਸ਼ ਉਤਸਾਹ ਦੇ ਨਾਲ ਕੀਤੇ ਗਏ ਉਨ੍ਹਾਂ ਦੇ ਸ਼ਾਨਦਾਰ ਸੁਆਗਤ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਾਨਦਾਰ ਪ੍ਰਾਹੁਣਚਾਰੀ ਅਤੇ ਦਿਆਲਤਾ ਦੇ ਲਈ ਧੰਨਵਾਦ ਕੀਤਾ। ਸ਼੍ਰੀ ਮੋਦੀ ਨੇ ਕਿਹਾ ਕਿ ਪ੍ਰਾਹੁਣਚਾਰੀ ਦੀ ਭਾਵਨਾ ਸਾਡੀ ਸੰਸਕ੍ਰਿਤੀ ਦੇ ਮੂਲ ਵਿੱਚ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਭਾਰਤ ਸਰਕਾਰ ਦੀ ਏਕ ਪੇੜ ਮਾਂ ਕੇ ਨਾਮ ਪਹਿਲ (Ek Ped Maa ke Naam initiative) ਦੇ ਤਹਿਤ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਦਾਦੀ ਦੇ ਨਾਲ ਇੱਕ ਪੇੜ ਲਗਾਇਆ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਭਾਵਨਾਤਮਕ ਪਲ ਸੀ ਜਿਸ ਨੂੰ ਉਹ ਹਮੇਸ਼ਾ ਯਾਦ ਰੱਖਣਗੇ।ਨਾਇਜੀਰੀਆ ਵਿੱਚ ਇੰਡੀਅਨ ਕਮਿਊਨਿਟੀ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
November 17th, 07:20 pm
ਅੱਜ ਤੁਸੀਂ ਅਬੁਜਾ ਵਿੱਚ ਅਜੂਬਾ ਕਰ ਦਿੱਤਾ ਹੈ। ਅਬੁਜਾ ਵਿੱਚ ਅਦਭੁਤ ਸਮਾਂ ਬੰਨ੍ਹ ਦਿੱਤਾ ਹੈ। ਅਤੇ ਇਹ ਸਭ ਦੇਖ ਕੇ ਕੱਲ੍ਹ ਸ਼ਾਮ ਤੋਂ ਮੈਂ ਦੇਖ ਰਿਹਾ ਹਾਂ, ਅਜਿਹਾ ਲਗਦਾ ਹੈ, ਮੈਂ ਅਬੁਜਾ ਵਿੱਚ ਨਹੀਂ ਬਲਕਿ ਭਾਰਤ ਦੇ ਹੀ ਕਿਸੇ ਸ਼ਹਿਰ ਵਿੱਚ ਮੌਜੂਦ ਹਾਂ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਲੇਗੋਸ, ਕਾਨੋ, ਕਡੂਨਾ, ਅਤੇ ਪੋਰਟ ਹਰਕੋਰਟ (Lagos, Kano, Kaduna, and Port Harcourt) ਤੋਂ, ਅਜਿਹੇ-ਅਜਿਹੇ ਅਲੱਗ ਇਲਾਕਿਆਂ ਤੋ ਅਬੁਜਾ ਪਹੁੰਚੇ ਹਨ, ਅਤੇ ਤੁਹਾਡੇ ਚਿਹਰੇ ਦੀ ਇਹ ਚਮਕ ਪੱਕਾ ਇਹ ਉਤਸ਼ਾਹ ਜਿਤਨਾ ਆਪ (ਤੁਸੀਂ) ਇੱਥੇ ਆਉਣ ਦੇ ਲਈ ਉਤਸੁਕ ਸੀ, ਉਤਨਾ ਹੀ ਮੈਂ ਭੀ ਤੁਹਾਨੂੰ ਮਿਲਣ ਦਾ ਇੰਤਜ਼ਾਰ ਕਰਦਾ ਸਾਂ। ਤੁਹਾਡਾ ਇਹ ਪਿਆਰ, ਇਹ ਸਨੇਹ ਇਹ ਮੇਰੇ ਲਈ ਬਹੁਤ ਬੜੀ ਪੂੰਜੀ ਹੈ। ਤੁਹਾਡੇ ਦਰਮਿਆਨ ਆਉਣਾ, ਤੁਹਾਡੇ ਨਾਲ ਸਮਾਂ ਬਿਤਾਉਣਾ ਅਤੇ ਇਹ ਪਲ ਜੀਵਨ ਭਰ ਮੇਰੇ ਨਾਲ ਰਹਿਣਗੇ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਾਇਜੀਰੀਆ ਵਿੱਚ ਇੰਡੀਅਨ ਕਮਿਊਨਿਟੀ ਨੂੰ ਸੰਬੋਧਨ ਕੀਤਾ
November 17th, 07:15 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਾਇਜੀਰੀਆ ਦੇ ਅਬੁਜਾ ਵਿੱਚ ਭਾਰਤੀ ਸਮੁਦਾਇ ਦੁਆਰਾ ਉਨ੍ਹਾਂ ਦੇ ਸਨਮਾਨ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤੀ ਸਮੁਦਾਇ ਦੁਆਰਾ ਗਰਮਜੋਸ਼ੀ ਅਤੇ ਉਤਸ਼ਾਹ ਦੇ ਨਾਲ ਕੀਤੇ ਗਏ ਉਨ੍ਹਾਂ ਦੇ ਸ਼ਾਨਦਾਰ ਸੁਆਗਤ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਮੁਦਾਇ ਤੋਂ ਮਿਲਿਆ ਪ੍ਰੇਮ ਅਤੇ ਮਿੱਤਰਤਾ ਉਨ੍ਹਾਂ ਦੇ ਲਈ ਬਹੁਤ ਬੜੀ ਪੂੰਜੀ ਹੈ।