ਸਮਾਰਟ ਇੰਡੀਆ ਹੈਕਾਥੌਨ 2024 ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 11th, 05:00 pm
ਆਪ ਸਭ ਨੂੰ ਯਾਦ ਹੋਵੇਗਾ ਮੈਂ ਹਮੇਸ਼ਾ ਲਾਲ ਕਿਲੇ ਤੋਂ ਇੱਕ ਗੱਲ ਕਹੀ ਹੈ। ਮੈਂ ਕਿਹਾ ਹੈ ਸਭ ਦਾ ਪ੍ਰਯਾਸ ਅੱਜ ਦਾ ਭਾਰਤ ਸਭ ਦੇ ਪ੍ਰਯਾਸ ਨਾਲ ਹੀ ਤੇਜ਼ ਗਤੀ ਨਾਲ ਅੱਗੇ ਵਧ ਸਕਦਾ ਹੈ। ਅੱਜ ਦਾ ਇਹ ਦਿਨ ਇਸੇ ਦਾ ਇੱਕ ਉਦਾਹਰਣ ਹੈ। Smart India Hackathon ਦੇ ਇਸ grand finale ਦਾ ਮੈਨੂੰ ਬਹੁਤ ਇੰਤਜ਼ਾਰ ਸੀ। ਜਦੋਂ ਵੀ ਆਪ ਜਿਹੇ ਯੁਵਾ innovators ਦੇ ਵਿੱਚ ਆਉਣ ਦਾ ਅਵਸਰ ਮਿਲਦਾ ਹੈ। ਮੈਨੂੰ ਵੀ ਬਹੁਤ ਕੁਝ ਜਾਣਨ ਦਾ, ਸਿੱਖਣ ਦਾ ਸਮਝਣ ਦਾ ਮੌਕਾ ਮਿਲਦਾ ਹੈ। ਆਪ ਸਭ ਤੋਂ ਮੇਰੀਆਂ ਉਮੀਦਾਂ ਵੀ ਬਹੁਤ ਹੁੰਦੀਆਂ ਹਨ। ਆਪ ਸਭ ਯੁਵਾ innovators ਦੇ ਕੋਲ 21ਵੀਂ ਸਦੀ ਦੇ ਭਾਰਤ ਨੂੰ ਦੇਖਣ ਦਾ ਨਜ਼ਰੀਆ ਕੁਝ ਅਲੱਗ ਹੈ ਅਤੇ ਇਸ ਲਈ ਤੁਹਾਡੇ solutions ਵੀ ਅਲੱਗ ਹੁੰਦੇ ਹਨ। ਇਸ ਲਈ ਜਦੋਂ ਤੁਹਾਨੂੰ ਨਵੇਂ challenges ਮਿਲਦੇ ਹਨ ਤਾਂ ਤੁਸੀਂ ਉਨ੍ਹਾਂ ਦੇ ਨਵੇਂ ਅਤੇ ਅਨੋਖੇ ਸਮਾਧਾਨ ਖੋਜ ਕੇ ਦਿਖਾਉਂਦੇ ਹੋ। ਮੈਂ ਪਹਿਲਾਂ ਵੀ ਕਈ ਹੈਕੇਥੌਨਸ ਦਾ ਹਿੱਸਾ ਰਿਹਾ ਹਾਂ। ਤੁਸੀਂ ਕਦੇ ਨਿਰਾਸ਼ ਨਹੀਂ ਕੀਤਾ। ਹਮੇਸ਼ਾ ਮੇਰਾ ਵਿਸ਼ਵਾਸ ਹੋਰ ਵਧਾਇਆ ਹੈ। ਤੁਹਾਡੇ ਤੋਂ ਪਹਿਲਾਂ ਜੋ ਟੀਮਾਂ ਰਹੀਆਂ ਹਨ। ਉਨ੍ਹਾਂ ਨੇ solutions ਦਿੱਤੇ। ਉਹ ਅੱਜ ਅਲੱਗ-ਅਲੱਗ ਮੰਤਰਾਲਿਆਂ ਵਿੱਚ ਬਹੁਤ ਕੰਮ ਆ ਰਹੇ ਹਨ। ਹੁਣ ਇਸ ਹੈਕਾਥੌਨ ਵਿੱਚ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਟੀਮ ਕੀ ਕਰ ਰਹੀ ਹੈ। ਮੈਂ ਤੁਹਾਡੇ innovations ਬਾਰੇ ਜਾਣਨ ਦੇ ਲਈ ਬਹੁਤ ਉਤਸੁਕ ਹਾਂ। ਤਾਂ ਚਲੋ ਸ਼ੁਰੂ ਕਰਦੇ ਹਾਂ ਪਹਿਲਾਂ ਕੌਣ ਸਾਡੇ ਨਾਲ ਗੱਲ ਕਰਨਗੇ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਨੇ ਮੋਦੀ ਸਮਾਰਟ ਇੰਡੀਆ ਹੈਕਾਥੌਨ 2024 ਦੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ
December 11th, 04:30 pm
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ‘ਸਮਾਰਟ ਇੰਡੀਆ ਹੈਕਾਥੌਨ 2024’ ਦੇ ਗ੍ਰੈਂਡ ਫ਼ਿਨਾਲੇ ਮੌਕੇ ਨੌਜਵਾਨ ਇਨੋਵੇਟਰਜ਼ ਨਾਲ ਵੀਡੀਓ ਕਾਨਫ਼ਰੰਸਿੰਗ ਰਾਹੀਂ ਗੱਲਬਾਤ ਕੀਤੀ। ਇਸ ਮੌਕੇ ‘ਤੇ ਇਕੱਠ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੋਂ ‘ਸਬਕਾ ਪ੍ਰਯਾਸ’ ਦੇ ਆਪਣੇ ਸੰਬੋਧਨ ਦੀ ਯਾਦ ਦਿਵਾਈ। ਉਨ੍ਹਾਂ ਕਿਹਾ ਕਿ ਅੱਜ ਦਾ ਭਾਰਤ ‘ਸਬਕਾ ਪ੍ਰਯਾਸ’ ਜਾਂ ‘ਸਾਰਿਆਂ ਦੇ ਯਤਨਾਂ ਨਾਲ ਤੇਜ਼ ਗਤੀ ਨਾਲ ਪ੍ਰਗਤੀ ਕਰ ਸਕਦਾ ਹੈ ਅਤੇ ਅੱਜ ਦਾ ਇਹ ਅਵਸਰ ਇੱਕ ਉਦਾਹਰਣ ਹੈ। ‘ਸਮਾਰਟ ਇੰਡੀਆ ਹੈਕਾਥੌਨ’ ਦੇ ਗ੍ਰੈਂਡ ਫ਼ਿਨਾਲੇ ਦਾ ਮੈਂ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਨਵਾਂ ਸਿੱਖਣ ਤੇ ਸਮਝਣ ਦਾ ਮੌਕਾ ਮਿਲਦਾ ਹੈ, ਜਦੋਂ ਉਹ ਨੌਜਵਾਨ ਖੋਜਕਾਰਾਂ ਵਿਚਾਲੇ ਹੁੰਦੇ ਹਨ। ਨੌਜਵਾਨ ਇਨੋਵੇਟਰਜ਼ ਨਾਲ ਆਪਣੀਆਂ ਉੱਚੀਆਂ ਉਮੀਦਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ 21ਵੀਂ ਸਦੀ ਦੇ ਭਾਰਤ ਨੂੰ ਵੱਖਰੇ ਢੰਗ ਨਾਲ ਵੇਖਣ ਦਾ ਦ੍ਰਿਸ਼ਟੀਕੋਣ ਹੈ। ਇਸ ਲਈ, ਸ਼੍ਰੀ ਮੋਦੀ ਨੇ ਕਿਹਾ, ਤੁਹਾਡੇ ਹੱਲ ਵੀ ਵੱਖਰੇ ਹਨ ਅਤੇ ਜਦੋਂ ਕੋਈ ਨਵੀਂ ਚੁਣੌਤੀ ਆਉਂਦੀ ਹੈ, ਤੁਸੀਂ ਨਵੇਂ ਅਤੇ ਵਿਲੱਖਣ ਹੱਲ ਲੈ ਕੇ ਆਉਂਦੇ ਹੋ। ਪ੍ਰਧਾਨ ਮੰਤਰੀ ਨੇ ਅਤੀਤ ਵਿੱਚ ਹੈਕਾਥੌਨ ਦਾ ਹਿੱਸਾ ਹੋਣ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਆਊਟਪੁਟ ਤੋਂ ਕਦੇ ਨਿਰਾਸ਼ ਨਹੀਂ ਹੋਏ ਹਨ। “ਤੁਸੀਂ ਮੇਰੇ ਵਿਸ਼ਵਾਸ ਨੂੰ ਸਿਰਫ ਮਜ਼ਬੂਤ ਕੀਤਾ ਹੈ,” ਉਨ੍ਹਾਂ ਨੇ ਕਿਹਾ ਕਿ ਅਤੀਤ ਵਿੱਚ ਪ੍ਰਦਾਨ ਕੀਤੇ ਗਏ ਹੱਲਾਂ ਦੀ ਵਰਤੋਂ ਵੱਖ-ਵੱਖ ਮੰਤਰਾਲਿਆਂ ਵਿੱਚ ਕੀਤੀ ਜਾ ਰਹੀ ਹੈ। ਸ਼੍ਰੀ ਮੋਦੀ ਨੇ ਭਾਗੀਦਾਰਾਂ ਬਾਰੇ ਹੋਰ ਜਾਣਨ ਦੀ ਇੱਛਾ ਪ੍ਰਗਟਾਈ ਅਤੇ ਗੱਲਬਾਤ ਸ਼ੁਰੂ ਕੀਤੀ।ਅੱਜ, ਦੁਨੀਆ ਭਰ ਦੇ ਲੋਕ ਭਾਰਤ ਬਾਰੇ ਹੋਰ ਜਾਣਨਾ ਚਾਹੁੰਦੇ ਹਨ: ਮਨ ਕੀ ਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ
October 27th, 11:30 am
ਮੇਰੇ ਪਿਆਰੇ ਦੇਸ਼ਵਾਸੀਓ, ਨਮਸਕਾਰ। ‘ਮਨ ਕੀ ਬਾਤ’ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਹੈ। ਜੇਕਰ ਤੁਸੀਂ ਮੈਨੂੰ ਪੁੱਛੋ ਕਿ ਮੇਰੇ ਜੀਵਨ ਦੇ ਸਭ ਤੋਂ ਯਾਦਗਾਰ ਪਲ ਕਿਹੜੇ ਸਨ ਤਾਂ ਕਿੰਨੀਆਂ ਹੀ ਘਟਨਾਵਾਂ ਯਾਦ ਆਉਂਦੀਆਂ ਹਨ, ਲੇਕਿਨ ਇਨ੍ਹਾਂ ਵਿੱਚੋਂ ਵੀ ਇੱਕ ਪਲ ਅਜਿਹਾ ਹੈ ਜੋ ਬਹੁਤ ਖਾਸ ਹੈ, ਉਹ ਪਲ ਸੀ ਜਦੋਂ ਪਿਛਲੇ ਸਾਲ 15 ਨਵੰਬਰ ਨੂੰ ਮੈਂ ਭਗਵਾਨ ਬਿਰਸਾਮੁੰਡਾ ਦੀ ਜਨਮ ਜਯੰਤੀ ’ਤੇ ਉਨ੍ਹਾਂ ਦੇ ਜਨਮ ਸਥਾਨ ਝਾਰਖੰਡ ਦੇ ਉਲਿਹਾਤੂ (Ulihatu) ਪਿੰਡ ਗਿਆ ਸੀ। ਇਸ ਯਾਤਰਾ ਦਾ ਮੇਰੇ ’ਤੇ ਬਹੁਤ ਵੱਡਾ ਪ੍ਰਭਾਵ ਪਿਆ। ਮੈਂ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹਾਂ, ਜਿਸ ਨੂੰ ਇਸ ਪਵਿੱਤਰ ਭੂਮੀ ਦੀ ਮਿੱਟੀ ਨੂੰ ਆਪਣੇ ਮਸਤਕ ਨੂੰ ਲਾਉਣ ਦਾ ਸੁਭਾਗ ਮਿਲਿਆ। ਉਸ ਪਲ, ਮੈਨੂੰ ਨਾ ਸਿਰਫ਼ ਸੁਤੰਤਰਤਾ ਸੰਗਰਾਮ ਦੀ ਸ਼ਕਤੀ ਮਹਿਸੂਸ ਹੋਈ, ਸਗੋਂ ਇਸ ਧਰਤੀ ਦੀ ਸ਼ਕਤੀ ਨਾਲ ਜੁੜਨ ਦਾ ਵੀ ਮੌਕਾ ਮਿਲਿਆ। ਮੈਨੂੰ ਇਹ ਵੀ ਅਹਿਸਾਸ ਹੋਇਆ ਕਿ ਕਿਵੇਂ ਇੱਕ ਸੰਕਲਪ ਨੂੰ ਪੂਰਾ ਕਰਨ ਦਾ ਸਾਹਸ ਦੇਸ਼ ਦੇ ਕਰੋੜਾਂ ਲੋਕਾਂ ਦੀ ਕਿਸਮਤ ਬਦਲ ਸਕਦਾ ਹੈ।