
The world acknowledges today that India possesses two infinite powers - Demography & Democracy: PM Modi
July 12th, 11:30 am
PM Modi addressed the Rozgar Mela and distributed appointment letters to newly appointed youth. He emphasized them that their common goal is national service, guided by the principle of Citizen First. The PM described the current phase as a Mahayagya of development, a national mission dedicated to poverty eradication and employment generation and called on the country’s youth to take this mission forward.
Prime Minister Shri Narendra Modi addresses Rozgar Mela
July 12th, 11:00 am
PM Modi addressed the Rozgar Mela and distributed appointment letters to newly appointed youth. He emphasized them that their common goal is national service, guided by the principle of Citizen First. The PM described the current phase as a Mahayagya of development, a national mission dedicated to poverty eradication and employment generation and called on the country’s youth to take this mission forward.
ਪ੍ਰਧਾਨ ਮੰਤਰੀ ਨੇ ਨਾਮੀਬੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
July 09th, 07:55 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਾਮੀਬੀਆ ਦੀ ਆਪਣੀ ਸਰਕਾਰੀ ਯਾਤਰਾ ‘ਤੇ ਅੱਜ ਰਾਜਧਾਨੀ ਵਿੰਡਹੋਕ ਸਥਿਤ ਸਟੇਟ ਹਾਊਸ ਵਿੱਚ ਨਾਮੀਬੀਆ ਦੇ ਰਾਸ਼ਟਰਪਤੀ, ਮਹਾਮਹਿਮ, ਡਾ. ਨੇਟੁੰਬੋ ਨੰਦੀ-ਨਦੈਤਵਾ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਨੰਦੀ-ਨਦੈਤਵਾ ਨੇ ਸਟੇਟ ਹਾਊਸ ਪਹੁੰਚਣ ‘ਤੇ ਪ੍ਰਧਾਨ ਮੰਤਰੀ ਮੋਦੀ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਸ਼੍ਰੀ ਮੋਦੀ ਦਾ ਇੱਕ ਰਸਮੀ ਸੁਆਗਤ ਵੀ ਕੀਤਾ ਗਿਆ। ਪਿਛਲੇ 27 ਵਰ੍ਹਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਨਾਮੀਬੀਆ ਦੀ ਇਹ ਪਹਿਲੀ ਯਾਤਰਾ ਹੈ। ਇਸ ਵਰ੍ਹੇ ਮਾਰਚ ਵਿੱਚ ਅਹੁਦਾ ਸੰਭਾਲਣ ਦੇ ਬਾਅਦ ਰਾਸ਼ਟਰਪਤੀ ਨੰਦੀ-ਨਦੈਤਵਾ ਦੁਆਰਾ ਕਿਸੇ ਰਾਸ਼ਟਰ ਪ੍ਰਮੁੱਖ ਦੀ ਇਹ ਪਹਿਲੀ ਦੁਵੱਲੀ ਸਰਕਾਰੀ ਯਾਤਰਾ ਵੀ ਹੈ।ਪ੍ਰਧਾਨ ਮੰਤਰੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
July 09th, 06:02 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਬ੍ਰਾਸੀਲੀਆ ਦੀ ਸਰਕਾਰੀ ਯਾਤਰਾ ‘ਤੇ ਹਨ। ਸ਼੍ਰੀ ਮੋਦੀ ਨੇ ਅੱਜ ਬ੍ਰਾਸੀਲੀਆ ਦੇ ਅਲਵੋਰਾਡਾ ਪੈਲੇਸ ਵਿੱਚ ਬ੍ਰਾਜ਼ੀਲ ਦੇ ਰਾਸ਼ਟਰਪਤੀ, ਮਹਾਮਹਿਮ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਲੂਲਾ ਨੇ ਸ਼੍ਰੀ ਮੋਦੀ ਦੀ ਉਨ੍ਹਾਂ ਦੇ ਆਗਮਨ ‘ਤੇ ਗਰਮਜੋਸ਼ੀ ਨਾਲ ਮੇਜ਼ਬਾਨੀ ਕੀਤੀ ਅਤੇ ਉਨ੍ਹਾਂ ਦਾ ਸ਼ਾਨਦਾਰ ਅਤੇ ਰੰਗਾਰੰਗ ਰਸਮੀ ਸੁਆਗਤ ਕੀਤਾ ਗਿਆ।ਸੰਯੁਕਤ ਬਿਆਨ: ਭਾਰਤ ਅਤੇ ਬ੍ਰਾਜ਼ੀਲ- ਉਚੇਰੇ ਉਦੇਸ਼ਾਂ ਵਾਲੇ ਦੋ ਮਹਾਨ ਰਾਸ਼ਟਰ
July 09th, 05:55 am
ਭਾਰਤ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਨੇ 8 ਜੁਲਾਈ 2025 ਨੂੰ ਬ੍ਰਾਜ਼ੀਲ ਦੀ ਸਰਕਾਰੀ ਯਾਤਰਾ ਕੀਤੀ। ਇਹ ਯਾਤਰਾ ਬ੍ਰਾਜ਼ੀਲ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਲੁਈਸ ਇਨਾਸੀਓ ਲੂਲਾ ਦਾ ਸਿਲਵਾ (His Excellency Mr. Luiz Inácio Lula da Silva) ਦੇ ਸੱਦੇ ‘ਤੇ ਕੀਤੀ ਗਈ। ਮਿੱਤਰਤਾ ਅਤੇ ਵਿਸ਼ਵਾਸ ਦੀ ਭਾਵਨਾ ਨਾਲ ਹੋਈ ਇਹ ਯਾਤਰਾ ਲਗਭਗ ਅੱਠ ਦਹਾਕਿਆਂ ਤੋਂ ਬ੍ਰਾਜ਼ੀਲ-ਭਾਰਤ ਸਬੰਧਾਂ ਦਾ ਆਧਾਰ ਰਹੀ ਹੈ। ਵਰ੍ਹੇ 2006 ਵਿੱਚ ਇਸ ਸਬੰਧ ਨੂੰ ਰਣਨੀਤਕ ਸਾਂਝੇਦਾਰੀ (Strategic Partnership) ਤੱਕ ਵਧਾਇਆ ਗਿਆ।ਪਰਿਣਾਮਾਂ ਦੀ ਸੂਚੀ: ਪ੍ਰਧਾਨ ਮੰਤਰੀ ਦੀ ਬ੍ਰਾਜ਼ੀਲ ਦੀ ਸਰਕਾਰੀ ਯਾਤਰਾ
July 09th, 03:14 am
ਅੰਤਰਰਾਸ਼ਟਰੀ ਆਤੰਕਵਾਦ ਅਤੇ ਅੰਤਰਰਾਸ਼ਟਰੀ ਸੰਗਠਿਤ ਅਪਰਾਧ ਨਾਲ ਨਿਪਟਣ ਵਿੱਚ ਸਹਿਯੋਗ ‘ਤੇ ਸਮਝੌਤਾ।(Agreement on Cooperation in Combating International Terrorism and Transnational Organized Crime.)ਬ੍ਰਾਜ਼ੀਲ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੇ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
