“Reform, Perform and Transform has been our mantra”
“25 crore people have moved out of poverty in the last decade and have created a Neo-Middle Class”
“Making India a global manufacturing hub is the aspiration of every Indian”
“Infrastructure is a means to improve the convenience and ease of living for our citizens”
“This third decade of the 21st century is like a lift-off decade for India”
“We are shaping our policies not based on the past, but with an eye on the future”
“Today's India is a land of opportunities. Today's India honours the wealth creators”
“A prosperous India can pave the way for global prosperity”

ਨਮਸਕਾਰ। Good Evening.

ET World Leaders Forum ਦੇ ਇਸ ਪ੍ਰੋਗਰਾਮ ਵਿੱਚ ਆਉਣਾ, ਕਈ ਪੁਰਾਣੇ ਚਿਹਰੇ ਨਜ਼ਰ ਆ ਰਹੇ ਹਨ, ਤਾਂ ਇਹ ਆਪਣੇ ਆਪ ਵਿੱਚ ਇੱਕ ਖੁਸ਼ੀ ਦੀ ਗੱਲ ਹੈ। ਮੈਨੂੰ ਵਿਸ਼ਵਾਸ ਹੈ ਕਿ ਇੱਥੇ ਭਾਰਤ ਦੇ bright future ਨੂੰ ਲੈ ਕੇ ਬਿਹਤਰੀਨ ਸੰਵਾਦ ਹੋਏ ਹੋਣਗੇ। ਅਤੇ ਇਹ ਸੰਵਾਦ ਤਦ ਹੋਏ ਜਦੋਂ ਭਾਰਤ ਨੂੰ ਲੈ ਕੇ ਪੂਰਾ ਵਿਸ਼ਵ ਇੱਕ ਵਿਸ਼ਵਾਸ ਨਾਲ ਭਰਿਆ ਹੋਇਆ ਹੈ।

Friends,

ਭਾਰਤ ਅੱਜ ਇੱਕ ਅਲੱਗ ਹੀ success story ਲਿਖ ਰਿਹਾ ਹੈ। ਭਾਰਤ ਵਿੱਚ ਅਸੀਂ reforms  ਦਾ ਅਸਰ ਆਪਣੀ ਇਕੌਨਮੀ ਦੀ performance ਵਿੱਚ ਦੇਖਿਆ ਹੈ। ਇੱਥੋਂ ਤੱਕ ਕਿ ਭਾਰਤ ਨੇ ਕਈ ਵਾਰ predictions ਨਾਲ ਵੀ ਅਤੇ ਆਪਣੀ ਪੀਅਰਸ ਨਾਲ ਵੀ better perform  ਕੀਤਾ ਹੈ। ਜਿਵੇਂ ਪਿਛਲੇ ਦਸ ਸਾਲਾਂ ਵਿੱਚ ਗਲੋਬਲ ਇਕੌਨਮੀ 35 ਪਰਸੈਂਟ ਵਧੀ ਹੈ। ਲੇਕਿਨ ਇਨ੍ਹਾਂ ਦਸ ਸਾਲਾਂ ਵਿੱਚ ਸਾਡੀ ਇਕੌਨਮੀ ਕਰੀਬ-ਕਰੀਬ 90 ਪਰਸੈਂਟ ਵਧੀ ਹੈ। ਇਹ ਉਹ sustained growth ਹੈ, ਜੋ ਅਸੀਂ ਹਾਸਲ ਕੀਤੀ ਹੈ। ਇਹ ਉਹ sustained growth ਹੈ, ਜਿਸ ਦਾ ਅਸੀਂ ਵਾਅਦਾ ਕਰਦੇ ਹਾਂ। ਅਤੇ ਇਹ ਉਹ sustained growth ਹੈ, ਜੋ ਅੱਗੇ ਵੀ ਜਾਰੀ ਰਹੇਗਾ।

 

Friends,

ਬੀਤੇ ਸਾਲਾਂ ਵਿੱਚ ਭਾਰਤੀਆਂ ਦੇ ਜੀਵਨ ਵਿੱਚ ਅਸੀਂ ਵੱਡਾ ਬਦਲਾਅ ਲਿਆਉਣ ਵਿੱਚ ਸਫ਼ਲ ਹੋਏ ਹਾਂ। ਸਾਡੀ ਸਰਕਾਰ ਨੇ ਭਾਰਤ ਦੇ ਕਰੋੜਾਂ-ਕਰੋੜ ਨਾਗਰਿਕਾਂ ਦੇ ਜੀਵਨ ਨੂੰ ਛੂਹਿਆ ਹੈ। ਦੇਸ਼ ਦੇ ਨਾਗਰਿਕਾਂ ਨੂੰ good governance ਦੇਣਾ ਇਹ ਸਾਡਾ ਸੰਕਲਪ ਹੈ। Reform-Perform-Transform ਇਹ ਸਾਡਾ ਮੰਤਰ ਰਿਹਾ ਹੈ। ਅਤੇ ਦੇਸ਼ ਦੇ ਲੋਕ ਵੀ ਸਾਡੇ ਇਸ ਸੇਵਾ ਭਾਵ ਨੂੰ ਦੇਖ ਰਹੇ ਹਨ। ਦੇਸ਼ ਦੇ ਲੋਕ ਬੀਤੇ 10 ਸਾਲਾਂ ਵਿੱਚ ਦੇਸ਼ ਦੀਆਂ ਉਪਲਬਧੀਆਂ ਨੂੰ ਦੇਖ  ਰਹੇ ਹਨ। ਇਸ ਲਈ ਅੱਜ ਭਾਰਤ ਦੇ ਲੋਕ ਇੱਕ ਨਵੇਂ ਵਿਸ਼ਵਾਸ ਨਾਲ ਵੀ ਭਰੇ ਹੋਏ ਹਨ। ਵਿਸ਼ਵਾਸ ਖੁਦ ‘ਤੇ, ਵਿਸ਼ਵਾਸ ਦੇਸ਼ ਦੀ ਪ੍ਰਗਤੀ ‘ਤੇ, ਵਿਸ਼ਵਾਸ ਨੀਤੀਆਂ ‘ਤੇ, ਵਿਸ਼ਵਾਸ ਫੈਸਲਿਆਂ ‘ਤੇ ਅਤੇ ਵਿਸ਼ਵਾਸ ਨੀਅਤ ‘ਤੇ ਵੀ ਹੈ। ਤੁਸੀਂ ਦੁਨੀਆ ਦੇ ਦੂਸਰੇ ਦੇਸ਼ਾਂ ਦੀਆਂ ਸਥਿਤੀਆਂ ਵੇਖੀਆਂ, ਇਸ ਸਾਲ ਦੁਨੀਆ ਦੇ ਕਈ ਵੱਡੇ ਦੇਸ਼ਾਂ ਵਿੱਚ ਵੋਟਿੰਗ ਹੋਈ ਹੈ, ਇਲੈਕਸ਼ਨ ਹੋਏ ਹਨ, ਜ਼ਿਆਦਾਤਰ ਥਾਵਾਂ ‘ਤੇ ਲੋਕਾਂ ਨੇ change ਲਈ ਵੋਟ ਕੀਤਾ ਹੈ। ਕਈ ਦੇਸ਼ਾਂ ਵਿੱਚ ਸਰਕਾਰਾਂ ਨੂੰ ਮੁਸ਼ਕਲਾਂ ਆਈਆਂ ਹਨ। ਲੇਕਿਨ ਭਾਰਤ ਦੇ ਨਾਗਰਿਕਾਂ ਨੇ ਇਸ ਟ੍ਰੈਂਡ ਨੂੰ ਇਕਦਮ ਉਲਟਾ ਜਨਾਦੇਸ਼ ਦਿੱਤਾ। ਭਾਰਤ ਦੇ ਵੋਟਰਸ ਨੇ 60 ਸਾਲਾਂ ਬਾਅਦ, ਕਿਸੇ ਸਰਕਾਰ ਦੀ ਹੈਟ੍ਰਿਕ ਲਗਵਾਈ ਹੈ। ਭਾਰਤ ਦੇ aspirational  ਯੂਥ ਨੇ ਅਤੇ ਭਾਰਤ ਦੀਆਂ ਮਹਿਲਾਵਾਂ ਨੇ continuity ਲਈ ਵੋਟ ਕੀਤਾ ਹੈ, political stability ਅਤੇ economic ਗ੍ਰੋਥ ਲਈ ਵੋਟ ਕੀਤਾ ਹੈ। ਅਤੇ ਇਸ ਦੇ ਲਈ ਮੈਂ ਦੇਸ਼ ਦੇ ਲੋਕਾਂ ਦਾ ਜਿੰਨਾ ਆਭਾਰ ਪ੍ਰਗਟ ਕਰਾਂ, ਉਹ ਘੱਟ ਹੀ ਹੈ।

