ਪ੍ਰਧਾਨ ਮੰਤਰੀ ਨੇ ਰਾਉਰਕੇਲਾ ਵਿੱਚ ਆਦਿ ਮਹੋਤਸਵ ‘ਤੇ ਟਵੀਟ ਥ੍ਰੈੱਡ ਸਾਂਝਾ ਕੀਤਾ
April 08th, 11:33 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਾਡੇ ਆਦਿਵਾਸੀ ਭਾਇਚਾਰਿਆਂ ਦੀ ਵਿਰਾਸਤ ਅਤੇ ਸੱਭਿਆਚਾਰ ਵਿੱਚ ਭਾਰਤ ਦੇ ਮਾਣ ਨੂੰ ਰੇਖਾਂਕਿਤ ਕੀਤਾ ਹੈ।ਪ੍ਰਧਾਨ ਮੰਤਰੀ ਨੇ ‘ਆਦਿ ਮਹੋਤਸਵ’ ਦੇ ਪ੍ਰਤੀ ਵਿਆਪਕ ਰੁਝਾਨ ‘ਤੇ ਪ੍ਰਸੰਨਤਾ ਵਿਅਕਤ ਕੀਤੀ
February 23rd, 09:15 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਆਦਿ ਮਹੋਤਸਵ’ ਵਿੱਚ ਵਿਆਪਕ ਰੁਚੀ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਉਨ੍ਹਾਂ ਨੇ ਇਹ ਪ੍ਰਤੀਕਿਰਿਆ ਲੋਕ ਸਭਾ ਸਾਂਸਦ ਡਾ. ਭੋਲਾ ਸਿੰਘ ਦੇ ਉਸ ਟਵੀਟ ਥ੍ਰੈਡ ਦਾ ਜਵਾਬ ਵਿਅਕਤ ਕੀਤਾ ਜਿਸ ਵਿੱਚ ਸ਼੍ਰੀ ਸਿੰਘ ਨੇ ਆਪਣੇ ਆਦਿ ਮਹੋਤਸਵ ਵਿੱਚ ਆਉਣ ਦੀ ਜਾਣਕਾਰੀ ਦਿੱਤੀ ਸੀ ਅਤੇ ਕਿਹਾ ਸੀ ਇਹ ਬਹੁਤ ਬਿਹਤਰ ਤਰੀਕੇ ਨਾਲ ਆਯੋਜਿਤ ਕੀਤਾ ਗਿਆ ਹੈ, ਜਿੱਥੇ ਤੁਹਾਨੂੰ ਪੂਰੇ ਭਾਰਤ ਦੀ ਆਦਿਵਾਸੀ ਸੰਸਕ੍ਰਿਤੀ (ਸੱਭਿਆਚਾਰ) ਦੀ ਅਦਭੁਤ ਪ੍ਰਸਤੁਤੀ ਦੇਖਣ ਨੂੰ ਮਿਲੇਗੀ।ਨਵੀਂ ਦਿੱਲੀ ਵਿੱਚ ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ਵਿੱਚ “ਆਦਿ ਮਹੋਤਸਵ” ਦੇ ਉਦਘਾਟਨ ਦੇ ਅਵਸਰ ‘ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ
February 16th, 10:31 am
ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਥੀ ਅਰਜੁਨ ਮੁੰਡਾ ਜੀ, ਫੱਗਣ ਸਿੰਘ ਕੁਲਸਤੇ ਜੀ, ਸ਼੍ਰੀਮਤੀ ਰੇਣੁਕਾ ਸਿੰਘ ਜੀ, ਡਾਕਟਰ ਭਾਰਤੀ ਪਵਾਰ ਜੀ, ਬਿਸ਼ੇਸ਼ਵਰ ਟੁਡੂ ਜੀ, ਹੋਰ ਮਹਾਨੁਭਾਵ, ਅਤੇ ਦੇਸ਼ ਦੇ ਅਲੱਗ-ਅਲੱਗ ਰਾਜਾਂ ਤੋਂ ਆਏ ਮੇਰੇ ਸਾਰੇ ਆਦਿਵਾਸੀ ਭਾਈਓ ਅਤੇ ਭੈਣੋਂ! ਆਪ ਸਭ ਨੂੰ ਆਦਿ ਮਹੋਤਸਵ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ।ਪ੍ਰਧਾਨ ਮੰਤਰੀ ਨੇ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਆਦਿ ਮਹੋਤਸਵ ਦਾ ਉਦਘਾਟਨ ਕੀਤਾ
