
ਸੰਯੁਕਤ ਬਿਆਨ: ਭਾਰਤ ਦੇ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਕੁਵੈਤ ਦੀ ਸਰਕਾਰੀ ਯਾਤਰਾ (21-22 ਦਸੰਬਰ, 2024)
December 22nd, 07:46 pm
ਕੁਵੈਤ ਰਾਜ ਦੇ ਮਹਾਮਹਿਮ ਅਮੀਰ ਸ਼ੇਖ ਮੇਸ਼ਲ ਅਲ-ਅਹਿਮਦ ਅਲ-ਜਬਰ ਅਲ-ਸਬਾਹ ਦੇ ਸੱਦੇ ‘ਤੇ, ਭਾਰਤ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਨੇ 21-22 ਦਸੰਬਰ 2024 ਨੂੰ ਕੁਵੈਤ ਦੀ ਸਰਕਾਰੀ ਯਾਤਰਾ ਕੀਤੀ। ਇਹ ਉਨ੍ਹਾਂ ਦੀ ਕੁਵੈਤ ਦੀ ਪਹਿਲੀ ਯਾਤਰਾ ਸੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 21 ਦਸੰਬਰ 2024 ਨੂੰ ਕੁਵੈਤ ਵਿੱਚ 26ਵੇਂ ਅਰੇਬੀਅਨ ਗਲਫ ਕੱਪ ਦੇ ਉਦਘਾਟਨੀ ਸਮਾਰੋਹ ਵਿੱਚ ਮਹਾਮਹਿਮ ਅਮੀਰ ਸ਼ੇਖ ਮੇਸ਼ਲ ਅਲ-ਅਹਿਮਦ ਅਲ-ਜਬਰ ਅਲ-ਸਬਾਹ ਦੇ ‘ਸਨਮਾਨਿਤ ਮਹਿਮਾਨ’ ਦੇ ਰੂਪ ਵਿੱਚ ਹਿੱਸਾ ਲਿਆ।
ਪ੍ਰਧਾਨ ਮੰਤਰੀ ਨੇ ਕੁਵੈਤ ਦੇ ਕ੍ਰਾਊਨ ਪ੍ਰਿੰਸ ਨਾਲ ਮੁਲਾਕਾਤ ਕੀਤੀ
December 22nd, 05:32 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੁਵੈਤ ਦੇ ਕ੍ਰਾਊਨ ਪ੍ਰਿੰਸ ਮਹਾਮਹਿਮ ਸ਼ੇਖ ਸਬਾਹ ਅਲ-ਖਾਲਿਦ ਅਲ-ਹਮਦ ਅਲ-ਮੁਬਾਰਕ ਅਲ-ਸਬਾਹ (His Highness Sheikh Sabah Al-Khaled Al-Hamad Al-Mubarak Al-Sabah) ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਸਤੰਬਰ 2024 ਵਿੱਚ ਸੰਯੁਕਤ ਰਾਸ਼ਟਰ ਮਹਾ ਸਭਾ (ਯੂਐੱਨਜੀਏ-UNGA) ਦੇ ਸੈਸ਼ਨ ਦੇ ਮੌਕੇ ‘ਤੇ ਮਹਾਮਹਿਮ ਕ੍ਰਾਊਨ ਪ੍ਰਿੰਸ (His Highness the Crown Prince) ਦੇ ਨਾਲ ਆਪਣੀ ਮੁਲਾਕਾਤ ਨੂੰ ਯਾਦ ਕੀਤਾ।
ਪ੍ਰਧਾਨ ਮੰਤਰੀ ਨੇ ਕੁਵੈਤ ਦੇ ਅਮੀਰ ਨਾਲ ਮੁਲਾਕਾਤ ਕੀਤੀ
December 22nd, 05:08 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੁਵੈਤ ਦੇ ਅਮੀਰ, ਮਹਾਮਹਿਮ ਸ਼ੇਖ ਮੇਸ਼ਾਲ ਅਲ - ਅਹਿਮਦ ਅਲ-ਜਬਰ ਅਲ-ਸਬਾਹ (His Highness Sheikh Meshal Al-Ahmad Al-Jaber Al-Sabah) ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਦੇ ਦਰਮਿਆਨ ਇਹ ਪਹਿਲੀ ਮੁਲਾਕਾਤ ਸੀ। ਬਾਯਨ ਪੈਲੇਸ (Bayan Palace) ਪਹੁੰਚਣ ‘ਤੇ, ਉਨ੍ਹਾਂ ਦਾ ਰਸਮੀ ਸੁਆਗਤ ਕੀਤਾ ਗਿਆ ਅਤੇ ਕੁਵੈਤ ਦੇ ਪ੍ਰਧਾਨ ਮੰਤਰੀ, ਮਹਾਮਹਿਮ ਅਹਿਮਦ ਅਲ-ਅਬਦੁੱਲ੍ਹਾ ਅਲ-ਅਹਿਮਦ ਅਲ-ਸਬਾਹ (His Highness Ahmad Al-Abdullah Al-Ahmad Al-Sabah) ਨੇ ਉਨ੍ਹਾਂ ਦਾ ਸੁਆਗਤ ਕੀਤਾ।ਪ੍ਰਧਾਨ ਮੰਤਰੀ ਨੇ ਕੁਵੈਤ ਦੇ ਮਹਾਮਹਿਮ ਅਮੀਰ ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਅਰੇਬੀਅਨ ਗਲਫ ਕੱਪ ਵਿੱਚ ਹਿੱਸਾ ਲਿਆ
December 21st, 10:24 pm
ਕੁਵੈਤ ਦੇ ਅਮੀਰ, ਮਹਾਮਹਿਮ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਬਰ ਅਲ- ਸਬਾਹ ਦੇ ਸੱਦੇ ‘ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੁਵੈਤ ਵਿੱਚ 26ਵੇਂ ਅਰੇਬੀਅਨ ਗਲਫ ਕੱਪ ਦੇ ਉਦਘਾਟਨ ਸਮਾਰੋਹ ਵਿੱਚ ਉਨ੍ਹਾਂ ਦੇ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਲ ਹੋਏ। ਪ੍ਰਧਾਨ ਮੰਤਰੀ ਮੋਦੀ ਨੇ ਕੁਵੈਤ ਦੇ ਮਹਾਮਹਿਮ ਅਮੀਰ, ਮਹਾਮਹਿਮ ਕ੍ਰਾਊਨ ਪ੍ਰਿੰਸ ਅਤੇ ਪ੍ਰਧਾਨ ਮੰਤਰੀ ਦੇ ਨਾਲ ਸ਼ਾਨਦਾਰ ਉਦਘਾਟਨ ਸਮਾਰੋਹ ਵਿੱਚ ਭਾਗੀਦਾਰੀ ਕੀਤੀ। ਇਸ ਸਮਾਗਮ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਕੁਵੈਤ ਦੀ ਲੀਡਰਸ਼ਿਪ ਦੇ ਨਾਲ਼ ਗ਼ੈਰਰਸਮੀ ਵਾਰਤਾਲਾਪ ਭੀ ਕੀਤੀ ।