ਸਾਥੀਓ,

ਅੱਜ ਭਾਰਤ ਦੀ ਪ੍ਰਗਤੀ global headlines ਦਾ ਹਿੱਸਾ ਬਣ ਰਹੀ ਹੈ। ਅੰਕੜਿਆਂ ਦਾ ਆਪਣਾ ਮਹੱਤਵ ਹੁੰਦਾ ਹੀ ਹੈ, ਲੇਕਿਨ ਇਹ ਦੇਖਣਾ ਵੀ ਉਨ੍ਹਾ ਹੀ ਜ਼ਰੂਰੀ ਹੈ ਕਿ ਆਖਿਰਕਾਰ ਕਿੰਨੇ ਲੋਕਾਂ ਦਾ ਜੀਵਨ ਬਦਲ ਰਿਹਾ ਹੈ। ਇਸੇ ਵਿੱਚ  ਭਾਰਤ ਦੇ ਭਵਿੱਖ ਦਾ ਰਾਜ਼ ਛੁਪਿਆ ਹੈ। ਬੀਤੇ ਇੱਕ ਦਹਾਕੇ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਆਏ ਹਨ। ਅਤੇ ਇਹ ਲੋਕ ਸਿਰਫ਼ ਗ਼ਰੀਬੀ ਤੋਂ ਬਾਹਰ ਆਏ ਹਨ, ਇੰਨਾ ਹੀ ਨਹੀਂ ਹੈ, ਉਨ੍ਹਾਂ ਨੇ ਇੱਕ ਨਿਯੂ ਮਿਡਲ ਕਲਾਸ ਦਾ ਨਿਰਮਾਣ ਕੀਤਾ ਹੈ।

ਇਹ speed ਅਤੇ scale, historic ਹੈ। ਦੁਨੀਆ ਦੀ ਕਿਸੇ ਵੀ democratic society ਵਿੱਚ ਅਜਿਹਾ ਪਹਿਲਾ ਕਦੇ ਨਹੀਂ ਹੋਇਆ। ਇਹ ਭਾਰਤ ਵਿੱਚ ਇਸ ਲਈ ਹੋਇਆ ਕਿਉਂਕਿ ਅਸੀਂ ਗ਼ਰੀਬਾਂ ਦੇ ਪ੍ਰਤੀ Government ਦੀ approach  ਬਦਲੀ। ਗ਼ਰੀਬਾਂ ਵਿੱਚ ਵੀ aspirations ਤਾਂ ਸੀ ਹੀ fighting spirit ਤਾਂ ਸਾਡੇ ਤੋਂ ਵੀ ਜ਼ਿਆਦਾ ਹੁੰਦੀ ਹੈ। ਲੇਕਿਨ ਉਨ੍ਹਾਂ ਦੇ ਰਸਤੇ ਵਿੱਚ ਬਹੁਤ ਸਾਰਿਆਂ ਰੁਕਾਵਟਾਂ ਵੀ ਸਨ। ਜਿਵੇਂ ਉਨ੍ਹਾਂ ਦੇ ਕੋਲ ਬੈਂਕ ਅਕਾਊਂਟ ਨਹੀਂ ਸਨ, ਬੇਸਿਕ ਸੁਵਿਧਾਵਾਂ ਨਹੀਂ ਸੀ । ਅਤੇ  ਅਜਿਹੀ ਸਥਿਤੀਆਂ ਵਿੱਚ, ਅਸੀਂ ਗ਼ਰੀਬਾਂ ਨੂੰ empower  ਕਰਨ ਦਾ ਰਸਤਾ ਚੁਣਿਆ। ਅਸੀਂ ਉਨ੍ਹਾਂ ਦੇ ਰਸਤੇ ਤੋਂ ਰੁਕਾਵਟਾਂ ਹਟਾਈਆਂ ਅਤੇ ਅਸੀਂ ਮੋਢੇ ਨਾਲ ਮੋਢਾ ਮਿਲਾ ਕੇ ਉਨ੍ਹਾਂ ਦੇ ਨਾਲ ਖੜ੍ਹੇ ਹੋਏ। ਅਤੇ ਦੇਖੋ ਕਿੰਨਾ ਕੁਝ ਬਦਲ ਗਿਆ, ਜਿਨ੍ਹਾਂ ਲੋਕਾਂ ਦੇ ਕੋਲ ਦਹਾਕਾਂ ਤੱਕ ਬੈਂਕ ਅਕਾਊਂਟ ਨਹੀਂ ਸਨ, ਉਹ ਅੱਜ ਆਪਣੇ ਅਕਾਊਂਟ ਤੋਂ ਡਿਜੀਟਲ ਟ੍ਰਾਂਜੈਕਸ਼ਨ ਕਰ ਰਹੇ ਹਨ। ਜਿਨ੍ਹਾ ਦੇ ਲਈ ਬੈਂਕਾਂ ਦੇ ਦਰਵਾਜ਼ੇ ਬੰਦ ਸਨ, ਉਨ੍ਹਾਂ ਨੂੰ ਬਿਨਾ ਗਾਰੰਟੀ bank loans ਮਿਲ ਰਹੇ ਹਨ।

