ਪ੍ਰਧਾਨ ਮੰਤਰੀ ਨੇ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਦੀ ਭਾਰਤੀ ਅਤੇ ਪ੍ਰਧਾਨ ਮੰਤਰੀ ਦੀਆਂ ਇਕਾਦਸ਼ (XI) ਕ੍ਰਿਕਟ ਟੀਮਾਂ ਦੇ ਨਾਲ ਮੁਲਾਕਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ

November 28th, 07:33 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਭਾਰਤੀ ਅਤੇ ਪ੍ਰਧਾਨ ਮੰਤਰੀ ਦੀਆਂ ਇਕਾਦਸ਼ (XI) ਕ੍ਰਿਕਟ ਟੀਮਾਂ ਦੇ ਨਾਲ ਮੁਲਾਕਾਤ ‘ਤੇ ਪ੍ਰਸੰਨਤਾ ਵਿਅਕਤ ਕੀਤੀ। ਸ਼੍ਰੀ ਮੋਦੀ ਨੇ ਆਸਟ੍ਰੇਲੀਆ ਵਿੱਚ ਚਲ ਰਹੇ ਟੈਸਟ ਮੈਚਾਂ ਦੀ ਸੀਰੀਜ਼ ਵਿੱਚ ਸ਼ਾਨਦਾਰ ਸ਼ੁਰੂਆਤ ਦੇ ਲਈ ਭਾਰਤੀ ਕ੍ਰਿਕਟ ਖਿਡਾਰੀਆਂ ਦੀ ਭੀ ਸ਼ਲਾਘਾ ਕੀਤੀ।

ਸੈਕੰਡ ਇੰਡੀਆ-ਆਸਟ੍ਰੇਲੀਆ ਐਨੂਅਲ ਸਮਿਟ

November 20th, 08:38 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਜੀ-20 ਸਮਿਟ ਦੇ ਦੌਰਾਨ 19 ਨਵੰਬਰ ਨੂੰ ਰੀਓ ਡੀ ਜਨੇਰੀਓ ਵਿੱਚ ਸੈਕੰਡ ਇੰਡੀਆ-ਆਸਟ੍ਰੇਲੀਆ ਐਨੂਅਲ ਸਮਿਟ ਕੀਤਾ। ਫਸਟ ਐਨੂਅਲ ਸਮਿਟ 10 ਮਾਰਚ 2023 ਨੂੰ ਪ੍ਰਧਾਨ ਮੰਤਰੀ ਅਲਬਾਨੀਜ਼ ਦੀ ਭਾਰਤ ਦੀ ਸਰਕਾਰੀ ਯਾਤਰਾ ਦੇ ਦੌਰਾਨ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ।

Fact Sheet: 2024 Quad Leaders’ Summit

September 22nd, 12:06 pm

President Biden hosted the fourth Quad Leaders’ Summit with leaders from Australia, Japan, and India in Wilmington, Delaware. The Quad continues to be a global force for good, delivering projects across the Indo-Pacific to address pandemics, natural disasters, maritime security, infrastructure, technology, and climate change. The leaders announced new initiatives to deepen cooperation and ensure long-term impact, with commitments to secure robust funding and promote interparliamentary exchanges. Quad Commerce and Industry ministers are set to meet for the first time in the coming months.

ਫੈਕਟ ਸ਼ੀਟ: ਕੁਆਡ ਦੇਸ਼ਾਂ ਨੇ ਇੰਡੋ-ਪੈਸੀਫਿਕ ਖੇਤਰ ਵਿੱਚ ਕੈਂਸਰ ਦੇ ਬੋਝ ਨੂੰ ਘਟਾਉਣ ਲਈ ਕੈਂਸਰ ਮੂਨਸ਼ੌਟ ਪਹਿਲ ਦੀ ਸ਼ੁਰੂਆਤ ਕੀਤੀ

