ਬੈਠਕ ਦਾ ਵਿਸ਼ਾ: ਆਲਮੀ ਅਨਿਸ਼ਚਿਤਤਾ ਦੀ ਘੜੀ ਵਿੱਚ ਭਾਰਤ ਦੀ ਵਿਕਾਸ ਗਤੀ ਨੂੰ ਬਣਾਈ ਰੱਖਣਾ
ਰਵੱਈਏ (mindset) ਵਿੱਚ ਬੁਨਿਆਦੀ ਬਦਲਾਅ ਕਰਕੇ ਵਿਕਸਿਤ ਭਾਰਤ (Viksit Bharat) ਦਾ ਲਕਸ਼‍ ਹਾਸਲ ਕੀਤਾ ਜਾ ਸਕਦਾ ਹੈ, ਜੋ 2047 ਤੱਕ ਭਾਰਤ ਨੂੰ ਵਿਕਸਿਤ ਬਣਾਉਣ ‘ਤੇ ਕੇਂਦ੍ਰਿਤ ਹੈ: ਪ੍ਰਧਾਨ ਮੰਤਰੀ
ਅਰਥਸ਼ਾਸਤਰੀਆਂ ਨੇ ਰੋਜ਼ਗਾਰ ਸਿਰਜਣਾ, ਕੌਸ਼ਲ ਵਿਕਾਸ, ਖੇਤੀਬਾੜੀ ਉਤਪਾਦਕਤਾ ਵਿੱਚ ਵਾਧਾ, ਨਿਵੇਸ਼ ਆਕਰਸ਼ਿਤ ਕਰਨ, ਨਿਰਯਾਤ ਨੂੰ ਹੁਲਾਰਾ ਦੇਣ ਸਹਿਤ ਅਨੇਕ ਵਿਸ਼ਿਆਂ ‘ਤੇ ਸੁਝਾਅ ਸਾਂਝੇ ਕੀਤੇ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੀਤੀ ਆਯੋਗ (NITI Aayog) ਵਿਖੇ ਕੇਂਦਰੀ ਬਜਟ 2025-26 ਦੀ ਤਿਆਰੀ ਦੇ ਲਈ ਉੱਘੇ ਅਰਥਸ਼ਾਸਤਰੀਆਂ ਅਤੇ ਵਿਚਾਰਕਾਂ ਦੇ ਇੱਕ ਸਮੂਹ ਦੇ ਨਾਲ ਗੱਲਬਾਤ ਕੀਤੀ।

ਇਹ ਬੈਠਕ “ਆਲਮੀ ਅਨਿਸ਼ਚਿਤਤਾ ਦੀ ਘੜੀ ਵਿੱਚ ਭਾਰਤ ਦੀ ਵਿਕਾਸ ਗਤੀ ਨੂੰ ਬਣਾਈ ਰੱਖਣਾ” ਵਿਸ਼ੇ ‘ਤੇ ਆਯੋਜਿਤ ਕੀਤੀ ਗਈ ਸੀ।

ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਬੁਲਾਰਿਆਂ ਦਾ  ਉਨ੍ਹਾਂ ਦੀ ਸ‍ਪਸ਼‍ਟ ਸਮਝ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਰਵੱਈਏ (mindset) ਵਿੱਚ ਬੁਨਿਆਦੀ ਬਦਲਾਅ ਦੇ ਜ਼ਰੀਏ ਵਿਕਸਿਤ ਭਾਰਤ (Viksit Bharat) ਦਾ ਲਕਸ਼ ਹਾਸਲ ਕੀਤਾ ਜਾ ਸਕਦਾ ਹੈ, ਜੋ 2047 ਤੱਕ ਭਾਰਤ ਨੂੰ ਵਿਕਸਿਤ ਬਣਾਉਣ ‘ਤੇ ਕੇਂਦ੍ਰਿਤ ਹੈ।

 

