

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਯੁਕਤ ਅਰਬ ਅਮੀਰਾਤ ਦੇ ਉਪ-ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲ੍ਹਾ ਬਿਨ ਜਾਇਦ ਅਲ ਨਾਹਯਾਨ ਦਾ ਸੁਆਗਤ ਕੀਤਾ।
ਪ੍ਰਧਾਨ ਮੰਤਰੀ ਨੇ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੋਹਮੰਦ ਬਿਨ ਜਾਇਦ ਅਲ ਨਾਹਯਾਨ ਨੂੰ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਨੇ ਦੋਨੋਂ ਦੇਸ਼ਾਂ ਦੇ ਵਿੱਚ ਨਿਰੰਤਰ ਤੌਰ ‘ਤੇ ਜਾਰੀ ਉੱਚ ਪੱਧਰੀ ਯਾਤਰਾਵਾਂ ਅਤੇ ਅਦਾਨ-ਪ੍ਰਦਾਨਾਂ ‘ਤੇ ਸੰਤੋਸ਼ ਵੀ ਜਾਤਿਆ, ਜਿਸ ਵਿੱਚ ਅਬੂ ਧਾਬੀ ਦੇ ਕ੍ਰਾਉਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੋਹਮੰਦ ਬਿਨ ਜਾਇਦ ਅਲ ਨਾਹਯਾਨ ਦੀ ਸਤੰਬਰ 2024 ਦੀ ਭਾਰਤ ਯਾਤਰਾ ਵੀ ਸ਼ਾਮਲ ਹੈ। ਇਨ੍ਹਾਂ ਯਾਤਰਾਵਾਂ ਨੇ ਦੁਵੱਲੇ ਸਬੰਧਾਂ ਵਿੱਚ ਪੀੜ੍ਹੀਗਤ ਨਿਰੰਤਰਤਾ ਨੂੰ ਵੀ ਚਿੰਨ੍ਹਿਤ ਕੀਤਾ ਹੈ।
ਦੋਨੋਂ ਨੇਤਾਵਾਂ ਨੇ ਟੈਕਨੋਲੋਜੀ, ਊਰਜਾ ਅਤੇ ਲੋਕਾਂ ਦਰਮਿਆਨ ਸਬੰਧਾਂ ਦੇ ਖੇਤਰਾਂ ਸਹਿਤ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ।
ਪ੍ਰਧਾਨ ਮੰਤਰੀ ਨੇ ਖੇਤਰੀ ਸੰਪਰਕ ਅਤੇ ਸਮ੍ਰਿੱਧੀ ਨੂੰ ਹੁਲਾਰਾ ਦੇਣ ਦੇ ਲਈ ਇਤਿਹਾਸਿਕ ਪਹਿਲ ਦੇ ਰੂਪ ਵਿੱਚ ਭਾਰਤ-ਮੱਧ ਪੂਰਬ-ਯੂਰੋਪ ਕੌਰੀਡੋਰ (ਆਈਐੱਮਈਈਸੀ) ਦੇ ਲਾਗੂਕਰਨ ‘ਤੇ ਵਿਸ਼ੇਸ਼ ਬਲ ਦਿੱਤਾ।
ਸ਼੍ਰੀ ਸ਼ੇਖ ਅਬਦੁੱਲ੍ਹਾ ਬਿਨ ਜਾਇਦ ਅਲ ਨਾਹਯਾਨ ਨੇ ਪੱਛਮ ਏਸ਼ੀਆ ਵਿੱਚ ਵਰਤਮਾਨ ਸਥਿਤੀ ‘ਤੇ ਆਪਣੇ ਵਿਚਾਰ ਸਾਂਝਾ ਕੀਤੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੇਤਰ ਵਿੱਚ ਦੀਰਘਕਾਲੀ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਦੇ ਲਈ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ।
ਪ੍ਰਧਾਨ ਮੰਤਰੀ ਨੇ ਸੰਯੁਕਤ ਅਰਬ ਅਮੀਰਾਤ ਵਿੱਚ ਵਿਆਪਕ ਅਤੇ ਜੀਵੰਤ ਭਾਰਤੀ ਭਾਈਚਾਰੇ ਦੀ ਭਲਾਈ ਸੁਨਿਸ਼ਚਿਤ ਕਰਨ ਦੇ ਲਈ ਸਯੁੰਕਤ ਅਰਬ ਅਮੀਰਾਤ ਦੀ ਅਗਵਾਈ ਦਾ ਧੰਨਵਾਦ ਕੀਤਾ।
Happy to receive Deputy PM & Foreign Minister of the UAE, HH @ABZayed. India-UAE Comprehensive Strategic Partnership is poised to achieve unprecedented heights. We are committed to working towards peace, stability and security in West Asia and the wider region. pic.twitter.com/GmZtqjfxpC
— Narendra Modi (@narendramodi) December 12, 2024