ਬਾਬਾ ਸਾਹੇਬ ਅੰਬੇਡਕਰ ਅਤੇ ਰਾਜੇਂਦਰ ਪ੍ਰਸਾਦ ਨੂੰ ਨਮਨ ਕੀਤਾ
ਬਾਪੂ ਅਤੇ ਸੁਤੰਤਰਤਾ ਅੰਦੋਲਨ ਲਈ ਕੁਰਬਾਨੀਆਂ ਦੇਣ ਵਾਲੇ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ
26/11 ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ
“ਸੰਵਿਧਾਨ ਦਿਵਸ ਇਸ ਲਈ ਮਨਾਉਣਾ ਚਾਹੀਦਾ ਹੈ ਕਿਉਂਕਿ ਸਾਨੂੰ ਆਪਣੇ ਰਾਹ ਦਾ ਨਿਰੰਤਰ ਮੁੱਲਾਂਕਣ ਕਰਨਾ ਚਾਹੀਦਾ ਹੈ ਕਿ ਇਹ ਸਹੀ ਹੈ ਜਾਂ ਨਹੀਂ”
“ਪਰਿਵਾਰ–ਆਧਾਰਤ ਪਾਰਟੀਆਂ ਦੀ ਸ਼ਕਲ ’ਚ ਭਾਰਤ ਇੱਕ ਤਰ੍ਹਾਂ ਦੇ ਸੰਕਟ ਵੱਲ ਵਧ ਰਿਹਾ ਹੈ, ਜੋ ਸੰਵਿਧਾਨ ਪ੍ਰਤੀ ਸਮਰਪਿਤ ਜਨਤਾ ਲਈ ਚਿੰਤਾ ਦਾ ਵਿਸ਼ਾ ਹੈ”
“ਜਿਹੜੀਆਂ ਪਾਰਟੀਆਂ ਆਪਣਾ ਜਮਹੂਰੀ ਚਰਿੱਤਰ ਗੁਆ ਚੁੱਕੀਆਂ ਹਨ, ਉਹ ਲੋਕਤੰਤਰ ਨੂੰ ਕਿਵੇਂ ਬਚਾ ਸਕਦੀਆਂ ਹਨ?
“ਇਹ ਬਿਹਤਰ ਹੋਵੇਗਾ ਜੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਡਿਊਟੀ ’ਤੇ ਜ਼ੋਰ ਦਿੱਤਾ ਜਾਵੇ। ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ’ਚ, ਸਾਡੇ ਲਈ ਫ਼ਰਜ਼ ਨਿਭਾਉਣ ਦੇ ਪਥ ’ਤੇ ਅੱਗੇ ਵਧਿਆ ਜਾਵੇ, ਤਾਂ ਜੋ ਸਾਡੇ ਅਧਿਕਾਰ ਸੁਰੱਖਿਅਤ ਹੋ ਸਕਣ”

