
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਬਜਟ 2025 ਨੂੰ ਭਾਰਤ ਦੀ ਪ੍ਰਗਤੀ ਦੇ ਲਈ ਇੱਕ ਬੜਾ ਪਰਿਵਰਤਨਕਾਰੀ ਕਦਮ ਦੱਸਦੇ ਹੋਏ ਇਸ ਦੀ ਸ਼ਲਾਘਾ ਕੀਤੀ ਹੈ ਅਤੇ ਵਿਕਸਿਤ ਭਾਰਤ (Viksit Bharat) ਦੀ ਦਿਸ਼ਾ ਵਿੱਚ ਦੇਸ਼ ਦੀ ਯਾਤਰਾ ਨੂੰ ਗਤੀ ਦੇਣ ਵਿੱਚ ਇਸ ਦੀ ਭੂਮਿਕਾ ‘ਤੇ ਜ਼ੋਰ ਦਿੱਤਾ ਹੈ।
ਕੇਂਦਰੀ ਬਜਟ ਏਆਈ, ਟੌਏ ਮੈਨੂਫੈਕਚਰਿੰਗ, ਖੇਤੀਬਾੜੀ, ਫੁਟਵੀਅਰ, ਫੂਡ ਪ੍ਰੋਸੈੱਸਿੰਗ ਅਤੇ ਗਿਗ ਅਰਥਵਿਵਸਥਾ (AI, toy manufacturing, agriculture, footwear, food processing, and the gig economy) ਸਹਿਤ ਕਈ ਖੇਤਰਾਂ ਵਿੱਚ ਇਨੋਵੇਸ਼ਨ, ਉੱਦਮਤਾ ਅਤੇ ਟਿਕਾਊ ਵਿਕਾਸ (innovation, entrepreneurship, and sustainable growth) ਦਾ ਮਾਰਗ ਪੱਧਰਾ ਕਰਦਾ ਹੈ।
ਮਾਈਗੌਵ (MyGov) ਦੇ ਇੱਕ ਐਕਸ (X) ਪੋਸਟ ਥ੍ਰੈੱਡ ‘ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲਿਖਿਆ;
“ਇਹ ਬਜਟ ਵਿਕਸਿਤ ਭਾਰਤ (Viksit Bharat) ਦੇ ਨਿਰਮਾਣ ਦੇ ਸਾਡੇ ਸਮੂਹਿਕ ਸੰਕਲਪ ਨੂੰ ਗਤੀ ਦੇਵੇਗਾ! #ViksitBharatBudget2025”
A Budget that will add momentum towards our collective resolve of building a Viksit Bharat! #ViksitBharatBudget2025 https://t.co/kDONUwP4b2
— Narendra Modi (@narendramodi) February 1, 2025