ਕਾਵਰੱਤੀ, ਲਕਸ਼ਦ੍ਵੀਪ ਵਿੱਚ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਅਤੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲਪਾਠ
January 03rd, 12:00 pm
ਅੱਜ ਲਕਸ਼ਦ੍ਵੀਪ ਦੀ ਸਵੇਰ ਦੇਖ ਕੇ ਮਨ ਪ੍ਰਸੰਨ ਹੋ ਗਿਆ। ਲਕਸ਼ਦ੍ਵੀਪ ਦੀ ਸੁੰਦਰਤਾ ਨੂੰ ਸ਼ਬਦਾਂ ਵਿੱਚ ਸਮੇਟਨਾ ਬਹੁਤ ਮੁਸ਼ਕਿਲ ਹੈ। ਮੈਨੂੰ ਇਸ ਵਾਰ ਅਗਤੀ, ਬੰਗਾਰਮ ਅਤੇ ਕਾਵਰੱਤੀ ਵਿੱਚ ਆਪ ਸਭ ਪਰਿਵਾਰਜਨਾਂ ਨਾਲ ਮਿਲਣ ਦਾ ਅਵਸਰ ਮਿਲਿਆ ਹੈ। ਲਕਸ਼ਦ੍ਵੀਪ ਦਾ ਜ਼ਮੀਨੀ ਇਲਾਕਾ ਭਲੇ ਹੀ ਛੋਟਾ ਹੋਵੇ, ਲੇਕਿਨ ਲਕਸ਼ਦ੍ਵੀਪ ਦੇ ਲੋਕਾਂ ਦਾ ਦਿਲ, ਸਮੁੰਦਰ ਜਿਤਨਾ ਵਿਸ਼ਾਲ ਹੈ। ਤੁਹਾਡੇ ਸਨੇਹ, ਤੁਹਾਡੇ ਅਸ਼ੀਰਵਾਦ ਨਾਲ ਮੈਂ ਅਭਿਭੂਤ ਹਾਂ, ਮੈਂ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਲਕਸ਼ਦ੍ਵੀਪ ਦੇ ਕਵਰੱਤੀ ਵਿੱਚ 1150 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
January 03rd, 11:11 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਕਸ਼ਦ੍ਵੀਪ ਦੇ ਕਵਰੱਤੀ ਵਿੱਚ 1150 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ, ਲੋਕਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ। ਅੱਜ ਦੇ ਵਿਕਾਸ ਪ੍ਰੋਜੈਕਟ ਟੈਕਨੋਲੋਜੀ, ਊਰਜਾ, ਜਲ ਸੰਸਾਧਨ, ਸਿਹਤ ਦੇਖਭਾਲ ਅਤੇ ਸਿੱਖਿਆ ਸਹਿਤ ਕਈ ਖੇਤਰਾਂ ਨੂੰ ਕਵਰ ਕਰਦੇ ਹਨ। ਪ੍ਰਧਾਨ ਮੰਤਰੀ ਨੇ ਲੈਪਟੋਪ ਯੋਜਨਾ ਦੇ ਤਹਿਤ ਵਿਦਿਆਰਥੀਆਂ ਲੈਪਟੋਪ ਦਿੱਤੇ ਅਤੇ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੇ ਤਹਿਤ ਸਕੂਲੀ ਵਿਦਿਆਰਥੀਆਂ ਨੂੰ ਸਾਈਕਲਾਂ ਦਿੱਤੀਆਂ। ਉਨ੍ਹਾਂ ਨੇ ਕਿਸਾਨ ਅਤੇ ਮਛੇਰੇ ਲਾਭਾਰਥੀਆਂ ਨੂੰ ਪੀਐੱਮ ਕਿਸਾਨ ਕ੍ਰੈਡਿਟ ਕਾਰਡ ਵੀ ਸੌਂਪੇ।