ਨਵੀਂ ਦਿੱਲੀ ਵਿੱਚ ਅਸ਼ਟਲਕਸ਼ਮੀ ਮਹੋਤਸਵ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 06th, 02:10 pm
ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ ਜੀ, ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਜੀ, ਤ੍ਰਿਪੁਰਾ ਦੇ ਮੁੱਖ ਮੰਤਰੀ ਮਾਣਿਕ ਸਾਹਾ ਜੀ, ਸਿੱਕਿਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਜਯੋਤਿਰਾਦਿੱਤਿਆ ਸਿੰਧੀਆ ਜੀ, ਸੁਕਾਂਤਾ ਮਜੂਮਦਾਰ ਜੀ, ਅਰੁਣਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ, ਮਿਜ਼ੋਰਮ ਅਤੇ ਨਾਗਾਲੈਂਡ ਦੀ ਸਰਕਾਰ ਦੇ ਮੰਤਰੀਗਣ, ਹੋਰ ਜਨਪ੍ਰਤੀਨਿਧੀ, ਨੌਰਥ ਈਸਟ ਤੋਂ ਆਏ ਸਾਰੇ ਭਰਾਵੋ ਅਤੇ ਭੈਣੋਂ, ਦੇਵੀਓ ਅਤੇ ਸੱਜਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਸ਼ਟਲਕਸ਼ਮੀ ਮਹੋਤਸਵ ਦਾ ਉਦਘਾਟਨ ਕੀਤਾ
December 06th, 02:08 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਭਾਰਤ ਮੰਡਪਮ ਵਿਖੇ ਅਸ਼ਟਲਕਸ਼ਮੀ ਮਹੋਤਸਵ ਦਾ ਉਦਘਾਟਨ ਕੀਤਾ। ਇਸ ਸਮਾਗਮ ਵਿੱਚ ਸਾਰੇ ਪਤਵੰਤਿਆਂ ਦਾ ਸੁਆਗਤ ਕਰਦੇ ਹੋਏ, ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਇਹ ਬਾਬਾਸਾਹੇਬ ਡਾ ਬੀ.ਆਰ.ਅੰਬੇਡਕਰ ਦਾ ਮਹਾਪਰਿਨਿਰਵਾਣ ਦਿਵਸ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਬਾਸਾਹੇਬ ਅੰਬੇਡਕਰ ਦੁਆਰਾ ਤਿਆਰ ਕੀਤਾ ਗਿਆ ਸੰਵਿਧਾਨ, ਜਿਸ ਦੇ 75 ਸਾਲ ਪੂਰੇ ਹੋ ਗਏ ਹਨ, ਸਾਰੇ ਨਾਗਰਿਕਾਂ ਲਈ ਇੱਕ ਮਹਾਨ ਪ੍ਰੇਰਨਾ ਸਰੋਤ ਹੈ। ਸ਼੍ਰੀ ਮੋਦੀ ਨੇ ਭਾਰਤ ਦੇ ਸਾਰੇ ਨਾਗਰਿਕਾਂ ਵੱਲੋਂ ਬਾਬਾਸਾਹੇਬ ਅੰਬੇਡਕਰ ਨੂੰ ਸ਼ਰਧਾਂਜਲੀ ਦਿੱਤੀ।ਪ੍ਰਧਾਨ ਮੰਤਰੀ 6 ਦਸੰਬਰ ਨੂੰ ਅਸ਼ਟਲਕਸ਼ਮੀ ਮਹੋਤਸਵ ਦਾ ਉਦਘਾਟਨ ਕਰਨਗੇ
December 05th, 06:28 pm
ਉੱਤਰ ਪੂਰਬ ਭਾਰਤ ਦੀ ਸੱਭਿਆਚਾਰਕ ਜੀਵੰਤਤਾ ਨੂੰ ਪ੍ਰਦਰਸ਼ਿਤ ਕਰਨ ਦੀ ਆਪਣੀ ਪ੍ਰਤੀਬੱਧਤਾ ਦੇ ਅਨੁਰੂਪ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 6 ਦਸੰਬਰ ਨੂੰ ਬਾਅਦ ਦੁਪਹਿਰ ਲਗਭਗ 3 ਵਜੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਅਸ਼ਟਲਕਸ਼ਮੀ ਮਹੋਤਸਵ ਦਾ ਉਦਘਾਟਨ ਕਰਨਗੇ।