ਵਾਰਾਣਸੀ ਦੇ ਬੀ.ਐੱਚ.ਯੂ ਵਿੱਚ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਪੁਰਸਕਾਰ ਵੰਡ ਸਮਾਰੋਹ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

February 23rd, 11:00 am

ਆਪ ਸਭ ਪਰਿਵਾਰ ਦੇ ਲੋਕਾਂ ਨੂੰ ਮੇਰਾ ਪ੍ਰਣਾਮ! ਮਹਾਮਨਾ ਦੇ ਇਸ ਪ੍ਰਾਂਗਣ ਵਿੱਚ ਤੁਹਾਡਾ ਸਭ ਵਿਦਵਾਨਾਂ ਅਤੇ ਵਿਸ਼ੇਸ਼ਕਰਕੇ ਯੁਵਾ ਵਿਦਵਾਨਾਂ ਦੇ ਦਰਮਿਆਨ ਆ ਕੇ ਗਿਆਨ ਦੀ ਗੰਗਾ ਵਿੱਚ ਡੁਬਕੀ ਲਗਾਉਣ ਜੈਸਾ ਅਨੁਭਵ ਹੋ ਰਿਹਾ ਹੈ। ਜੋ ਕਾਸ਼ੀ ਕਾਲਾਤੀਤ ਹੈ, ਜੋ ਕਾਸ਼ੀ ਸਮੇਂ ਤੋਂ ਵੀ ਪ੍ਰਾਚੀਨ ਕਹੀ ਜਾਂਦੀ ਹੈ, ਜਿਸ ਦੀ ਪਹਿਚਾਣ ਨੂੰ ਸਾਡੀ ਆਧੁਨਿਕ ਯੁਵਾ ਪੀੜ੍ਹੀ ਇੰਨੀ ਜ਼ਿੰਮੇਦਾਰੀ ਨਾਲ ਸਸ਼ਕਤ ਕਰ ਰਹੀ ਹੈ। ਇਹ ਦ੍ਰਿਸ਼ ਹਿਰਦੇ ਵਿੱਚ ਸੰਤੋਸ਼ ਵੀ ਦਿੰਦਾ ਹੈ, ਗੌਰਵ ਦੀ ਅਨੁਭੂਤੀ ਵੀ ਕਰਵਾਉਂਦਾ ਹੈ, ਅਤੇ ਇਹ ਵਿਸ਼ਵਾਸ ਵੀ ਦਿਲਾਉਂਦਾ ਹੈ ਕਿ ਅੰਮ੍ਰਿਤਕਾਲ ਵਿੱਚ ਤੁਸੀਂ ਸਾਰੇ ਯੁਵਾ ਦੇਸ਼ ਨੂੰ ਨਵੀਂ ਉਚਾਈ ‘ਤੇ ਲੈ ਜਾਓਗੇ। ਅਤੇ ਕਾਸ਼ੀ ਤਾਂ ਸਰਵਵਿਧਾ ਦੀ ਰਾਜਧਾਨੀ ਹੈ। ਅੱਜ ਕਾਸ਼ੀ ਦੀ ਉਹ ਸਮਰੱਥਾ, ਉਹ ਸਰੂਪ ਫਿਰ ਤੋਂ ਸੰਵਰ ਰਿਹਾ ਹੈ। ਇਹ ਪੂਰੇ ਭਾਰਤ ਲਈ ਮਾਣ ਦੀ ਗੱਲ ਹੈ। ਅਤੇ ਹੁਣੇ ਮੈਨੂੰ ਕਾਸ਼ੀ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ, ਕਾਸ਼ੀ ਸਾਂਸਦ ਗਿਆਨ ਪ੍ਰਤੀਯੋਗਿਤਾ, ਅਤੇ ਕਾਸ਼ੀ ਸਾਂਸਦ ਫੋਟੋਗ੍ਰਾਫੀ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਪੁਰਸਕਾਰ ਦੇਣ ਦਾ ਅਵਸਰ ਮਿਲਿਆ ਹੈ। ਮੈਂ ਸਾਰੇ ਜੇਤੂਆਂ ਨੂੰ ਉਨ੍ਹਾਂ ਦੀ ਮਿਹਨਤ.. ਉਨ੍ਹਾਂ ਦੀ ਪ੍ਰਤਿਭਾ ਲਈ ਵਧਾਈ ਦਿੰਦਾ ਹਾਂ, ਉਨ੍ਹਾਂ ਦੇ ਪਰਿਵਾਰਜਨਾਂ ਨੂੰ ਵੀ ਵਧਾਈ ਦਿੰਦਾ ਹਾਂ, ਉਨ੍ਹਾਂ ਦੇ ਗੁਰੂਜਨਾਂ ਨੂੰ ਵੀ ਵਧਾਈ ਦਿੰਦਾ ਹਾਂ। ਜੋ ਯੁਵਾ ਸਫ਼ਲਤਾ ਤੋਂ ਕੁਝ ਕਦਮ ਦੂਰ ਰਹਿ ਗਏ, ਕੁਝ ਤਾਂ ਹੋਣਗੇ, ਕੁਝ 4 ‘ਤੇ ਆ ਕੇ ਅਟਕੇ ਹੋਣਗੇ। ਮੈਂ ਉਨ੍ਹਾਂ ਦਾ ਵੀ ਅਭਿਨੰਦਨ ਕਰਦਾ ਹਾਂ। ਤੁਸੀਂ ਕਾਸ਼ੀ ਦੀ ਗਿਆਨ ਪਰੰਪਰਾ ਦਾ ਹਿੱਸਾ ਬਣੇ, ਉਸ ਦੀ ਪ੍ਰਤੀਯੋਗਿਤਾ ਵਿੱਚ ਵੀ ਸ਼ਾਮਲ ਹੋਏ। ਇਹ ਆਪਣੇ ਆਪ ਵਿੱਚ ਬਹੁਤ ਵੱਡਾ ਮਾਣ ਹੈ। ਤੁਹਾਡੇ ਵਿੱਚੋਂ ਕੋਈ ਵੀ ਸਾਥੀ ਹਾਰਿਆ ਨਹੀਂ ਹੈ, ਨਾ ਹੀ ਪਿੱਛੇ ਰਿਹਾ ਹੈ। ਤੁਸੀਂ ਇਸ ਭਾਗੀਦਾਰੀ ਦੇ ਜ਼ਰੀਏ ਕਾਫੀ ਕੁਝ ਨਵਾਂ ਸਿੱਖ ਕੇ ਕਈ ਕਦਮ ਹੋਰ ਅੱਗੇ ਆਏ ਹੋ। ਇਸ ਲਈ, ਇਨ੍ਹਾਂ ਪ੍ਰਤੀਯੋਗਿਤਾਵਾਂ ਵਿੱਚ ਹਿੱਸਾ ਲੈਣ ਵਾਲਾ ਹਰ ਕੋਈ, ਵਧਾਈ ਦਾ ਪਾਤਰ ਹੈ। ਮੈਂ ਇਸ ਆਯੋਜਨ ਲਈ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਿਰ ਨਿਆਸ, ਕਾਸ਼ੀ ਵਿਦਵਤਪਰਿਸ਼ਦ ਅਤੇ ਸਾਰੇ ਵਿਦਵਾਨਾਂ ਦਾ ਵੀ ਆਦਰਪੂਰਵਕ ਧੰਨਵਾਦ ਕਰਦਾ ਹਾਂ। ਤੁਸੀਂ ਕਾਸ਼ੀ ਦੇ ਸਾਂਸਦ ਦੇ ਰੂਪ ਵਿੱਚ ਮੇਰੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ, ਬੇਮਿਸਾਲ ਸਹਿਯੋਗ ਕੀਤਾ ਹੈ। ਪਿਛਲੇ 10 ਵਰ੍ਹਿਆਂ ਵਿੱਚ ਕਾਸ਼ੀ ਵਿੱਚ ਜੋ ਵਿਕਾਸ ਦੇ ਕਾਰਜ ਹੋਏ ਹਨ ਅਤੇ ਕਾਸ਼ੀ ਵਾਰੇ ਸੰਪੂਰਣ ਜਾਣਕਾਰੀ ‘ਤੇ ਅੱਜ ਇੱਥੇ ਦੋ ਬੁੱਕਸ ਵੀ ਲਾਂਚ ਕੀਤੀਆਂ ਗਈਆਂ ਹਨ। ਪਿਛਲੇ 10 ਵਰ੍ਹੇ ਵਿੱਚ ਕਾਸ਼ੀ ਨੇ ਵਿਕਾਸ ਦੀ ਜੋ ਯਾਤਰਾ ਤੈਅ ਕੀਤੀ ਹੈ, ਉਸ ਦੇ ਹਰ ਪੜਾਅ ਅਤੇ ਇੱਥੇ ਦੇ ਸੱਭਿਆਚਾਰ ਦਾ ਵਰਣਨ ਇਨਾਂ ਕੌਫੀ ਟੇਬਲ ਬੁੱਕਸ ਵਿੱਚ ਵੀ ਕੀਤਾ ਗਿਆ ਹੈ। ਇਸ ਦੇ ਇਲਾਵਾ ਜਿੰਨੀਆਂ ਵੀ ਸਾਂਸਦ ਪ੍ਰਤਿਯੋਗੀਤਾਵਾਂ ਕਾਸ਼ੀ ਵਿੱਚ ਆਯੋਜਿਤ ਹੋਈਆਂ ਹਨ ਉਨ੍ਹਾਂ ‘ਤੇ ਵੀ ਛੋਟੀਆਂ-ਛੋਟੀਆਂ ਕਿਤਾਬਾਂ ਨੂੰ ਲਾਂਚ ਕੀਤਾ ਗਿਆ ਹੈ। ਮੈਂ ਸਾਰੇ ਕਾਸ਼ੀਵਾਸੀਆਂ ਨੂੰ ਇਸ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੁਤੰਤਰ ਸਭਾਗਾਰ ਵਿਖੇ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਪੁਰਸਕਾਰ ਵੰਡ ਸਮਾਰੋਹ ਵਿੱਚ ਸ਼ਾਮਲ ਹੋਏ