September 22nd, 12:03 pm

ਅੱਜ, ਯੂਨਾਈਟਿਡ ਸਟੇਟਸ, ਆਸਟ੍ਰੇਲੀਆ, ਭਾਰਤ ਅਤੇ ਜਾਪਾਨ ਇੰਡੋ-ਪੈਸੀਫਿਕ ਖੇਤਰ ਵਿੱਚ ਕੈਂਸਰ ਨੂੰ ਖ਼ਤਮ ਕਰਨ ਵਿੱਚ ਮਦਦ ਕਰਨ ਲਈ ਇੱਕ ਮਹੱਤਵਪੂਰਨ ਯਤਨ ਸ਼ੁਰੂ ਕਰ ਰਹੇ ਹਨ, ਜਿਸਦੀ ਸ਼ੁਰੂਆਤ ਸਰਵਾਈਕਲ ਕੈਂਸਰ ਤੋਂ ਹੋ ਰਹੀ ਹੈ, ਜੋ ਕਾਫੀ ਹੱਦ ਤੱਕ ਰੋਕਥਾਮਯੋਗ ਰੋਗ ਹੈ, ਜੋ ਕਿ ਇਸ ਖੇਤਰ ਵਿੱਚ ਇੱਕ ਵੱਡਾ ਸਿਹਤ ਸੰਕਟ ਬਣ ਰਿਹਾ ਹੈ, ਅਤੇ ਕੈਂਸਰ ਦੀਆਂ ਹੋਰ ਕਿਸਮਾਂ ਨਾਲ ਨਜਿੱਠਣ ਲਈ ਵੀ ਆਧਾਰ ਤਿਆਰ ਕੀਤਾ ਜਾ ਰਿਹਾ ਹੈ। ਇਹ ਪਹਿਲ ਕੁਆਡ ਲੀਡਰਸ ਸੰਮੇਲਨ ਵਿੱਚ ਕੀਤੀਆਂ ਘੋਸ਼ਣਾਵਾਂ ਦੇ ਇੱਕ ਵਿਸ਼ਾਲ ਸਮੂਹ ਦਾ ਹਿੱਸਾ ਹੈ।

ਵਿਲਮਿੰਗਟਨ ਘੋਸ਼ਣਾ ਪੱਤਰ, ਆਸਟ੍ਰੇਲੀਆ, ਭਾਰਤ, ਜਪਾਨ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਜ ਨੇਤਾਵਾਂ ਦਾ ਸੰਯੁਕਤ ਬਿਆਨ

September 22nd, 11:51 am

ਅੱਜ, ਅਸੀਂ-ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼, ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਜਪਾਨ ਦੇ ਪ੍ਰਧਾਨ ਮੰਤਰੀ ਕਿਸ਼ਿਦਾ ਫੂਮਿਓ ਅਤੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪੀਤ ਜੋਸੇਫ ਆਰ. ਬਾਈਡੇਨ, ਜੂਨੀਅਰ-ਵਿਲਮਿੰਗਟਨ, ਡੇਲਾਵੇਅਰ ਵਿੱਚ ਰਾਸ਼ਟਰਪਤੀ ਬਾਈਡੇਨ ਦੁਆਰਾ ਆਯੋਜਿਤ ਚੌਥੇ ਵਿਅਕਤੀਗਤ ਕੁਆਡ ਲੀਡਰਜ਼ ਸਮਿਟ ਵਿੱਚ ਹਿੱਸਾ ਲਿਆ।

ਪ੍ਰਧਾਨ ਮੰਤਰੀ ਨੂੰ ਔਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਟੈਲੀਫੋਨ ‘ਤੇ ਵਧਾਈ ਦਿੱਤੀ

June 06th, 01:16 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਅੱਜ ਔਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਹਾਮਹਿਮ ਏਂਥਨੀ ਅਲਬਾਨੀਜ਼ ਨੇ ਟੈਲੀਫੋਨ ਕਰਕੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਔਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦਾ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਦੇ ਲਈ ਧੰਨਵਾਦ ਕੀਤਾ।

ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਨਫਿਨਿਟੀ ਫੋਰਮ ਦੇ ਦੂਸਰੇ ਐਡੀਸ਼ਨ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

December 09th, 11:09 am

ਨਮਸਕਾਰ, ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ, ਰਾਜ ਸਰਕਾਰ ਦੇ ਮੰਤਰੀ, IFSCA ਦੇ ਚੇਅਰਮੈਨ ਕੇ ਰਾਜਰਮਨ ਜੀ, ਦੁਨੀਆ ਦੇ ਸਨਮਾਨਿਤ financial institutions ਅਤੇ ਵਿਭਿੰਨ ਸੰਸਥਾਵਾਂ ਦੇ leaders, ਦੇਵੀਓ ਅਤੇ ਸੱਜਣੋਂ,

