ਧਾਕੜ ਹਰਿਆਣਾ ਦੀ ਤਰ੍ਹਾਂ ਹੀ ਮੋਦੀ ਨੇ 10 ਸਾਲ ਤੱਕ ਸਰਕਾਰ ਵੀ ਧਾਕੜ ਚਲਾਈ ਹੈ: ਅੰਬਾਲਾ ਵਿੱਚ ਪ੍ਰਧਾਨ ਮੰਤਰੀ ਮੋਦੀ
May 18th, 03:00 pm
ਹਰਿਆਣਾ ਦੇ ਅੰਬਾਲਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਰਿਆਣਾ ਧਾਕੜ ਹੈ ਅਤੇ ਹਰਿਆਣਾ ਦੀ ਤਰ੍ਹਾਂ ਮੋਦੀ ਨੇ ਦਸ ਸਾਲ ਤੱਕ ਸਰਕਾਰ ਵੀ ਧਾਕੜ ਚਲਾਈ ਹੈ। ਉਨ੍ਹਾਂ ਨੇ ਕਿਹਾ ਕਿ ਚਾਰ ਪੜਾਵਾਂ ਦੀਆਂ ਚੋਣਾਂ ਵਿੱਚ ਕਾਂਗਰਸ ਅਤੇ ਇੰਡੀ ਗਠਬੰਧਨ ਦੇ ਸਾਰੇ ਸਾਥੀ, ਚਾਰੋਂ ਖਾਣੇ ਚਿੱਤ ਹੋ ਚੁੱਕੇ ਹਨ। ਉਨ੍ਹਾਂ ਨੂੰ ਚੋਣਾਂ ਦੇ ਮੈਦਾਨ ਵਿੱਚ ਜਨਤਾ-ਜਨਾਰਦਨ ਖ਼ੁਦ ਹਰਾ ਰਹੀ ਹੈ।ਪ੍ਰਧਾਨ ਮੰਤਰੀ ਨੇ ਹਰਿਆਣਾ ਦੇ ਅੰਬਾਲਾ ਅਤੇ ਸੋਨੀਪਤ ਵਿੱਚ ਚੋਣ ਰੈਲੀਆਂ ਕੀਤੀਆਂ
May 18th, 02:46 pm
ਹਰਿਆਣਾ ਦੇ ਅੰਬਾਲਾ ਅਤੇ ਸੋਨੀਪਤ ਵਿੱਚ ਚੋਣ ਸਭਾਵਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਰਿਆਣਾ ਧਾਕੜ ਹੈ ਅਤੇ ਹਰਿਆਣਾ ਦੀ ਤਰ੍ਹਾਂ ਮੋਦੀ ਨੇ ਦਸ ਸਾਲ ਤੱਕ ਸਰਕਾਰ ਵੀ ਧਾਕੜ ਚਲਾਈ ਹੈ। ਮੌਜੂਦਾ ਚੋਣ ਸੰਗ੍ਰਾਮ ਵਿੱਚ ਧਿਰ ਅਤੇ ਵਿਰੋਧੀ ਧਿਰ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਸੋਨੀਪਤ ਦੀ ਰੈਲੀ ਵਿੱਚ ਉਨ੍ਹਾਂ ਨੇ ਕਿਹਾ ਕਿ 2024 ਦੇ ਕੁਰੂਕਸ਼ੇਤਰ ਵਿੱਚ ਅੱਜ ਇੱਕ ਪਾਸੇ ਦੇਸ਼ ਦਾ ਵਿਕਾਸ ਹੈ ਅਤੇ ਦੂਸਰੇ ਪਾਸੇ ਵੋਟ ਜਿਹਾਦ ਹੈ।