ਉਹ  ਅੱਜ entrepreneur ਬਣ ਰਹੇ ਹਨ। ਜੋ ਲੋਕ ਦੁਨੀਆ ਵਿੱਚ ਹੋ ਰਹੇ ਬਦਲਾਵਾਂ ਤੋਂ ਅਨਜਾਣ ਸਨ, ਅੱਜ ਉਨ੍ਹਾਂ ਦੇ ਕੋਲ device ਵੀ ਹੈ, ਕਨੈਕਟੀਵਿਟੀ ਵੀ ਹੈ ਅਤੇ ਉਹ better informed citizen  ਹਨ। ਜੋ ਗ਼ਰੀਬੀ ਦੇ ਸੰਘਰਸ਼ ਤੋਂ ਬਾਹਰ ਨਿਕਲ ਰਹੇ ਹਨ, ਉਨ੍ਹਾਂ ਦੇ ਅੰਦਰ ਤਰੱਕੀ ਦੀ ਭੁੱਖ ਹੈ। ਉਹ ਆਪਣੇ ਬੱਚਿਆਂ ਨੂੰ ਇੱਕ ਸੁਨਿਹਰਾ ਭਵਿੱਖ ਦੇਣਾ ਚਾਹੁੰਦੇ ਹਨ। ਉਨ੍ਹਾਂ ਦੀ aspirations, ਨਵੇਂ  infrastructure ਦਾ ਨਿਰਮਾਣ ਕਰ ਰਹੀ ਹੈ, ਉਨ੍ਹਾਂ ਦੀ creativity, innovation  ਦਾ ਰਸਤਾ ਬਣਾ ਰਹੀ ਹੈ,

ਉਨ੍ਹਾਂ ਦੀ skills ਤੋਂ ਇੰਡਸਟ੍ਰੀ ਦਾ ਰੁਖ ਬਣ ਰਿਹਾ ਹੈ ਅਤੇ ਉਨ੍ਹਾਂ ਦੀ needs  ਤੋਂ ਮਾਰਕੀਟ ਦੀ ਦਿਸ਼ਾ ਬਣ ਰਹੀ ਹੈ, ਉਨ੍ਹਾਂ ਦੀ income growth, ਮਾਰਕੀਟ ਵਿੱਚ demand  ਨੂੰ ਹੁਲਾਰਾ ਦੇ ਰਹੀ ਹੈ। ਭਾਰਤ ਦਾ ਇਹ ਨਿਯੂ ਮਿਡਲ ਕਲਾਸ ਦੇਸ਼ ਦੀ ਪ੍ਰਗਤੀ ਦੀ ਸਭ ਤੋਂ ਵੱਡੀ ਸ਼ਕਤੀ ਸਾਬਿਤ ਹੋ ਰਿਹਾ ਹੈ।

 

ਸਾਥੀਓ,

ਜਦੋਂ ਚੋਣਾਂ ਦੇ ਨਤੀਜੇ ਆਏ ਸਨ ਤਾਂ ਮੈਂ ਕਿਹਾ ਸੀ ਕਿ ਥਰਡ ਟਰਮ ਵਿੱਚ ਸਾਡੀ ਸਰਕਾਰ ਤਿੰਨ ਗੁਣਾ ਤੇਜ਼ੀ ਨਾਲ ਕੰਮ ਕਰੇਗੀ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ, ਇਰਾਦੇ ਹੁਣ ਹੋਰ ਮਜ਼ਬੂਤ ਹਨ। ਅਤੇ ਹਰ ਦੇਸ਼ਵਾਸੀ ਦੀ ਤਰ੍ਹਾਂ ਸਰਕਾਰ ਵੀ ਪੂਰੀ ਤਰ੍ਹਾਂ ਨਾਲ ਆਸ਼ਾ ਅਤੇ ਵਿਸ਼ਵਾਸ ਨਾਲ ਭਰੀ ਹੋਈ ਹੈ। ਅਜੇ ਥਰਡ ਟਰਮ ਦੀ ਸਰਕਾਰ ਬਣੇ 100 ਦਿਨ ਵੀ ਪੂਰੇ ਨਹੀਂ ਹੋਏ ਹਨ। ਅਸੀਂ ਫਿਜ਼ੀਕਲ ਇਨਫ੍ਰਾਸਟ੍ਰਕਚਰ ਨੂੰ ਆਧੁਨਕ ਬਣਾਉਣ ਵਿੱਚ ਜੁਟੇ ਹਾਂ, ਅਸੀਂ ਸੋਸ਼ਲ ਇਨਫ੍ਰਾਸਟ੍ਰਕਚਰ ਦਾ ਵਿਸਤਾਰ ਕਰ ਰਹੇ ਹਾਂ, ਅਸੀਂ ਰਿਫਾਰਮਸ ਵਿੱਚ ਵੀ ਨਿਰੰਤਰ ਅੱਗੇ ਵਧ ਰਹੇ ਹਾਂ। ਬੀਤੇ 3 ਮਹੀਨਿਆਂ ਵਿੱਚ ਅਸੀਂ ਗ਼ਰੀਬਾਂ ਦੇ ਲਈ, ਕਿਸਾਨਾਂ, ਨੌਜਵਾਨਾਂ ਅਤੇ ਮਹਿਲਾਵਾਂ ਦੇ ਲਈ ਇੱਕ ਦੇ ਬਾਅਦ ਇੱਕ ਵੱਡੇ ਫ਼ੈਸਲੇ ਲਏ ਹਨ। ਅਸੀਂ ਗ਼ਰੀਬਾਂ ਲਈ 3 ਕਰੋੜ ਨਵੇਂ ਘਰਾਂ ਨੂੰ ਸਵੀਕ੍ਰਿਤੀ ਦਿੱਤੀ, ਅਸੀਂ ਯੂਨੀਫਾਈਡ ਪੈਨਸ਼ਨ ਸਕੀਮ ਦਾ ਐਲਾਨ ਕੀਤਾ, ਇੱਕ ਲੱਖ ਕਰੋੜ ਰੁਪਏ ਦੇ ਐਗਰੀਕਲਚਰ ਇਨਫ੍ਰਾ ਫੰਡ ਲਈ ਵਿਸਤਾਰ ਦਾ ਉਸ ਦਾ ਫ਼ੈਸਲਾ ਹੋਇਆ ਹੈ, ਬਿਹਤਰ ਕੁਆਲਿਟੀ ਦੇ ਬੀਜਾਂ ਦੀ 100 ਤੋਂ ਅਧਿਕ ਵੈਰਾਇਟੀ ਜਾਰੀ ਕੀਤੀ ਗਈ, 2 ਲੱਖ ਕਰੋੜ ਰੁਪਏ ਦੇ ਪੀਐੱਮ ਪੈਕੇਜ ਦਾ ਐਲਾਨ ਹੋਇਆ, ਜਿਸ ਦਾ ਸਿੱਧਾ ਫਾਇਦਾ 4 ਕਰੋੜ ਤੋਂ ਜ਼ਿਆਦਾ ਨੌਜਵਾਨਾਂ ਨੂੰ ਮਿਲੇਗਾ । ਅਤੇ 100 ਦਿਨ ਦੇ ਅੰਦਰ ਹੀ ਦੇਸ਼ ਵਿੱਚ 11 ਲੱਖ ਗ੍ਰਾਮੀਣ  background ਦੀਆਂ, ਆਮ ਪਰਿਵਾਰ ਦੀਆਂ 11 ਲੱਖ ਨਵੀਂਆਂ ਲਖਪਤੀ ਦੀਦੀਆਂ ਬਣੀਆਂ ਹਨ। ਇਹ ਮਹਿਲਾਵਾਂ ਦੇ ਆਰਥਿਕ ਸਸ਼ਕਤੀਕਰਣ ਦਾ ਬਹੁਤ ਵੱਡਾ ਕੰਮ ਹੋਇਆ ਹੈ।

