ਅਹਿਮਦਾਬਾਦ, ਗੁਜਰਾਤ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ/ਉਦਘਾਟਨ ਮੌਕੇ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
September 16th, 04:30 pm
ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵ੍ਰਤ ਜੀ, ਰਾਜ ਦੇ ਲੋਕਪ੍ਰਿਅ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸੀ ਆਰ ਪਾਟਿਲ, ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਸ ਪ੍ਰੋਗਰਾਮ ਵਿੱਚ ਜੁੜੇ ਹੋਏ ਸਾਰੇ ਰਾਜਪਾਲ ਮਹੋਦਯ, ਉੱਪ ਮੁੱਖ ਮੰਤਰੀਗਣ, ਸਾਂਸਦਗਣ, ਵਿਧਾਇਕ ਗਣ, ਹੋਰ ਜਨ ਪ੍ਰਤੀਨਿਧੀ ਅਤੇ ਵਿਸ਼ਾਲ ਸੰਖਿਆ ਵਿੱਚ ਇੱਥੇ ਆਏ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅਹਿਮਦਾਬਾਦ, ਗੁਜਰਾਤ ਵਿੱਚ 8,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ
September 16th, 04:02 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ, ਗੁਜਰਾਤ ਵਿੱਚ 8,000 ਕਰੋੜ ਰੁਪਏ ਤੋਂ ਵੱਧ ਦੇ ਰੇਲਵੇ, ਸੜਕ, ਬਿਜਲੀ, ਹਾਊਸਿੰਗ ਅਤੇ ਵਿੱਤ ਖੇਤਰਾਂ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਇਸ ਤੋਂ ਪਹਿਲਾਂ ਦਿਨ ਵਿੱਚ, ਸ਼੍ਰੀ ਮੋਦੀ ਨੇ ਅਹਿਮਦਾਬਾਦ ਅਤੇ ਭੁਜ ਵਿਚਕਾਰ ਭਾਰਤ ਦੀ ਪਹਿਲੀ ਨਮੋ ਭਾਰਤ ਰੈਪਿਡ ਰੇਲ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਨਾਗਪੁਰ ਤੋਂ ਸਿਕੰਦਰਾਬਾਦ, ਕੋਲ੍ਹਾਪੁਰ ਤੋਂ ਪੁਣੇ, ਆਗਰਾ ਕੈਂਟ ਤੋਂ ਬਨਾਰਸ, ਦੁਰਗ ਤੋਂ ਵਿਸ਼ਾਖਾਪਟਨਮ, ਪੁਣੇ ਤੋਂ ਹੁਬਲੀ ਅਤੇ ਵਾਰਾਣਸੀ ਤੋਂ ਦਿੱਲੀ ਤੱਕ ਦੀ ਪਹਿਲੀ 20 ਡੱਬਿਆਂ ਵਾਲੀ ਵੰਦੇ ਭਾਰਤ ਟ੍ਰੇਨ ਨੂੰ ਵੀ ਹਰੀ ਝੰਡੀ ਦਿਖਾਈ। ਇਸ ਤੋਂ ਇਲਾਵਾ, ਉਨ੍ਹਾਂ ਨੇ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਿਟੀ ਦੀ ਸਿੰਗਲ ਵਿੰਡੋ ਆਈਟੀ ਸਿਸਟਮ (ਐੱਸਡਬਲਿਊਆਈਟੀਐੱਸ) ਦੀ ਸ਼ੁਰੂਆਤ ਕੀਤੀ।ਪ੍ਰਧਾਨ ਮੰਤਰੀ 15 ਤੋਂ 17 ਸਤੰਬਰ ਤੱਕ ਝਾਰਖੰਡ, ਗੁਜਰਾਤ ਅਤੇ ਓਡੀਸ਼ਾ ਦਾ ਦੌਰਾ ਕਰਨਗੇ
September 14th, 09:53 am