ਪ੍ਰਧਾਨ ਮੰਤਰੀ ਨੇ ਇਨਫਿਨਿਟੀ ਫੋਰਮ 2.0 (Infinity Forum 2.0) ਨੂੰ ਸੰਬੋਧਨ ਕੀਤਾ

December 09th, 10:40 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਫਿਨਟੈੱਕ(FinTech) ਨਾਲ ਸਬੰਧਿਤ ਗਲੋਬਲ ਥੌਟ ਲੀਡਰਸ਼ਿਪ ਪਲੈਟਫਾਰਮ-ਇਨਫਿਨਿਟੀ ਫੋਰਮ ਦੇ ਦੂਸਰੇ ਐਡੀਸ਼ਨ ਨੂੰ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੰਬੋਧਨ ਕੀਤਾ। ਇਨਫਿਨਿਟੀ ਫੋਰਮ ਦਾ ਦੂਸਰਾ ਐਡੀਸ਼ਨ ਵਾਇਬ੍ਰੈਂਟ ਗੁਜਰਾਤ ਗਲੋਬਲ ਸਮਿਟ 2024 ਦੇ ਪਹਿਲਾਂ ਦੇ ਪ੍ਰੋਗਰਾਮ ਦੇ ਰੂਪ ਵਿੱਚ ਭਾਰਤ ਸਰਕਾਰ ਦੀ ਸਰਪ੍ਰਸਤੀ ਵਿੱਚ ਇੰਟਰਨੈਸ਼ਨਲ ਫਾਇਨੈਂਸ਼ਿਅਲ ਸਰਵਿਸਿਜ਼ ਸੈਂਟਰਸ ਅਥਾਰਿਟੀ (ਆਈਐੱਫਐੱਸਸੀਓ) ਅਤੇ ਗਿਫਟ ਸਿਟੀ ਦੁਆਰਾ ਸੰਯੁਕਤ ਤੌਰ ‘ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਨਫਿਨਿਟੀ ਫੋਰਮ ਦੇ ਦੂਸਰੇ ਐਡੀਸ਼ਨ ਦਾ ਥੀਮ ‘ਗਿਫਟ-ਆਈਐੱਫਐੱਸਸੀ : ਨਰਵ ਸੈਂਟਰ ਫੌਰ ਨਿਊ ਏਜ ਗਲੋਬਲ ਫਾਇਨੈਂਸ਼ਿਅਲ ਸਰਵਿਸਿਜ਼’(‘GIFT-IFSC: Nerve Centre for New Age Global Financial Services’) ਹੈ।

ਪ੍ਰਧਾਨ ਮੰਤਰੀ ਨੇ ਕ੍ਰਿਕਟ ਵਰਲਡ ਕੱਪ ਵਿੱਚ ਜਿੱਤ ਦੇ ਲਈ ਆਸਟ੍ਰੇਲੀਆ ਨੂੰ ਵਧਾਈਆਂ ਦਿੱਤੀਆਂ

November 19th, 09:35 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਰਲਡ ਕੱਪ ਵਿੱਚ ਜਿੱਤ ਦੇ ਲਈ ਆਸਟ੍ਰੇਲੀਆ ਨੂੰ ਵਧਾਈਆਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਆਈਸੀਸੀ (ICC) ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਦੇ ਪਹਿਲੇ ਦੋ ਮੈਚ ਜਿੱਤਣ ‘ਤੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈਆਂ ਦਿੱਤੀਆਂ

October 11th, 11:14 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਆਸਟ੍ਰੇਲੀਆ ਅਤੇ ਅਫ਼ਗ਼ਾਨਿਸਤਾਨ ਦੇ ਖ਼ਿਲਾਫ਼ ਆਈਸੀਸੀ (ICC) ਪੁਰਸ਼ ਕ੍ਰਿਕਟ ਵਿਸ਼ਵ ਕੱਪ 2023 ਦੇ ਪਹਿਲੇ ਦੋ ਮੈਚ ਜਿੱਤਣ ‘ਤੇ ਭਾਰਤੀ ਕ੍ਰਿਕਟ ਟੀਮ ਨੂੰ ਵਧਾਈਆਂ ਦਿੱਤੀਆਂ ਹਨ।

ਆਸਟ੍ਰੇਲੀਆ ਦੇ ਡਿਪਲੋਮੈਟਸ ਦਾ ਹਿੰਦੀ ਦੇ ਪ੍ਰਤੀ ਲਗਾਅ ਅਤਿਅੰਤ ਆਨੰਦਦਾਇਕ ਹੈ: ਪ੍ਰਧਾਨ ਮੰਤਰੀ

September 15th, 09:47 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਹਿੰਦੀ ਦਿਵਸ ਦੇ ਸਬੰਧ ਵਿੱਚ ਆਸਟ੍ਰੇਲੀਆ ਦੇ ਡਿਪਲੋਮੈਟਸ ਦੁਆਰਾ ਆਪਣੇ ਪਸੰਦੀਦਾ ਹਿੰਦੀ ਅਖਾਣ ਨੂੰ ਪੜ੍ਹਨ ਦੀ ਸ਼ਲਾਘਾ ਕੀਤੀ ਹੈ।

27 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 508 ਰੇਲਵੇ ਸਟੇਸ਼ਨਾਂ ਦੇ ਪੁਨਰ-ਵਿਕਾਸ ਦਾ ਨੀਂਹ ਪੱਥਰ ਰੱਖਣ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

August 06th, 11:30 am

ਨਮਸਕਾਰ, ਦੇਸ਼ ਦੇ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਜੀ, ਪ੍ਰੋਗਰਾਮ ਵਿੱਚ ਦੇਸ਼ ਦੇ ਕੋਨੇ-ਕੋਨੇ ਤੋਂ ਜੁੜੇ ਕੇਂਦਰੀ ਮੰਤਰੀ ਮੰਡਲ ਦੇ ਹੋਰ ਮੈਂਬਰ, ਵਿਭਿੰਨ ਰਾਜਾਂ ਦੇ ਗਵਰਨਰ, ਮੁੱਖ ਮੰਤਰੀ ਗਣ, ਰਾਜ ਮੰਤਰੀ ਮੰਡਲ ਦੇ ਮੰਤਰੀ ਸ਼੍ਰੀ, ਸਾਂਸਦਗਣ, ਵਿਧਾਇਕ ਗਣ, ਹੋਰ ਸਾਰੇ ਮਹਾਨੁਭਾਵ, ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ!

ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿੱਚ 508 ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਰੱਖਿਆ

August 06th, 11:05 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਇਤਿਹਾਸਕ ਕਦਮ ਤਹਿਤ ਵੀਡੀਓ ਕਾਨਫਰੰਸਿੰਗ ਰਾਹੀਂ ਦੇਸ਼ ਭਰ ਵਿੱਚ 508 ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਰੱਖਿਆ। 24,470 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮੁੜ ਵਿਕਸਿਤ ਕੀਤੇ ਜਾਣ ਵਾਲੇ ਇਹ 508 ਸਟੇਸ਼ਨ 27 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹਨ, ਜਿਨ੍ਹਾਂ ਵਿੱਚ ਉੱਤਰ ਪ੍ਰਦੇਸ਼ ਵਿੱਚ 55, ਰਾਜਸਥਾਨ ਵਿੱਚ 55, ਬਿਹਾਰ ਵਿੱਚ 49, ਮਹਾਰਾਸ਼ਟਰ ਵਿੱਚ 44, ਪੱਛਮੀ ਬੰਗਾਲ ਵਿੱਚ 37, ਮੱਧ ਪ੍ਰਦੇਸ਼ ਵਿੱਚ 34, ਅਸਾਮ ਵਿੱਚ 32, ਓਡੀਸ਼ਾ ਵਿੱਚ 25, ਪੰਜਾਬ ਵਿੱਚ 22, ਗੁਜਰਾਤ ਵਿੱਚ 21, ਤੇਲੰਗਾਨਾ ਵਿੱਚ 21, ਝਾਰਖੰਡ ਵਿੱਚ 20, ਆਂਧਰ ਪ੍ਰਦੇਸ਼ ਵਿੱਚ 18, ਤਾਮਿਲ ਨਾਡੂ ਵਿੱਚ 18, ਹਰਿਆਣਾ ਵਿੱਚ 15 ਅਤੇ ਕਰਨਾਟਕ ਦੇ 13 ਸਟੇਸ਼ਨ ਸ਼ਾਮਲ ਹਨ।

ਨਵੀਂ ਦਿੱਲੀ ਵਿੱਚ ਪ੍ਰਗਤੀ ਮੈਦਾਨ ਸਥਿਤ ਭਾਰਤ ਮੰਡਪਮ ਵਿਖੇ ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