ਸਾਥੀਓ,

ਕੱਲ੍ਹ ਮੈਂ ਮਹਾਰਾਸ਼ਟਰ ਦੇ ਪਾਲਘਰ ਵਿੱਚ ਸੀ। ਉੱਥੇ 75 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ investment  ਨਾਲ ਵਾਧਵਨ ਪੋਰਟ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਤਿੰਨ ਦਿਨ ਪਹਿਲਾਂ ਹੀ 30 ਹਜ਼ਾਰ ਕਰੋੜ ਰੁਪਏ ਦੇ investment  ਨਾਲ 12 ਨਵੇਂ ਇੰਡਸਟ੍ਰੀਅਲ ਸਿਟੀਜ਼ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ ਹੈ। 50,000 ਕਰੋੜ ਤੋਂ ਵੱਧ ਦੇ ਅੱਠ high speed corridor ਸਵੀਕ੍ਰਿਤ ਕੀਤੇ ਗਏ ਹਨ। ਅਸੀਂ 30 ਹਜ਼ਾਰ ਕਰੋੜ ਰੁਪਏ ਨਾਲ ਪੁਣੇ, ਠਾਣੇ ਅਤੇ ਬੈਗਲੁਰੂ ਮੈਟਰੋ ਦੇ ਵਿਸਤਾਰ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਸੇ ਦੌਰਾਨ ਲੱਦਾਖ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਟਨਲ ਵਿੱਚੋਂ ਇੱਕ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਇਆ ਹੈ।

ਸਾਥੀਓ,

ਸਾਡੇ ਲਈ ਇਨਫ੍ਰਾਸਟ੍ਰਕਚਰ ਸਿਰਫ ਲੰਬਾਈ-ਚੌੜਾਈ ਵਧਾਉਣ ਤੱਕ ਸੀਮਤ ਨਹੀਂ ਹੈ। ਸਾਡੇ ਲਈ ਇਹ ਭਾਰਤ ਦੇ ਨਾਗਰਿਕਾਂ ਦੀ ਸੁਵਿਧਾ ਦਾ, ease of living ਦਾ ਮਾਧਿਅਮ ਹੈ। ਰੇਲ ਦੇ ਡਿੱਬੇ ਤਾਂ ਪਹਿਲਾਂ ਵੀ ਬਣਦੇ ਸਨ, ਲੇਕਿਨ ਅਸੀਂ ਵੰਦੇ ਭਾਰਤ ਜਿਹੀਆਂ ਆਧੁਨਿਕ ਟ੍ਰੇਨਾਂ ਲੈ ਕੇ ਆਏ, ਜਿਸ ਵਿੱਚ ਸਪੀਡ ਅਤੇ ਕੰਫਰਟ ਦੋਵੇਂ ਹਨ। ਅੱਜ ਹੀ ਮੈਂ ਸਵੇਰੇ ਤਿੰਨ ਨਵੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਈ ਹੈ। ਰੋਡ ਵੀ ਤਾਂ ਦੇਸ਼ ਵਿੱਚ ਬਣਦੇ ਸਨ, ਪਹਿਲਾਂ ਵੀ ਬਣਦੇ ਸਨ, ਲੇਕਿਨ ਅਸੀਂ ਭਾਰਤ ਵਿੱਚ ਆਧੁਨਿਕ ਐਕਸਪ੍ਰੈੱਸ-ਵੇ ਦਾ ਜਾਲ ਵਿਛਾ ਰਹੇ ਹਨ। ਏਅਰਪੋਰਟ ਵੀ ਸਾਡੇ ਇੱਥੇ ਪਹਿਲਾਂ ਤੋਂ ਸਨ, ਲੇਕਿਨ ਅਸੀਂ ਭਾਰਤ ਦੇ ਟੀਯਰ-ਟੂ, ਟੀਯਰ-ਥ੍ਰੀ ਸਿਟੀਜ਼ ਨੂੰ ਏਅਰ ਕਨੈਕਟੀਵਿਟੀ ਨਾਲ ਜੋੜ ਰਹੇ ਹਨ। ਅਸੀਂ ਪੀਐੱਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਲੈ ਕੇ ਆਏ ਹਾਂ। ਲਕਸ਼ ਇਹੀ ਹੈ ਕਿ ਦੇਸ਼ ਦੀਆਂ ਸਰਕਾਰਾਂ, ਅਲੱਗ-ਅਲੱਗ ਡਿਪਾਰਟਮੈਂਟਸ silos ਵਿੱਚ ਕੰਮ ਕਰਨ ਦੇ ਕਲਚਰ ਤੋਂ ਬਾਹਰ ਆਉਣ। ਇਨ੍ਹਾਂ ਸਾਰੇ ਪ੍ਰਯਾਸਾਂ ਨਾਲ ਬਹੁਤ ਵੱਡੀ ਸੰਖਿਆ ਵਿੱਚ employment generate ਹੋ ਰਿਹਾ ਹੈ। ਇਸ ਦਾ ਬਹੁਤ ਵੱਡਾ ਫਾਇਦਾ ਸਾਡੀ ਇਕੋਨੋਮੀ ਨੂੰ ਹੋ ਰਿਹਾ ਹੈ, ਸਾਡੀ ਇੰਡਸਟਰੀ ਨੂੰ ਹੋ ਰਿਹਾ ਹੈ।

 

Friends,

21ਵੀਂ ਸਦੀ ਦਾ ਇਹ ਤੀਸਰਾ ਦਹਾਕਾ, ਭਾਰਤ ਦੇ ਲਈ ਲਿਫਟ-ਆਫ Decade ਜਿਹਾ ਹੈ। ਇਹ ਕਿਵੇਂ ਹੋਵੇਗਾ ? ਇਸ ਦਾ ਫਾਇਦਾ ਕਿਸ ਨੂੰ ਹੋਵੇਗਾ? ਇਸ ਨੂੰ ਕਰਨ ਵਾਲੇ ਵੀ ਅਸੀਂ ਸਾਰੇ ਹਾਂ ਅਤੇ ਇਸ ਦਾ ਫਾਇਦਾ ਵੀ ਸਾਰਿਆਂ ਨੂੰ ਹੋਵੇਗਾ, ਪੂਰੇ ਦੇਸ਼ ਨੂੰ ਹੋਵੇਗਾ। ਅੱਜ ਜਦੋਂ ਭਾਰਤ ਦੀ ਇਕੋਨੋਮੀ ਨਾਲ ਜੁੜੇ ਤੁਸੀਂ ਸਾਰੇ ਸਟੇਕਹੋਲਡਰਸ ਹਨ, ਪ੍ਰਾਈਵੇਟ ਸੈਕਟਰ ਨਾਲ ਜੁੜੇ ਸਾਥੀ ਹਨ, ਮੈਂ ਉਨ੍ਹਾਂ pillars ਦੀ ਚਰਚਾ ਜ਼ਰੂਰ ਕਰਨਾ ਚਾਹਾਂਗਾ, ਜੋ ਵਿਕਸਿਤ ਭਾਰਤ ਦੇ ਨਿਰਮਾਣ ਨੂੰ ਗਤੀ ਦੇਣ ਵਾਲੇ ਹਨ। ਅਤੇ ਇਹ ਪਿਲਰਸ ਸਿਰਫ ਭਾਰਤ ਦੀ prosperity  ਦੇ ਪਿਲਰਸ ਨਹੀਂ ਹਨ, ਇਹ global prosperity ਦੇ ਵੀ ਪਿਲਰਸ ਹਨ। ਅੱਜ ਭਾਰਤ ਵਿੱਚ ਚਾਰੇ ਪਾਸੇ ਅਵਸਰ ਵਧ ਰਹੇ ਹਨ। ਸਰਕਾਰ ਹਰ ਪ੍ਰਯਾਸ ਨੂੰ ਪ੍ਰੋਤਸਾਹਿਤ ਕਰ ਰਹੀ ਹੈ। ਅਤੇ ਅਸੀਂ ਬਹੁਤ ਲੰਬੀ ਛਲਾਂਗ ਲਗਾਉਣ ਦੇ ਲਈ ਅੱਗੇ ਵਧ ਰਹੇ ਹਾਂ। ਇਸ ਲਈ ਅਸੀਂ ਇੱਕ long term vision ‘ਤੇ ਵੀ ਕੰਮ ਕਰ ਰਹੇ ਹਾਂ।

