ਪ੍ਰਧਾਨ ਮੰਤਰੀ 28 ਅਕਤੂਬਰ ਨੂੰ ਗੁਜਰਾਤ ਦੇ ਦੌਰੇ ‘ਤੇ ਜਾਣਗੇ

October 26th, 03:28 pm

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 28 ਅਕਤੂਬਰ ਨੂੰ ਗੁਜਰਾਤ ਦੇ ਦੌਰੇ ‘ਤੇ ਜਾਣਗੇ। ਸਵੇਰੇ ਲਗਭਗ 10 ਵਜੇ, ਪ੍ਰਧਾਨ ਮੰਤਰੀ, ਸਪੇਨ ਦੇ ਪ੍ਰਧਾਨ ਮੰਤਰੀ ਸ਼੍ਰੀ ਪੈਡਰੋ ਸਾਂਚੇਜ਼ ਦੇ ਨਾਲ, ਸੰਯੁਕਤ ਤੌਰ ‘ਤੇ ਟਾਟਾ ਅਡਵਾਂਸਡ ਸਿਸਟਮਸ ਲਿਮਿਟਿਡ (ਟੀਏਐੱਸਐੱਲ-TASL) ਕੈਂਪਸ ਵਿੱਚ ਸੀ-295 ਏਅਰਕ੍ਰਾਫਟ ਦੇ ਨਿਰਮਾਣ ਲਈ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਉਦਘਾਟਨ ਕਰਨਗੇ। ਇਸ ਦੇ ਬਾਅਦ, ਲਗਭਗ 11 ਵਜੇ ਉਹ ਵਡੋਦਰਾ ਦੇ ਲਕਸ਼ਮੀ ਵਿਲਾਸ ਪੈਲੇਸ (Laxmi Vilas Palace, Vadodara) ਜਾਣਗੇ। ਵਡੋਦਰਾ ਤੋਂ ਪ੍ਰਧਾਨ ਮੰਤਰੀ ਅਮਰੇਲੀ ਜਾਣਗੇ ਜਿੱਥੇ ਦੁਪਹਿਰ ਲਗਭਗ 2:45 ਵਜੇ ਉਹ ਅਮਰੇਲੀ ਦੇ ਦੁਧਾਲਾ ਵਿੱਚ ਭਾਰਤ ਮਾਤਾ ਸਰੋਵਰ (Bharat Mata Sarovar at Dudhala, Amreli) ਦਾ ਉਦਘਾਟਨ ਕਰਨਗੇ। ਇਸ ਦੇ ਇਲਾਵਾ ਦੁਪਹਿਰ ਲਗਭਗ 3 ਵਜੇ ਉਹ ਅਮਰੇਲੀ ਦੇ ਲਾਠੀ ਵਿੱਚ (at Lathi, Amreli) 4,800 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਜੁਆਇੰਟ ਫੈਕਟ ਸ਼ੀਟ – ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਵਿਆਪਕ ਅਤੇ ਆਲਮੀ ਰਣਨੀਤਕ ਸਾਂਝੇਦਾਰੀ ਦਾ ਵਿਸਤਾਰ ਜਾਰੀ ਰੱਖਣਗੇ

