ਪ੍ਰਧਾਨ ਮੰਤਰੀ 18 ਤੋਂ 20 ਅਪ੍ਰੈਲ ਤੱਕ ਗੁਜਰਾਤ ਦਾ ਦੌਰਾ ਕਰਨਗੇ

April 16th, 02:36 pm

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ, 18 ਤੋਂ 20 ਅਪ੍ਰੈਲ, 2022 ਤੱਕ ਗੁਜਰਾਤ ਦਾ ਦੌਰਾ ਕਰਨਗੇ। 18 ਅਪ੍ਰੈਲ ਨੂੰ ਸ਼ਾਮ ਕਰੀਬ 6 ਵਜੇ ਪ੍ਰਧਾਨ ਮੰਤਰੀ ਗਾਂਧੀਨਗਰ ਸਥਿਤ ਸਕੂਲਾਂ ਦੇ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਦੌਰਾ ਕਰਨਗੇ। 19 ਅਪ੍ਰੈਲ ਨੂੰ ਸਵੇਰੇ ਤਕਰੀਬਨ 9 ਵੱਜ ਕੇ 40 ਮਿੰਟ ‘ਤੇ, ਉਹ ਬਨਾਸਕਾਂਠਾ ਦੇ ਦਿਯੋਦਰ ਵਿੱਚ ਬਨਾਸ ਡੇਅਰੀ ਕੰਪਲੈਕਸ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ। ਇਸ ਤੋਂ ਬਾਅਦ ਦੁਪਹਿਰ ਕਰੀਬ ਸਾਢੇ 3 ਵਜੇ ਉਹ ਜਾਮਨਗਰ 'ਚ ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡੀਸ਼ਨਲ ਮੈਡੀਸਿਨ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ 20 ਅਪ੍ਰੈਲ ਨੂੰ ਤਕਰੀਬਨ 10 ਵੱਜ ਕੇ 30 ਮਿੰਟ ‘ਤੇ ਗਾਂਧੀਨਗਰ ਵਿੱਚ ਗਲੋਬਲ ਆਯੂਸ਼ ਨਿਵੇਸ਼ ਅਤੇ ਇਨੋਵੇਸ਼ਨ ਸਮਿਟ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਦੁਪਹਿਰ ਕਰੀਬ ਸਾਢੇ 3 ਵਜੇ ਉਹ ਦਾਹੋਦ ਵਿੱਚ ਆਦਿਜਾਤੀ ਮਹਾਸੰਮੇਲਨ 'ਚ ਸ਼ਿਰਕਤ ਕਰਨਗੇ ਅਤੇ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।