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਦ ਵਿੱਚ ਸੰਵਿਧਾਨ ਦਿਵਸ ਸਮਾਰੋਹਾਂ ’ਚ ਹਿੱਸਾ ਲਿਆ। ਇਸ ਸਮਾਰੋਹ ਨੂੰ ਮਾਣਯੋਗ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਲੋਕ ਸਭਾ ਸਪੀਕਰ ਨੇ ਸੰਬੋਧਨ ਕੀਤਾ। ਮਾਣਯੋਗ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ ਦੇਸ਼ ਉਨ੍ਹਾਂ ਨਾਲ ‘ਸੰਵਿਧਾਨ ਦੀ ਪ੍ਰਸਤਾਵਨਾ’ ਪੜ੍ਹਨ ਲਈ ‘ਲਾਈਵ’ ਜੁੜਿਆ। ਮਾਣਯੋਗ ਰਾਸ਼ਟਰਪਤੀ ਨੇ ਸੰਵਿਧਾਨ–ਸਭਾ ’ਚ ਹੋਈਆਂ ਬਹਿਸਾਂ ਦੇ ਡਿਜੀਟਲ ਸੰਸਕਰਣ, ਭਾਰਤੀ ਸੰਵਿਧਾਨ ਦੀ ਖ਼ੁਸ਼ਖ਼ਤ ਲਿਖੀ ਕਾਪੀ ਦੇ ਡਿਜੀਟਲ ਸੰਸਕਰਣ ਅਤੇ ਭਾਰਤੀ ਸੰਵਿਧਾਨ ਦੇ ਹੁਣ ਤੱਕ ਦੀਆਂ ਸਾਰੀਆਂ ਸੋਧਾਂ ਵਾਲੇ ਅੱਪਡੇਟਡ ਸੰਸਕਰਣ ਨੂੰ ਜਾਰੀ ਕੀਤਾ। ਉਨ੍ਹਾਂ ਨੇ ‘ਸੰਵਿਧਾਨਕ ਲੋਕਤੰਤਰ ਬਾਰੇ ਔਨਲਾਈਨ ਕੁਇਜ਼’ ਦਾ ਵੀ ਉਦਘਾਟਨ ਕੀਤਾ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਬਾਬਾ ਸਾਹੇਬ ਅੰਬੇਡਕਰ, ਡਾ. ਰਾਜੇਂਦਰ ਪ੍ਰਸਾਦ, ਬਾਪੂ ਅਤੇ ਸੁਤੰਤਰਤਾ ਅੰਦੋਲਨ ਦੌਰਾਨ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਜਿਹੀਆਂ ਦੂਰਅੰਦੇਸ਼ ਮਹਾਨ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਅਰਪਿਤ ਕਰਨ ਦਾ ਦਿਨ ਹੈ। ਅੱਜ ਇਸ ਸਦਨ ਨੂੰ ਨਮਨ ਕਰਨ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਵੱਡੇ ਪੱਧਰ ’ਤੇ ਵਿਚਾਰ–ਵਟਾਂਦਰਿਆਂ ਤੋਂ ਬਾਅਦ ਅਜਿਹੀਆਂ ਹਸਤੀਆਂ ਦੀ ਅਗਵਾਈ ਹੇਠ ਸਾਡੇ ਸੰਵਿਧਾਨ ਦਾ ਅੰਮ੍ਰਿਤ ਉੱਘੜ ਕੇ ਸਾਹਮਣੇ ਆਇਆ ਸੀ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਅੱਜ ਲੋਕਤੰਤਰ ਦੇ ਇਸ ਸਦਨ ਨੂੰ ਨਮਨ ਕਰਨ ਦਾ ਵੀ ਦਿਨ ਹੈ। ਪ੍ਰਧਾਨ ਮੰਤਰੀ ਨੇ 26/11 ਦੇ ਸ਼ਹੀਦਾਂ ਨੂੰ ਵੀ ਨਮਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ,‘ਅੱਜ 26/11 ਸਾਡੇ ਲਈ ਇੱਕ ਅਜਿਹਾ ਉਦਾਸ ਦਿਹਾੜਾ ਹੈ, ਜਦੋਂ ਦੇਸ਼ ਦੇ ਦੁਸ਼ਮਣ ਦੇਸ਼ ਅੰਦਰ ਘੁਸ ਆਏ ਸਨ ਅਤੇ ਉਨ੍ਹਾਂ ਮੁੰਬਈ ’ਚ ਦਹਿਸ਼ਤਗਰਦੀ ਹਮਲੇ ਕੀਤੇ ਸਨ। ਦੇਸ਼ ਦੇ ਬਹਾਦਰ ਫ਼ੌਜੀ ਜਵਾਨਾਂ ਨੇ ਦਹਿਸ਼ਤਗਰਦਾਂ ਨਾਲ ਜੂਝਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਨ। ਅੱਜ ਮੈਂ ਉਨ੍ਹਾਂ ਕੁਰਬਾਨੀਆਂ ਅੱਗੇ ਨਮਨ ਕਰਦਾ ਹਾਂ।’

ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਸਾਡਾ ਸੰਵਿਧਾਨ ਸਿਰਫ਼ ਕਈ ਧਾਰਾਵਾਂ ਦਾ ਸੰਗ੍ਰਹਿ ਨਹੀਂ ਹੈ, ਸਾਡਾ ਸੰਵਿਧਾਨ ਹਜ਼ਾਰਾਂ ਸਾਲਾਂ ਦੀ ਮਹਾਨ ਪਰੰਪਰਾ ਹੈ। ਇਹ ਉਸ ਅਖੰਡ ਧਾਰਾ ਦਾ ਆਧੁਨਿਕ ਪ੍ਰਗਟਾਵਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਵਿਧਾਨ ਦਿਵਸ ਵੀ ਮਨਾਇਆ ਜਾਣਾ ਚਾਹੀਦਾ ਹੈ ਕਿਉਂਕਿ ਸਾਡੇ ਪਥ ਦਾ ਲਗਾਤਾਰ ਮੁੱਲਾਂਕਣ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਸਹੀ ਹੈ ਜਾਂ ਨਹੀਂ।

'ਸੰਵਿਧਾਨ ਦਿਵਸ' ਮਨਾਉਣ ਦੇ ਪਿੱਛੇ ਦੀ ਭਾਵਨਾ ਦਾ ਵਿਸਤਾਰਪੂਰਬਕ ਜ਼ਿਕਰ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਾਬਾ ਸਾਹੇਬ ਅੰਬੇਡਕਰ ਦੀ 125ਵੀਂ ਜਯੰਤੀ ਮੌਕੇ ਸੀ, “ਅਸੀਂ ਸਾਰਿਆਂ ਨੇ ਮਹਿਸੂਸ ਕੀਤਾ ਕਿ ਬਾਬਾ ਸਾਹੇਬ ਅੰਬੇਡਕਰ ਨੇ ਇਸ ਦੇਸ਼ ਨੂੰ ਜੋ ਤੋਹਫ਼ਾ ਦਿੱਤਾ ਸੀ, ਉਸ ਤੋਂ ਵੱਡਾ ਸ਼ੁਭ ਮੌਕਾ ਹੋਰ ਕੀ ਹੋ ਸਕਦਾ ਹੈ। ਸਾਨੂੰ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਰੱਖਣ ਵਾਲੀ ਪੁਸਤਕ (ਸਮ੍ਰਿਤ ਗ੍ਰੰਥ) ਦੇ ਰੂਪ ਵਿਚ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇਕਰ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਪਰੰਪਰਾ ਨੂੰ ਸਥਾਪਿਤ ਕਰਨ ਦੇ ਨਾਲ-ਨਾਲ 26 ਨਵੰਬਰ ਨੂੰ ਵੀ ‘ਸੰਵਿਧਾਨ ਦਿਵਸ’ ਦੀ ਸਥਾਪਨਾ ਕੀਤੀ ਜਾਂਦੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰਿਵਾਰ–ਆਧਾਰਤ ਪਾਰਟੀਆਂ ਦੇ ਰੂਪ ਵਿੱਚ ਭਾਰਤ ਇੱਕ ਤਰ੍ਹਾਂ ਦੇ ਸੰਕਟ ਵੱਲ ਵਧ ਰਿਹਾ ਹੈ, ਜੋ ਸੰਵਿਧਾਨ ਪ੍ਰਤੀ ਸਮਰਪਿਤ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ, ਲੋਕਤੰਤਰ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇੱਕ ਪਰਿਵਾਰ ਦੇ ਇੱਕ ਤੋਂ ਵੱਧ ਵਿਅਕਤੀ ਯੋਗਤਾ ਦੇ ਆਧਾਰ 'ਤੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਵੰਸ਼ਵਾਦੀ ਨਹੀਂ ਬਣ ਜਾਂਦੀ। ਸਮੱਸਿਆਵਾਂ ਉਦੋਂ ਪੈਦਾ ਹੁੰਦੀਆਂ ਹਨ ਜਦੋਂ ਇੱਕ ਪਾਰਟੀ ਨੂੰ ਇੱਕ ਹੀ ਪਰਿਵਾਰ ਦੁਆਰਾ ਪੀੜ੍ਹੀ ਦਰ ਪੀੜ੍ਹੀ ਚਲਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਅਫਸੋਸ ਜਤਾਇਆ ਕਿ ਸੰਵਿਧਾਨ ਦੀ ਭਾਵਨਾ ਨੂੰ ਵੀ ਠੇਸ ਪਹੁੰਚੀ ਹੈ, ਸੰਵਿਧਾਨ ਦੇ ਹਰ ਵਰਗ ਨੂੰ ਵੀ ਠੇਸ ਪਹੁੰਚੀ ਹੈ, ਜਦੋਂ ਸਿਆਸੀ ਪਾਰਟੀਆਂ ਆਪਣਾ ਲੋਕਤੰਤਰੀ ਚਰਿੱਤਰ ਖੁਦ ਗੁਆ ਬੈਠਦੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਜਿਨ੍ਹਾਂ ਪਾਰਟੀਆਂ ਨੇ ਆਪਣਾ ਜਮਹੂਰੀ ਚਰਿੱਤਰ ਗੁਆ ਦਿੱਤਾ ਹੈ, ਉਹ ਲੋਕਤੰਤਰ ਦੀ ਰਾਖੀ ਕਿਵੇਂ ਕਰ ਸਕਦੀਆਂ ਹਨ?

