ਵਰਲਡ ਗਾਇਤ੍ਰੀ ਪਰਿਵਾਰ ਦੁਆਰਾ ਆਯੋਜਿਤ ਅਸ਼ਵਮੇਧ ਯਗਯ (Ashwamedha Yagya) ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਵੀਡੀਓ ਸੰਦੇਸ਼ ਦਾ ਮੂਲ ਪਾਠ
February 25th, 09:10 am
ਗਾਇਤ੍ਰੀ ਪਰਿਵਾਰ ਦਾ ਕੋਈ ਵੀ ਆਯੋਜਨ ਇੰਨੀ ਪਵਿੱਤਰਤਾ ਨਾਲ ਜੁੜਿਆ ਹੁੰਦਾ ਹੈ, ਕਿ ਉਸ ਵਿੱਚ ਸ਼ਾਮਲ ਹੋਣਾ ਆਪਣੇ ਆਪ ਵਿੱਚ ਸੁਭਾਗ ਦੀ ਗੱਲ ਹੁੰਦੀ ਹੈ।ਪ੍ਰਧਾਨ ਮੰਤਰੀ,ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਸੰਦੇਸ਼ ਦੇ ਰਾਹੀਂ ਗਾਇਤਰੀ ਪਰਿਵਾਰ ਦੁਆਰਾ ਆਯੋਜਿਤ ਅਸ਼ਵਮੇਧ ਯੱਗ ਨੂੰ ਸੰਬੋਧਨ ਕੀਤਾ
February 25th, 08:40 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਸੰਦੇਸ਼ ਦੇ ਰਾਹੀਂ ਗਾਇਤਰੀ ਪਰਿਵਾਰ ਦੁਆਰਾ ਆਯੋਜਿਤ ਅਸ਼ਵਮੇਧ ਯੱਗ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਇਸ ਦੀ ਸ਼ੁਰੂਆਤ ਆਗਾਮੀ ਚੋਣਾਂ ਦੇ ਦਿਨਾਂ ਵਿੱਚ ‘ਅਸ਼ਵਮੇਧ ਯੱਗ’ ਨਾਲ ਜੁੜਨ ਦੀ ਦੁਵਿਧਾ ਨਾਲ ਕਰਦੇ ਹੋਏ ਇਸ ਦਾ ਗਲਤ ਅਰਥ ਨਿਕਾਲੇ ਜਾਣ ਨਾਲ ਕੀਤੀ। ਹਾਲਾਂਕਿ, ਉਨ੍ਹਾਂ ਨੇ ਕਿਹਾ, “ਜਦੋਂ ਮੈਂ ਅਸ਼ਵਮੇਧ ਯੱਗ ਨੂੰ ਆਚਾਰਿਆ ਸ਼੍ਰੀ ਰਾਮ ਸ਼ਰਮਾ ਦੀਆਂ ਭਾਵਨਾਵਾਂ ਨੂੰ ਬਣਾਏ ਰੱਖਣ ਅਤੇ ਇਸ ਨੂੰ ਨਵੇਂ ਅਰਥ ਨਾਲ ਦੇਖਿਆ, ਤਾਂ ਮੇਰੀ ਦੁਵਿਧਾ ਦੂਰ ਹੋ ਗਈ”