ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਯਾਤਰਾ ਪ੍ਰੋਗਰਾਮ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
December 27th, 12:45 pm
ਵਿਕਸਿਤ ਭਾਰਤ ਦੇ ਸੰਕਲਪ ਨਾਲ ਜੁੜਣ ਅਤੇ ਦੇਸ਼ਵਾਸੀਆਂ ਨੂੰ ਜੋੜਣ ਦਾ ਇਹ ਅਭਿਯਾਨ ਲਗਾਤਾਰ ਵਿਸਤਾਰ ਲੈ ਰਿਹਾ ਹੈ, ਦੂਰ-ਦੂਰ ਦੇ ਪਿੰਡਾਂ ਤੱਕ ਪਹੁੰਚ ਰਿਹਾ ਹੈ, ਗ਼ਰੀਬ ਤੋਂ ਗ਼ਰੀਬ ਨੂੰ ਜੋੜ ਰਿਹਾ ਹੈ। ਯੁਵਾ ਹੋਵੇ, ਮਹਿਲਾ ਹੋਵੇ, ਪਿੰਡ ਦੇ senior citizens ਹੋਣ; ਸਭ ਅੱਜ ਮੋਦੀ ਦੀ ਗੱਡੀ ਦਾ ਇੰਤਜ਼ਾਰ ਕਰਦੇ ਹਨ ਅਤੇ ਮੋਦੀ ਦੀ ਗੱਡੀ ਦੇ ਪ੍ਰੋਗਰਾਮ ਦਾ ਇੰਤਜ਼ਾਮ ਵੀ ਕਰਦੇ ਹਨ। ਅਤੇ ਇਸ ਲਈ ਇਸ ਮਹਾਅਭਿਯਾਨ ਨੂੰ ਸਫ਼ਲ ਬਣਾਉਣ ਦੇ ਲਈ ਮੈਂ ਆਪ ਸਭ ਦੇਸ਼ਵਾਸੀਆਂ ਦਾ, ਖਾਸ ਤੌਰ ‘ਤੇ ਮੇਰੀਆਂ ਮਾਤਾਵਾਂ-ਭੈਣਾਂ ਦਾ ਆਭਾਰ ਵਿਅਕਤ ਕਰਦਾ ਹਾਂ। ਨੌਜਵਾਨਾਂ ਦੀ ਊਰਜਾ ਇਸ ਦੇ ਨਾਲ ਲਗੀ ਹੈ, ਨੌਜਵਾਨਾਂ ਦੀ ਸ਼ਕਤੀ ਇਸ ਵਿੱਚ ਲਗੀ ਹੋਈ ਹੈ। ਸਾਰੇ ਨੌਜਵਾਨ ਵੀ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਦੇ ਲਈ ਅਭਿਨੰਦਨ ਦੇ ਅਧਿਕਾਰੀ ਹਨ। ਕੁਝ ਥਾਵਾਂ ‘ਤੇ ਕਿਸਾਨਾਂ ਨੂੰ ਖੇਤਾਂ ਵਿੱਚ ਕੁਝ ਕੰਮ ਦਾ ਸਮਾਂ ਹੁੰਦਾ ਹੈ ਤਾਂ ਵੀ ਜਦੋਂ ਗੱਡੀ ਉਨ੍ਹਾਂ ਦੇ ਇੱਥੇ ਪਹੁੰਚਦੀ ਹੈ ਤਾਂ ਉਹ ਆਪਣਾ ਖੇਤੀ ਦਾ ਕੰਮ ਵੀ ਚਾਰ-ਛੇ ਘੰਟੇ ਛੱਡ ਕੇ ਇਸ ਪ੍ਰੋਗਰਾਮ ਵਿੱਚ ਜੁੜ ਜਾਂਦੇ ਹਨ। ਤਾਂ ਇੱਕ ਪ੍ਰਕਾਰ ਨਾਲ ਪਿੰਡ-ਪਿੰਡ ਵਿੱਚ ਇੱਕ ਬਹੁਤ ਵੱਡਾ ਵਿਕਾਸ ਦਾ ਮਹੋਤਸਵ ਚਲ ਰਿਹਾ ਹੈ।ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ
December 27th, 12:30 pm
ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਸੰਕਲਪ ਨਾਲ ਜੁੜਣ ਦਾ ਇਹ ਅਭਿਯਾਨ ਲਗਾਤਾਰ ਵਧ ਰਿਹਾ ਹੈ। ਵਿਕਸਿਤ ਭਾਰਤ ਸੰਕਲਪ ਯਾਤਰਾ ਸ਼ੁਰੂ ਹੋਏ ਹਾਲੇ 50 ਦਿਨ ਵੀ ਨਹੀਂ ਹੋਏ ਹਨ, ਲੇਕਿਨ ਹੁਣ ਤੱਕ ਇਹ ਯਾਤਰਾ 2.25 ਲੱਖ ਪਿੰਡਾਂ ਤੱਕ ਪਹੁੰਚ ਚੁੱਕੀ ਹੈ। ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਉਨ੍ਹਾਂ ਨੇ ਇਸ ਨੂੰ ਸਫ਼ਲ ਬਣਾਉਣ ਦੇ ਲਈ ਸਭ ਨੂੰ, ਖਾਸ ਤੌਰ ‘ਤੇ ਮਹਿਲਾਵਾਂ ਅਤੇ ਨੌਜਵਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਉਦੇਸ਼ ਉਸ ਵਿਅਕਤੀ ਤੱਕ ਪਹੁੰਚਣਾ ਹੈ, ਜੋ ਕਿਸੇ ਕਾਰਨਵਸ਼ ਭਾਰਤ ਸਰਕਾਰ ਦੀਆਂ ਯੋਜਨਾਵਾਂ ਤੋਂ ਵਾਂਝੇ ਰਹਿ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਤੱਕ ਇਸ ਸਰਗਰਮ ਪਹੁੰਚ ਦਾ ਉਦੇਸ਼ ਉਨ੍ਹਾਂ ਨੂੰ ਇਹ ਭਰੋਸਾ ਦੇਣਾ ਹੈ ਕਿ ਸਰਕਾਰੀ ਯੋਜਨਾਵਾਂ ਬਿਨਾ ਕਿਸੇ ਪੱਖਪਾਤ ਜਾਂ ਭੇਦਭਾਵ ਦੇ ਸਾਰਿਆਂ ਦੇ ਲਈ ਉਪਲਬਧ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਦੀ ਤਲਾਸ਼ ਕਰ ਰਿਹਾ ਹਾਂ ਜੋ ਯੋਜਨਾਵਾਂ ਤੋਂ ਵਾਂਝੇ ਰਹਿ ਗਏ ਹਨ। ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਦੇ ਵਿੱਚ ਅਭੂਤਪੂਰਵ ਆਤਮਵਿਸ਼ਵਾਸ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕੀਤਾ ਕਿ ਦੇਸ਼ ਭਰ ਵਿੱਚ ਹਰੇਕ ਲਾਭਾਰਥੀ ਦੇ ਕੋਲ ਪਿਛਲੇ 10 ਵਰ੍ਹਿਆਂ ਵਿੱਚ ਉਨ੍ਹਾਂ ਦੇ ਜੀਵਨ ਵਿੱਚ ਹੋਏ ਬਦਲਾਵਾਂ ਨੂੰ ਲੈ ਕੇ ਉਨ੍ਹਾਂ ਦੀ ਆਪਣੀ ਕਹਾਣੀ ਹੈ ਜੋ ਸਾਹਸ ਨਾਲ ਭਰੀ ਹੈ।