July 08th, 08:30 pm
“ਰੀਓ” ਅਤੇ “ਬ੍ਰਾਸੀਲੀਆ” ਵਿੱਚ ਸਾਡੇ ਗਰਮਜੋਸ਼ੀ ਭਰੇ ਸੁਆਗਤ ਦੇ ਲਈ ਮੈਂ ਰਾਸ਼ਟਰਪਤੀ ਲੂਲਾ ਦਾ, ਮੇਰੇ ਮਿੱਤਰ ਦਾ, ਹਾਰਦਿਕ ਆਭਾਰ ਵਿਅਕਤ ਕਰਦਾ ਹਾਂ। ਐਮਾਜ਼ਨ ਦੀ ਕੁਦਰਤੀ ਸੁੰਦਰਤਾ, ਅਤੇ ਤੁਹਾਡੀ ਆਤਮੀਅਤਾ, ਦੋਹਾਂ ਨੇ ਸਾਨੂੰ ਮੰਤਰ-ਮੁੰਗਧ ਕਰ ਦਿੱਤਾ ਹੈ।ਪ੍ਰਧਾਨ ਮੰਤਰੀ ਨੇ ਅਰਜਨਟੀਨਾ ਦੇ ਰਾਸ਼ਟਰਪਤੀ ਹਾਵਿਯਰ ਮੀਲੇਈ (President Javier Milei) ਨਾਲ ਮੁਲਾਕਾਤ ਕੀਤੀ
July 06th, 01:48 am
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਰਜਨਟੀਨਾ ਦੇ ਰਾਸ਼ਟਰਪਤੀ ਮਹਾਮਹਿਮ ਹਾਵਿਯਰ ਮੀਲੇਈ (President of Argentina, H.E. Javier Milei) ਨਾਲ ਮੁਲਾਕਾਤ ਕੀਤੀ। ਕਾਸਾ ਰੋਸਾਡਾ ਪਹੁੰਚਣ ‘ਤੇ ਰਾਸ਼ਟਰਪਤੀ ਮੀਲੇਈ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ। ਕੱਲ੍ਹ ਬਿਊਨਸ ਆਇਰਸ ਪਹੁੰਚਣ ‘ਤੇ ਪ੍ਰਧਾਨ ਮੰਤਰੀ ਦਾ ਰਸਮੀ ਸੁਆਗਤ ਕੀਤਾ ਗਿਆ। ਇਹ ਯਾਤਰਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ 57 ਵਰ੍ਹਿਆਂ ਦੇ ਅੰਤਰਾਲ ਦੇ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਅਰਜਨਟੀਨਾ ਦੀ ਪਹਿਲੀ ਦੁਵੱਲੀ ਯਾਤਰਾ ਹੈ। ਇਹ ਭਾਰਤ-ਅਰਜਨਟੀਨਾ ਸਬੰਧਾਂ ਦੇ ਲਈ ਮਹੱਤਵਪੂਰਨ ਵਰ੍ਹਾ (seminal year) ਹੈ ਕਿਉਂਕਿ ਦੋਨੋਂ ਦੇਸ਼ ਡਿਪਲੋਮੈਟਿਕ ਸਬੰਧਾਂ ਦੀ ਸਥਾਪਨਾ ਦੇ 75 ਵਰ੍ਹੇ ਪੂਰੇ ਹੋਣ ਦਾ ਉਤਸਵ ਮਨਾ ਰਹੇ ਹਨ। ਪ੍ਰਧਾਨ ਮੰਤਰੀ ਨੇ ਆਪਣੀ ਅਤੇ ਆਪਣੇ ਵਫ਼ਦ ਦੀ ਸ਼ਾਨਦਾਰ ਪ੍ਰਾਹੁਣਾਚਾਰੀ ਦੇ ਲਈ ਰਾਸ਼ਟਰਪਤੀ ਮੀਲੇਈ ਦਾ ਧੰਨਵਾਦ ਕੀਤਾ।ਪ੍ਰਧਾਨ ਮੰਤਰੀ ਦੀ ਤ੍ਰਿਨੀਦਾਦ ਤੇ ਟੋਬੈਗੋ ਗਣਰਾਜ ਦੀ ਸਰਕਾਰੀ ਯਾਤਰਾ ‘ਤੇ ਸੰਯੁਕਤ ਬਿਆਨ
July 05th, 09:02 am