February 16th, 10:30 am
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਮੈਗਾ ਰਾਸ਼ਟਰੀ ਆਦਿਵਾਸੀ ਉਤਸਵ ਆਦਿ ਮਹੋਤਸਵ ਦਾ ਉਦਘਾਟਨ ਕੀਤਾ। ਆਦਿ ਮਹੋਤਸਵ ਰਾਸ਼ਟਰੀ ਮੰਚ 'ਤੇ ਕਬਾਇਲੀ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰਨ ਦੀ ਕੋਸ਼ਿਸ਼ ਹੈ ਅਤੇ ਇਹ ਆਦਿਵਾਸੀ ਸੱਭਿਆਚਾਰ, ਸ਼ਿਲਪਕਾਰੀ, ਪਕਵਾਨ, ਵਪਾਰ ਅਤੇ ਰਵਾਇਤੀ ਕਲਾ ਦੀ ਭਾਵਨਾ ਦਾ ਜਸ਼ਨ ਮਨਾਉਂਦਾ ਹੈ। ਇਹ ਕਬਾਇਲੀ ਮਾਮਲੇ ਮੰਤਰਾਲੇ ਦੇ ਅਧੀਨ ਕਬਾਇਲੀ ਕੋਆਪਰੇਟਿਵ ਮਾਰਕਿਟਿੰਗ ਡਿਵੈਲਪਮੈਂਟ ਫੈਡਰੇਸ਼ਨ ਲਿਮਿਟਿਡ (ਟ੍ਰਾਈਫੈੱਡ) ਦੀ ਸਾਲਾਨਾ ਪਹਿਲ ਹੈ।ਪ੍ਰਧਾਨ ਮੰਤਰੀ 16 ਫਰਵਰੀ ਨੂੰ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਆਦਿ ਮਹੋਤਸਵ ਦਾ ਉਦਘਾਟਨ ਕਰਨਗੇ
February 15th, 08:51 am
ਪ੍ਰਧਾਨ ਮੰਤਰੀ ਦੇਸ਼ ਦੀ ਕਬਾਇਲੀ ਆਬਾਦੀ ਦੇ ਭਲਾਈ ਦੇ ਲਈ ਸਦੇ ਅੱਗੇ ਵਧ ਕੇ ਕਦਮ ਉਠਾਉਂਦੇ ਰਹੇ ਹਨ। ਇਸ ਦੇ ਨਾਲ ਹੀ ਉਹ ਦੇਸ਼ ਦੀ ਉੱਨਤੀ ਅਤੇ ਵਿਕਾਸ ਵਿੱਚ ਕਬਾਇਲੀ ਸਮੁਦਾਇ ਦੇ ਯੋਗਦਾਨ ਨੂੰ ਉਚਿਤ ਸਨਮਾਨ ਵੀ ਦਿੰਦੇ ਰਹੇ ਹਨ। ਰਾਸ਼ਟਰੀ ਮੰਚ ’ਤੇ ਕਬਾਇਲੀ ਸੰਸਕ੍ਰਿਤੀ ਨੂੰ ਪ੍ਰਗਟ ਕਰਨ ਦੇ ਪ੍ਰਯਾਸਾਂ ਦੇ ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 16 ਫਰਵਰੀ, 2023 ਨੂੰ 10:30 ਸਵੇਰੇ: ਦਿੱਲੀ ਸਥਿਤ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ “ਆਦਿ ਮਹੋਤਸਵ” ਦਾ ਉਦਘਾਟਨ ਕਰਨਗੇ।