ਅਹਿੰਸਾ ਯਾਤਰਾ ਸੰਪੰਨਤਾ ਸਮਾਰੋਹ ਕਾਰਯਕ੍ਰਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
March 27th, 02:31 pm
ਨਮਸਕਾਰ, ਪ੍ਰੋਗਰਾਮ ਵਿੱਚ ਉਪਸਥਿਤ ਆਚਾਰੀਆ ਸ਼੍ਰੀ ਮਹਾਸ਼੍ਰਮਣ ਜੀ, ਮੁਨੀ ਗਣ, ਪੂਜਯ ਸਾਧਵੀ ਜੀ ਗਣ ਅਤੇ ਸਾਰੇ ਸ਼ਰਧਾਲੂ। ਸਾਡਾ ਇਹ ਭਾਰਤ ਹਜ਼ਾਰਾਂ ਵਰ੍ਹਿਆਂ ਤੋਂ ਸੰਤਾਂ ਦੀ, ਰਿਸ਼ੀਆਂ ਦੀ, ਮੁਨੀਆਂ ਦੀ, ਆਚਾਰੀਆਂ ਦੀ ਇੱਕ ਮਹਾਨ ਪਰੰਪਰਾ ਦੀ ਧਰਤੀ ਰਿਹਾ ਹੈ। ਕਾਲ ਦੇ ਥਪੇੜਿਆਂ ਨੇ ਕੈਸੀ ਵੀ ਚੁਣੌਤੀਆਂ ਪੇਸ਼ ਕੀਤੀਆਂ ਹੋਣ, ਲੇਕਿਨ ਇਹ ਪਰੰਪਰਾ ਵੈਸੇ ਹੀ ਚਲਦੀ ਰਹੀ। ਸਾਡੇ ਇੱਥੇ ਆਚਾਰੀਆ ਉਹੀ ਬਣਿਆ ਹੈ, ਜਿਸ ਨੇ ਸਾਨੂੰ ਚਰੈਵੇਤੀ-ਚਰੈਵੇਤੀ ਦਾ ਮੰਤਰ ਦਿੱਤਾ ਹੈ। ਸਾਡੇ ਇੱਥੇ ਆਚਾਰੀਆ ਉਹੀ ਹੋਇਆ ਹੈ, ਜਿਸਨੇ ਚਰੈਵੇਤੀ-ਚਰੈਵੇਤੀ ਦੇ ਮੰਤਰ ਨੂੰ ਜੀਵਿਆ ਹੈ। ਸ਼ਵੇਤਾਂਬਰ ਤੇਰਾਪੰਥ ਤਾਂ ਚਰੈਵੇਤੀ- ਚਰੈਵੇਤੀ ਦੀ, ਨਿਰੰਤਰ ਗਤੀਸ਼ੀਲਤਾ ਦੀ ਇਸ ਮਹਾਨ ਪਰੰਪਰਾ ਨੂੰ ਨਵੀਂ ਉਚਾਈ ਦਿੰਦਾ ਆਇਆ ਹੈ। ਆਚਾਰੀਆ ਭਿਕਸ਼ੂ ਨੇ ਸ਼ਿਥਿਲਤਾ ਦੇ ਤਿਆਗ ਨੂੰ ਹੀ ਅਧਿਆਤਮਿਕ ਸੰਕਲਪ ਬਣਾਇਆ ਸੀ।ਪ੍ਰਧਾਨ ਮੰਤਰੀ ਨੇ ਅਹਿੰਸਾ ਯਾਤਰਾ ਸੰਪੰਨਤਾ ਸਮਾਰੋਹ ਕਾਰਯਕ੍ਰਮ ਨੂੰ ਸੰਬੋਧਨ ਕੀਤਾ
March 27th, 02:30 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਇੱਕ ਸੰਦੇਸ਼ ਦੁਆਰਾ ਸ਼ਵੇਤਾਂਬਰ ਤੇਰਾਪੰਥ ਦੀ ਅਹਿੰਸਾ ਯਾਤਰਾ ਸੰਪੰਨਤਾ ਸਮਾਰੋਹ ਕਾਰਯਕ੍ਰਮ ਨੂੰ ਸੰਬੋਧਨ ਕੀਤਾ।