September 22nd, 12:00 pm

ਅੱਜ, ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਜੋਸੇਫ ਆਰ. ਬਾਇਡਨ ਅਤੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪੁਸਟੀ ਕੀਤੀ ਕਿ 21ਵੀਂ ਸਦੀ ਦੀ ਨਿਰਣਾਇਕ ਸਾਂਝੇਦਾਰੀ, ਯੂ.ਐੱਸ. ਭਾਰਤ ਵਿਆਪਕ ਆਲਮੀ ਅਤੇ ਰਣਨੀਤਕ ਸਾਂਝੇਦਾਰੀ, ਨਿਰਣਾਇਕ ਤੌਰ ‘ਤੇ ਇੱਕ ਮਹੱਤਵਅਕਾਂਖੀ ਏਜੰਡਾ ਪੂਰਾ ਕਰ ਰਹੀ ਹੈ ਜੋ ਆਲਮੀ ਹਿਤ ਦੇ ਲਈ ਹੈ। ਦੋਵੇਂ ਨੇਤਾਵਾਂ ਨੇ ਉਸ ਇਤਿਹਾਸਿਕ ਸਮੇਂ ‘ਤੇ ਵਿਚਾਰ ਕੀਤਾ ਜਦੋਂ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਦੇ ਮੱਧ ਵਿਸ਼ਵਾਸ ਅਤੇ ਸਹਿਯੋਗ ਦੇ ਬੇਮਿਸਾਲ ਪੱਧਰ ‘ਤੇ ਸੀ। ਦੋਵੇਂ ਨੇਤਾਵਾਂ ਨੇ ਪੁਸ਼ਟੀ ਕੀਤੀ ਕਿ ਯੂ.ਐੱਸ-ਭਾਰਤ ਸਾਂਝੇਦਾਰੀ ਨੂੰ ਲੋਕਤੰਤਰ, ਸੁਤੰਤਰਤਾ, ਕਾਨੂੰਨ ਦੇ ਸ਼ਾਸਨ, ਮਾਨਵਅਧਿਕਾਰਾਂ, ਬਹੁਲਵਾਦ ਅਤੇ ਸਾਰਿਆਂ ਲਈ ਬਰਾਬਰ ਅਵਸਰਾਂ ਨੂੰ ਕਾਇਮ ਰੱਖਣ ਵਿੱਚ ਪ੍ਰਯਾਸ ਕਰਨਾ ਚਾਹੀਦਾ ਹੈ ਕਿਉਂਕਿ ਦੇਸ਼ ਵੱਧ ਸੰਪੂਰਨ ਸੰਘ ਬਣਨ ਅਤੇ ਸਮਾਨ ਟੀਚਿਆਂ ਨੂੰ ਪੂਰਾ ਕਰਨ ਦਾ ਪ੍ਰਯਾਸ ਕਰਦੇ ਹਨ।

ਨਵੀਂ ਦਿੱਲੀ ਵਿੱਚ ਦੂਸਰੀ ਏਸ਼ੀਆ ਪੈਸਿਫਿਕ ਸ਼ਹਿਰੀ ਹਵਾਬਾਜ਼ੀ ਮੰਤਰੀਆਂ ਦੀ ਕਾਨਫਰੰਸ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

September 12th, 04:00 pm

ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਸ਼ਹਿਰੀ ਹਵਾਬਾਜ਼ੀ ‘ਤੇ ਏਸ਼ੀਆ-ਪੈਸਿਫਿਕ ਮੰਤਰੀ ਪੱਧਰੀ ਕਾਨਫਰੰਸ (Asia-Pacific Ministerial Conference on Civil Aviation) ਦਾ ਆਯੋਜਨ, ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਇਜ਼ੇਸ਼ਨ (ਆਈਸੀਏਓ-ICAO) ਦੇ ਸਹਿਯੋਗ ਨਾਲ ਕਰ ਰਿਹਾ ਹੈ। ਇਸ ਪ੍ਰੋਗਰਾਮ ਦੇ ਜ਼ਰੀਏ ਪੂਰੇ ਏਸ਼ੀਆ-ਪੈਸਿਫਿਕ ਸੈਕਟਰ ਤੋਂ ਟ੍ਰਾਂਸਪੋਰਟ ਅਤੇ ਏਵੀਏਸ਼ਨ (ਹਵਾਬਾਜ਼ੀ) ਮੰਤਰੀਆਂ, ਰੈਗੂਲੇਟਰੀ ਬਾਡੀਜ਼ (ਸੰਸਥਾਵਾਂ) ਅਤੇ ਇੰਡਸਟ੍ਰੀ ਐਕਸਪਰਟਸ ਇੱਕ ਹੀ ਮੰਚ ‘ਤੇ ਇੱਕਠੇ ਹੋਣਗੇ। ਕਾਨਫਰੰਸ ਵਿੱਚ ਇਨਫ੍ਰਾਸਟ੍ਰਕਚਰ ਦੇ ਵਿਕਾਸ, ਸਥਿਰਤਾ ਅਤੇ ਕਾਰਜਬਲ ਵਿਕਾਸ ਜਿਹੀਆਂ ਪ੍ਰਮੁੱਖ ਚੁਣੌਤੀਆਂ ਦਾ ਸਮਾਧਾਨ ਕੱਢਣ ‘ਤੇ ਜ਼ਰ ਦਿੱਤਾ ਜਾਵੇਗਾ। ਨਾਲ ਹੀ ਇਸ ਦੌਰਾਨ ਪਬਲਿਕ ਅਤੇ ਪ੍ਰਾਈਵੇਟ ਸੈਕਟਰਾਂ ਦੇ ਦਰਮਿਆਨ ਅਧਿਕ ਸਹਿਯੋਗ ਨੂੰ ਭੀ ਹੁਲਾਰਾ ਦਿੱਤਾ ਜਾਵੇਗਾ।

