ਪ੍ਰਧਾਨ ਮੰਤਰੀ ਨੇ ‘ਆਰੰਭ 6.0’ (Aarambh 6.0) ਦੇ ਦੌਰਾਨ ਨੌਜਵਾਨ ਸਿਵਲ ਸੇਵਕਾਂ ਦੇ ਨਾਲ ਗੱਲਬਾਤ ਕੀਤੀ
October 30th, 09:17 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਆਰੰਭ 6.0’ (Aarambh 6.0) ਦੇ ਦੌਰਾਨ ਨੌਜਵਾਨ ਸਿਵਲ ਸੇਵਕਾਂ ਦੇ ਨਾਲ ਗੱਲਬਾਤ ਕੀਤੀ ਹੈ। ਪ੍ਰਧਾਨ ਮੰਤਰੀ ਨੇ ਨੌਜਵਾਨ ਸਿਵਲ ਸੇਵਕਾਂ ਦੇ ਨਾਲ ਜਨਭਾਗੀਦਾਰੀ ਦੀ ਭਾਵਨਾ (spirit of Jan Bhagidari) ਦੇ ਨਾਲ ਸ਼ਾਸਨ ਵਿਵਸਥਾ ਨੂੰ ਬਿਹਤਰ ਬਣਾਉਣ ‘ਤੇ ਵਿਆਪਕ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਮਜ਼ਬੂਤ ਫੀਡਬੈਕ ਤੰਤਰ (strong feedback mechanisms) ਅਤੇ ਸ਼ਿਕਾਇਤ ਨਿਵਾਰਣ ਪ੍ਰਣਾਲੀਆਂ (grievance redressal systems) ਵਿੱਚ ਸੁਧਾਰ ਦੇ ਮਹੱਤਵ ‘ਤੇ ਭੀ ਪ੍ਰਕਾਸ਼ ਪਾਇਆ। ਪ੍ਰਧਾਨ ਮੰਤਰੀ ਨੇ ਨੌਜਵਾਨ ਸਿਵਲ ਸੇਵਕਾਂ ਨੂੰ ਨਾਗਰਿਕਾਂ ਦੇ ਲਈ 'ਈਜ਼ ਆਵ੍ ਲਿਵਿੰਗ' (‘Ease of Living’) ਨੂੰ ਬਿਹਤਰ ਬਣਾਉਣ ਦਾ ਆਗਰਹਿ ਕੀਤਾ (ਦੀ ਤਾਕੀਦ ਕੀਤੀ) ।ਪ੍ਰਧਾਨ ਮੰਤਰੀ 30-31 ਅਕਤੂਬਰ ਨੂੰ ਗੁਜਰਾਤ ਦਾ ਦੌਰਾ ਕਰਨਗੇ
October 29th, 03:35 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 30-31 ਅਕਤੂਬਰ ਨੂੰ ਗੁਜਰਾਤ ਦਾ ਦੌਰਾ ਕਰਨਗੇ। 30 ਅਕਤੂਬਰ ਨੂੰ ਉਹ ਕੇਵਡੀਆ ਦੇ ਏਕਤਾ ਨਗਰ (Ekta Nagar, Kevadia) ਜਾਣਗੇ ਅਤੇ ਸ਼ਾਮ ਨੂੰ ਕਰੀਬ 5.30 ਵਜੇ ਏਕਤਾ ਨਗਰ (Ekta Nagar) ਵਿੱਚ 280 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਵਾਲੇ ਵਿਭਿੰਨ ਇਨਫ੍ਰਾਸਟ੍ਰਕਚਰਲ ਅਤੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਦੇ ਬਾਅਦ ਸ਼ਾਮ ਨੂੰ ਕਰੀਬ 6 ਵਜੇ ਉਹ ਆਰੰਭ 6.0 (Aarambh 6.0) ਵਿੱਚ 99ਵੇਂ ਕੌਮਨ ਫਾਊਂਡੇਸ਼ਨ ਕੋਰਸ (99th Common Foundation Course) ਦੇ ਅਫ਼ਸਰ ਟ੍ਰੇਨੀਜ਼ ਨੂੰ ਸੰਬੋਧਨ ਕਰਨਗੇ। 31 ਅਕਤੂਬਰ ਨੂੰ, ਸਵੇਰੇ ਕਰੀਬ 7:15 ਵਜੇ, ਪ੍ਰਧਾਨ ਮੰਤਰੀ ਸਟੈਚੂ ਆਵ੍ ਯੂਨਿਟੀ (Statue of Unity) ‘ਤੇ ਪੁਸ਼ਪਾਂਜਲੀ ਅਰਪਿਤ ਕਰਨਗੇ। ਇਸ ਦੇ ਬਾਅਦ ਰਾਸ਼ਟਰੀਯ ਏਕਤਾ ਦਿਵਸ (Rashtriya Ekta Diwas) ਸਮਾਰੋਹ ਮਨਾਇਆ ਜਾਵੇਗਾ।