ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਬਿਹਾਰ ਦਿਵਸ ਦੇ ਅਵਸਰ ‘ਤੇ ਬਿਹਾਰ ਦੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬਿਹਾਰ ਆਪਣੇ ਸਮ੍ਰਿੱਧ ਇਤਿਹਾਸ ਅਤੇ ਜੀਵੰਤ ਸੰਸਕ੍ਰਿਤੀ ਦੇ ਲਈ ਪ੍ਰਸਿੱਧ ਹੈ। ਬਿਹਾਰ ਦੇ ਲੋਕ ਰਾਸ਼ਟਰੀ ਜੀਵਨ ਦੇ ਸਾਰੇ ਖੇਤਰਾਂ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ ਅਤੇ ਆਪਣੀ ਕਠਿਨ ਮਿਹਨਤ ਅਤੇ ਦ੍ਰਿੜ੍ਹ ਸੰਕਲਪ ਨਾਲ ਉਨ੍ਹਾਂ ਨੇ ਇੱਕ ਵਿਸ਼ੇਸ਼ ਪਹਿਚਾਣ ਬਣਾਈ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਬਿਹਾਰ ਦਿਵਸ ‘ਤੇ ਰਾਜ ਦੇ ਆਪਣੇ ਸਾਰੇ ਭਰਾ-ਭੈਣਾਂ ਨੂੰ ਬਹੁਤ-ਬਹੁਤ ਵਧਾਈ! ਆਪਣੇ ਸਮ੍ਰਿੱਧ ਇਤਿਹਾਸ ਅਤੇ ਜੀਵੰਤ ਸੰਸਕ੍ਰਿਤੀ ਦੇ ਲਈ ਪ੍ਰਸਿੱਧ ਬਿਹਾਰ ਦੇ ਲੋਕ ਦੇਸ਼ ਦੇ ਵਿਕਾਸ ਦੇ ਲਈ ਹਰ ਖੇਤਰ ਵਿੱਚ ਅਤੁੱਲਨੀਯ ਯੋਗਦਾਨ ਦੇ ਰਹੇ ਹਨ। ਆਪਣੀ ਲਗਨ ਅਤੇ ਕਠਿਨ ਮਿਹਨਤ ਨਾਲ ਉਨ੍ਹਾਂ ਨੇ ਇੱਕ ਵਿਸ਼ੇਸ਼ ਪਹਿਚਾਣ ਬਣਾਈ ਹੈ।”
बिहार दिवस पर राज्य के अपने सभी भाई-बहनों को बहुत-बहुत बधाई! अपने समृद्ध इतिहास और जीवंत संस्कृति के लिए प्रसिद्ध बिहार के लोग देश के विकास के लिए हर क्षेत्र में अतुलनीय योगदान दे रहे हैं। अपनी लगन और कठिन परिश्रम से उन्होंने एक विशेष पहचान बनाई है।
— Narendra Modi (@narendramodi) March 22, 2023