BJP is emphasizing the true social empowerment of Dalits and OBC: PM Modi in Patiala, Punjab

May 23rd, 05:00 pm

Ahead of the impending Lok Sabha elections in 2024, Prime Minister Narendra Modi addressed a powerful rally amid a passionate welcome by the people of Patiala, Punjab. PM Modi began his address by paying rich tributes to the land of ‘Guru Tegh Bahadur.’ He said, “After the five phases of voting, the message of the people of India resonates with ‘Fir ek Baar, Modi Sarkar’.” He urged Punjab to vote for the BJP to ensure a ‘Viksit Bharat.’

Passionate welcome for PM Modi in Patiala as he addresses a powerful rally in Punjab

May 23rd, 04:30 pm

Ahead of the impending Lok Sabha elections in 2024, Prime Minister Narendra Modi addressed a powerful rally amid a passionate welcome by the people of Patiala, Punjab. PM Modi began his address by paying rich tributes to the land of ‘Guru Tegh Bahadur.’ He said, “After the five phases of voting, the message of the people of India resonates with ‘Fir ek Baar, Modi Sarkar’.” He urged Punjab to vote for the BJP to ensure a ‘Viksit Bharat.’

ਰਾਜਸਥਾਨ ਦੇ ਪੋਖਰਣ ਵਿੱਚ ‘ਐਕਸਰਸਾਈਜ਼ ਭਾਰਤ ਸ਼ਕਤੀ’ (Exercise Bharat Shakti) ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

March 12th, 02:15 pm

ਅੱਜ ਇੱਥੇ ਅਸੀਂ ਜੋ ਦ੍ਰਿਸ਼ ਦੇਖਿਆ, ਆਪਣੀਆਂ ਤਿੰਨੋਂ ਸੈਨਾਵਾਂ ਦਾ ਜੋ ਪਰਾਕ੍ਰਮ ਦੇਖਿਆ, ਉਹ ਅਦਭੁਤ ਹੈ। ਅਸਮਾਨ ਵਿੱਚ ਇਹ ਗਰਜਨਾ...ਜ਼ਮੀਨ ‘ਤੇ ਇਹ ਜਾਂਬਾਜ਼ੀ... ਚਾਰੋਂ ਦਿਸ਼ਾਵਾਂ ਵਿੱਚ ਗੂੰਜਦਾ ਇਹ ਵਿਜਯਘੋਸ਼...ਇਹ ਨਵੇਂ ਭਾਰਤ ਦਾ ਸੱਦਾ (ਆਹਵਾਨ) ਹੈ। ਅੱਜ ਸਾਡਾ ਪੋਖਰਣ, ਇੱਕ ਵਾਰ ਫਿਰ ਭਾਰਤ ਦੀ ਆਤਮਨਿਰਭਰਤਾ, ਭਾਰਤ ਦਾ ਆਤਮਵਿਸ਼ਵਾਸ ਅਤੇ ਭਾਰਤ ਦਾ ਆਤਮਗੌਰਵ ਇਸ ਤ੍ਰਿਵੇਣੀ ਦਾ ਗਵਾਹ ਬਣਿਆ ਹੈ। ਇਹੀ ਪੋਖਰਣ ਹੈ, ਜੋ ਭਾਰਤ ਦੀ ਪਰਮਾਣੂ ਸ਼ਕਤੀ ਦਾ ਗਵਾਹ ਰਿਹਾ ਹੈ, ਅਤੇ ਇੱਥੇ ਹੀ ਅਸੀਂ ਅੱਜ ਸਵਦੇਸ਼ੀਕਰਣ ਤੋਂ ਸਸ਼ਕਤੀਕਰਣ ਉਸ ਦਾ ਦਮ ਭੀ ਦੇਖ ਰਹੇ ਹਾਂ। ਅੱਜ ਪੂਰਾ ਦੇਸ਼ ਭਾਰਤ ਸ਼ਕਤੀ ਦਾ ਇਹ ਉਤਸਵ, ਸ਼ੌਰਯ ਦੀ ਭੂਮੀ ਰਾਜਸਥਾਨ ਵਿੱਚ ਹੋ ਰਿਹਾ ਹੈ, ਲੇਕਿਨ ਇਸ ਦੀ ਗੂੰਜ ਸਿਰਫ਼ ਭਾਰਤ ਵਿੱਚ ਹੀ ਨਹੀਂ, ਪੂਰੀ ਦੁਨੀਆ ਵਿੱਚ ਸੁਣਾਈ ਦੇ ਰਹੀ ਹੈ।

ਪ੍ਰਧਾਨ ਮੰਤਰੀ ਨੇ ਰਾਜਸਥਾਨ ਦੇ ਪੋਖਰਣ ਵਿੱਚ ਤਿੰਨੋਂ ਸੈਨਾਵਾਂ ਦੇ ਫਾਇਰਿੰਗ ਅਤੇ ਤੇਜ਼ ਕਾਰਵਾਈ ਅਭਿਆਸ ‘ਭਾਰਤ ਸ਼ਕਤੀ’(‘Bharat Shakti’) ਦਾ ਅਵਲੋਕਨ ਕੀਤਾ

March 12th, 01:45 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਸਥਾਨ ਦੇ ਪੋਖਰਣ ਵਿੱਚ ਤਿੰਨੋਂ ਸੈਨਾਵਾਂ ਦੇ ਲਾਇਵ ਫਾਇਰ (Tri-Services Live Fire) ਅਤੇ ਤੇਜ਼ ਕਾਰਵਾਈ ਅਭਿਆਸ (Manoeuvre Exercise) ਦੇ ਰੂਪ ਵਿੱਚ ਸਵਦੇਸ਼ੀ ਰੱਖਿਆ ਸਮਰੱਥਾਵਾਂ ਦੇ ਇੱਕ ਸੰਯੋਜਿਤ ਪ੍ਰਦਰਸ਼ਨ ਦਾ ਅਵਲੋਕਨ ਕੀਤਾ। ‘ਭਾਰਤ ਸ਼ਕਤੀ’ (‘Bharat Shakti’) ਵਿੱਚ ਦੇਸ਼ ਦੀ ਸ਼ਕਤੀ ਦੇ ਪ੍ਰਦਰਸ਼ਨ ਦੇ ਰੂਪ ਵਿੱਚ ਸਵਦੇਸ਼ੀ ਹਥਿਆਰ ਪ੍ਰਣਾਲੀਆਂ ਅਤੇ ਪਲੈਟਫਾਰਮਾਂ ਦੀ ਇੱਕ ਲੜੀ ਪ੍ਰਦਰਸ਼ਿਤ ਕੀਤੀ ਜਾਵੇਗੀ, ਜੋ ਦੇਸ਼ ਦੀ ਆਤਮਨਿਰਭਰਤਾ(Aatmanirbharata) ਪਹਿਲ ‘ਤੇ ਅਧਾਰਿਤ ਹੈ।