ਗੁਜਰਾਤ ਵਿੱਚ ਕੋਚਰਬ ਆਸ਼ਰਮ ਦੇ ਉਦਘਾਟਨ ਅਤੇ ਸਾਬਰਮਤੀ ਆਸ਼ਰਮ ਪ੍ਰੋਜੈਕਟ ਦੇ ਮਾਸਟਰ ਪਲਾਨ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 12th, 10:45 am
ਪੂਜਯ ਬਾਪੂ ਦਾ ਇਹ ਸਾਬਰਮਤੀ ਆਸ਼ਰਮ ਹਮੇਸ਼ਾ ਤੋਂ ਹੀ ਇੱਕ ਅਪ੍ਰਤਿਮ ਊਰਜਾ ਦਾ ਜੀਵੰਤ ਕੇਂਦਰ ਰਿਹਾ ਹੈ। ਅਤੇ ਮੈਂ ਜੈਸੇ ਹਰ ਕਿਸੇ ਨੂੰ ਜਦੋਂ-ਜਦੋਂ ਇੱਥੇ ਆਉਣ ਦਾ ਅਵਸਰ ਮਿਲਦਾ ਹੈ, ਤਾਂ ਬਾਪੂ ਦੀ ਪ੍ਰੇਰਣਾ ਅਸੀਂ ਆਪਣੇ ਅੰਦਰ ਸਪਸ਼ਟ ਤੌਰ ‘ਤੇ ਅਨੁਭਵ ਕਰ ਸਕਦੇ ਹਾਂ। ਸਤਯ ਅਤੇ ਅਹਿੰਸਾ ਦੇ ਆਦਰਸ਼ ਹੋਣ, ਰਾਸ਼ਟਰ ਅਰਾਧਨਾ ਦਾ ਸੰਕਲਪ ਹੋਵੇ, ਗ਼ਰੀਬ ਅਤੇ ਵੰਚਿਤ ਦੀ ਸੇਵਾ ਵਿੱਚ ਨਾਰਾਇਣ ਸੇਵਾ ਦੇਖਣ ਦਾ ਭਾਵ ਹੋਵੇ, ਸਾਬਰਮਤੀ ਆਸ਼ਰਮ, ਬਾਪੂ ਦੀਆਂ ਇਨ੍ਹਾਂ ਕਦਰਾਂ-ਕੀਮਤਾਂ ਨੂੰ ਅੱਜ ਭੀ ਸਜੀਵ ਕੀਤੇ ਹੋਏ ਹੈ। ਮੇਰਾ ਸੁਭਾਗ ਹੈ ਕਿ ਅੱਜ ਮੈਂ ਇੱਥੇ ਸਾਬਰਮਤੀ ਆਸ਼ਰਮ ਦੇ ਪੁਨਰਵਿਕਾਸ ਅਤੇ ਵਿਸਤਾਰ ਦਾ ਨੀਂਹ ਪੱਥਰ ਰੱਖਿਆ ਹੈ। ਬਾਪੂ ਦੇ ਪਹਿਲੇ, ਜੋ ਪਹਿਲਾ ਆਸ਼ਰਮ ਸ਼ੀ, ਸ਼ੁਰੂ ਵਿੱਚ ਜਦੋਂ ਆਏ, ਉਹ ਕੋਚਰਬ ਆਸ਼ਰਮ ਉਸ ਦਾ ਭੀ ਵਿਕਾਸ ਕੀਤਾ ਗਿਆ ਹੈ, ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਉਸ ਦਾ ਭੀ ਲੋਕਅਰਪਣ ਹੋਇਆ ਹੈ। ਸਾਊਥ ਅਫਰੀਕਾ ਤੋਂ ਪਰਤਣ ਦੇ ਬਾਅਦ ਗਾਂਧੀ ਜੀ ਨੇ ਆਪਣਾ ਪਹਿਲਾ ਆਸ਼ਰਮ ਕੋਚਰਬ ਆਸ਼ਰਮ ਵਿੱਚ ਹੀ ਬਣਾਇਆ ਸੀ। ਗਾਂਧੀ ਜੀ ਇੱਥੇ ਚਰਖਾ ਚਲਾਇਆ ਕਰਦੇ ਸਨ, ਕਾਰਪੈਂਟਰੀ ਦਾ ਕੰਮ ਸਿੱਖਦੇ ਸਨ। ਦੋ ਸਾਲ ਤੱਕ ਕੋਚਰਬ ਆਸ਼ਰਮ ਵਿੱਚ ਰਹਿਣ ਦੇ ਬਾਅਦ ਫਿਰ ਗਾਂਧੀ ਜੀ ਸਾਬਰਮਤੀ ਆਸ਼ਰਮ ਵਿੱਚ ਸ਼ਿਫਟ ਹੋਏ ਸਨ। ਪੁਨਰਨਿਰਮਾਣ ਹੋਣ ਦੇ ਬਾਅਦ ਹੁਣ ਗਾਂਧੀ ਜੀ ਦੇ ਉਨ੍ਹਾਂ ਦਿਨਾਂ ਦੀਆਂ ਯਾਦਾਂ ਕੋਚਰਬ ਆਸ਼ਰਮ ਵਿੱਚ ਹੋਰ ਬਿਹਤਰ ਤਰੀਕੇ ਨਾਲ ਸੁਰੱਖਿਅਤ ਰਹਿਣਗੀਆਂ। ਮੈਂ ਪੂਜਯ ਬਾਪੂ ਦੇ ਚਰਨਾਂ ਵਿੱਚ ਨਮਨ ਕਰਦਾ ਹਾਂ, ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ। ਮੈਂ ਸਾਰੇ ਦੇਸ਼ਵਾਸੀਆਂ ਨੂੰ ਇਨ੍ਹਾਂ ਮਹੱਤਵਪੂਰਨ ਪ੍ਰੇਰਕ ਸਥਾਨਾਂ ਦੇ ਵਿਕਾਸ ਦੇ ਲਈ ਭੀ ਬਹੁਤ-ਬਹੁਤ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਸਾਬਰਮਤੀ ਵਿੱਚ ਕੋਚਰਬ ਆਸ਼ਰਮ ਦਾ ਉਦਘਾਟਨ ਕੀਤਾ
March 12th, 10:17 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਰਮਤੀ ਆਸ਼ਰਮ ਦਾ ਦੌਰਾ ਕੀਤਾ ਅਤੇ ਕੋਚਰਬ ਆਸ਼ਰਮ ਦਾ ਉਦਘਾਟਨ ਕੀਤਾ ਅਤੇ ਗਾਂਧੀ ਆਸ਼ਰਮ ਮੈਮੋਰੀਅਲ ਦੀ ਮਾਸਟਰ ਪਲਾਨ ਲਾਂਚ ਕੀਤੀ। ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੀ ਪ੍ਰਤਿਮਾ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਹਿਰਦੇ ਕੁੰਜ (Hriday Kunj) ਦਾ ਦੌਰਾ ਕੀਤਾ। ਉਨ੍ਹਾਂ ਨੇ ਪ੍ਰਦਰਸ਼ਨੀ ਦਾ ਜਾਇਜ਼ਾ ਲਿਆ ਅਤੇ ਇੱਕ ਪੌਦਾ ਭੀ ਲਗਾਇਆ।Amrit Kalash Yatra: PM to participate in programme marking culmination of Meri Maati Mera Desh campaign
October 30th, 09:11 am
PM Modi will participate in the programme marking the culmination of Meri Maati - Mera Desh campaign’s Amrit Kalash Yatra at Kartavya Path. The programme will also mark the closing ceremony of Azadi Ka Amrit Mahotsav. Meri Maati Mera Desh campaign is a tribute to the Veers and Veeranganas who have made the supreme sacrifice for the country.