ਪ੍ਰਧਾਨ ਮੰਤਰੀ ਨੇ ਦੋਸ਼ੀ ਭ੍ਰਿਸ਼ਟ ਲੋਕਾਂ ਨੂੰ ਭੁੱਲਣ ਅਤੇ ਉਨ੍ਹਾਂ ਦੀ ਵਡਿਆਈ ਕਰਨ ਦੇ ਰੁਝਾਨ ਵਿਰੁੱਧ ਵੀ ਚੇਤਾਵਨੀ ਦਿੱਤੀ। ਉਨ੍ਹਾਂ ਨੇ ਸੁਧਾਰ ਦਾ ਮੌਕਾ ਦਿੰਦਿਆਂ ਕਿਹਾ ਕਿ ਸਾਨੂੰ ਜਨਤਕ ਜੀਵਨ ਵਿੱਚ ਅਜਿਹੇ ਲੋਕਾਂ ਦੀ ਵਡਿਆਈ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਆਜ਼ਾਦੀ ਅੰਦੋਲਨ ਵਿੱਚ ਅਧਿਕਾਰਾਂ ਲਈ ਲੜਦੇ ਹੋਏ ਵੀ ਰਾਸ਼ਟਰ ਨੂੰ ਫਰਜ਼ਾਂ ਲਈ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਸੀ। “ਦੇਸ਼ ਦੀ ਅਜ਼ਾਦੀ ਤੋਂ ਬਾਅਦ ਇਸ ਫਰਜ਼ ਉੱਤੇ ਜ਼ੋਰ ਦਿੱਤਾ ਜਾਂਦਾ ਤਾਂ ਚੰਗਾ ਹੁੰਦਾ। ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ, ਸਾਨੂੰ ਫਰਜ਼ ਦੇ ਮਾਰਗ 'ਤੇ ਅੱਗੇ ਵਧਣਾ ਜ਼ਰੂਰੀ ਹੈ ਤਾਂ ਜੋ ਸਾਡੇ ਅਧਿਕਾਰਾਂ ਦੀ ਰੱਖਿਆ ਕੀਤੀ ਜਾ ਸਕੇ।

 

 

 

ਪ੍ਰਧਾਨ ਮੰਤਰੀ ਦਾ ਭਾਸ਼ਣ ਪੜ੍ਹਨ ਲਈ ਇੱਥੇ ਕਲਿੱਕ ਕਰੋ

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
Cabinet approves minimum support price for Copra for the 2025 season

Media Coverage

Cabinet approves minimum support price for Copra for the 2025 season
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 21 ਦਸੰਬਰ 2024
December 21, 2024

Inclusive Progress: Bridging Development, Infrastructure, and Opportunity under the leadership of PM Modi