ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਮਰੀਕਾ ਦੇ ਰਾਸ਼ਟਰਪਤੀ ਸ਼੍ਰੀ ਜੋਸੇਫ ਆਰ ਬਾਇਡਨ ਦੇ ਨਾਲ ਟੈਲੀਫੋਨ ’ਤੇ ਗੱਲ ਕੀਤੀ। ਇਹ ਗੱਲਬਾਤ ਅਤਿਅੰਤ ਸੌਹਾਦਰਪੂਰਨ ਅਤੇ ਰਚਨਾਤਮਕ ਰਹੀ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਰਾਸ਼ਟਰਪਤੀ ਬਾਇਡੇਨ ਨੇ ਭਾਰਤ-ਅਮਰੀਕਾ ਸਮੁੱਚੇ ਆਲਮੀ ਰਾਣਨੀਤਿਕ ਸਾਂਝੇਦਾਰੀ ਦੇ ਗਹਿਰੇ ਹੋਣ ’ਤੇ ਸੰਤੋਖ ਵਿਅਕਤ ਕੀਤਾ, ਜਿਸ ਦੇ ਨਤੀਜੇ ਵਜੋਂ ਹਰ ਖੇਤਰ ਵਿੱਚ ਜਬਰਦਸਤ ਵਿਕਾਸ ਹੋਇਆ ਹੈ। ਉਨ੍ਹਾਂ ਨੇ ਆਪਸੀ ਲਾਭਪ੍ਰਦ ਸਹਿਯੋਗ ਦੇ ਸ਼ਾਨਦਾਰ ਉਦਹਾਰਨ ਦੇ ਤੌਰ ’ਤੇ ਏਅਰ ਇੰਡੀਆ ਅਤੇ ਬੋਇੰਗ ਦੇ ਦਰਮਿਆਨ ਅਭੂਤਪੂਰਵ ਸਮਝੌਤੇ ਦਾ ਸੁਆਗਤ ਕੀਤਾ, ਜਿਸ ਨਾਲ ਦੋਹਾਂ ਦੇਸ਼ਾਂ ਵਿੱਚ ਨਵੇਂ ਰੋਜ਼ਗਾਰ ਅਵਸਰਾਂ ਦੇ ਸ੍ਰਿਜਣ ਵਿੱਚ ਸਹਾਇਤਾ ਮਿਲੇਗੀ। ਭਾਰਤ ਦੇ ਵਧਦੇ ਸ਼ਹਿਰੀ ਹਵਾਬਾਜ਼ੀ ਸੈਕਟਰ ਤੋਂ ਉਤਪੰਨ ਅਵਸਰਾਂ ਦਾ ਉਪਯੋਗ ਕਰਨ ਦੇ ਲਈ ਪ੍ਰਧਾਨ ਮੰਤਰੀ ਨੇ ਬੋਇੰਗ ਅਤੇ ਹੋਰ ਅਮਰੀਕੀ ਕੰਪਨੀਆਂ ਨੂੰ ਸੱਦਾ ਦਿੱਤਾ।
ਦੋਨੋਂ ਰਾਜਨੇਤਾਵਾਂ ਨੇ ਵਾਸ਼ਿੰਗਟਨ ਡੀ.ਸੀ. ਵਿੱਚ ਹਾਲ ਵਿੱਚ ਆਯੋਜਿਤ ਮਹੱਤਵਪੂਰਨ ਅਤੇ ਉੱਭਰਦੀਆਂ ਟੈਕਨੋਲੋਜੀਆਂ (ਆਈਸੈਟ) ਦੀ ਪਹਿਲੀ ਬੈਠਕ ਦਾ ਸੁਆਗਤ ਕੀਤਾ ਅਤੇ ਪੁਲਾੜ, ਸੈਮੀ-ਕੰਡਕਟਰ, ਸਪਲਾਈ ਚੇਨ, ਰੱਖਿਆ ਸਹਿ-ਉਤਪਾਦਨ ਅਤੇ ਸਹਿ-ਵਿਕਾਸ ਅਤੇ ਗਿਆਨ ਅਤੇ ਇਨੋਵੇਸ਼ਨ ਈਕੋਸਿਸਟਮ ਦੁਵੱਲੇ ਸਹਿਯੋਗ ਮਜ਼ਬੂਤ ਕਰਨ ਦੀ ਤੀਬਰ ਆਕਾਂਖਿਆ ਵਿਅਕਤ ਕੀਤੀ। ਦੋਨੋਂ ਰਾਜਨੇਤਾ ਦੋਹਾਂ ਦੇਸ਼ਾਂ ਦੇ ਦਰਮਿਆਨ ਜੀਵੰਤ ਅਤੇ ਆਪਸੀ ਰੂਪ ਨਾਲ ਲਾਭਪ੍ਰਦ ਜਨ ਸਬੰਧਾਂ ਨੂੰ ਵਧਾਉਣ ’ਤੇ ਸਹਿਮਤ ਹੋਏ
ਦੋਨੋਂ ਰਾਜਨੇਤਾ ਭਾਰਤ ਦੀ ਜੀ 0 ਦੀ ਵਰਤਮਾਨ ਪ੍ਰਧਾਨਗੀ ਦੀ ਸਫ਼ਲਤਾ ਸੁਨਿਸ਼ਚਿਤ ਕਰਨ ਦੇ ਲਈ ਸੰਪਰਕ ਵਿੱਚ ਬਰਾਬਰ ਬਣੇ ਰਹਿਣ ’ਤੇ ਸਹਿਮਤ ਹੋਏ।