ਬੰਗਲੁਰੂ ਵਿੱਚ ਇਸਰੋ ਸੈਂਟਰ ਤੋਂ ਵਾਪਸ ਆਉਣ ਦੇ ਬਾਅਦ ਦਿੱਲੀ ਵਿੱਚ ਇਕੱਠ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਦਾ ਮੂਲ-ਪਾਠ
August 26th, 01:18 pm
ਅੱਜ ਸਵੇਰੇ ਮੈਂ ਬੰਗਲੁਰੂ ਵਿੱਚ ਸਾਂ, ਸੁਬ੍ਹਾ ਬਹੁਤ ਜਲਦੀ ਪਹੁੰਚਿਆ ਸਾਂ ਅਤੇ ਤੈਅ ਕੀਤਾ ਸੀ ਕਿ ਭਾਰਤ ਵਿੱਚ ਜਾ ਕੇ ਦੇਸ਼ ਨੂੰ ਇਤਨੀ ਬੜੀ ਸਿੱਧੀ ਦਿਵਾਉਣ ਵਾਲੇ ਵਿਗਿਆਨੀਆਂ ਦੇ ਦਰਸ਼ਨ ਕਰਾਂ ਅਤੇ ਇਸ ਲਈ ਮੈਂ ਸੁਬ੍ਹਾ-ਸੁਬ੍ਹਾ ਉੱਥੇ ਚਲਿਆ ਗਿਆ। ਲੇਕਿਨ ਉੱਥੇ ਜਨਤਾ ਜਨਾਰਦਨ ਨੇ ਸੁਬ੍ਹਾ ਹੀ ਸੂਰਯੋਦਯ(ਸੂਰਜ ਚੜ੍ਹਨ) ਤੋਂ ਭੀ ਪਹਿਲਾਂ ਹੱਥ ਵਿੱਚ ਤਿਰੰਗਾ ਲੈ ਕੇ ਚੰਦਰਯਾਨ ਦੀ ਸਫ਼ਲਤਾ ਦਾ ਜਿਸ ਪ੍ਰਕਾਰ ਦਾ ਉਤਸਵ ਮਨਾਇਆ, ਉਹ ਬਹੁਤ ਹੀ ਪ੍ਰੇਰਿਤ ਕਰਨ ਵਾਲਾ ਸੀ ਅਤੇ ਕਦੇ ਸਖ਼ਤ ਧੁੱਪ ਵਿੱਚ ਸੂਰਜ ਬਰਾਬਰ ਤਪ ਰਿਹਾ ਹੈ ਅਤੇ ਇਸ ਮਹੀਨੇ ਦੀ ਧੁੱਪ ਤਾਂ ਚਮੜੀ ਨੂੰ ਭੀ ਚੀਰ ਦਿੰਦੀ ਹੈ। ਐਸੀ ਸਖ਼ਤ ਧੁੱਪ ਵਿੱਚ ਆਪ ਸਭ ਦਾ ਇੱਥੇ ਆਉਣਾ ਅਤੇ ਚੰਦਰਯਾਨ ਦੀ ਸਫ਼ਲਤਾ ਨੂੰ ਸੈਲੀਬ੍ਰੇਟ ਕਰਨਾ ਅਤੇ ਮੈਨੂੰ ਭੀ ਸੈਲੀਬ੍ਰੇਸ਼ਨ ਵਿੱਚ ਹਿੱਸੇਦਾਰ ਬਣਨ ਦਾ ਸੁਭਾਗ ਮਿਲੇ, ਇਹ ਭੀ ਮੇਰਾ ਸੁਭਾਗ ਹੈ। ਅਤੇ ਮੈਂ ਇਸ ਦੇ ਲਈ ਆਪ ਸਭ ਦਾ ਅਭਿਨੰਦਨ ਕਰਦਾ ਹਾਂ।ਪ੍ਰਧਾਨ ਮੰਤਰੀ ਦਾ ਦਿੱਲੀ ਪਹੁੰਚਣ ‘ਤੇ ਸ਼ਾਨਦਾਰ ਸੁਆਗਤ
August 26th, 12:33 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਦਿੱਲੀ ਪਹੁੰਚਣ ‘ਤੇ ਸ਼ਾਨਦਾਰ ਸੁਆਗਤ ਕੀਤਾ ਗਿਆ। ਚੰਦਰਯਾਨ - 3 ਮੂਨ ਲੈਂਡਰ ਦੀ ਸਫ਼ਲ ਲੈਂਡਿੰਗ ਦੇ ਕ੍ਰਮ ਵਿੱਚ ਇਸਰੋ ਟੀਮ (ISRO team) ਦੇ ਨਾਲ ਗੱਲਬਾਤ ਕਰਨ ਦੇ ਬਾਅਦ ਪ੍ਰਧਾਨ ਮੰਤਰੀ ਅੱਜ ਬੰਗਲੁਰੂ ਤੋਂ ਦਿੱਲੀ ਪਹੁੰਚੇ। ਪ੍ਰਧਾਨ ਮੰਤਰੀ ਦੱਖਣੀ ਅਫਰੀਕਾ ਅਤੇ ਗ੍ਰੀਸ ਦੀ ਆਪਣੀ ਚਾਰ ਦਿਨ ਦੀ ਯਾਤਰਾ ਦੇ ਬਾਅਦ ਸਿੱਧੇ ਬੰਗਲੁਰੂ ਪਹੁੰਚ ਗਏ ਸਨ। ਸ਼੍ਰੀ ਜੇ ਪੀ ਨੱਡਾ ਨੇ ਪ੍ਰਧਾਨ ਮੰਤਰੀ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਦੀ ਸਫ਼ਲ ਯਾਤਰਾ ਦੀਆਂ ਉਪਲਬਧੀਆਂ ਅਤੇ ਭਾਰਤੀ ਵਿਗਿਆਨੀਆਂ ਦੀ ਮਹੱਤਵਪੂਰਨ ਉਪਲਬਧੀ ‘ਤੇ ਖੁਸ਼ੀ ਜਾਹਰ ਕੀਤੀ।