ਪ੍ਰਧਾਨ ਮੰਤਰੀ 15 ਸਤੰਬਰ ਨੂੰ ਝਾਰਖੰਡ ਦੀ ਯਾਤਰਾ ਕਰਨਗੇ ਅਤੇ ਉਹ ਸੁਬ੍ਹਾ ਕਰੀਬ 10 ਵਜੇ ਝਾਰਖੰਡ ਦੇ ਟਾਟਾਨਗਰ ਜੰਕਸ਼ਨ ਰੇਲਵੇ ਸਟੇਸ਼ਨ ‘ਤੇ ਟਾਟਾਨਗਰ-ਪਟਨਾ ਵੰਦੇ ਭਾਰਤ ਟ੍ਰੇਨ (Vande Bharat train) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਸੁਬ੍ਹਾ ਲਗਭਗ 10.30 ਵਜੇ, ਉਹ ਝਾਰਖੰਡ ਦੇ ਟਾਟਾਨਗਰ ਵਿੱਚ 660 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਰੇਲਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ 20 ਹਜ਼ਾਰ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ (Pradhan Mantri Awas Yojana- Gramin /ਪੀਐੱਮਏਵਾਈ-ਜੀ /PMAY-G) ਲਾਭਾਰਥੀਆਂ ਨੂੰ ਸਵੀਕ੍ਰਿਤੀ ਪੱਤਰ ਭੀ ਵੰਡਣਗੇ।Cabinet approves 8 National High-Speed Road Corridor Projects at a total capital cost of Rs. 50,655 crore
August 02nd, 08:42 pm
The Cabinet Committee on Economic Affairs chaired by the Prime Minister Shri Narendra Modi has approved the development of 8 important National High Speed Corridor projects with a Length of 936 km at a cost of Rs. 50,655 crore across the country. Implementation of these 8 projects will generate an estimated 4.42 crore mandays of direct and indirect employment.PM Modi casts his vote for 2024 Lok Sabha elections
May 07th, 12:50 pm
Prime Minister Narendra Modi cast his vote for the 2024 Lok Sabha elections today in Ahmedabad, Gujarat. Taking to social media platform 'X', the PM urged every eligible voter to exercise their franchise and strengthen our democracy.BJP’s Sankalp Patra is a resolution letter for the development of the country: PM Modi in Alathur
April 15th, 11:30 am
Ahead of the Lok Sabha Elections, 2024, PM Modi was garnered with love and admiration at a public rally in Alathur town of Thrissur, Kerala. The PM extended his best wishes on the occasion of Vishu and presented his transparent vision of Kerala to the audience. PM Modi offered a glimpse of BJP's Sankalp Patra, pledging advancement and prosperity to every corner of the nation.PM Modi addresses enthusiastic crowds at public meetings in Alathur and Attingal, Kerala