ਪ੍ਰਤੀਭਾਗੀਆਂ ਨੇ ਅਨੇਕ ਮਹੱਤਵਪੂਰਨ ਮੁੱਦਿਆਂ ‘ਤੇ ਆਪਣੇ ਵਿਚਾਰ ਸਾਂਝੇ ਕੀਤੇ, ਜਿਨ੍ਹਾਂ ਵਿੱਚ ਆਲਮੀ ਆਰਥਿਕ ਅਨਿਸ਼ਚਿਤਤਾਵਾਂ ਅਤੇ ਭੂ-ਰਾਜਨੀਤਕ ਤਣਾਵਾਂ ਜਿਹੀਆਂ ਕਠਿਨ ਪਰਿਸਥਿਤੀਆਂ ਨਾਲ ਸਫ਼ਲਤਾਪੂਰਵਕ ਨਜਿੱਠਣ, ਵਿਸ਼ੇਸ਼ ਤੌਰ ‘ਤੇ ਨੌਜਵਾਨਾਂ ਦੇ  ਦਰਮਿਆਨ ਰੋਜ਼ਗਾਰ ਵਧਾਉਣ ਅਤੇ ਵਿਭਿੰਨ‍ ਖੇਤਰਾਂ ਵਿੱਚ ਰੋਜ਼ਗਾਰ ਦੇ ਸਥਾਈ ਅਵਸਰ ਵਧਾਉਣ ਦੀਆਂ ਰਣਨੀਤੀਆਂ,  ਰੋਜ਼ਗਾਰ ਬਜ਼ਾਰ ਦੀਆਂ ਉੱਭਰਦੀਆ ਜ਼ਰੂਰਤਾਂ ਦੇ ਨਾਲ ਸਿੱਖਿਆ ਅਤੇ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਜੋੜਨ ਦੀਆਂ ਰਣਨੀਤੀਆਂ,  ਖੇਤੀਬਾੜੀ ਉਤਪਾਦਕਤਾ ਨੂੰ ਵਧਾਉਣਾ ਅਤੇ ਗ੍ਰਾਮੀਣ ਰੋਜ਼ਗਾਰ ਦੇ ਸਥਾਈ ਅਵਸਰ ਪੈਦਾ ਕਰਨਾ, ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਅਤੇ ਰੋਜ਼ਗਾਰ ਪੈਦਾ ਕਰਨ ਦੇ ਲਈ ਨਿਜੀ ਨਿਵੇਸ਼ ਨੂੰ ਆਕਰਸ਼ਿਤ ਕਰਨਾ ਅਤੇ ਇਨਫ੍ਰਾਸਟ੍ਰਕਚਰ ਪ੍ਰੋਜੈਕਟਾਂ ਦੇ ਲਈ ਪਬਲਿਕ ਫੰਡ ਜੁਟਾਉਣਾ, ਵਿੱਤੀ ਸਮਾਵੇਸ਼ਨ ਅਤੇ ਨਿਰਯਾਤ ਨੂੰ ਹੁਲਾਰਾ ਦੇਣਾ ਅਤੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨਾ ਸ਼ਾਮਲ ਹਨ।

ਇਸ ਗੱਲਬਾਤ ਵਿੱਚ ਅਨੇਕ ਪ੍ਰਸਿੱਧ ਅਰਥਸ਼ਾਸਤਰੀਆਂ ਅਤੇ ਵਿਸ਼ਲੇਸ਼ਕਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਡਾ. ਸੁਰਜੀਤ ਐੱਸ ਭੱਲਾ, ਡਾ. ਅਸ਼ੋਕ ਗੁਲਾਟੀ, ਡਾ. ਸੁਦੀਪਤੋ ਮੁੰਡਲੇ,  ਸ਼੍ਰੀ ਧਰਮਕੀਰਤੀ ਜੋਸ਼ੀ,  ਸ਼੍ਰੀ ਜਨਮੇਜਯ ਸਿਨਹਾ, ਸ਼੍ਰੀ ਮਦਨ ਸਬਨਵੀਸ, ਪ੍ਰੋ. ਅਮਿਤਾ ਬੱਤਰਾ, ਸ਼੍ਰੀ ਰਿਦਮ ਦੇਸਾਈ, ਪ੍ਰੋ. ਚੇਤਨ ਘਾਟੇ,  ਪ੍ਰੋ. ਭਰਤ ਰਾਮਾਸਵਾਮੀ,  ਡਾ. ਸੌਮਯ ਕਾਂਤੀ ਘੋਸ਼, ਸ਼੍ਰੀ ਸਿਧਾਰਥ ਸਾਨਯਾਲ, ਡਾ. ਲਵੀਸ਼ ਭੰਡਾਰੀ, ਸੁਸ਼੍ਰੀ ਰਜਨੀ ਸਿਨਹਾ, ਪ੍ਰੋ. ਕੇਸ਼ਬ ਦਾਸ, ਡਾ. ਪ੍ਰੀਤਮ ਬੈਨਰਜੀ, ਸ਼੍ਰੀ ਰਾਹੁਲ ਬਾਜੋਰੀਆ, ਸ਼੍ਰੀ ਨਿਖਿਲ ਗੁਪਤਾ ਅਤੇ ਪ੍ਰੋ. ਸ਼ਾਸ਼ਵਤ ਆਲੋਕ ਸ਼ਾਮਲ ਸਨ।

 

Explore More
ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ

Popular Speeches

ਸ੍ਰੀ ਰਾਮ ਜਨਮ-ਭੂਮੀ ਮੰਦਿਰ ਧਵਜਾਰੋਹਣ ਉਤਸਵ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਪੰਜਾਬੀ ਅਨੁਵਾਦ
The Bill to replace MGNREGS simultaneously furthers the cause of asset creation and providing a strong safety net

Media Coverage

The Bill to replace MGNREGS simultaneously furthers the cause of asset creation and providing a strong safety net
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 22 ਦਸੰਬਰ 2025
December 22, 2025

Aatmanirbhar Triumphs: PM Modi's Initiatives Driving India's Global Ascent