ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਅਤੇ ਸਮਰਪਿਤ ਕਰਨ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 24th, 05:42 pm
ਨਵਰਾਤ੍ਰ ਦਾ ਪੁਣਯ ਸਮਾਂ ਹੈ, ਅੱਜ ਮਾਂ ਚੰਦ੍ਰਘੰਟਾ ਦੀ ਪੂਜਾ ਦਾ ਦਿਨ ਹੈ। ਇਹ ਮੇਰਾ ਸੁਭਾਗ ਹੈ ਕਿ ਇਸ ਪਾਵਨ ਅਵਸਰ ‘ਤੇ ਅੱਜ ਮੈਂ ਕਾਸ਼ੀ ਦੀ ਧਰਤੀ ‘ਤੇ ਆਪ ਸਭ ਦੇ ਵਿੱਚ ਹਾਂ। ਮਾਂ ਚੰਦ੍ਰਘੰਟਾ ਦੇ ਅਸ਼ੀਰਵਾਦ ਨਾਲ ਅੱਜ ਬਨਾਰਸ ਦੀ ਸੁੱਖ-ਸਮ੍ਰਿੱਧੀ ਵਿੱਚ ਇੱਕ ਹੋਰ ਅਧਿਆਏ ਜੁੜ ਰਿਹਾ ਹੈ। ਅੱਜ ਇੱਥੇ ਪਬਲਿਕ ਟ੍ਰਾਂਸਪੋਰਟ ਰੋਪਵੇਅ ਦਾ ਸ਼ਿਲਾਨਯਾਸ ਕੀਤਾ ਗਿਆ ਹੈ। ਬਨਾਰਸ ਦੇ ਚੌਤਰਫਾ ਵਿਕਾਸ ਨਾਲ ਜੁੜੇ ਸੈਂਕੜੋਂ ਕਰੋੜ ਰੁਪਏ ਦੇ ਦੂਸਰੇ ਪ੍ਰੋਜੈਕਟਸ ਦਾ ਵੀ ਲੋਕ ਅਰਪਣ ਅਤੇ ਸ਼ਿਲਾਨਯਾਸ ਹੋਇਆ ਹੈ। ਇਨ੍ਹਾਂ ਵਿੱਚ ਪੀਣ ਦੇ ਪਾਣੀ, ਸਿਹਤ, ਸਿੱਖਿਆ, ਗੰਗਾ ਜੀ ਦੀ ਸਾਫ਼-ਸਫ਼ਾਈ, ਹੜ੍ਹ ਨਿਯੰਤ੍ਰਣ, ਪੁਲਿਸ ਸੁਵਿਧਾ, ਖੇਲ ਸੁਵਿਧਾ, ਅਜਿਹੇ ਅਨੇਕ ਪ੍ਰੋਜੈਕਟਸ ਸ਼ਾਮਲ ਹਨ। ਅੱਜ ਇੱਥੇ IIT BHU ਵਿੱਚ ‘Centre of Excellence on Machine Tools Design ਦਾ ਸ਼ਿਲਾਨਯਾਸ ਵੀ ਹੋਇਆ ਹੈ। ਯਾਨੀ ਬਨਾਰਸ ਨੂੰ ਇੱਕ ਹੋਰ ਵਿਸ਼ਵ ਪੱਧਰੀ ਸੰਸਥਾਨ ਮਿਲਣ ਜਾ ਰਿਹਾ ਹੈ। ਇਨ੍ਹਾਂ ਸਾਰੇ ਪ੍ਰੋਜੈਕਟਸ ਦੇ ਲਈ ਬਨਾਰਸ ਦੇ ਲੋਕਾਂ ਨੂੰ, ਪੂਰਵਾਂਚਲ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ।ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ 1780 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਸਮਰਪਿਤ ਕੀਤਾ
March 24th, 01:15 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵਾਰਾਣਸੀ ਵਿੱਚ 1780 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਸਮਰਪਿਤ ਕੀਤਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਵਾਰਾਣਸੀ ਕੈਂਟ ਸਟੇਸ਼ਨ ਤੋਂ ਗੋਦੌਲੀਆ ਤੱਕ ਪੈਸੰਜਰ ਰੋਪਵੇਅ ਦਾ ਨੀਂਹ ਪੱਥਰ, ਨਮਾਮਿ ਗੰਗਾ ਯੋਜਨਾ ਦੇ ਤਹਿਤ ਭਗਵਾਨਪੁਰ ਵਿੱਚ 55 ਐੱਮਐੱਲਡੀ ਸੀਵਰੇਜ ਟ੍ਰੀਟਮੈਂਟ ਪਲਾਂਟ, ਸੀਗਰਾ ਸਟੇਡੀਅਮ ਦੇ ਫੇਜ਼ 2 ਅਤੇ 3 ਦਾ ਪੁਨਰ ਵਿਕਾਸ ਕਾਰਜ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟਿਡ ਦੁਆਰਾ ਪਿੰਡ ਈਸਰਵਰ, ਸੇਵਾਪੁਰੀ ਵਿਖੇ ਇੱਕ ਐੱਲਪੀਜੀ ਬੋਟਲਿੰਗ ਪਲਾਂਟ ਦਾ ਨਿਰਮਾਣ, ਭਰਥਰਾ ਪਿੰਡ ਵਿੱਚ ਇੱਕ ਪ੍ਰਾਇਮਰੀ ਹੈਲਥ ਸੈਂਟਰ ਅਤੇ ਚੇਂਜਿੰਗ ਰੂਮਸ ਦੇ ਨਾਲ ਫਲੋਟਿੰਗ ਜੈਟੀ ਦਾ ਕੰਮ ਸ਼ਾਮਲ ਹਨ।