April 15th, 11:00 am
Ahead of the Lok Sabha Elections, 2024, PM Modi was garnered with love and admiration at public rallies in Alathur & Attingal, Kerala. The PM extended his best wishes on the occasion of Vishu and presented his transparent vision of Kerala to the audience. PM Modi offered a glimpse of BJP's Sankalp Patra, pledging advancement and prosperity to every corner of the nation.ਗੁਜਰਾਤ ਦੇ ਅਹਿਮਦਾਬਾਦ ਵਿਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ /ਉਦਘਾਟਨ ਕਰਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 12th, 10:00 am
ਗੁਜਰਾਤ ਦੇ ਗਵਰਨਰ ਅਚਾਰੀਆ ਸ਼੍ਰੀ ਦੇਵਵ੍ਰਤ ਜੀ, ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਸ਼੍ਰੀਮਾਨ ਭੂਪੇਂਦਰ ਭਾਈ ਪਟੇਲ ਜੀ, ਕੈਬਨਿਟ ਵਿੱਚ ਮੇਰੇ ਸਾਥੀ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਜੀ, ਸੰਸਦ ਵਿੱਚ ਮੇਰੇ ਸਹਿਯੋਗੀ ਅਤੇ ਗੁਜਰਾਤ ਪ੍ਰਦੇਸ਼ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀਮਾਨ ਸੀ ਆਰ ਪਾਟਿਲ, ਅਤੇ ਦੇਸ਼ ਦੇ ਕੋਣੇ-ਕੋਣੇ ਤੋਂ ਜੁੜੇ ਸਾਰੇ ਗਵਰਨਰ ਸ਼੍ਰੀ, ਆਦਰਯੋਗ ਮੁੱਖ ਮੰਤਰੀਗਣ, ਸਾਂਸਦਗਣ, ਵਿਧਾਇਕਗਣ, ਮੰਤਰੀਗਣ ਅਤੇ ਮੈਂ ਸਕ੍ਰੀਨ ‘ਤੇ ਦੇਖ ਰਿਹਾ ਹਾਂ ਮੇਰੇ ਸਾਹਮਣੇ 700 ਤੋਂ ਜ਼ਿਆਦਾ ਸਥਾਨ ‘ਤੇ ਉੱਥੋਂ ਦੇ ਸਾਂਸਦ ਦੀ ਅਗਵਾਈ ਵਿੱਚ, ਉੱਥੋਂ ਦੇ ਮੰਤਰੀ ਦੀ ਅਗਵਾਈ ਵਿੱਚ ਲੱਖਾਂ ਲੋਕ ਅੱਜ ਇਸ ਕਾਰਜਕ੍ਰਮ ਵਿੱਚ ਜੁੜੇ ਹਨ। ਸ਼ਾਇਦ ਰੇਲਵੇ ਦੇ ਇਤਿਹਾਸ ਵਿੱਚ ਇੱਕ ਸਾਥ (ਇਕੱਠਿਆਂ) ਹਿੰਦੁਸਤਾਨ ਦੇ ਹਰ ਕੋਣੇ ਵਿੱਚ ਇਤਨਾ ਬੜਾ ਕਾਰਜਕ੍ਰਮ ਕਦੇ ਨਹੀਂ ਹੋਇਆ ਹੋਵੇਗਾ। 100 ਸਾਲ ਵਿੱਚ ਪਹਿਲੀ ਵਾਰ ਹੋਇਆ ਇਹ ਕਾਰਜਕ੍ਰਮ ਹੋਵੇਗਾ। ਮੈਂ ਰੇਲਵੇ ਨੂੰ ਭੀ ਇਸ ਭਵਯ (ਸ਼ਾਨਦਾਰ) ਆਯੋਜਨ ਦੇ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ 1,06,000 ਕਰੋੜ ਰੁਪਏ ਤੋਂ ਅਧਿਕ ਦੇ ਬਹੁਪੱਖੀ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ
March 12th, 09:30 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਡੈਡੀਕੇਟਿਡ ਫ੍ਰੇਟ ਕੌਰੀਡੋਰ ਦੇ ਅਪ੍ਰੇਸ਼ਨ ਕੰਟਰੋਲ ਸੈਂਟਰ ਵਿਖੇ 1,06,000 ਕਰੋੜ ਰੁਪਏ ਤੋਂ ਅਧਿਕ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤੇ। ਅੱਜ ਦੇ ਵਿਕਾਸ ਪ੍ਰੋਜੈਕਟਾਂ ਵਿੱਚ ਰੇਲਵੇ ਇਨਫ੍ਰਾਸਟ੍ਰਕਚਰ, ਕਨੈਕਟੀਵਿਟੀ ਅਤੇ ਪੈਟਰੋਕੈਮੀਕਲਸ ਸਮੇਤ ਕਈ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ 10 ਨਵੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਭੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਪ੍ਰਧਾਨ ਮੰਤਰੀ 12 ਮਾਰਚ ਨੂੰ ਗੁਜਰਾਤ ਅਤੇ ਰਾਜਸਥਾਨ ਦਾ ਦੌਰਾ ਕਰਨਗੇ
March 10th, 05:24 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 12 ਮਾਰਚ, 2024 ਨੂੰ ਗੁਜਰਾਤ ਅਤੇ ਰਾਜਸਥਾਨ ਦਾ ਦੌਰਾ ਕਰਨਗੇ। ਸਵੇਰੇ ਲਗਭਗ 9.15 ਵਜੇ, ਪ੍ਰਧਾਨ ਮੰਤਰੀ ਅਹਿਮਦਾਬਾਦ ਵਿੱਚ 1,06,000 ਕਰੋੜ ਰੁਪਏ ਤੋਂ ਅਧਿਕ ਦੇ ਵਿਭਿੰਨ ਵਿਕਾਸ ਸਬੰਧੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਦੇ ਬਾਅਦ, ਲਗਭਗ 10 ਵਜੇ ਸਵੇਰੇ ਪ੍ਰਧਾਨ ਮੰਤਰੀ ਸਾਬਰਮਤੀ ਆਸ਼ਰਮ ਦਾ ਦੌਰਾ ਕਰਨਗੇ ਜਿੱਥੇ ਉਹ ਕੋਚਰਬ ਆਸ਼ਰਮ (Kochrab Ashram) ਦਾ ਉਦਘਾਟਨ ਕਰਨਗੇ, ਅਤੇ ਗਾਂਧੀ ਆਸ਼ਰਮ ਮੈਮੋਰੀਅਲ (Gandhi Ashram Memorial) ਦਾ ਮਾਸਟਰ ਪਲਾਨ ਭੀ ਲਾਂਚ ਕਰਨਗੇ। ਇਸ ਦੇ ਬਾਅਦ ਲਗਭਗ 1.45 ਵਜੇ, ਪ੍ਰਧਾਨ ਮਤੰਰੀ ‘ਭਾਰਤ ਸ਼ਕਤੀ’ ਦੇਖਣਗੇ ਜੋ ਰਾਜਸਥਾਨ ਦੇ ਪੋਖਰਣ ਵਿੱਚ ਤਿੰਨੋਂ ਸੈਨਾਵਾਂ ਦੇ ਲਾਇਵ ਫਾਇਰ ਅਤੇ ਕੌਸ਼ਲ ਅਭਿਆਸ ਦੇ ਰੂਪ ਵਿੱਚ ਸਵਦੇਸ਼ੀ ਰੱਖਿਆ ਸਮਰੱਥਾਵਾਂ ਦਾ ਇੱਕ ਸੰਯੋਜਿਤ ਪ੍ਰਦਰਸ਼ਨ ਹੈ।ਜੀਸੀਐੱਮਐੱਮਅਐੱਫ, ਅਮੂਲ ਫੈਡਰੇਸ਼ਨ ਦੇ ਗੋਲਡਨ ਜੁਬਲੀ ਸਮਾਰੋਹ ਵਿਖੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲਪਾਠ
February 22nd, 11:30 am