ਸਾਥੀਓ,

ਭਾਰਤ ਨੂੰ Global Manufacturing Hub ਬਣਾਉਣਾ ਹਰ ਭਾਰਤੀ ਦੀ aspiration ਹੈ। ਅਤੇ ਦੁਨੀਆ ਦੀ ਭਾਰਤ ਤੋਂ ਇਹ expectation ਵੀ ਹੈ। ਅੱਜ ਤੁਸੀਂ ਦੇਖੋ ਇਸ ਦੇ ਲਈ ਦੇਸ਼ ਵਿੱਚ ਇੱਕ ਰੈਵੋਲਿਊਸ਼ਨ ਜਿਹਾ ਚਲ ਰਿਹਾ ਹੈ। ਅੱਜ ਦੇਸ਼ ਵਿੱਚ, MSMEs ਨੂੰ ਜਿੰਨਾ ਸਪੋਰਟ ਮਿਲ ਰਿਹਾ ਹੈ, ਉਨਾ ਪਹਿਲੇ ਕਦੇ ਨਹੀਂ ਹੋਇਆ, ਅੱਜ ਸ਼ਹਿਰਾਂ ਵਿੱਚ plug and play, industrial parks ਬਣਾਏ ਜਾ ਰਹੇ ਹਨ, ਇਕੋਨੋਮਿਕ ਕੌਰੀਡੋਰਸ ਬਣਾਏ ਜਾ ਰਹੇ ਹਨ। ਕ੍ਰਿਟੀਕਲ ਮਿਨਰਲਸ ਦੇ ਪ੍ਰੋਡਕਸ਼ਨ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ। ਭਾਰਤ ਵਿੱਚ PLI schemes ਨੇ ਜੋ ਸਫਲਤਾ ਹਾਸਲ ਕੀਤਾ ਹੈ, ਉਹ ਤਾਂ ਬੇਮਿਸਾਲ ਹੈ।

ਸਾਥੀਓ,

ਗੁਲਾਮੀ ਦੇ ਕਾਲਖੰਡ ਤੋਂ ਪਹਿਲਾਂ ਭਾਰਤ ਦੀ ਸਮ੍ਰਿੱਧੀ ਦਾ ਬਹੁਤ ਵੱਡਾ ਅਧਾਰ ਸਾਡੀ ਗਿਆਨ ਪਰੰਪਰਾ ਸੀ, ਸਾਡਾ ਨਾਲੇਜ਼ ਸਿਸਟਮ ਸੀ। ਇਹ ਵਿਕਸਿਤ ਭਾਰਤ ਦਾ ਵੀ ਇੱਕ important pillar ਹੈ। ਸਾਡੇ ਵਿੱਚੋਂ ਕੌਣ ਚਾਹੇਗਾ ਕਿ ਭਾਰਤ, ਸਕਿੱਲ, ਨਾਲੇਜ਼, ਰਿਸਰਚ ਅਤੇ ਇਨੋਵੇਸ਼ਨ ਦਾ ਹੱਬ ਬਣੇ ? ਇਸ ਦੇ ਲਈ ਸਰਕਾਰ, ਇੰਡਸਟਰੀ ਅਤੇ ਅਕਾਦਮੀਆਂ ਨੂੰ ਪਾਰਟਨਰ ਬਣਾ ਰਹੀ ਹੈ। ਇਸ ਵਰ੍ਹੇ ਦੇ ਬਜਟ ਵਿੱਚ ਵੀ ਇਸ ‘ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਇੱਕ ਲੱਖ ਕਰੋੜ ਰੁਪਏ ਦੇ ਰਿਸਰਚ ਫੰਡ ਦੇ ਪਿੱਛੇ ਵੀ ਸਾਡੀ ਇਹੀ ਸੋਚ ਹੈ। ਅੱਜ ਦੇਸ਼ ਦਾ ਪ੍ਰਯਾਸ ਹੈ ਕਿ ਟੌਪ ਵਿਦੇਸ਼ੀ ਯੂਨੀਵਰਸਿਟੀਜ਼ ਦੇ ਕੈਂਪਸ ਭਾਰਤ ਵਿੱਚ ਖੁੱਲਣ, ਸਾਡੇ ਜੋ ਮਿਡਲ ਕਲਾਸ ਦੇ ਬੱਚੇ, ਬਾਹਰ ਪੜ੍ਹਣ ਵਿੱਚ ਇੰਨਾ ਖਰਚ ਕਰਦੇ ਹਨ, ਅਸੀਂ ਚਾਹੁੰਦੇ ਹਾਂ ਉਨ੍ਹਾਂ ਦਾ ਉਹ ਪੈਸਾ ਬਚੇ। ਮੈਂ ਤੁਹਾਨੂੰ ਇੱਕ ਉਦਾਹਰਣ ਦਿਆਂਗਾ। ਆਜ਼ਾਦੀ ਦੇ ਬਾਅਦ ਦੇ 7 ਦਹਾਕੇ ਤੱਕ ਭਾਰਤ ਵਿੱਚ MBBS-MD ਦੀਆਂ ਸੀਟਾਂ 80 thousand ਦੇ ਆਸ-ਪਾਸ ਰਹੀਆਂ ਹਨ। ਅਤੇ ਇਸ ਲਈ ਹੀ ਤਾਂ ਡਾਕਟਰ ਬਣਨ ਦੇ ਲਈ ਸਾਡੇ ਬੱਚੇ ਵਿਦੇਸ਼ ਵਿੱਚ ਜਾਣ ਲਈ ਮਜ਼ਬੂਰ ਸਨ। ਪਿਛਲੇ 10 ਵਰ੍ਹਿਆਂ ਵਿੱਚ ਦੇਸ਼ ਵਿੱਚ ਅਸੀਂ MBBS-MD ਦੇ ਕਰੀਬ ਇੱਕ ਲੱਖ ਨਵੀਆਂ ਸੀਟਾਂ ਹੋਰ ਵਧਾਈਆਂ ਹਨ। ਅੱਜ ਦੇਸ਼ ਵਿੱਚ MBBS-MD ਦੀਆਂ ਇੱਕ ਲੱਖ ਅੱਸੀ ਹਜ਼ਾਰ ਤੋਂ ਜ਼ਿਆਦਾ ਸੀਟਾਂ ਹੋ ਗਈਆਂ ਹਨ। ਅਤੇ ਮੈਂ ਇਸ ਵਾਰ ਹੁਣੇ 15 ਅਗਸਤ ਨੂੰ ਲਾਲ ਕਿਲੇ ਤੋਂ ਐਲਾਨ ਕੀਤਾ ਹੈ ਅਗਲੇ 5 ਵਰ੍ਹੇ ਵਿੱਚ ਭਾਰਤ ਵਿੱਚ ਮੈਡੀਕਲ ਲਾਈਨ ਵਿੱਚ 75 thousand ਨਵੀਆਂ ਸੀਟਾਂ ਜੋੜੀਆਂ ਜਾਣਗੀਆਂ। ਉਹ ਦਿਨ ਦੂਰ ਨਹੀਂ ਜਦੋਂ ਭਾਰਤ ਦੁਨੀਆ ਵਿੱਚ health and wellness ਦਾ ਬਹੁਤ ਅਹਿਮ ਸੈਂਟਰ ਬਣੇਗਾ।

