ਮਨ ਕੀ ਬਾਤ ਦਸੰਬਰ 2023
December 31st, 11:30 am
ਸਾਥੀਓ, ‘ਮਨ ਕੀ ਬਾਤ’ ਸੁਣਨ ਵਾਲੇ ਕਈ ਲੋਕਾਂ ਨੇ ਮੈਨੂੰ ਖ਼ਤ ਲਿਖ ਕੇ ਆਪਣੇ ਯਾਦਗਾਰ ਪਲ ਸਾਂਝੇ ਕੀਤੇ ਹਨ। ਇਹ 140 ਕਰੋੜ ਭਾਰਤੀਆਂ ਦੀ ਤਾਕਤ ਹੈ ਕਿ ਇਸ ਸਾਲ, ਸਾਡੇ ਦੇਸ਼ ਨੇ, ਕਈ ਵਿਸ਼ੇਸ਼ ਉਪਲਬਧੀਆਂ ਹਾਸਲ ਕੀਤੀਆਂ ਹਨ। ਇਸੇ ਸਾਲ ਨਾਰੀ ਸ਼ਕਤੀ ਵੰਦਨ ਅਧੀਨਿਯਮ ਪਾਸ ਹੋਇਆ, ਜਿਸ ਦੀ ਉਡੀਕ ਵਰ੍ਹਿਆਂ ਤੋਂ ਸੀ। ਬਹੁਤ ਸਾਰੇ ਲੋਕਾਂ ਨੇ ਖ਼ਤ ਲਿਖ ਕੇ ਭਾਰਤ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ’ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਅਨੇਕਾਂ ਲੋਕਾਂ ਨੇ ਮੈਨੂੰ ਜੀ-20 ਸਮਿਟ ਦੀ ਸਫਲਤਾ ਯਾਦ ਦਿਵਾਈ। ਸਾਥੀਓ, ਅੱਜ ਭਾਰਤ ਦਾ ਕੋਨਾ-ਕੋਨਾ, ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਹੈ, ਵਿਕਸਿਤ ਭਾਰਤ ਦੀ ਭਾਵਨਾ ਨਾਲ, ਆਤਮ-ਨਿਰਭਰਤਾ ਦੀ ਭਾਵਨਾ ਨਾਲ ਸਰਾਬੋਰ ਹੈ। 2024 ਵਿੱਚ ਵੀ ਅਸੀਂ ਇਸੇ ਭਾਵਨਾ ਅਤੇ ਮੋਮੈਂਟਮ ਨੂੰ ਬਣਾਈ ਰੱਖਣਾ ਹੈ। ਦੀਵਾਲੀ ’ਤੇ ਰਿਕਾਰਡ ਕਾਰੋਬਾਰ ਨੇ ਇਹ ਸਾਬਤ ਕੀਤਾ ਕਿ ਹਰ ਭਾਰਤੀ ‘ਵੋਕਲ ਫਾਰ ਲੋਕਲ’ ਦੇ ਮੰਤਰ ਨੂੰ ਮਹੱਤਵ ਦੇ ਰਿਹਾ ਹੈ।