ਨਵੀਂ ਦਿੱਲੀ ਵਿੱਚ ਦੂਸਰੀ ਏਸ਼ੀਆ ਪੈਸਿਫਿਕ ਸ਼ਹਿਰੀ ਹਵਾਬਾਜ਼ੀ ਮੰਤਰੀਆਂ ਦੀ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

September 12th, 04:00 pm

ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਸ਼ਹਿਰੀ ਹਵਾਬਾਜ਼ੀ ‘ਤੇ ਏਸ਼ੀਆ-ਪੈਸਿਫਿਕ ਮੰਤਰੀ ਪੱਧਰੀ ਕਾਨਫਰੰਸ (Asia-Pacific Ministerial Conference on Civil Aviation) ਦਾ ਆਯੋਜਨ, ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਇਜ਼ੇਸ਼ਨ (ਆਈਸੀਏਓ-ICAO) ਦੇ ਸਹਿਯੋਗ ਨਾਲ ਕਰ ਰਿਹਾ ਹੈ। ਇਸ ਪ੍ਰੋਗਰਾਮ ਦੇ ਜ਼ਰੀਏ ਪੂਰੇ ਏਸ਼ੀਆ-ਪੈਸਿਫਿਕ ਸੈਕਟਰ ਤੋਂ ਟ੍ਰਾਂਸਪੋਰਟ ਅਤੇ ਏਵੀਏਸ਼ਨ (ਹਵਾਬਾਜ਼ੀ) ਮੰਤਰੀਆਂ, ਰੈਗੂਲੇਟਰੀ ਬਾਡੀਜ਼ (ਸੰਸਥਾਵਾਂ) ਅਤੇ ਇੰਡਸਟ੍ਰੀ ਐਕਸਪਰਟਸ ਇੱਕ ਹੀ ਮੰਚ ‘ਤੇ ਇੱਕਠੇ ਹੋਣਗੇ। ਕਾਨਫਰੰਸ ਵਿੱਚ ਇਨਫ੍ਰਾਸਟ੍ਰਕਚਰ ਦੇ ਵਿਕਾਸ, ਸਥਿਰਤਾ ਅਤੇ ਕਾਰਜਬਲ ਵਿਕਾਸ ਜਿਹੀਆਂ ਪ੍ਰਮੁੱਖ ਚੁਣੌਤੀਆਂ ਦਾ ਸਮਾਧਾਨ ਕੱਢਣ ‘ਤੇ ਜ਼ਰ ਦਿੱਤਾ ਜਾਵੇਗਾ। ਨਾਲ ਹੀ ਇਸ ਦੌਰਾਨ ਪਬਲਿਕ ਅਤੇ ਪ੍ਰਾਈਵੇਟ ਸੈਕਟਰਾਂ ਦੇ ਦਰਮਿਆਨ ਅਧਿਕ ਸਹਿਯੋਗ ਨੂੰ ਭੀ ਹੁਲਾਰਾ ਦਿੱਤਾ ਜਾਵੇਗਾ।

ਪ੍ਰਧਾਨ ਮੰਤਰੀ 12 ਸਤੰਬਰ ਨੂੰ ਦੂਸਰੀ ਏਸ਼ੀਆ ਪੈਸਿਫਿਕ ਸ਼ਹਿਰੀ ਹਵਾਬਾਜ਼ੀ ਮੰਤਰੀਆਂ ਦੀ ਕਾਨਫਰੰਸ ਵਿੱਚ ਹਿੱਸਾ ਲੈਣਗੇ

September 11th, 07:41 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 12 ਸਤੰਬਰ 2024 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ (Bharat Mandapam) ਵਿੱਚ 4 ਵਜੇ ਸ਼ਹਿਰੀ ਹਵਾਬਾਜ਼ੀ ‘ਤੇ ਅਧਾਰਿਤ ਦੂਸਰੀ ਏਸ਼ੀਆ-ਪੈਸਿਫਿਕ ਮੰਤਰੀ ਪੱਧਰੀ ਕਾਨਫਰੰਸ ਵਿੱਚ ਹਿੱਸਾ ਲੈਣਗੇ। ਇਸ ਅਵਸਰ ‘ਤੇ ਉਹ ਇਕੱਠ ਨੂੰ ਭੀ ਸੰਬੋਧਨ ਕਰਨਗੇ।