February 23rd, 10:20 am

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਵਾਰਾਣਸੀ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੁਤੰਤਰਤਾ ਸਭਾਗਾਰ ਵਿਖੇ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਪੁਰਸਕਾਰ ਵੰਡ ਸਮਾਰੋਹ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਕਾਸ਼ੀ ਸਾਂਸਦ ਪ੍ਰਤੀਯੋਗਿਤਾ ‘ਤੇ ਬੁੱਕਲੈਟ ਅਤੇ ਇੱਕ ਕਾਫੀ ਟੇਬਲ ਬੁੱਕ ਦਾ ਵੀ ਵਿਮੋਚਨ ਕੀਤਾ। ਪ੍ਰਧਾਨ ਮੰਤਰੀ ਨੇ ਕਾਸ਼ੀ ਸਾਂਸਦ ਗਿਆਨ ਪ੍ਰਤੀਯੋਗਿਤਾ, ਕਾਸ਼ੀ ਸਾਂਸਦ ਫੋਟੋਗ੍ਰਾਫੀ ਪ੍ਰਤੀਯੋਗਿਤਾ ਅਤੇ ਕਾਸ਼ੀ ਸਾਂਸਦ ਸੰਸਕ੍ਰਿਤ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਅਤੇ ਵਾਰਾਣਸੀ ਦੇ ਸੰਸਕ੍ਰਿਤ ਦੇ ਵਿਦਿਆਰਥੀਆਂ ਨੂੰ ਪੁਸਤਕਾਂ, ਯੂਨੀਫਾਰਮ, ਸੰਗੀਤ ਯੰਤਰ ਅਤੇ ਮੈਰਿਟ ਸਕਾਲਰਸ਼ਿਪ ਵੀ ਵੰਡੀਆਂ। ਉਨ੍ਹਾਂ ਨੇ ਕਾਸ਼ੀ ਸਾਂਸਦ ਫੋਟੋਗ੍ਰਾਫੀ ਗੈਲਰੀ ਦਾ ਵੀ ਦੌਰਾ ਕੀਤਾ ਅਤੇ ਪ੍ਰਤੀਭਾਗੀਆਂ ਦੇ ਨਾਲ “ਸੰਵਰਤੀ ਕਾਸ਼ੀ” ਵਿਸ਼ੇ ‘ਤੇ ਉਨ੍ਹਾਂ ਦੀ ਫੋਟੋਗ੍ਰਾਫ ਐਂਟਰੀਆਂ ਦੇ ਨਾਲ ਪ੍ਰਤੀਭਾਗੀਆਂ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਫਰਾਂਸੀਸੀ ਪੁਲਾੜ ਯਾਤਰੀ ਦੀ ਭਾਰਤ ਯਾਤਰਾ ‘ਤੇ ਖੁਸ਼ੀ ਪ੍ਰਗਟਾਈ

October 15th, 05:33 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਫਰਾਂਸੀਸੀ ਪੁਲਾੜ ਯਾਤਰੀ ਸ਼੍ਰੀ ਥੌਮਸ ਪੈੱਸਕੇਟ ਦੀ ਭਾਰਤ ਯਾਤਰਾ ‘ਤੇ ਪ੍ਰਸੰਨਤਾ ਵਿਅਕਤ ਪ੍ਰਗਟਾਈ।

Prime Minister’s remarks during joint press meet with President of Russia

October 05th, 02:45 pm

Addressing the joint press meet with President Putin, PM Modi said that India accorded highest priority to its partnership with Russia. Both the countries agreed to strengthen cooperation in combating the menace of terrorism, climate change, SCO, BRICS, G20 and ASEAN. The PM stated that in the coming times, both the sides would deepen trade and investment links and enhance cooperation from sea to space.

PM Modi salutes the valour of soldiers at Arlington Cemetery

June 07th, 02:41 am