ਐਥਨਸ, ਗ੍ਰੀਸ ਵਿੱਚ ਭਾਰਤੀ ਸਮੁਦਾਇ ਨੂੰ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
August 25th, 09:30 pm
ਜਦੋਂ ਜਸ਼ਨ ਦਾ ਮਾਹੌਲ ਹੁੰਦਾ ਹੈ, ਉਤਸਵ ਦਾ ਮਾਹੌਲ ਹੁੰਦਾ ਹੈ ਤਾਂ ਮਨ ਕਰਦਾ ਹੈ ਕਿ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਦੇ ਲੋਕਾਂ ਦੇ ਦਰਮਿਆਨ ਪਹੁੰਚ ਜਾਈਏ, ਮੈਂ ਭੀ ਆਪਣੇ ਪਰਿਵਾਰਜਨਾਂ ਦੇ ਦਰਮਿਆਨ ਆ ਗਿਆ ਹਾਂ। ਸਾਵਣ ਦਾ ਮਹੀਨਾ ਹੈ ਇੱਕ ਪ੍ਰਕਾਰ ਨਾਲ ਸ਼ਿਵ ਜੀ ਦਾ ਮਹੀਨਾ ਹੈ ਅਤੇ ਇਸ ਪਵਿੱਤਰ ਮਹੀਨੇ ਵਿੱਚ ਦੇਸ਼ ਨੇ ਫਿਰ ਇੱਕ ਨਵੀਂ ਉਪਲਬਧੀ ਹਾਸਲ ਕੀਤੀ ਹੈ। ਭਾਰਤ ਚੰਦਰਮਾ ਦੇ dark zone ਵਿੱਚ ਸਾਊਥ ਪੋਲ ਵਿੱਚ ਲੈਂਡ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਭਾਰਤ ਨੇ ਚੰਦਰਮਾ ‘ਤੇ ਤਿਰੰਗਾ ਲਹਿਰਾ ਕੇ ਪੂਰੇ ਵਿਸ਼ਵ ਨੂੰ ਭਾਰਤ ਦੀ ਸਮਰੱਥਾ ਦਾ ਪਰੀਚੈ ਕਰਵਾਇਆ ਹੈ।ਪ੍ਰਧਾਨ ਮੰਤਰੀ ਨੇ ਐਥਨਸ ਵਿੱਚ ਭਾਰਤੀ ਸਮੁਦਾਇ ਨਾਲ ਗੱਲਬਾਤ ਕੀਤੀ
August 25th, 09:00 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 25 ਅਗਸਤ, 2023 ਨੂੰ ਐਥਨਸ ਵਿੱਚ ਐਥਨਸ ਕੰਜ਼ਰਵੇਟੋਇਰ ਵਿਖੇ (at Athens Conservatoire) ਭਾਰਤੀ ਸਮੁਦਾਇ ਨੂੰ ਸੰਬੋਧਨ ਕੀਤਾ।ਪ੍ਰਧਾਨ ਮੰਤਰੀ ਦੀ ਬ੍ਰਿਕਸ-ਅਫਰੀਕਾ ਆਊਟਰੀਚ ਅਤੇ ਬ੍ਰਿਕਸ ਪਲੱਸ ਡਾਇਲੌਗ ਵਿੱਚ ਭਾਗੀਦਾਰੀ
August 25th, 12:12 am
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 24 ਅਗਸਤ, 2023 ਨੂੰ ਜੋਹਾਨਸਬਰਗ ਵਿੱਚ ਬ੍ਰਿਕਸ-ਅਫਰੀਕਾ ਆਊਟਰੀਚ ਅਤੇ ਬ੍ਰਿਕਸ ਪਲੱਸ ਡਾਇਲੌਗ (BRICS-Africa Outreach and BRICS Plus Dialogue) ਵਿੱਚ ਹਿੱਸਾ ਲਿਆ।ਪ੍ਰਧਾਨ ਮੰਤਰੀ ਦੀ ਮੋਜ਼ੰਬੀਕ ਗਣਰਾਜ ਦੇ ਰਾਸ਼ਟਰਪਤੀ ਦੇ ਨਾਲ ਬੈਠਕ
August 24th, 11:56 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15ਵੇਂ ਬ੍ਰਿਕਸ ਸਮਿਟ (15th BRICS Summit) ਦੇ ਅਵਸਰ ’ਤੇ 24 ਅਗਸਤ 2023 ਨੂੰ ਜੋਹਾਨਸਬਰਗ ਵਿੱਚ ਮੋਜ਼ੰਬੀਕ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਫਿਲਿਪ ਜੈਸਿੰਟੋ ਨਯੁਸੀ (H.E. Filipe Jacinto Nyusi)ਨਾਲ ਮੁਲਾਕਾਤ ਕੀਤੀ।ਦੱਖਣ ਅਫਰੀਕਾ ਦੀ ਅਕੈਡਮੀ ਆਵ੍ ਸਾਇੰਸ ਦੇ ਪ੍ਰਸਿੱਧ ਉਤਪਤੀ ਵਿਗਿਆਨੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਡਾ: ਹਿਮਲਾ ਸੂਡਯਾਲ (Dr. Himla Soodyall) ਨਾਲ ਪ੍ਰਧਾਨ ਮੰਤਰੀ ਦੀ ਮੁਲਾਕਾਤ
August 24th, 11:33 pm
ਪ੍ਰਧਾਨ ਮੰਤਰੀ ਸ਼੍ਰੀ ਨਰੇੰਦਰ ਮੋਦੀ ਨੇ 24 ਅਗਸਤ 2023 ਨੂੰ ਜੋਹਾਨਸਬਰਗ ਵਿੱਚ ਪ੍ਰਸਿੱਧ ਉਤਪਤੀ ਵਿਗਿਆਨੀ ਅਤੇ ਦੱਖਣੀ ਅਫਰੀਕਾ ਦੀ ਅਕੈਡਮੀ ਆਵ੍ ਸਾਇੰਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਡਾ: ਹਿਮਲਾ ਸੂਡਯਾਲ (Dr. Himla Soodyall) ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਦੀ ਪ੍ਰਸਿੱਧ ਰਾਕਟ ਸਾਇੰਟਿਸਟ ਅਤੇ ਗੈਲੇਕਟਿਕ ਐਨਰਜੀ ਵੈਂਚਰਸ ਦੇ ਸੰਸਥਾਪਕ ਸ਼੍ਰੀ ਸਿਯਾਬੁਲੇਲਾ ਜੁਜ਼ਾ (Mr. Siyabulela Xuza) ਦੇ ਨਾਲ ਬੈਠਕ
August 24th, 11:32 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 24 ਅਗਸਤ 2023 ਨੂੰ ਜੋਹਾਨਸਬਰਗ ਵਿੱਚ ਪ੍ਰਸਿੱਧ ਰਾਕਟ ਸਾਇੰਟਿਸਟ ਅਤੇ ਗੈਲੇਕਟਿਕ ਐਨਰਜੀ ਵੈਂਚਰਸ (Galactic Energy Ventures) ਦੇ ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਸਿਯਾਬੁਲੇਲਾ ਜੁਜ਼ਾ (Mr. Siyabulela Xuza) ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਦੀ ਇਥੋਪੀਆ ਗਣਰਾਜ ਦੇ ਪ੍ਰਧਾਨ ਮੰਤਰੀ ਨਾਲ ਬੈਠਕ