ਪਿਛਲੇ 26 ਵਰ੍ਹਿਆਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਦੁਵੱਲੀ ਯਾਤਰਾ ਹੋਣ ਦੇ ਕਾਰਨ ਇਹ ਇਤਿਹਾਸਿਕ ਯਾਤਰਾ ਰਹੀ। ਇਸ ਦੇ ਵਿਆਪਕ ਮਹੱਤਵ ਸਨ, ਕਿਉਂਕਿ ਇਹ 1845 ਵਿੱਚ ਤ੍ਰਿਨੀਦਾਦ ਤੇ ਟੋਬੈਗੋ ਵਿੱਚ ਭਾਰਤੀ ਪ੍ਰਵਾਸੀਆਂ ਦੇ ਆਗਮਨ ਦੀ 180ਵੀਂ ਵਰ੍ਹੇਗੰਢ ਦੇ ਅਵਸਰ ‘ਤੇ ਹੋਈ। ਇਸ ਨੇ ਗਹਿਰੀਆਂ ਜੜ੍ਹਾਂ ਜਮਾਉਣ ਵਾਲੇ ਸੱਭਿਅਤਾਗਤ ਸਬੰਧਾਂ, ਲੋਕਾਂ ਦੇ ਦਰਮਿਆਨ ਜੀਵੰਤ ਸਬੰਧਾਂ ਅਤੇ ਸਾਂਝੀਆਂ ਲੋਕਤੰਤਰੀ ਕਦਰਾਂ-ਕੀਮਤਾਂ ਦੀ ਪੁਸ਼ਟੀ ਕੀਤੀ ਜੋ ਦੋਹਾਂ ਦੇਸ਼ਾਂ ਦੇ ਦਰਮਿਆਨ ਦੀਰਘਕਾਲੀ ਮਿੱਤਰਤਾ ਦਾ ਅਧਾਰ ਹਨ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤ੍ਰਿਨੀਦਾਦ ਅਤੇ ਟੋਬੈਗੋ ਦੇ ਪ੍ਰਧਾਨ ਮੰਤਰੀ ਨਾਲ ਅਧਿਕਾਰਤ ਵਾਰਤਾ ਕੀਤੀ
July 04th, 11:51 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੋਰਟ ਆਵ੍ ਸਪੇਨ ਦੇ ਰੈੱਡ ਹਾਊਸ ਵਿੱਚ ਤ੍ਰਿਨੀਦਾਦ ਅਤੇ ਟੋਬੈਗੋ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀਮਤੀ ਕਮਲਾ ਪ੍ਰਸਾਦ-ਬਿਸੇਸ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਹਾਲ ਦੀਆਂ ਚੋਣਾਂ ਵਿੱਚ ਜਿੱਤ ਦੇ ਬਾਅਦ ਦੂਸਰੀ ਵਾਰ ਅਹੁਦਾ ਸੰਭਾਲਣ ‘ਤੇ ਪ੍ਰਧਾਨ ਮੰਤਰੀ ਕਮਲਾ ਪ੍ਰਸਾਦ-ਬਿਸੇਸਰ (Kamla Persad-Bissessar) ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਸ਼੍ਰੀਮਤੀ ਕਮਲਾ ਪ੍ਰਸਾਦ-ਬਿਸੇਸਰ ਦਾ ਅਸਾਧਾਰਣ ਸੁਆਗਤ ਦੇ ਲਈ ਧੰਨਵਾਦ ਕੀਤਾ।ਤ੍ਰਿਨੀਦਾਦ ਤੇ ਟੋਬੈਗੋ ਦੀ ਸੰਸਦ ਦੀ ਸੰਯੁਕਤ ਸਭਾ ਨੂੰ ਪ੍ਰਧਾਨ ਮੰਤਰੀ ਦਾ ਸੰਬੋਧਨ
July 04th, 09:30 pm
ਇੱਕ ਗੌਰਵਸ਼ਾਲੀ ਲੋਕਤੰਤਰ ਅਤੇ ਮਿੱਤਰ ਰਾਸ਼ਟਰ ਦੇ ਚੁਣੇ ਹੋਏ ਪ੍ਰਤੀਨਿਧੀਓ, ਮੈਂ ਆਪ ਸਭ ਦੇ ਸਾਹਮਣੇ ਖੜ੍ਹੇ ਹੋ ਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ।ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਤ੍ਰਿਨੀਦਾਦ ਅਤੇ ਟੋਬੈਗੋ ਦੀ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਨ ਕੀਤਾ
July 04th, 09:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੀਨੇਟ ਦੇ ਪ੍ਰੈਜ਼ੀਡੈਂਟ, ਮਹਾਮਹਿਮ ਵੇਡ ਮਾਰਕ ਅਤੇ ਸਦਨ ਦੇ ਸਪੀਕਰ ਮਹਾਮਹਿਮ ਜਗਦੇਵ ਸਿੰਘ ਦੇ ਸੱਦੇ ‘ਤੇ ਅੱਜ ਤ੍ਰਿਨੀਦਾਦ ਅਤੇ ਟੋਬੈਗੋ (ਟੀਐਂਡਟੀ) ਦੀ ਸੰਸਦ ਦੇ ਸੰਯੁਕਤ ਸੈਸ਼ਨ ਨੂੰ ਸੰਬੋਧਨ ਕੀਤਾ। ਤ੍ਰਿਨੀਦਾਦ ਅਤੇ ਟੋਬੈਗੋ ਦੀ ਸੰਸਦ ਨੂੰ ਸੰਬੋਧਨ ਕਰਨ ਵਾਲੇ ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਅਤੇ ਇਹ ਅਵਸਰ ਭਾਰਤ-ਤ੍ਰਿਨੀਦਾਦ ਅਤੇ ਟੋਬੈਗੋ ਦੁਵੱਲੇ ਸਬੰਧਾਂ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ।ਪ੍ਰਧਾਨ ਮੰਤਰੀ ਨੇ ਘਾਨਾ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
July 03rd, 01:15 am
ਦੋਹਾਂ ਨੇਤਾਵਾਂ ਨੇ ਪ੍ਰਤੀਬੰਧਿਤ ਅਤੇ ਵਫ਼ਦ ਪੱਧਰ ਦੇ ਪ੍ਰਾਰੂਪਾਂ ਵਿੱਚ ਮੁਲਾਕਾਤ ਕੀਤੀ ਅਤੇ ਵਿਆਪਕ ਬਾਤਚੀਤ ਕੀਤੀ। ਉਹ ਸਬੰਧਾਂ ਨੂੰ ਵਿਆਪਕ ਸਾਂਝੇਦਾਰੀ (Comprehensive Partnership) ਦੇ ਪੱਧਰ ਤੱਕ ਵਧਾਉਣ ‘ਤੇ ਸਹਿਮਤ ਹੋਏ। ਦੋਹਾਂ ਨੇਤਾਵਾਂ ਨੇ ਭਾਰਤ ਅਤੇ ਘਾਨਾ ਦੇ ਦਰਮਿਆਨ ਮਧੁਰ ਅਤੇ ਸਮੇਂ ਦੇ ਅਨੁਰੂਪ ਸਬੰਧਾਂ ਦੀ ਪੁਸ਼ਟੀ ਕੀਤੀ ਅਤੇ ਵਪਾਰ ਅਤੇ ਨਿਵੇਸ਼, ਖੇਤੀਬਾੜੀ, ਸਮਰੱਥਾ ਨਿਰਮਾਣ, ਡਿਜੀਟਲ ਟੈਕਨੋਲੋਜੀ, ਬੁਨਿਆਦੀ ਢਾਂਚੇ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਦਰਮਿਆਨ ਆਪਸੀ ਸਬੰਧਾਂ ਸਹਿਤ ਪ੍ਰਮੁੱਖ ਖੇਤਰਾਂ ਵਿੱਚ ਸਹਿਯੋਗ ਦਾ ਵਿਸਤਾਰ ਕਰਨ ਦੇ ਸਰੂਪਾਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਘਾਨਾ ਵਿੱਚ ਵਧਦੇ ਦੁਵੱਲੇ ਵਪਾਰ ਅਤੇ ਭਾਰਤੀ ਨਿਵੇਸ਼ ਦਾ ਸੁਆਗਤ ਕੀਤਾ। ਦੋਹਾਂ ਨੇਤਾਵਾਂ ਨੇ ਰੱਖਿਆ ਅਤੇ ਸੁਰੱਖਿਆ ਸਾਂਝਾਦੇਰੀ ਨੂੰ ਮਜ਼ਬੂਤ ਕਰਨ ‘ਤੇ ਭੀ ਚਰਚਾ ਕੀਤੀ। ਉਨ੍ਹਾਂ ਨੇ ਵਿਕਾਸ ਸਹਿਯੋਗ ਸਾਂਝੇਦਾਰੀ, ਵਿਸ਼ੇਸ਼ ਤੌਰ ‘ਤੇ ਭਾਰਤ ਸਮਰਥਿਤ ਬੁਨਿਆਦੀ ਢਾਂਚੇ ਅਤੇ ਸਮਰੱਥਾ ਨਿਰਮਾਣ ਪ੍ਰੋਜੈਕਟਾਂ ਦੇ ਜ਼ਰੀਏ ਹੋਰ ਮਜ਼ਬੂਤ ਕਰਨ ਦੇ ਲਈ ਪ੍ਰਤੀਬੱਧਤਾ ਵਿਅਕਤ ਕੀਤੀ। ਭਾਰਤ ਨੇ ਸਿਹਤ, ਔਸ਼ਧੀ, ਡਿਜੀਟਲ ਪਬਲਿਕ ਬੁਨਿਆਦੀ ਢਾਂਚੇ, ਯੂਪੀਆਈ ਅਤੇ ਕੌਸ਼ਲ ਵਿਕਾਸ ਦੇ ਖੇਤਰਾਂ (fields of health, pharma, digital public infrastructure, UPI and skill development) ਵਿੱਚ ਆਪਣੇ ਅਨੁਭਵ ਸਾਂਝੇ ਕਰਨ ਦੀ ਪੇਸ਼ਕਸ਼ ਕੀਤੀ। ਪ੍ਰਧਾਨ ਮੰਤਰੀ ਨੇ ਗਲੋਬਲ ਸਾਊਥ ਦੀਆਂ ਚਿੰਤਾਵਾਂ ‘ਤੇ ਬਾਤਚੀਤ ਕਰਨ ਦੇ ਲਈ ਭਾਰਤ ਦੀ ਗਹਿਰੀ ਪ੍ਰਤੀਬੱਧਤਾ ਵਿਅਕਤ ਕੀਤੀ ਅਤੇ ਇਸ ਮਾਮਲੇ ਵਿੱਚ ਘਾਨਾ ਦੀ ਇਕਜੁੱਟਤਾ ਦੇ ਲਈ ਉਸ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਘਾਨਾ ਵਿੱਚ 15,000 ਭਾਰਤੀਆਂ ਦੀ ਦੇਖਭਾਲ਼ ਕਰਨ ਦੇ ਲਈ ਰਾਸ਼ਟਰਪਤੀ ਮਹਾਮਾ ਦਾ ਧੰਨਵਾਦ ਭੀ ਕੀਤਾ।