July 29th, 11:30 am

ਇਹ ਸ਼ਿਕਸ਼ਾ (ਸਿੱਖਿਆ) ਹੀ ਹੈ, ਜਿਸ ਵਿੱਚ ਦੇਸ਼ ਨੂੰ ਸਫ਼ਲ ਬਣਾਉਣ, ਦੇਸ਼ ਦੀ ਕਿਸਮਤ (ਦਾ ਭਾਗ) ਬਦਲਣ ਦੀ ਸਭ ਤੋਂ ਅਧਿਕ ਜਿਸ ਵਿੱਚ ਤਾਕਤ ਹੈ, ਉਹ ਸ਼ਿਕਸ਼ਾ (ਸਿੱਖਿਆ) ਹੈ। ਅੱਜ 21ਵੀਂ ਸਦੀ ਦਾ ਭਾਰਤ, ਜਿਨ੍ਹਾਂ ਲਕਸ਼ਾਂ ਨੂੰ ਲੈ ਕੇ ਅੱਗੇ ਵਧ ਰਿਹਾ ਹੈ, ਉਸ ਵਿੱਚ ਸਾਡੀ ਸ਼ਿਕਸ਼ਾ (ਸਿੱਖਿਆ) ਵਿਵਸਥਾ ਦਾ ਵੀ ਬਹੁਤ ਜ਼ਿਆਦਾ ਮਹੱਤਵ ਹੈ। ਆਪ (ਤੁਸੀਂ) ਸਭ ਇਸ ਵਿਵਸਥਾ ਦੇ ਪ੍ਰਤੀਨਿਧੀ ਹੋ, ਝੰਡਾਬਰਦਾਰ (ਧਵਜਵਾਹਕ) ਹੋ। ਇਸ ਲਈ ‘ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ’ ਦਾ ਹਿੱਸਾ ਬਣਨਾ, ਮੇਰੇ ਲਈ ਭੀ ਅਤਿਅੰਤ ਮਹੱਤਵਪੂਰਨ ਅਵਸਰ ਹੈ।

ਪ੍ਰਧਾਨ ਮੰਤਰੀ ਨੇ ਦਿੱਲੀ ਵਿੱਚ ਭਾਰਤੀ ਮੰਡਪਮ (Bharat Mandapam) ਵਿਖੇ ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ (Akhil Bhartiya Shiksha Samagam ) ਦਾ ਉਦਘਾਟਨ ਕੀਤਾ

July 29th, 10:45 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਵਿੱਚ ਭਾਰਤ ਮੰਡਪਮ (Bharat Mandapam) ਵਿਖੇ ਅਖਿਲ ਭਾਰਤੀਯ ਸ਼ਿਕਸ਼ਾ ਸਮਾਗਮ (Akhil Bhartiya Shiksha Samagam) ਦਾ ਉਦਘਾਟਨ ਕੀਤਾ। ਇਹ ਰਾਸ਼ਟਰੀ ਸਿੱਖਿਆ ਨੀਤੀ 2020 (National Education Policy 2020) ਦੀ ਤੀਸਰੀ ਵਰ੍ਹੇਗੰਢ ਦੇ ਸਮੇਂ ਆਯੋਜਿਤ ਹੋ ਰਿਹਾ ਹੈ। ਉਨ੍ਹਾਂ ਨੇ ਪੀਐੱਮ ਸ਼੍ਰੀ ਸਕੀਮ (PM SHRI Scheme) ਦੇ ਤਹਿਤ ਫੰਡਾਂ ਦੀ ਪਹਿਲੀ ਕਿਸ਼ਤ ਵੀ ਜਾਰੀ ਕੀਤੀ। 6207 ਸਕੂਲਾਂ ਨੂੰ ਕੁੱਲ 630 ਕਰੋੜ ਰੁਪਏ ਦੀ ਰਾਸ਼ੀ ਦੇ ਬਰਾਬਰ ਦੀ ਪਹਿਲੀ ਕਿਸ਼ਤ ਪ੍ਰਾਪਤ ਹੋਈ, ਉਨ੍ਹਾਂ ਨੇ 12 ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਸਿੱਖਿਆ ਅਤੇ ਕੌਸ਼ਲ ਪਾਠਕ੍ਰਮ ਪੁਸਤਕਾਂ (education and skill curriculum books) ਭੀ ਜਾਰੀ ਕੀਤੀਆਂ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਅਵਲੋਕਨ ਭੀ ਕੀਤਾ।

NDA today stands for N-New India, D-Developed Nation and A-Aspiration of people and regions: PM Modi

July 18th, 08:31 pm

PM Modi during his address at the ‘NDA Leaders Meet’ recalled the role of Atal ji, Advani ji and the various other prominent leaders in shaping the NDA Alliance and providing it the necessary direction and guidance. PM Modi also acknowledged and congratulated all on the completion of 25 years since the establishment of NDA in 1998.