ਗੁਜਰਾਤ ਦੇ ਰਾਜਪਾਲ ਆਚਾਰਿਆ ਦੇਵਵ੍ਰਤ ਜੀ, ਗੁਜਰਾਤ ਦੇ ਲੋਕਪ੍ਰਿਯ ਮੁੱਖ ਮੰਤਰੀ ਭੂਪੇਂਦਰ ਭਾਈ ਪਟੇਲ, ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਪੁਰਸ਼ੋਤਮ ਰੁਪਾਲਾ ਜੀ, ਸੰਸਦ ਵਿੱਚ ਮੇਰੇ ਸਾਥੀ ਸੀਆਰ ਪਾਟਿਲ, ਅਮੂਲ ਚੇਅਰਮੈਨ ਸ਼੍ਰੀ ਸ਼ਯਾਮਲ ਭਾਈ, ਅਤੇ ਇੱਥੇ ਇਨੀ ਵੱਡੀ ਸੰਖਿਆ ਵਿੱਚ ਆਏ ਮੇਰੇ ਭਾਈਓ ਅਤੇ ਭੈਣੋਂ!ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਵਿੱਚ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਮਹਾਸੰਘ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਹਿੱਸਾ ਲਿਆ
February 22nd, 10:44 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਹਿਮਦਾਬਾਦ ਦੇ ਮੋਟੇਰਾ ਸਥਿਤ ਨਰੇਂਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਮਹਾਸੰਘ (ਜੀਸੀਐੱਮਐੱਮਐੱਫ) ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਹਿੱਸਾ ਲਿਆ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਆਯੋਜਿਤ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ ਅਤੇ ਗੋਲਡਨ ਜੁਬਲੀ ਕੌਫੀ ਟੇਬਲ ਬੁੱਕ ਦਾ ਵੀ ਅਨਾਵਰਣ ਕੀਤਾ। ਜੀਸੀਐੱਮਐੱਮਐੱਫ ਸਹਿਕਾਰੀ ਕਮੇਟੀਆਂ ਦੀ ਆਤਮਨਿਰਭਰਤਾ, ਉਨ੍ਹਾਂ ਦੀ ਉੱਦਮਸ਼ੀਲਤਾ ਦੀ ਭਾਵਨਾ ਅਤੇ ਕਿਸਾਨਾਂ ਦੇ ਦ੍ਰਿੜ੍ਹ ਸੰਕਲਪ ਦਾ ਪ੍ਰਮਾਣ ਹੈ, ਜਿਸ ਨੇ ਅਮੂਲ ਨੂੰ ਦੁਨੀਆ ਦੇ ਸਭ ਤੋਂ ਮਜ਼ਬੂਤ ਡੇਅਰੀ ਬ੍ਰਾਂਡਾਂ ਵਿੱਚੋਂ ਇੱਕ ਬਣਾ ਦਿੱਤਾ ਹੈ।ਪ੍ਰਧਾਨ ਮੰਤਰੀ 22 ਅਤੇ 23 ਫਰਵਰੀ ਨੂੰ ਗੁਜਰਾਤ ਅਤੇ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ
February 21st, 11:41 am
ਪ੍ਰਧਾਨ ਮੰਤਰੀ 22 ਫਰਵਰੀ ਨੂੰ ਸਵੇਰੇ ਕਰੀਬ 10:45 ਵਜੇ ਅਹਿਮਦਾਬਾਦ ਵਿੱਚ ਗੁਜਰਾਤ ਸਹਿਕਾਰੀ ਦੁੱਧ ਮਾਰਕੀਟਿੰਗ ਮਹਾਸੰਘ ਦੇ ਗੋਲਡਨ ਜੁਬਲੀ ਸਮਾਰੋਹ ਵਿੱਚ ਹਿੱਸਾ ਲੈਣਗੇ। ਦੁਪਹਿਰ ਕਰੀਬ 12:45 ਵਜੇ ਪ੍ਰਧਾਨ ਮੰਤਰੀ ਮੇਹਸਾਣਾ ਪਹੁੰਚਣਗੇ ਅਤੇ ਵਲੀਨਾਥ ਮਹਾਦੇਵ ਮੰਦਿਰ ਵਿੱਚ ਪੂਜਾ ਤੇ ਦਰਸ਼ਨ ਕਰਨਗੇ। ਦੁਪਹਿਰ ਲਗਭਗ 1 ਵਜੇ, ਪ੍ਰਧਾਨ ਮੰਤਰੀ ਤਾਰਭ, ਮੇਹਸਾਣਾ ਵਿੱਚ ਇੱਕ ਜਨਤਕ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਅਤੇ 13,500 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਾਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਲਗਭਗ 4:15 ਵਜੇ ਪ੍ਰਧਾਨ ਮੰਤਰੀ ਨਵਸਾਰੀ ਪਹੁੰਚਣਗੇ, ਜਿੱਥੇ ਉਹ ਲਗਭਗ 47,000 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਕਈ ਵਿਕਾਸ ਪ੍ਰੋਜੈਕਟਸ ਰਾਸ਼ਟਰ ਨੂੰ ਸਮਰਪਿਤ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਕਾਰਜ ਸ਼ੁਰੂ ਕਰਨਗੇ। ਸ਼ਾਮ ਲਗਭਗ 6:15 ਵਜੇ, ਪ੍ਰਧਾਨ ਮੰਤਰੀ ਕਾਕਰਾਪਾਰ ਪਰਮਾਣੂ ਊਰਜਾ ਸਟੇਸ਼ਨ ਦਾ ਦੌਰਾ ਕਰਨਗੇ ਅਤੇ ਰਾਸ਼ਟਰ ਨੂੰ ਦੋ ਨਵੇਂ ਪ੍ਰੈਸ਼ਰਾਈਜ਼ਡ ਹੈਵੀ ਵਾਟਰ ਰਿਐਕਟਰ (ਪੀਐੱਚਡਬਲਿਊਆਰ) ਸਮਰਪਿਤ ਕਰਨਗੇ।ਅਹਿਮਦਾਬਾਦ ਫਲਾਵਰ ਸ਼ੋਅ ਮਨਮੋਹਕ (ਮੰਤਰਮੁਗਧ ਕਰ ਦੇਣ ਵਾਲਾ) ਹੈ: ਪ੍ਰਧਾਨ ਮੰਤਰੀ
January 06th, 10:14 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਅਹਿਮਦਾਬਾਦ ਦਾ ਮਨਮੋਹਕ ਫਲਾਵਰ ਸ਼ੋਅ ਵੀ ਨਵੇਂ ਭਾਰਤ ਦੀ ਵਿਕਾਸ ਯਾਤਰਾ ਦੀਆਂ ਆਕਰਸ਼ਕ ਝਲਕੀਆਂ ਨੂੰ ਦਰਸਾਉਂਦਾ ਹੈ।ਗੁਜਰਾਤ ਦੇ ਮੇਹਸਾਣਾ ਵਿੱਚ ਵਿਭਿੰਨ ਵਿਕਾਸ ਪਹਿਲਕਦਮੀਆਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ
October 30th, 09:11 pm
ਕਿਵੇਂ ਹੈ ਆਪਣਾ ਖਾਖਰਿਯਾ ਟੱਪਾ, ਪਹਿਲਾਂ ਤਾਂ ਮੈਂ ਗੁਜਰਾਤ ਦੇ ਮੁੱਖ ਮੰਤਰੀ ਜੀ ਦਾ ਅਤੇ ਸਰਕਾਰ ਦਾ ਆਭਾਰੀ ਹਾਂ ਕਿ ਮੈਨੂੰ ਤੁਹਾਡੇ ਦਰਮਿਆਨ ਆ ਕੇ ਦਰਸ਼ਨ ਕਰਨ ਦਾ ਇੱਥੇ ਮੌਕਾ ਮਿਲਿਆ ਹੈ। ਸਕੂਲ ਸਮੇਂ ਦੇ ਕਿੰਨੇ ਮਿੱਤਰਾਂ ਦੇ ਚੇਹਰੇ ਦਿਖ ਰਹੇ ਸਨ ਮੈਨੂੰ, ਮੇਰੇ ਲਈ ਇਹ ਸੁਭਾਗ ਦਾ ਪਲ ਸੀ। ਆਪ ਸਭ ਦੇ ਨੇੜੇ ਆ ਕੇ ਆਪ ਸਭ ਦੇ ਦਰਸ਼ਨ ਕਰਨਾ, ਘਰ ਆਂਗਨ ਵਿੱਚ ਆਉਣ ‘ਤੇ ਪੁਰਾਣੀਆਂ ਸਾਰੀਆਂ ਯਾਦਾਂ ਵੀ ਤਰੋਤਾਜ਼ਾ ਹੋ ਜਾਂਦੀਆਂ ਹਨ, ਜਿਸ ਧਰਤੀ ਅਤੇ ਜਿਨ੍ਹਾਂ ਲੋਕਾਂ ਨੇ ਮੈਨੂੰ ਬਣਾਇਆ ਹੈ, ਉਸ ਦਾ ਰਿਣ ਸਵੀਕਾਰ ਕਰਨ ਦਾ ਜਦੋਂ ਮੈਨੂੰ ਮੌਕਾ ਮਿਲਦਾ ਹੈ, ਮਨ ਨੂੰ ਸੰਤੋਸ਼ ਮਿਲਦਾ ਹੈ। ਇਸ ਲਈ ਇੱਕ ਪ੍ਰਕਾਰ ਨਾਲ ਅੱਜ ਇਹ ਮੇਰੀ ਮੁਲਾਕਾਤ ਰਿਣ ਸਵੀਕਾਰ ਕਰਨ ਦਾ ਮੇਰੇ ਲਈ ਅਵਸਰ ਹੈ। ਅੱਜ 30 ਅਕਤੂਬਰ ਅਤੇ ਕੱਲ੍ਹ 31 ਅਕਤੂਬਰ, ਇਹ ਦੋਨੋਂ ਦਿਨ ਸਾਡੇ ਸਭ ਦੇ ਲਈ ਬਹੁਤ ਹੀ ਪ੍ਰੇਰਕ ਦਿਨ ਹਨ, ਅੱਜ ਆਜ਼ਾਦੀ ਦੀ ਜੰਗ ਵਿੱਚ ਆਦਿਵਾਸੀਆਂ ਨੂੰ ਜਿਨ੍ਹਾਂ ਨੇ ਅਗਵਾਈ ਕੀਤੀ ਅਤੇ ਅੰਗ੍ਰੇਜਾਂ ਦੇ ਦੰਦ ਖੱਟੇ ਕੀਤੇ ਸਨ, ਅਜਿਹੇ ਗੋਵਿੰਦ ਗੁਰੂ ਜੀ ਦੀ ਪੁਣਯਤਿਥੀ ਹੈ। ਅਤੇ ਕੱਲ੍ਹ ਸਰਦਾਰ ਵਲੱਭ ਭਾਈ ਪਟੇਲ ਦੀ ਜਨਮ ਜਯੰਤੀ ਹੈ। ਸਾਡੀ ਪੀੜ੍ਹੀ ਨੇ ਦੁਨੀਆ ਦੀ ਸਭ ਤੋਂ ਵੱਡੀ ਪ੍ਰਤਿਮਾ ਸਟੈਚਿਊ ਆਵ੍ ਯੂਨਿਟੀ ਸਰਦਾਰ ਸਾਹਬ ਨੂੰ ਸਹੀ ਅਰਥ ਵਿੱਚ ਬਹੁਤ ਹੀ ਉਚਾਈ ਵਾਲੀ ਸ਼ਰਧਾ ਅਸੀਂ ਵਿਅਕਤ ਕੀਤੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਜਦੋਂ ਸਰਦਾਰ ਸਾਹਬ ਦੀ ਮੂਰਤੀ ਦੇਖੇਗੀ ਤਦ ਉਨ੍ਹਾਂ ਦਾ ਸਿਰ ਝੁਕੇਗਾ ਨਹੀਂ, ਉਨ੍ਹਾਂ ਦਾ ਸਿਰ ਉੱਪਰ ਹੀ ਹੋਵੇਗਾ। ਸਰਦਾਰ ਸਾਹਬ ਦੇ ਚਰਣਾਂ ਵਿੱਚ ਖੜਾ ਹੋਇਆ ਇੱਕ-ਇੱਕ ਵਿਅਕਤੀ ਸਿਰ ਉੱਪਰ ਕਰੇਗਾ, ਸਿਰ ਝੁਕਾਏਗਾ ਨਹੀਂ ਅਜਿਹਾ ਕੰਮ ਉੱਥੇ ਹੋਇਆ ਹੈ। ਗੁਰੂ ਗੋਵਿੰਦ ਜੀ ਦਾ ਪੂਰਾ ਜੀਵਨ ਮਾਂ ਭਾਰਤੀ ਦੀ ਆਜ਼ਾਦੀ ਦੇ ਲਈ ਸੰਘਰਸ਼ ਵਿੱਚ ਅਤੇ ਆਦਿਵਾਸੀ ਸਮਾਜ ਦੀ ਸੇਵਾ ਵਿੱਚ, ਸੇਵਾ ਅਤੇ ਰਾਸ਼ਟਰ ਭਗਤੀ ਇੰਨੀ ਤੇਜ਼ ਸੀ ਕਿ ਬਲੀਦਾਨੀਆਂ ਦੀ ਪਰੰਪਰਾ ਖੜੀ ਕਰ ਦਿੱਤੀ ਸੀ। ਅਤੇ ਖੁਦ ਬਲੀਦਾਨੀਆਂ ਦੇ ਪ੍ਰਤੀਕ ਬਣ ਗਏ, ਮੈਨੂੰ ਆਨੰਦ ਹੈ ਕਿ ਮੇਰੀ ਸਰਕਾਰ ਨੇ ਪਿਛਲੇ ਵਰ੍ਹਿਆਂ ਵਿੱਚ ਗੁਰੂ ਗੋਵਿੰਦ ਜੀ ਦੀ ਯਾਦ ਵਿੱਚ ਮਾਨਗੜ੍ਹ ਧਾਮ ਜੋ ਮੱਧ ਪ੍ਰਦੇਸ਼- ਗੁਜਰਾਤ ਦੇ ਆਦਿਵਾਸੀ ਪੱਟੇ ਦੇ ਖੇਤਰ ਵਿੱਚ ਹੈ, ਉਸ ਨੂੰ ਰਾਸ਼ਟਰੀ ਪੱਧਰ ‘ਤੇ ਸਥਾਪਿਤ ਕਰਕੇ ਉਸ ਨੂੰ ਬਹੁਤ ਵੱਡੇ ਅਵਸਰ ਦੇ ਰੂਪ ਵਿੱਚ ਮਨਾਉਂਦੇ ਹਨ।ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਮਹਿਸਾਣਾ ਵਿੱਚ ਲਗਭਗ 5800 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ
October 30th, 04:06 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਮਹਿਸਾਣਾ ਵਿੱਚ ਲਗਭਗ 5800 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ, ਰਾਸ਼ਟਰ ਨੂੰ ਸਮਰਪਿਤ ਕੀਤੇ ਅਤੇ ਨੀਂਹ ਪੱਥਰ ਰੱਖਿਆ। ਇਨ੍ਹਾਂ ਪ੍ਰੋਜੈਕਟਾਂ ਵਿੱਚ ਰੇਲ, ਸੜਕ, ਪੀਣ ਯੋਗ ਪਾਣੀ ਅਤੇ ਸਿੰਚਾਈ ਵਰਗੇ ਕਈ ਸੈਕਟਰ ਸ਼ਾਮਲ ਹਨ।ਪ੍ਰਧਾਨ ਮੰਤਰੀ 30-31 ਅਕਤੂਬਰ ਨੂੰ ਗੁਜਰਾਤ ਜਾਣਗੇ
October 29th, 02:20 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 30-31 ਅਕਤੂਬਰ ਨੂੰ ਗੁਜਰਾਤ ਦੇ ਦੌਰੇ ’ਤੇ ਰਹਿਣਗੇ। 30 ਅਕਤੂਬਰ ਨੂੰ ਸਵੇਰੇ ਲਗਭਗ 10:30 ਵਜੇ ਉਹ ਅੰਬਾਜੀ ਮੰਦਿਰ ਵਿੱਚ ਪੂਜਾ ਅਤੇ ਦਰਸ਼ਨ ਕਰਨਗੇ, ਇਸ ਦੇ ਬਾਅਦ ਦੁਪਹਿਰ ਲਗਭਗ 12 ਵਜੇ ਖੇਰਾਲੂ (Kheralu), ਮੇਹਸਾਣਾ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। 31 ਅਕਤੂਬਰ ਨੂੰ ਸਵੇਰੇ ਲਗਭਗ 8 ਵਜੇ ਕੇਵਡੀਆ ਜਾਣਗੇ ਅਤੇ ਸਟੈਚਿਊ ਆਵ੍ ਯੂਨਿਟੀ ‘ਤੇ ਪੁਸ਼ਪਾਂਜਲੀ ਅਰਪਿਤ ਕਰਨਗੇ। ਇਸ ਦੇ ਬਾਅਦ ਰਾਸ਼ਟਰੀ ਏਕਤਾ ਦਿਵਸ ਸਮਾਰੋਹ ਦਾ ਆਯੋਜਨ ਹੋਵੇਗਾ। ਕੇਵਡੀਆ ਵਿੱਚ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਵੀ ਕਰਨਗੇ। ਇਸ ਦੇ ਬਾਅਦ ਲਗਭਗ 11:15 ਵਜੇ ਉਹ ਆਰੰਭ 5.0 ਵਿੱਚ 98ਵੇਂ ਕੌਮਨ ਫਾਉਂਡੇਸ਼ਨ ਕੋਰਸ ਦੇ ਅਫਸਰ ਟ੍ਰੇਨੀਆਂ ਨੂੰ ਸੰਬੋਧਨ ਕਰਨਗੇ।ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਅਹਿਮਦਾਬਾਦ ਵਿੱਚ ਸਾਇੰਸ ਸਿਟੀ ਦਾ ਦੌਰਾ ਕੀਤਾ
September 27th, 02:10 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਸਾਇੰਸ ਸਿਟੀ ਦਾ ਦੌਰਾ ਕੀਤਾ। ਉਨ੍ਹਾਂ ਨੇ ਰੋਬੋਟਿਕਸ ਗੈਲਰੀ, ਨੇਚਰ ਪਾਰਕ, ਐਕੁਆਟਿਕ ਗੈਲਰੀ ਅਤੇ ਸ਼ਾਰਕ ਟਨਲ ਦਾ ਵੀ ਦੌਰਾ ਕੀਤਾ। ਪ੍ਰਧਾਨ ਮੰਤਰੀ ਨੇ ਇਸ ਅਵਸਰ ‘ਤੇ ਲਗਾਈ ਗਈ ਇੱਕ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ।PM Modi addresses the Nari Shakti Vandan Abhinandan Karyakram in Ahmedabad
September 26th, 07:53 pm
Addressing the Nari Shakti Vandan Abhinandan Karyakram in Ahmedabad, Prime Minister Narendra Modi hailed the passage of the Nari Shakti Vandan Adhiniyam, seeking to reserve 33% of seats in Lok Sabha and state Assemblies for women. Speaking to the women in the event, PM Modi said, “Your brother has done one more thing in Delhi to increase the trust with which you had sent me to Delhi. Nari Shakti Vandan Adhiniyam, i.e. guarantee of increasing representation of women from Assembly to Lok Sabha.”ਪ੍ਰਧਾਨ ਮੰਤਰੀ 26-27 ਸਤੰਬਰ ਨੂੰ ਗੁਜਰਾਤ ਦਾ ਦੌਰਾ ਕਰਨਗੇ
September 25th, 05:30 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 26-27 ਸਤੰਬਰ, 2023 ਨੂੰ ਗੁਜਰਾਤ ਦਾ ਦੌਰਾ ਕਰਨਗੇ। 27 ਸਤੰਬਰ ਨੂੰ ਸਵੇਰੇ 10 ਵਜੇ, ਪ੍ਰਧਾਨ ਮੰਤਰੀ ਵਾਈਬ੍ਰੈਂਟ ਗੁਜਰਾਤ ਗਲੋਬਲ ਸਮਿਟ ਦੇ 20 ਸਾਲ ਪੂਰੇ ਹੋਣ ਦੇ ਜਸ਼ਨ ਮਨਾਉਣ ਸਬੰਧੀ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਦੁਪਹਿਰ ਕਰੀਬ 12:45 'ਤੇ ਪ੍ਰਧਾਨ ਮੰਤਰੀ ਬੋਦਲੀ, ਛੋਟਾਉਦੇਪੁਰ ਪਹੁੰਚਣਗੇ, ਜਿੱਥੇ ਉਹ 5200 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।