ਘਾਨਾ ਦੇ ਰਾਸ਼ਟਰਪਤੀ ਦੇ ਨਾਲ ਸੰਯੁਕਤ ਪ੍ਰੈੱਸ ਬਿਆਨ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ
July 03rd, 12:32 am
ਤਿੰਨ ਦਹਾਕਿਆਂ ਦੇ ਲੰਬੇ ਅੰਤਰਾਲ ਦੇ ਬਾਅਦ, ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਘਾਨਾ ਯਾਤਰਾ ਹੋ ਰਹੀ ਹੈ।ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ, ਅਤੇ ਨਾਮੀਬੀਆ ਦੀ ਯਾਤਰਾ ‘ਤੇ ਰਵਾਨਾ ਹੋਣ ਤੋਂ ਪਹਿਲੇ ਪ੍ਰਧਾਨ ਮੰਤਰੀ ਦਾ ਬਿਆਨ
July 02nd, 07:34 am
ਅੱਜ, ਮੈਂ 2 ਜੁਲਾਈ ਤੋਂ 9 ਜੁਲਾਈ 2025 ਤੱਕ ਪੰਜ ਦੇਸ਼ਾਂ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ ਅਤੇ ਨਾਮੀਬੀਆ ਦੀ ਯਾਤਰਾ ‘ਤੇ ਰਵਾਨਾ ਹੋ ਰਿਹਾ ਹਾਂ।ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਕੈਪਟਨ ਸ਼ੁਭਾਂਸ਼ੁ ਸ਼ੁਕਲਾ ਦੇ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਮੂਲ-ਪਾਠ
June 28th, 08:24 pm
ਤੁਸੀਂ ਅੱਜ ਮਾਤ੍ਰਭੂਮੀ ਤੋਂ, ਭਾਰਤ ਭੂਮੀ ਤੋਂ, ਸਭ ਤੋਂ ਦੂਰ ਹੋ, ਲੇਕਿਨ ਭਾਰਤਵਾਸੀਆਂ ਦੇ ਦਿਲਾਂ ਦੇ ਸਭ ਤੋਂ ਕਰੀਬ ਹੋ। ਤੁਹਾਡੇ ਨਾਮ ਵਿੱਚ ਵੀ ਸ਼ੁਭ ਹੈ ਅਤੇ ਤੁਹਾਡੀ ਯਾਤਰਾ ਨਵੇਂ ਯੁੱਗ ਦੀ ਸ਼ੁਰੂਆਤ ਵੀ ਹੈ। ਇਸ ਸਮੇਂ ਗੱਲ ਅਸੀਂ ਦੋਨੋਂ ਕਰ ਰਹੇ ਹਾਂ, ਲੇਕਿਨ ਮੇਰੇ ਨਾਲ ਕਰੋੜਾਂ ਭਾਰਤਵਾਸੀਆਂ ਦੀਆਂ ਭਾਵਨਾਵਾਂ ਵੀ ਹਨ। ਮੇਰੀ ਆਵਾਜ਼ ਵਿੱਚ ਸਾਰੇ ਭਾਰਤੀਆਂ ਦਾ ਉਤਸ਼ਾਹ ਅਤੇ ਉਮੰਗ ਸ਼ਾਮਲ ਹੈ। ਪੁਲਾੜ ਵਿੱਚ ਭਾਰਤ ਦਾ ਪਰਚਮ ਲਹਿਰਾਉਣ ਦੇ ਲਈ ਮੈਂ ਤੁਹਾਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਂ ਜ਼ਿਆਦਾ ਸਮਾਂ ਨਹੀਂ ਲੈ ਰਿਹਾ ਹਾਂ, ਤਾਂ ਸਭ ਤੋਂ ਪਹਿਲੇ ਤਾਂ ਇਹ ਦੱਸੋ ਉੱਥੇ ਸਭ ਕੁਸ਼ਲ ਮੰਗਲ ਹੈ?ਤੁਹਾਡੀ ਤਬੀਅਤ ਠੀਕ ਹੈ ?ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੇ ਨਾਲ ਗੱਲਬਾਤ ਕੀਤੀ