ਸਾਥੀਓ,

ਅੱਜ ਭਾਰਤ ਦੀ ਇੱਕ ਹੋਰ ਵੱਡੀ ambition ਹੈ। ਇਹ ambition ਦੇਸ਼ ਨੂੰ Global food basket ਬਣਾਉਣ ਦੀ ਹੈ। ਦੁਨੀਆ ਦੀ ਹਰ dining table ‘ਤੇ ਕੋਈ ਨਾ ਕੋਈ ਮੇਡ ਇਨ ਇੰਡੀਆ food product ਹੋਵੇ ਇਹ ਦੇਸ਼ ਦਾ ਸੰਕਲਪ ਹੈ। ਇਸ ਸੰਕਲਪ ਦੀ ਸਿੱਧੀ ਦੇ ਲਈ ਅਸੀਂ ਕਈ ਸਾਰੇ ਕੰਮ ਇੱਕ ਨਾਲ ਕਰ ਰਹੇ ਹਾਂ। ਅੱਜ ਆਰਗੈਨਿਕ ਫਾਰਮਿੰਗ, ਨੈਚੂਰਲ ਫਾਰਮਿੰਗ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸਾਡੇ ਡੇਅਰੀ ਪ੍ਰੋਡਕਟਸ, ਸਾਡੇ ਸੀ-ਫੂਡ ਇਨ੍ਹਾਂ ਦੀ ਕੁਆਲਟੀ ‘ਤੇ ਜ਼ੋਰ ਹੈ। ਤੁਸੀਂ ਦੇਖਿਆ ਹੈ, ਪਿਛਲੇ ਵਰ੍ਹੇ ਪੂਰੇ ਵਿਸ਼ਵ ਨੇ ਇੰਟਰਨੈਸ਼ਨਲ ਮਿਲਟਸ ਈਅਰ ਮਨਾਇਆ, ਕਿਸ ਦੀ ਪਹਿਲ ‘ਤੇ ? ਭਾਰਤ ਦੀ ਪਹਿਲ ‘ਤੇ ਹੋਇਆ। ਦੁਨੀਆ ਵਿੱਚ ਮਿਲਟਸ ਦਾ ਸਭ ਤੋਂ ਵੱਡਾ ਪ੍ਰੋਡਿਊਸਰ ਕਿਹੜਾ ਦੇਸ਼ ਹੈ- ਹਿੰਦੁਸਤਾਨ ਹੈ, ਅਤੇ ਇਹ ਮਿਲਟਸ ਸੁਪਰਫੂਡ ਹਨ, ਇਹ ਕੁਦਰਤ ਲਈ ਵੀ ਚੰਗੇ ਹਨ, ਪ੍ਰਗਤੀ ਦੇ ਲਈ ਵੀ ਚੰਗੇ ਹਨ। ਮੈਨੂੰ ਖੁਸ਼ੀ ਹੈ ਕਿ ਅੱਜ ਭਾਰਤ ਦੁਨੀਆ ਦੇ top ਫੂਡ ਬ੍ਰਾਂਡਸ ਵਿੱਚ ਜਗ੍ਹਾ ਬਣਾ ਰਿਹਾ ਹੈ।

ਸਾਥੀਓ,

ਵਿਕਸਿਤ ਭਾਰਤ ਦਾ ਇੱਕ ਹੋਰ ਮਜ਼ਬੂਤ ਪਿਲਰ, ਗ੍ਰੀਨ ਐਨਰਜੀ ਦਾ ਸੈਕਟਰ ਹੋਣ ਵਾਲਾ ਹੈ। ਤੁਸੀਂ G-20 ਵਿੱਚ ਭਾਰਤ ਦੀ ਸਫਲਤਾ ਦੇਖੀ ਹੈ। ਭਾਰਤ ਦੇ ਗ੍ਰੀਨ ਹਾਈਡ੍ਰੋਜਨ initiative ਨੂੰ ਸਾਰੇ ਦੇਸ਼ਾਂ ਨੇ ਸਪੋਰਟ ਕੀਤਾ। ਭਾਰਤ ਨੇ ਤੈਅ ਕੀਤਾ ਹੈ ਕਿ 2030 ਤੱਕ 5 ਮਿਲੀਅਨ ਟਨ ਗ੍ਰੀਨ ਹਾਈਡ੍ਰੋਜਨ ਪੈਦਾ ਕਰਨ ਦੀ ਕਪੈਸਿਟੀ ਡਿਵੈਲਪ ਕੀਤੀ ਜਾਵੇਗੀ। ਭਾਰਤ ਦਾ ਲਕਸ਼ 2030 ਤੱਕ 500 ਗੀਗਾਵਾਟ ਰਿਨਿਊਏਬਲ ਐਨਰਜੀ generate ਕਰਨ ਦਾ ਹੈ।

 

