ਟੌਪ ਸੈਮੀਕੰਡਕਟਰ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓਜ਼- CEOs) ਨੇ ਗ੍ਰੇਟਰ ਨੌਇਡਾ, ਉੱਤਰ ਪ੍ਰਦੇਸ਼ ਵਿੱਚ ਆਯੋਜਿਤ ਸੈਮੀਕੌਨ ਇੰਡੀਆ (SEMICON India) 2024 ਵਿੱਚ ਭਾਰਤ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਲੀਡਰਸ਼ਿਪ ਦੀ ਪ੍ਰਸ਼ੰਸਾ ਕੀਤੀ

September 11th, 04:28 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੌਇਡਾ ਵਿੱਚ ਇੰਡੀਆ ਐਕਸਪੋ ਮਾਰਟ ਵਿੱਚ ਸੈਮੀਕੌਨ ਇੰਡੀਆ (SEMICON India) 2024 ਦਾ ਉਦਘਾਟਨ ਕੀਤਾ। ‘ਸ਼ੇਪਿੰਗ ਦ ਸੈਮੀਕੰਡਕਟਰ ਫਿਊਚਰ’(‘Shaping the Semiconductor Future’) ਥੀਮ ਦੇ ਨਾਲ ਸੈਮੀਕੌਨ ਇੰਡੀਆ (SEMICON India) 2024 ਦਾ ਆਯੋਜਨ 11 ਤੋਂ 13 ਸਤੰਬਰ ਤੱਕ ਕੀਤਾ ਜਾ ਰਿਹਾ ਹੈ। ਇਹ ਤਿੰਨ ਦਿਨੀਂ ਕਾਨਫਰੰਸ ਭਾਰਤ ਦੀ ਸੈਮੀਕੰਡਕਟਰ ਰਣਨੀਤੀ ਅਤੇ ਨੀਤੀਆਂ ਨੂੰ ਵਿਸ਼ਵ ਦੇ ਸਾਹਮਣੇ ਪ੍ਰਦਰਸ਼ਿਤ ਕਰਦੀ ਹੈ, ਜੋ ਸੈਮੀਕੰਡਕਟਰ ਦੇ ਲਈ ਭਾਰਤ ਨੂੰ ਇੱਕ ਗਲੋਬਲ ਹੱਬ ਬਣਾਉਣ ਦੀ ਪਰਿਕਲਪਨਾ ਕਰਦੀ ਹੈ। ਇਸ ਕਾਨਫਰੰਸ ਵਿੱਚ ਵਿਸ਼ਵ ਪੱਧਰ ਦੇ ਸੈਮੀਕੰਡਕਟਰ ਦਿੱਗਜਾਂ ਦੀ ਟੌਪ ਲੀਡਰਸ਼ਿਪ ਹਿੱਸਾ ਲੈ ਰਹੀ ਹੈ, ਜੋ ਸੈਮੀਕੰਡਕਟਰ ਉਦਯੋਗ ਨਾਲ ਜੁੜੇ ਗਲੋਬਲ ਲੀਡਰਾਂ, ਕੰਪਨੀਆਂ ਅਤੇ ਮਾਹਰਾਂ ਨੂੰ ਇੱਕ ਮੰਚ ‘ਤੇ ਨਾਲ ਲਿਆਵੇਗੀ। ਕਾਨਫਰੰਸ ਵਿੱਚ 250 ਤੋਂ ਅਧਿਕ ਪ੍ਰਦਰਸ਼ਕ ਅਤੇ 150 ਵਕਤਾ ਭੀ ਹਿੱਸਾ ਲੈ ਰਹੇ ਹਨ।

ਸੈਮੀਕੰਡਕਟਰ ਕਾਰਜਕਾਰੀ ਗੋਲਮੇਜ਼ ਸੰਮੇਲਨ (Semiconductor Executives’ Roundtable) ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇੰਦਰ ਮੋਦੀ ਨਾਲ ਮੁਲਾਕਾਤ ਦੇ ਬਾਅਦ ਟੌਪ ਸੈਮੀਕੰਡਕਟਰ ਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਨੇ ਆਪਣੀ ਪ੍ਰਸ਼ੰਸਾ ਪ੍ਰਗਟ ਕੀਤੀ

September 10th, 11:44 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ 7, ਲੋਕ ਕਲਿਆਣ ਮਾਰਗ ਵਿੱਚ ਸੈਮੀਕੰਡਕਟਰ ਕੰਪਨੀਆਂ ਦੇ ਕਾਰਜਕਾਰੀ ਅਧਿਕਾਰੀਆਂ ਦੀ ਗੋਲਮੇਜ਼ ਬੈਠਕ (Semiconductor Executives’ Roundtable) ਦੀ ਪ੍ਰਧਾਨਗੀ ਕੀਤੀ। ਪ੍ਰਧਾਨ ਮੰਤਰੀ ਨੇ ਸੈਮੀਕੰਡਕਟਰ ਖੇਤਰ ਨਾਲ ਸਬੰਧਿਤ ਵਿਭਿੰਨ ਵਿਸ਼ਿਆਂ ‘ਤੇ ਚਰਚਾ ਕੀਤੀ। ਸ਼੍ਰੀ ਮੋਦੀ ਨੇ ਦੱਸਿਆ ਕਿ ਇਹ ਖੇਤਰ ਕਿਸ ਪ੍ਰਕਾਰ ਸਾਡੀ ਧਰਤੀ ‘ਤੇ ਵਿਕਾਸ (development trajectory of our planet) ਵਿੱਚ ਸਹਿਯੋਗ ਕਰ ਸਕਦਾ ਹੈ। ਉਨ੍ਹਾਂ ਨੇ ਦੇਸ਼ ਵਿੱਚ ਹੋ ਰਹੇ ਸੁਧਾਰਾਂ ‘ਤੇ ਭੀ ਪ੍ਰਕਾਸ਼ ਪਾਇਆ, ਜਿਸ ਨਾਲ ਭਾਰਤ ਨਿਵੇਸ਼ ਕਰਨ ਦੀ ਬਿਹਤਰੀਨ ਜਗ੍ਹਾ(great investment destination) ਬਣ ਗਿਆ ਹੈ।