June 28th, 08:22 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਭਾਰਤੀ ਪੁਲਾੜ ਯਾਤਰੀ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਦੇ ਨਾਲ ਗੱਲਬਾਤ ਕੀਤੀ। ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਾਲਾਕਿ ਸ਼ੁਭਾਂਸ਼ੂ ਸ਼ੁਕਲਾ ਵਰਤਮਾਨ ਵਿੱਚ ਭਾਰਤੀ ਮਾਤ੍ਰਭੂਮੀ ਤੋਂ ਸਭ ਤੋਂ ਦੂਰ ਹਨ, ਲੇਕਿਨ ਉਹ ਸਾਰੇ ਭਾਰਤੀਆਂ ਦੇ ਦਿਲਾਂ ਦੇ ਸਭ ਤੋਂ ਨੇੜੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ੁਭਾਂਸ਼ੂ ਦਾ ਨਾਂ ਮੰਗਲ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਦੀ ਯਾਤਰਾ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਹਾਲਾਕਿ ਇਹ ਦੋ ਵਿਅਕਤੀਆਂ ਦਰਮਿਆਨ ਗੱਲਬਾਤ ਸੀ, ਲੇਕਿਨ ਇਸ ਨੇ 140 ਕਰੋੜ ਭਾਰਤੀਆਂ ਦੀਆਂ ਭਾਵਨਾਵਾਂ ਅਤੇ ਉਤਸ਼ਾਹ ਨੂੰ ਮੂਰਤ ਰੂਪ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸ਼ੁਭਾਂਸ਼ੂ ਨਾਲ ਗੱਲ ਕਰਨ ਸਮੇਂ ਉਨ੍ਹਾਂ ਦੇ ਨਾਲ ਪੂਰੇ ਦੇਸ਼ ਦਾ ਸਮੂਹਿਕ ਉਤਸ਼ਾਹ ਅਤੇ ਮਾਣ ਸੀ। ਸ਼੍ਰੀ ਮੋਦੀ ਨੇ ਪੂਰੇ ਦੇਸ਼ ਦੇ ਵੱਲ ਪੁਲਾੜ ਵਿੱਚ ਭਾਰਤ ਦਾ ਝੰਡਾ ਫਹਿਰਾਉਣ ਦੇ ਲਈ ਸ਼ੁਭਾਂਸ਼ੂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਸ਼੍ਰੀ ਮੋਦੀ ਨੇ ਸ਼ੁਭਾਂਸ਼ੂ ਦਾ ਹਾਲਚਾਲ ਪੁੱਛਿਆ ਅਤੇ ਜਾਣਿਆ ਕਿ ਕੀ ਪੁਲਾੜ ਸਟੇਸ਼ਨ ‘ਤੇ ਸਭ ਕੁਝ ਠੀਕ-ਠਾਕ ਹੈ।ਪ੍ਰਧਾਨ ਮੰਤਰੀ ਦਾ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ ਅਤੇ ਨਾਮੀਬੀਆ ਦਾ ਦੌਰਾ (02-09 ਜੁਲਾਈ)
June 27th, 10:03 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 2-3 ਜੁਲਾਈ 2025 ਨੂੰ ਘਾਨਾ ਦਾ ਦੌਰਾ ਕਰਨਗੇ । ਇਹ ਪ੍ਰਧਾਨ ਮੰਤਰੀ ਦਾ ਘਾਨਾ ਦਾ ਪਹਿਲਾ ਦੁਵੱਲਾ ਦੌਰਾ ਹੋਵੇਗਾ। ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਦਾ ਘਾਨਾ ਦਾ ਇਹ ਪਹਿਲਾ ਦੌਰਾ ਤਿੰਨ ਦਹਾਕਿਆਂ ਬਾਅਦ ਹੋ ਰਿਹਾ ਹੈ। ਦੌਰੇ ਦੌਰਾਨ , ਪ੍ਰਧਾਨ ਮੰਤਰੀ ਘਾਨਾ ਦੇ ਰਾਸ਼ਟਰਪਤੀ ਨਾਲ ਮਜ਼ਬੂਤ ਦੁਵੱਲੀ ਸਾਂਝੇਦਾਰੀ ਦੀ ਸਮੀਖਿਆ ਕਰਨ ਅਤੇ ਆਰਥਿਕ , ਊਰਜਾ ਅਤੇ ਰੱਖਿਆ ਸਹਿਯੋਗ ਅਤੇ ਵਿਕਾਸ ਸਹਿਯੋਗ ਸਾਂਝੇਦਾਰੀ ਰਾਹੀਂ ਇਸ ਨੂੰ ਵਧਾਉਣ ਦੇ ਲਈ ਅਗੇ ਦੇ ਮੌਕਿਆਂ ‘ਤੇ ਚਰਚਾ ਕਰਨ ਲਈ ਗੱਲਬਾਤ ਕਰਨਗੇ । ਇਹ ਦੌਰਾ ਦੁਵੱਲੇ ਸਬੰਧਾਂ ਨੂੰ ਡੂੰਘਾ ਕਰਨ ਅਤੇ ECOWAS [ ਇਕੌਨਮਿਕ ਕਮਿਊਨਿਟੀ ਆਫ ਵੇਸਟ ਅਫਰੀਕਨ ਸਟੇਟਸ] ਅਤੇ ਅਫ਼ਰੀਕੀ ਯੂਨੀਅਨ (ਅਫ਼ਰੀਕੀ ਯੂਨੀਅਨ) ਨਾਲ ਭਾਰਤ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਦੀ ਦੋਹਾਂ ਦੇਸ਼ਾਂ ਦੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕਰੇਗਾ।ਭਾਰਤ-ਕ੍ਰੋਏਸ਼ੀਆ ਰਾਜਨੇਤਾਵਾਂ ਦਾ ਬਿਆਨ
June 19th, 06:06 pm
ਕ੍ਰੋਏਸ਼ੀਆ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਆਂਦ੍ਰੇਜ ਪਲੈਂਕੋਵਿਕ ਦੇ ਸੱਦੇ ‘ਤੇ, ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਨੇ 18 ਜੂਨ 2025 ਨੂੰ ਕ੍ਰੋਏਸ਼ੀਆ ਦੀ ਸਰਕਾਰੀ ਯਾਤਰਾ ਕੀਤੀ। ਇਹ ਦੋਨੋਂ ਦੇਸ਼ਾਂ ਦਰਮਿਆਨ ਉੱਚ ਪੱਧਰੀ ਆਦਾਨ-ਪ੍ਰਦਾਨ ਦੀ ਵਧਦੀ ਗਤੀ ਨੂੰ ਮਜ਼ਬੂਤ ਕਰਨ ਦੇ ਲਈ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਕ੍ਰੋਏਸ਼ੀਆ ਦੀ ਪਹਿਲੀ ਯਾਤਰਾ ਸੀ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕ੍ਰੋਏਸ਼ੀਆ ਗਣਰਾਜ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
June 18th, 11:40 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕ੍ਰੋਏਸ਼ੀਆ ਗਣਰਾਜ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਆਂਦ੍ਰੇਜ ਪਲੈਂਕੋਵਿਕ ਨਾਲ ਜ਼ਗਰੇਬ ਵਿੱਚ ਮੁਲਾਕਾਤ ਕੀਤੀ। ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਕ੍ਰੋਏਸ਼ੀਆ ਦੀ ਪਹਿਲੀ ਯਾਤਰਾ ਸੀ ਅਤੇ ਇਸ ਲਈ ਇਹ ਭਾਰਤ-ਕ੍ਰੋਏਸ਼ੀਆ ਸਬੰਧਾਂ ਵਿੱਚ ਇੱਕ ਇਤਿਹਾਸਿਕ ਉਪਲਬਧੀ ਹੈ। ਇਤਿਹਾਸਿਕ ਬੈਂਸਕੀ ਡਵੋਰੀ ਮਹਿਲ ਵਿੱਚ ਪਹੁੰਚਣ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਪ੍ਰਧਾਨ ਮੰਤਰੀ ਪਲੈਂਕੋਵਿਕ ਨੇ ਰਸਮੀ ਸੁਆਗਤ ਕੀਤਾ। ਇਸ ਤੋਂ ਪਹਿਲਾਂ ਜ਼ਗਰੇਬ ਹਵਾਈ ਅੱਡੇ ‘ਤੇ, ਪ੍ਰਧਾਨ ਮੰਤਰੀ ਪਲੈਂਕੋਵਿਕ ਨੇ ਇੱਕ ਵਿਸ਼ੇਸ਼ ਅਤੇ ਗਰਮਜੋਸ਼ੀ ਭਰੇ ਅੰਦਾਜ਼ ਵਿੱਚ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ ਸੀ।