ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸ਼ਾਮਲ ਕਰਦੇ ਹੋਏ ਪ੍ਰੋ-ਐਕਟਿਵ ਗਵਰਨੈਂਸ ਐਂਡ ਟਾਈਮਲੀ ਇੰਪਲੀਮੈਂਟੇਸ਼ਨ ਲਈ ਆਈਸੀਟੀ (ICT) ਅਧਾਰਿਤ ਮਲਟੀ–ਮੋਡਲ ਪਲੈਟਫਾਰਮ ‘ਪ੍ਰਗਤੀ’ (PRAGATI) ਦੇ 40ਵੇਂ ਸੰਸਕਰਣ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਮੀਟਿੰਗ ਵਿੱਚ ਅੱਠ ਪ੍ਰੋਜੈਕਟਾਂ ਅਤੇ ਇੱਕ ਪ੍ਰੋਗਰਾਮ ਸਮੇਤ 9 ਏਜੰਡਾ ਆਈਟਮਾਂ ਦੀ ਸਮੀਖਿਆ ਕੀਤੀ ਗਈ। ਅੱਠ ਪ੍ਰੋਜੈਕਟਾਂ ਵਿੱਚੋਂ, ਦੋ-ਦੋ ਪ੍ਰੋਜੈਕਟ ਰੇਲ ਮੰਤਰਾਲੇ, ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਨਾਲ-ਨਾਲ ਬਿਜਲੀ ਮੰਤਰਾਲੇ ਤੇ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਪੁਨਰਜੀਵਨ ਵਿਭਾਗ ਦੇ ਇੱਕ-ਇੱਕ ਪ੍ਰੋਜੈਕਟ ਦੇ ਸਨ। 14 ਰਾਜਾਂ ਮਹਾਰਾਸ਼ਟਰ, ਕਰਨਾਟਕ, ਆਂਧਰ ਪ੍ਰਦੇਸ਼, ਤਮਿਲ ਨਾਡੂ, ਛੱਤੀਸਗੜ੍ਹ, ਓਡੀਸ਼ਾ, ਅਸਾਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ, ਨਾਗਾਲੈਂਡ, ਸਿੱਕਿਮ ਅਤੇ ਝਾਰਖੰਡ ਨਾਲ ਸਬੰਧਿਤ ਇਨ੍ਹਾਂ ਅੱਠ ਪ੍ਰੋਜੈਕਟਾਂ ਦੀ ਕੁੱਲ ਲਾਗਤ 59,900 ਕਰੋੜ ਰੁਪਏ ਤੋਂ ਵੱਧ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੜਕਾਂ ਅਤੇ ਰੇਲਵੇ ਜਿਹੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਏਜੰਸੀਆਂ ਨੂੰ ਅੰਮ੍ਰਿਤ ਸਰੋਵਰ ਦੇ ਹੇਠਾਂ ਵਿਕਸਿਤ ਕੀਤੇ ਜਾ ਰਹੇ ਜਲ ਸਰੋਤਾਂ ਨਾਲ ਆਪਣੇ ਪ੍ਰੋਜੈਕਟਾਂ ਦਾ ਨਕਸ਼ਾ ਬਣਾਉਣਾ ਚਾਹੀਦਾ ਹੈ। ਇਹ ਜਿੱਤ ਦੀ ਸਥਿਤੀ ਹੋਵੇਗੀ ਕਿਉਂਕਿ ਅੰਮ੍ਰਿਤ ਸਰੋਵਰਾਂ ਲਈ ਪੁੱਟੀ ਗਈ ਸਮੱਗਰੀ ਨੂੰ ਏਜੰਸੀਆਂ ਦੁਆਰਾ ਸਿਵਲ ਕੰਮਾਂ ਲਈ ਵਰਤਿਆ ਜਾ ਸਕਦਾ ਹੈ।
ਗੱਲਬਾਤ ਦੌਰਾਨ, ਪ੍ਰਧਾਨ ਮੰਤਰੀ ਨੇ 'ਰਾਸ਼ਟਰੀ ਬ੍ਰੌਡਬੈਂਡ ਮਿਸ਼ਨ' ਪ੍ਰੋਗਰਾਮ ਦੀ ਵੀ ਸਮੀਖਿਆ ਕੀਤੀ। ਰਾਜਾਂ ਅਤੇ ਏਜੰਸੀਆਂ ਨੂੰ ਰਾਈਟ ਆਵ੍ ਵੇਅ (RoW) ਅਰਜ਼ੀਆਂ ਦੇ ਸਮੇਂ ਸਿਰ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਗਤੀ ਸ਼ਕਤੀ ਸੰਚਾਰ ਪੋਰਟਲ ਦਾ ਲਾਭ ਉਠਾਉਣ ਲਈ ਕਿਹਾ ਗਿਆ ਸੀ। ਇਸ ਨਾਲ ਮਿਸ਼ਨ ਨੂੰ ਲਾਗੂ ਕਰਨ ਵਿੱਚ ਤੇਜ਼ੀ ਆਵੇਗੀ। ਇਸ ਦੇ ਨਾਲ-ਨਾਲ, ਉਨ੍ਹਾਂ ਨੂੰ ਆਮ ਆਦਮੀ ਦੇ 'ਜੀਵਨ ਦੀ ਅਸਾਨੀ' ਨੂੰ ਵਧਾਉਣ ਲਈ ਟੈਕਨੋਲੋਜੀ ਦੀ ਵਰਤੋਂ ਕਰਨ ਲਈ ਕੰਮ ਕਰਨਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਰਾਜ ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲੈਨ ਦੀ ਤਰਜ਼ 'ਤੇ ਰਾਜ ਪੱਧਰੀ ਗਤੀ ਸ਼ਕਤੀ ਮਾਸਟਰ ਪਲੈਨ ਵੀ ਤਿਆਰ ਕਰ ਸਕਦੇ ਹਨ ਅਤੇ ਇਸ ਉਦੇਸ਼ ਲਈ ਰਾਜ–ਪੱਧਰੀ ਇਕਾਈਆਂ ਦਾ ਗਠਨ ਕਰ ਸਕਦੇ ਹਨ। ਇਹ ਬਿਹਤਰ ਯੋਜਨਾਬੰਦੀ, ਮੁੱਖ ਮੁੱਦਿਆਂ ਦੀ ਪਹਿਚਾਣ ਕਰਨ ਅਤੇ ਹੱਲ ਕਰਨ ਅਤੇ ਪ੍ਰੋਜੈਕਟਾਂ ਨੂੰ ਸਮੇਂ ਸਿਰ ਲਾਗੂ ਕਰਨ ਲਈ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣ ਵਿੱਚ ਇੱਕ ਲੰਮਾ ਸਫ਼ਰ ਤੈਅ ਕਰ ਸਕਦਾ ਹੈ।
ਪ੍ਰਗਤੀ ਮੀਟਿੰਗਾਂ ਦੇ 39 ਸੰਸਕਰਣਾਂ ਤੱਕ, ਕੁੱਲ 14.82 ਲੱਖ ਕਰੋੜ ਦੀ ਲਾਗਤ ਵਾਲੇ 311 ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਗਈ ਹੈ।