ਸਾਥੀਓ,

ਬੀਤੇ ਵਰ੍ਹਿਆਂ ਵਿੱਚ ਟੈਕਨੋਲੋਜੀ ਨੇ ਸਾਡੀ ਗ੍ਰੋਥ ਨੂੰ ਗਤੀ ਦਿੱਤੀ ਹੈ। ਹੁਣ ਟੈਕਨੋਲੋਜੀ ਦੇ ਨਾਲ-ਨਾਲ ਟੂਰਿਜ਼ਮ ਵੀ ਭਾਰਤ ਦੀ ਗ੍ਰੋਥ ਦਾ ਇੱਕ strong pillar ਬਣੇਗਾ। ਦੁਨੀਆ ਭਰ ਦੇ ਟੂਰਿਸਟਸ ਦੇ ਲਈ, ਹਰ ਸੈੱਗਮੈਂਟ ਦੇ ਟੂਰਿਸਟਸ ਦੇ ਲਈ ਭਾਰਤ top destination ਹੋਵੇ, ਇਹ ਪ੍ਰਯਾਸ ਅੱਜ ਦੇਸ਼ ਕਰ ਰਿਹਾ ਹੈ। ਅੱਜ ਭਾਰਤ ਵਿੱਚ ਇਤਿਹਾਸਿਕ ਅਤੇ ਸੰਸ਼ਕ੍ਰਿਤਕ ਕੇਂਦਰਾਂ ਨੂੰ ਭਵਯ ਅਤੇ ਦਿਵਯ ਬਣਾਇਆ ਜਾ ਰਿਹਾ ਹੈ। ਸਾਡੇ ਜੋ beaches ਹਨ, ਛੋਟੇ-ਛੋਟੇ islands ਹਨ, ਉਨ੍ਹਾਂ ਨੂੰ ਡਿਵੈਲਪ ਕੀਤਾ ਜਾ ਰਿਹਾ ਹੈ। ਅਤੇ ਇਸ ਸਮੇਂ ਤਾਂ ਦੇਸ਼ ਵਿੱਚ ਇੱਕ unique ਅਭਿਆਨ ਵੀ ਚਲ ਰਿਹਾ ਹੈ। ਦੇਖੋ ਆਪਣਾ ਦੇਸ਼, People’s Choice ਇਸ ਵਿੱਚ ਭਾਰਤ  ਦੇ ਪਾਪੂਲਰ ਟੂਰਿਸਟ ਡੈਸਟੀਨੇਸ਼ਨ  ਦੀ ਲਿਸਟ ਬਣਾਉਣ ਦੇ ਲਈ ਵੋਟਿੰਗ ਕਰਵਾਈ ਜਾ ਰਹੀ ਹੈ, ਨਾਗਰਿਕ ਵੋਟ ਕਰ ਰਹੇ ਹਨ। ਜਿਨ੍ਹਾਂ ਥਾਵਾਂ ਨੂੰ ਭਾਰਤ ਦੇ ਲੋਕ ਟੌਪ ਡੈਸਟੀਨੇਸ਼ਨ ਮੰਨਣਗੇ ਉਨ੍ਹਾਂ ਟੂਰਿਸਟ ਪਲੇਸਿਜ਼ ਨੂੰ ਮਿਸ਼ਨ ਮੋਡ ਵਿੱਚ ਡਿਵੈਲਪ ਕੀਤਾ ਜਾਵੇਗਾ। ਅਤੇ ਇਸ ਨਾਲ ਵੀ ਵੱਡੀ ਸੰਖਿਆ ਵਿੱਚ employment generate ਹੋਵੇਗਾ।

ਸਾਥੀਓ,

ਅੱਜ ਸਾਡਾ ਦੇਸ਼ ਪਰਿਵਰਤਨ ਵਿੱਚ ਸਭ ਦੀ ਭਾਗੀਦਾਰੀ ‘ਤੇ ਜ਼ੋਰ ਦੇ ਰਿਹਾ ਹੈ। ਜੀ- 20 ਦੀ Presidency ਦੇ ਦੌਰਾਨ ਅਸੀਂ ਆਪਣੋ African Friends ਨੂੰ ਸਸ਼ਕਤ  ਕਰਨ ਵਿੱਚ ਮਦਦ ਕੀਤੀ। ਅਸੀਂ ਗਲੋਬਲ ਸਾਊਥ ਦੀ ਆਵਾਜ਼ ਉਠਾਈ। ਹੁਣ ਅਸੀਂ ਇੱਕ ਅਜਿਹਾ ਵਰਲਡ ਆਰਡਰ ਚਾਹੁੰਦੇ ਹਾਂ, ਜੋ ਸਾਰੇ ਦੇਸ਼ਾਂ ਖਾਸ ਕਰਕੇ Global South ਦਾ inclusive development, ensure ਕਰੇ। ਆਉਣ ਵਾਲੇ ਸਮੇਂ ਵਿੱਚ Global South ਦੇ ਦੇਸ਼ਾਂ ਕੋਲ, ਵਿਸ਼ਵ ਦੀਆਂ ਸਭ ਤੋਂ ਵੱਡੀਆਂ ਸੰਭਾਵਨਾਵਾਂ ਹੋਣਗੀਆਂ। ਪੂਰੀ ਹਿਊਮੈਨਿਟੀ ਦਾ ਇੱਕ ਵੱਡਾ ਹਿੱਸਾ, ਇਨ੍ਹਾਂ ਦੇਸ਼ਾਂ ਵਿੱਚ ਵਸਦਾ ਹੈ। ਅਤੇ ਭਾਰਤ ਵਿਸ਼ਵਬੰਧੂ ਦੀ ਭਾਵਨਾ ਨਾਲ ਇਨ੍ਹਾਂ ਦੇਸ਼ਾਂ ਦੀ ਆਵਾਜ਼ ਬਣ ਰਿਹਾ ਹੈ।

ਸਾਥੀਓ,

ਅੱਜ ਦੀ ਦੁਨੀਆ dynamic ਹੈ। ਇਸ ਲਈ ਸਾਡੀ ਸਰਕਾਰ ਦੀਆੰ ਨੀਤੀਆਂ ਅਤੇ ਰਣਨੀਤੀਆਂ ਵੀ dynamic ਹਨ। ਹਰ ਜ਼ਰੂਰਤ ਦੇ ਹਿਸਾਬ ਨਾਲ ਅਸੀਂ, ਹਰ ਜ਼ਰੂਰੀ ਕਦਮ ਉਠਾ ਰਹੇ ਹਾਂ। ਅਸੀਂ ਆਪਣੀ ਪਾਲਿਸੀ, ਬੀਤੇ ਕੱਲ੍ਹ ਦੇ ਅਧਾਰ ‘ਤੇ ਨਹੀਂ, ਬਲਕਿ ਆਉਣ ਵਾਲੇ ਕੱਲ੍ਹ ਨੂੰ ਦੇਖਦੇ ਹੋਏ ਬਣਾ ਰਹੇ ਹਾਂ। ਸਾਡਾ ਫੋਕਸ ਫਿਊਚਰ ‘ਤੇ ਹੈ। ਅਸੀਂ ਆਉਣ ਵਾਲੇ ਕੱਲ੍ਹ ਦੀਆਂ ਚੁਣੌਤੀਆਂ ਅਤੇ ਅਵਸਰਾਂ ਦੇ ਲਈ ਦੇਸ਼ ਨੂੰ ਅੱਜ ਤਿਆਰ ਕਰ ਰਹੇ ਹਾਂ। ਗ੍ਰੀਨ ਹਾਈਡ੍ਰੋਜਨ ਮਿਸ਼ਨ ਹੋਵੇ, ਕੁਆਂਟਮ ਮਿਸ਼ਨ ਹੋਵੇ, ਸੈਮੀਕੰਡਕਟਰ ਹੋਵੇ, deep ocean mission ਹੋਵੇ, ਇਨ੍ਹਾਂ ‘ਤੇ ਭਾਰਤ ਹਾਲੇ ਕੰਮ ਕਰ ਰਿਹਾ ਹੈ। ਹੁਣੇ ਤੁਸੀਂ ਦੇਖਿਆ ਹੈ ਸਰਕਾਰ ਨੇ ਸਪੇਸ ਟੈਕਨੋਲੋਜੀ ਨੂੰ ਹੁਲਾਰਾ ਦੇਣ ਲਈ 1000 ਕਰੋੜ ਦੇ ਫੰਡ ਦਾ ਐਲਾਨ ਕੀਤਾ ਹੈ। ਅੱਜ ਦਾ ਭਾਰਤ ਅਵਸਰਾਂ ਦੀ ਧਰਤੀ ਹੈ। ਸਾਡਾ ਵਿਸ਼ਵਾਸ ਹੈ, ਭਾਰਤ ਦਾ ਫਿਊਚਰ, ਇਸ ਤੋਂ ਕਿਤੇ ਬਿਹਤਰ ਹੋਣ ਵਾਲਾ ਹੈ।