August 24th, 11:27 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 24 ਅਗਸਤ 2023 ਨੂੰ ਜੋਹਾਨਸਬਰਗ ਵਿੱਚ 15ਵੇਂ ਬ੍ਰਿਕਸ ਸਮਿਟ(15th BRICS Summit) ਦੇ ਮੌਕੇ ‘ਤੇ ਇਥੋਪੀਆ ਗਣਰਾਜ ਦੇ ਪ੍ਰਧਾਨ ਮੰਤਰੀ, ਮਹਾਮਹਿਮ ਡਾ. ਅਬੀਯ ਅਹਿਮਦ ਅਲੀ (Dr. Abiy Ahmed Ali) ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਦੀ ਸੇਨੇਗਲ ਗਣਰਾਜ ਦੇ ਰਾਸ਼ਟਰਪਤੀ ਨਾਲ ਬੈਠਕ ਕੀਤੀ
August 24th, 11:26 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 24 ਅਗਸਤ 2023 ਨੂੰ ਜੋਹਾਨਸਬਰਗ ਵਿੱਚ 15ਵੇਂ ਬ੍ਰਿਕਸ ਸਮਿਟ (15th BRICS Summit) ਦੇ ਮੌਕੇ ’ਤੇ ਸੇਨੇਗਲ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ, ਸ਼੍ਰੀ ਮੈਕੀ ਸਾਲ (H.E. Mr. Macky Sall) ਨਾਲ ਮੁਲਾਕਾਤ ਕੀਤੀ।ਪ੍ਰਧਾਨ ਮੰਤਰੀ ਦੀ ਇਰਾਨ ਇਸਲਾਮਿਕ ਗਣਰਾਜ ਦੇ ਰਾਸ਼ਟਰਪਤੀ ਦੇ ਨਾਲ ਬੈਠਕ
August 24th, 11:23 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 15ਵੇਂ ਬ੍ਰਿਕਸ ਸਮਿਟ (15th BRICS Summit) ਦੇ ਅਵਸਰ ’ਤੇ 24 ਅਗਸਤ 2023 ਨੂੰ ਜੋਹਾਨਸਬਰਗ ਵਿੱਚ ਇਰਾਨ ਇਸਲਾਮਿਕ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਡਾ. ਸੈੱਯਦ ਇਬ੍ਰਾਹਿਮ ਰਾਇਸੀ (H.E. Dr Seyyed Ebrahim Raisi) ਨਾਲ ਮੁਲਾਕਾਤ ਕੀਤੀ।ਬ੍ਰਿਕਸ-ਅਫਰੀਕਾ ਆਊਟਰੀਚ ਅਤੇ ਬ੍ਰਿਕਸ ਪਲੱਸ ਡਾਇਲੌਗ ਵਿੱਚ ਪ੍ਰਧਾਨ ਮੰਤਰੀ ਦਾ ਬਿਆਨ
August 24th, 02:38 pm
ਅਫਰੀਕਾ ਦੀ ਭੂਮੀ ‘ਤੇ ਆਪ ਸਾਰੇ ਮਿੱਤਰਾਂ ਦੇ ਦਰਮਿਆਨ ਉਪਸਥਿਤ ਹੋ ਕੇ ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ।ਬ੍ਰਿਕਸ ਦੇ ਵਿਸਤਾਰ 'ਤੇ ਪ੍ਰਧਾਨ ਮੰਤਰੀ ਦਾ ਬਿਆਨ
August 24th, 01:32 pm