PM Modi addresses the NDA Leaders Meet

July 18th, 08:30 pm

PM Modi during his address at the ‘NDA Leaders Meet’ recalled the role of Atal ji, Advani ji and the various other prominent leaders in shaping the NDA Alliance and providing it the necessary direction and guidance. PM Modi also acknowledged and congratulated all on the completion of 25 years since the establishment of NDA in 1998.

ਦੇਹਰਾਦੂਨ ਤੋਂ ਦਿੱਲੀ ਦੇ ਲਈ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਉਣ ਦੇ ਮੌਕੇ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

May 25th, 11:30 am

ਉੱਤਰਾਖੰਡ ਦੇ ਰਾਜਪਾਲ ਸ਼੍ਰੀਮਾਨ ਗੁਰਮੀਤ ਸਿੰਘ ਜੀ, ਉੱਤਰਾਖੰਡ ਦੇ ਲੋਕਾਂ ਨੂੰ ਲੋਕਪ੍ਰਿਯ (ਮਕਬੂਲ) ਮੁੱਖ ਮੰਤਰੀ, ਸ਼੍ਰੀਮਾਨ ਪੁਸ਼ਕਰ ਸਿੰਘ ਧਾਮੀ, ਰੇਲ ਮੰਤਰੀ ਅਸ਼ਵਿਨੀ ਵੈਸ਼ਣਵ, ਉੱਤਰਾਖੰਡ ਸਰਕਾਰ ਦੇ ਮੰਤਰੀਗਣ, ਵਿਭਿੰਨ ਸਾਂਸਦਗਣ, ਵਿਧਾਇਕ, ਮੇਅਰ, ਜ਼ਿਲ੍ਹਾ ਪਰਿਸ਼ਦ ਦੇ ਮੈਂਬਰ, ਹੋਰ ਮਹਾਨੁਭਾਵ, ਅਤੇ ਉੱਤਰਾਖੰਡ ਦੇ ਮੇਰੇ ਪ੍ਰਿਯ ਭਾਈਓ ਅਤੇ ਭੈਣੋਂ, ਉੱਤਰਾਖੰਡ ਦੇ ਸਾਰੇ ਲੋਕਾਂ ਨੂੰ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨ ਦੀਆਂ ਬਹੁਤ-ਬਹੁਤ ਵਧਾਈ ।

ਪ੍ਰਧਾਨ ਮੰਤਰੀ ਨੇ ਦੇਹਰਾਦੂਨ ਤੋਂ ਦਿੱਲੀ ਵਿਚਕਾਰ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀ ਦੀ ਪਹਿਲੀ ਯਾਤਰਾ ਨੂੰ ਝੰਡੀ ਦਿਖਾਈ

May 25th, 11:00 am

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਦੇਹਰਾਦੂਨ ਤੋਂ ਦਿੱਲੀ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਦੇ ਉਦਘਾਟਨ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਨਵੇਂ ਇਲੈਕਟ੍ਰੀਫਾਈਡ ਰੇਲਵੇ ਸੈਕਸ਼ਨਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਅਤੇ ਉੱਤਰਾਖੰਡ ਨੂੰ 100 ਪ੍ਰਤੀਸ਼ਤ ਇਲੈਕਟ੍ਰਿਕ ਟ੍ਰੈਕਸ਼ਨ ਵਾਲਾ ਰਾਜ ਘੋਸ਼ਿਤ ਕੀਤਾ।

ਪ੍ਰਧਾਨ ਮੰਤਰੀ ਨੇ ਸਿਡਨੀ ਵਿੱਚ ਬਿਜ਼ਨਸ ਰਾਊਂਡਟੇਬਲ ਨੂੰ ਸੰਬੋਧਨ ਕੀਤਾ

May 24th, 04:03 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਿਡਨੀ ਵਿੱਚ ਚੋਟੀ ਦੀਆਂ ਆਸਟ੍ਰੇਲੀਅਨ ਕੰਪਨੀਆਂ ਦੇ ਸੀਈਓਜ਼ ਨਾਲ ਇੱਕ ਵਪਾਰਕ ਗੋਲਮੇਜ਼ (ਬਿਜ਼ਨਸ ਰਾਊਂਡਟੇਬਲ) ਨੂੰ ਸੰਬੋਧਨ ਕੀਤਾ।