ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਾਈਗੌਵ ਪਲੈਟਫਾਰਮ (MyGov platform) ਦੇ 10 ਸਾਲ ਪੂਰੇ ਹੋਣ ‘ਤੇ ਇਸ ਪਲੈਟਫਾਰਮ ਦੀ ਸ਼ਲਾਘਾ ਸਹਿਭਾਗੀ ਅਤੇ ਚੰਗੇ ਸ਼ਾਸਨ ਦੇ ਲਈ ਇੱਕ ਜੀਵੰਤ ਫੋਰਮ (a vibrant forum for participative and good governance) ਦੇ ਰੂਪ ਵਿੱਚ ਕੀਤੀ।
ਸ਼੍ਰੀ ਮੋਦੀ ਨੇ ਉਨ੍ਹਾਂ ਸਾਰੇ ਲੋਕਾਂ ਦੀ ਦੀ ਤਾਰੀਫ਼ ਕੀਤੀ ਜਿਨ੍ਹਾਂ ਨੇ ਆਪਣੀ ਬਹੁਮੁੱਲੀ ਅੰਤਰਦ੍ਰਿਸ਼ਟੀ ਅਤੇ ਸੁਝਾਵਾਂ ਦੇ ਜ਼ਰੀਏ ਇਸ ਮਾਈਗੌਵ (MyGov) ਨੂੰ ਬਿਹਤਰੀਨ ਬਣਾਇਆ।
ਪ੍ਰਧਾਨ ਮੰਤਰੀ ਨੇ ‘ਐਕਸ’ (X) ‘ਤੇ ਪੋਸਟ ਕੀਤਾ:
“ਅੱਜ ਅਸੀਂ #ਮਾਈਗੌਵ ਦੇ 10 ਸਾਲ (#10YearsOfMyGov) ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਾਂ। ਮੈਂ ਉਨ੍ਹਾਂ ਸਾਰੇ ਲੋਕਾਂ ਦੀ ਤਾਰੀਫ਼ ਕਰਦਾ ਹਾਂ ਜਿਨ੍ਹਾਂ ਨੇ ਇਸ ਪਲੈਟਫਾਰਮ ਨੂੰ ਬਿਹਤਰੀਨ ਬਣਾਇਆ ਹੈ ਅਤੇ ਆਪਣੀ ਬਹੁਮੁੱਲੀ ਅੰਤਰਦ੍ਰਿਸ਼ਟੀ ਅਤੇ ਸੁਝਾਅ ਸਾਂਝੇ ਕੀਤੇ ਹਨ। ਪਿਛਲੇ ਇੱਕ ਦਹਾਕੇ ਵਿੱਚ, ਮਾਈਗੌਵ (MyGov) ਸਹਿਭਾਗੀ ਅਤੇ ਚੰਗੇ ਸ਼ਾਸਨ ਦੇ ਲਈ ਇੱਕ ਜੀਵੰਤ ਫੋਰਮ (a vibrant forum for participative and good governance) ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ।”
Today, we mark #10YearsOfMyGov. I compliment all those who have enriched this platform and shared their valuable insights as well as inputs. Over the last decade, MyGov has emerged as a vibrant forum for participative and good governance.
— Narendra Modi (@narendramodi) July 26, 2024