ਸਭ ਤੋਂ ਪਹਿਲਾਂ ਮੈਂ ਰਾਸ਼ਟਰਪਤੀ, ਮੇਰੇ ਮਿੱਤਰ ਰਾਮਾਫੋਸਾ ਜੀ ਨੂੰ ਇਸ ਬ੍ਰਿਕਸ (BRICS) ਸਮਿਟ ਦੇ ਸਫ਼ਲ ਆਯੋਜਨ ਦੇ ਲਈ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ।15ਵੇਂ ਬ੍ਰਿਕਸ ਸਮਿਟ (15th BRICS Summit) ਵਿੱਚ ਪ੍ਰਧਾਨ ਮੰਤਰੀ ਦੀ ਭਾਗੀਦਾਰੀ
August 23rd, 08:57 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 23 ਅਗਸਤ 2023 ਨੂੰ ਜੋਹਾਨਸਬਰਗ ਵਿੱਚ ਦੱਖਣ ਅਫਰੀਕਾ ਦੀ ਪ੍ਰਧਾਨਗੀ ਵਿੱਚ ਆਯੋਜਿਤ 15ਵੇਂ ਬ੍ਰਿਕਸ ਸਮਿਟ (15th BRICS Summit) ਵਿੱਚ ਹਿੱਸਾ ਲਿਆ।15ਵੇਂ ਬ੍ਰਿਕਸ ਸਮਿਟ ਵਿੱਚ ਪ੍ਰਧਾਨ ਮੰਤਰੀ ਦਾ ਬਿਆਨ
August 23rd, 03:30 pm
ਪੰਦਰ੍ਹਵੇਂ (15ਵੇਂ) ਬ੍ਰਿਕਸ ਸਮਿਟ ਦੇ ਸ਼ਾਨਦਾਰ ਆਯੋਜਨ ਅਤੇ ਸਾਡੀ ਆਤਿਥਯ ਸਤਿਕਾਰ (ਪ੍ਰਾਹੁਣਚਾਰੀ/ਮਹਿਮਾਨ-ਨਿਵਾਜ਼ੀ) ਦੇ ਲਈ ਮੈਂ ਮੇਰੇ ਪ੍ਰਿਯ ਮਿੱਤਰ ਰਾਸ਼ਟਰਪਤੀ ਰਾਮਾਫੋਸਾ ਨੂੰ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ (ਉਨ੍ਹਾਂ ਦਾ) ਧੰਨਵਾਦ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ਦੱਖਣ ਅਫਰੀਕਾ ਦੇ ਰਾਸ਼ਟਰਪਤੀ ਦੇ ਨਾਲ ਬੈਠਕ ਕੀਤੀ
August 23rd, 03:05 pm
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 23 ਅਗਸਤ, 2023 ਨੂੰ ਜੋਹਾਨਸਬਰਗ ਵਿੱਚ 15ਵੇਂ ਬ੍ਰਿਕਸ ਸਮਿਟ ਦੇ ਦੌਰਾਨ ਦੱਖਣ ਅਫਰੀਕਾ ਗਣਰਾਜ ਦੇ ਰਾਸ਼ਟਰਪਤੀ,ਮਹਾਮਹਿਮ ਸ਼੍ਰੀ ਸਿਰਿਲ ਰਾਮਾਫੋਸਾ ਦੇ ਨਾਲ ਇੱਕ ਬੈਠਕ ਕੀਤੀ।ਪ੍ਰਧਾਨ ਮੰਤਰੀ ਨੇ ਬ੍ਰਿਕਸ ਲੀਡਰਸ ਰਿਟ੍ਰੀਟ (BRICS Leaders Retreat) ਬੈਠਕ ਵਿੱਚ ਹਿੱਸਾ ਲਿਆ
August 22nd, 11:58 pm
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 22 ਅਗਸਤ, 2023 ਨੂੰ ਜੋਹਾਨਸਬਰਗ ਦੇ ਸਮਰ ਪਲੇਸ ਵਿੱਚ ਬ੍ਰਿਕਸ ਲੀਡਰਸ ਰਿਟ੍ਰੀਟ (BRICS Leaders Retreat) ਬੈਠਕ ਵਿੱਚ ਹਿੱਸਾ ਲਿਆ।