ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨੀਦਰਲੈਂਡ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਮਾਰਕ ਰੂਟੇ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ।

ਦੋਹਾਂ ਨੇਤਾਵਾਂ ਨੇ ਭਾਰਤ-ਨੀਦਰਲੈਂਡ ਦੁਵੱਲੇ ਸਬੰਧਾਂ 'ਤੇ ਚਰਚਾ ਕੀਤੀ, ਜਿਨ੍ਹਾਂ ਵਿੱਚ ਪਾਣੀ 'ਤੇ ਰਣਨੀਤਕ ਸਾਂਝੇਦਾਰੀ, ਖੇਤੀਬਾੜੀ ਦੇ ਪ੍ਰਮੁੱਖ ਖੇਤਰਾਂ ਵਿੱਚ ਸਹਿਯੋਗ, ਉੱਚ ਤਕਨੀਕ ਅਤੇ ਉੱਭਰ ਰਹੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦੀ ਸੰਭਾਵਨਾ ਆਦਿ ਸ਼ਾਮਲ ਹਨ। ਦੋਹਾਂ ਨੇਤਾਵਾਂ ਨੇ ਭਾਰਤ-ਯੂਰੋਪੀਅਨ ਯੂਨੀਅਨ ਦੇ ਸਬੰਧਾਂ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਾਂਝੇ ਦ੍ਰਿਸ਼ਟੀਕੋਣ ਅਤੇ ਸਹਿਯੋਗ ਸਮੇਤ ਖੇਤਰੀ ਅਤੇ ਆਲਮੀ ਮੁੱਦਿਆਂ 'ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।

ਹਾਲ ਹੀ ਦੇ ਸਾਲਾਂ ਵਿੱਚ ਭਾਰਤ-ਨੀਦਰਲੈਂਡ ਸਬੰਧ ਲਗਾਤਾਰ ਉੱਚ ਪੱਧਰੀ ਦੌਰਿਆਂ ਅਤੇ ਗੱਲਬਾਤ ਨਾਲ ਸਬੰਧ ਹੋਰ ਮਜ਼ਬੂਤ ਹੋਏ ਹਨ। ਦੋਵਾਂ ਪ੍ਰਧਾਨ ਮੰਤਰੀਆਂ ਦੇ ਦਰਮਿਆਨ ਸਿਖਰ ਬੈਠਕ 09 ਅਪ੍ਰੈਲ 2021 ਨੂੰ ਵਰਚੁਅਲੀ ਹੋਈ ਸੀ ਅਤੇ ਉਦੋਂ ਤੋਂ ਦੋਹਾਂ ਨੇਤਾਵਾਂ ਦੇ ਦਰਮਿਆਨ ਨਿਯਮਿਤ ਗੱਲਬਾਤ ਹੁੰਦੀ ਰਹੀ ਹੈ। ਵਰਚੁਅਲ ਸਿਖਰ ਬੈਠਕ ਦੇ ਦੌਰਾਨ ਨੀਦਰਲੈਂਡ ਦੇ ਨਾਲ 'ਪਾਣੀ 'ਤੇ ਰਣਨੀਤਕ ਭਾਈਵਾਲੀ' ਦੀ ਸ਼ੁਰੂਆਤ ਕੀਤੀ ਗਈ ਸੀ।

ਇਸ ਸਾਲ, ਭਾਰਤ ਅਤੇ ਨੀਦਰਲੈਂਡ ਸਾਂਝੇ ਤੌਰ 'ਤੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੇ 75 ਸਾਲਾਂ ਦਾ ਜਸ਼ਨ ਮਨਾ ਰਹੇ ਹਨ। ਇਸ ਵਿਸ਼ੇਸ਼ ਪ੍ਰਾਪਤੀ ਨੂੰ 4-7 ਅਪ੍ਰੈਲ 2022 ਤੱਕ ਭਾਰਤ ਦੇ ਰਾਸ਼ਟਰਪਤੀ ਦੀ ਨੀਦਰਲੈਂਡ ਦੀ ਸਰਕਾਰੀ ਯਾਤਰਾ ਨਾਲ ਮਨਾਇਆ ਗਿਆ।

 

  • G.shankar Srivastav August 09, 2022

    नमस्ते
  • ranjeet kumar July 27, 2022

    nmo
  • Ashvin Patel July 27, 2022

    Good 👍
  • Chowkidar Margang Tapo July 26, 2022

    Jai mata di...
  • Sanjay Kumar Singh July 23, 2022

    Jai Shri Radhe
  • hari shankar shukla July 22, 2022


  • Kaushal Patel July 22, 2022

    જય હો
  • Chowkidar Margang Tapo July 20, 2022

    namo namo namo namo namo namo namo namo namo.
  • ranjeet kumar July 19, 2022

    jay sri ram
  • Laxman singh Rana July 19, 2022

    namo namo 🇮🇳🙏🚩
Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
For PM Modi, women’s empowerment has always been much more than a slogan

Media Coverage

For PM Modi, women’s empowerment has always been much more than a slogan
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕੌਰਨਰ 8 ਮਾਰਚ 2025
March 08, 2025

Citizens Appreciate PM Efforts to Empower Women Through Opportunities