ਸਾਥੀਓ,

ਅਸੀਂ ਭਾਰਤ ਨੂੰ 2047 ਤੱਕ ਵਿਕਸਿਤ ਭਾਰਤ ਬਣਾਉਣ ਦਾ ਸੰਕਲਪ ਲਿਆ ਹੈ। ਅਸੀਂ ਜਾਣਦੇ ਹਾਂ, ਤੁਸੀਂ ਵੀ ਦੇਸ਼ ਦੀ ਇਸ ਯਾਤਰਾ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣਾ ਚਾਹੁੰਦੇ ਹੋ। ਅਸੀਂ ਚਾਹੁੰਦੇ ਹਾਂ, ਭਾਰਤ ਵਿੱਚ ਜ਼ਿਆਦਾ ਤੋਂ ਜ਼ਿਆਦਾ ਕੰਪਨੀਆਂ ਗਲੋਬਲ ਬ੍ਰਾਂਡ ਬਣਨ, ਅਸੀਂ ਚਾਹੁੰਦੇ ਹਾਂ ਭਾਰਤ ਦੁਨੀਆ ਦੇ ਹਰ ਸੈਕਟਰ ਵਿੱਚ ਲੀਡਰ ਬਣੇ, ਸਾਡਾ ਵਾਅਦਾ ਹੈ, ਅਸੀੰ  facilitate ਕਰਾਂਗੇ ਤੁਸੀਂ ਵਾਅਦਾ ਕਰੋ, ਤੁਸੀਂ innovate ਕਰੋਗੇ, ਸਾਡਾ ਵਾਅਦਾ ਹੈ, ਅਸੀਂ reforms ਕਰਾਂਗੇ, ਤੁਸੀਂ ਵਾਅਦਾ ਕਰੋ, ਤੁਸੀਂ perform ਕਰੋਗੇ। ਸਾਡਾ ਵਾਅਦਾ ਹੈ, ਅਸੀਂ ਸਟੇਬਲ ਪਾਲਿਸੀ ਰਿਜ਼ੀਮ ਦਿਆਂਗੇ, ਤੁਸੀਂ ਵਾਅਦਾ ਕਰੋ, ਤੁਸੀਂ positive disruptions ਕਰੋਗੇ। ਸਾਡਾ ਵਾਅਦਾ ਹੈ, ਅਸੀਂ ਹਾਈ ਗ੍ਰੋਥ ‘ਤੇ ਧਿਆਨ ਦਿਆਂਗੇ ਤੁਸੀਂ ਵਾਅਦਾ ਕਰੋ, ਤੁਸੀਂ ਹਾਈ ਕੁਆਲਟੀ ‘ਤੇ ਧਿਆਨ ਦਿਓਗੇ। ਵੱਡਾ ਸੋਚੋ ਦੇ ਲਈ ਸਫਲਤਾ ਦੀਆਂ ਬਹੁਤ ਸਾਰੀਆਂ ਗਾਥਾਵਾਂ ਅਸੀਂ ਮਿਲ ਕੇ ਲਿਖਣੀਆਂ ਹਨ। ਅੱਜ ਦਾ ਭਾਰਤ ਦੁਨੀਆ ਵਿੱਚ ਸੰਭਾਵਨਾਵਾਂ ਦੀ ਸਭ ਤੋਂ ਵੱਡੀ ਧਰਤੀ ਹੈ। ਅੱਜ ਦਾ ਭਾਰਤ wealth creators ਦਾ ਸਨਮਾਨ ਕਰਦਾ ਹੈ। ਇੱਕ ਮਜ਼ਬੂਤ ਭਾਰਤ ਪੂਰੀ ਮਾਨਵਤਾ ਦਾ ਬਹੁਤ ਵੱਡਾ ਵਿਕਾਸ ਕਰ ਸਕਦਾ ਹੈ। ਇੱਕ ਸਮ੍ਰਿੱਧ ਭਾਰਤ, ਪੂਰੇ ਵਿਸ਼ਵ ਦੀ ਸਮ੍ਰਿੱਧੀ ਦਾ ਰਸਤਾ ਬਣਾ ਸਕਦਾ ਹੈ। ਸਾਨੂੰ innovation, ਇਨਕਲੂਜ਼ਨ ਅਤੇ ਇੰਟਰਨੈਸ਼ਨਲ cooperation ਦੇ ਮੰਤਰ ਯਾਦ ਰੱਖਣੇ ਹਨ। ਮੈਂ ਦੇਸ਼ ਅਤੇ ਦੇਸ਼ ਦੇ ਬਾਹਰ ਰਹਿਣਂ ਵਾਲੇ ਹਰ ਭਾਰਤੀ ਨੂੰ ਕਹਾਂਗਾ, ਭਾਰਤ ਦੇ ਹਰ ਸਮਰਥਕ ਨੂੰ ਕਹਾਂਗਾ, ਆਓ ਇਸ ਯਾਤਰਾ ਵਿੱਚ ਅਸੀਂ ਸਾਰੇ ਮਿਲ ਕੇ ਇਕੱਠੇ ਚਲੀਏ। ਆਓ ਭਾਰਤ ਨੂੰ ਵਿਕਸਿਤ ਬਣਾਈਏ, ਕਿਉਂਕਿ ਭਾਰਤ ਦੀ ਸਮ੍ਰਿੱਧੀ ਵਿੱਚ ਹੀ ਦੁਨੀਆ ਦਾ ਸਮ੍ਰਿੱਧੀ ਹੈ। ਅਤੇ ਮੈਨੂੰ ਵਿਸ਼ਵਾਸ ਹੈ, ਅਸੀਂ ਇਹ ਲਕਸ਼ ਹਾਸਲ ਕਰ ਸਕਦੇ ਹਾਂ। ਅਤੇ ਇਸੇ ਵਿਸ਼ਵਾਸ ਦੇ ਨਾਲ ਮੈਂ ਆਪ ਸਾਰਿਆਂ ਦਾ ਹਿਰਦੇ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ।

ਧੰਨਵਾਦ।

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
India’s organic food products export reaches $448 Mn, set to surpass last year’s figures

Media Coverage

India’s organic food products export reaches $448 Mn, set to surpass last year’s figures
NM on the go

Nm on the go

Always be the first to hear from the PM. Get the App Now!
...
Prime Minister lauds the passing of amendments proposed to Oilfields (Regulation and Development) Act 1948
December 03, 2024

The Prime Minister Shri Narendra Modi lauded the passing of amendments proposed to Oilfields (Regulation and Development) Act 1948 in Rajya Sabha today. He remarked that it was an important legislation which will boost energy security and also contribute to a prosperous India.

Responding to a post on X by Union Minister Shri Hardeep Singh Puri, Shri Modi wrote:

“This is an important legislation which will boost energy security and also contribute to a prosperous India.”