On October 3, 2014, on the auspicious day of Vijay Dashami, we started the journey of 'Mann Ki Baat': PM Modi
‘Mann Ki Baat’ has become a festival of celebrating the goodness and positivity of the fellow citizens: PM Modi
The issues which came up during 'Mann Ki Baat' became mass movements: PM Modi
For me, 'Mann Ki Baat' has been about worshiping the qualities of the countrymen: PM Modi
'Mann Ki Baat' gave a platform to me to connect with the citizens of our country: PM Modi
Thank the colleagues of All India Radio who record ‘Mann Ki Baat’ with great patience. I am also thankful to the translators, who translate 'Mann Ki Baat' into different regional languages: PM Modi
Grateful to Doordarshan, MyGov, electronic media and of course, the people of India, for the success of ‘Mann Ki Baat’: PM Modi

ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ। ਅੱਜ ‘ਮਨ ਕੀ ਬਾਤ’ ਦਾ 100ਵਾਂ ਐਪੀਸੋਡ ਹੈ। ਮੈਨੂੰ ਤੁਹਾਡੇ ਸਾਰਿਆਂ ਦੀਆਂ ਹਜ਼ਾਰਾਂ ਚਿੱਠੀਆਂ ਮਿਲੀਆਂ ਹਨ, ਲੱਖਾਂ ਸੁਨੇਹੇ ਮਿਲੇ ਹਨ ਅਤੇ ਮੈਂ ਕੋਸ਼ਿਸ਼ ਕੀਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਚਿੱਠੀਆਂ ਨੂੰ ਪੜ੍ਹ ਸਕਾਂ, ਵੇਖ ਸਕਾਂ, ਸੁਨੇਹਿਆ ਨੂੰ ਜ਼ਰਾ ਸਮਝਣ ਦੀ ਕੋਸ਼ਿਸ਼ ਕਰਾਂ। ਤੁਹਾਡੇ ਖਤ ਪੜ੍ਹਦਿਆ  ਹੋਏ ਕਈ ਵਾਰ ਮੈਂ ਭਾਵੁਕ ਹੋਇਆ, ਭਾਵਨਾਵਾਂ ਨਾਲ ਭਰ ਗਿਆ। ਭਾਵਾਂ ਵਿੱਚ ਵਹਿ ਗਿਆ ਅਤੇ ਖੁਦ ਨੂੰ ਫਿਰ ਸੰਭਾਲ਼ ਵੀ ਲਿਆ। ਤੁਸੀਂ ਮੈਨੂੰ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ’ਤੇ ਵਧਾਈ ਦਿੱਤੀ ਹੈ, ਲੇਕਿਨ ਮੈਂ ਸੱਚੇ ਦਿਲ ਨਾਲ ਕਹਿੰਦਾ ਹਾਂ, ਦਰਅਸਲ ਵਧਾਈ ਦੇ ਪਾਤਰ ਤਾਂ ਤੁਸੀਂ ਸਾਰੇ ‘ਮਨ ਕੀ ਬਾਤ’ ਦੇ ਸਰੋਤੇ ਹੋ, ਸਾਡੇ ਦੇਸ਼ਵਾਸੀ ਹਨ। ‘ਮਨ ਕੀ ਬਾਤ’ ਕੋਟਿ-ਕੋਟਿ ਭਾਰਤੀਆਂ ਦੇ ‘ਮਨ ਕੀ ਬਾਤ’ ਹੈ। ਉਨ੍ਹਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੈ। 

 

ਸਾਥੀਓ, 3 ਅਕਤੂਬਰ 2014 ਦੁਸਹਿਰਾ ਦਾ ਉਹ ਪਰਵ ਸੀ ਅਤੇ ਸਾਰਿਆਂ ਨੇ ਮਿਲ ਕੇ ਦੁਸਹਿਰੇ ਦੇ ਦਿਨ ‘ਮਨ ਕੀ ਬਾਤ’ ਦੀ ਯਾਤਰਾ ਸ਼ੁਰੂ ਕੀਤੀ ਸੀ। ਵਿਜੈ ਦਸ਼ਮੀ ਯਾਨੀ ‘ਬੁਰਾਈ ’ਤੇ ਅੱਛਾਈ ਦੀ ਜਿੱਤ ਦਾ ਪਰਵ’। ‘ਮਨ ਕੀ ਬਾਤ’ ਵੀ ਦੇਸ਼ਵਾਸੀਆਂ ਦੀਆਂ ਅੱਛਾਈਆਂ ਦਾ, ਸਕਾਰਾਤਮਕਤਾ ਦਾ, ਇਕ ਅਨੋਖਾ ਪਰਵ ਬਣ ਗਿਆ ਹੈ। ਇਕ ਅਜਿਹਾ ਪਰਵ ਜੋ ਹਰ ਮਹੀਨੇ ਆਉਂਦਾ ਹੈ, ਜਿਸ ਦਾ ਇੰਤਜ਼ਾਰ ਸਾਨੂੰ ਸਾਰਿਆਂ ਨੂੰ ਹੁੰਦਾ ਹੈ। ਅਸੀਂ ਇਸ ਵਿੱਚ ਸਕਾਰਾਤਮਕਤਾ (positivity) ਨੂੰ ਸੈਲੀਬ੍ਰੇਟ (celebrate) ਕਰਦੇ ਹਾਂ। ਅਸੀਂ ਇਸ ਵਿੱਚ ਲੋਕਾਂ ਦੀ ਭਾਗੀਦਾਰੀ (people’s participation) ਨੂੰ ਵੀ ਸੈਲੀਬ੍ਰੇਟ (celebrate) ਕਰਦੇ ਹਾਂ, ਕਈ ਵਾਰ ਯਕੀਨ ਨਹੀਂ ਹੁੰਦਾ ਕਿ ‘ਮਨ ਕੀ ਬਾਤ’ ਨੂੰ ਇੰਨੇ ਮਹੀਨੇ ਅਤੇ ਇੰਨੇ ਸਾਲ ਗੁਜਰ ਗਏ। ਹਰ ਐਪੀਸੋਡ ਆਪਣੇ ਆਪ ਵਿੱਚ ਖਾਸ ਰਿਹਾ। ਇਸ ਵਾਰ ਨਵੇਂ ਉਦਾਹਰਣਾਂ ਦਾ ਨਵਾਂਪਣ, ਹਰ ਵਾਰੀ ਦੇਸ਼ਵਾਸੀਆਂ ਦੀਆਂ ਨਵੀਆਂ ਸਫ਼ਲਤਾਵਾਂ ਦਾ ਵਿਸਥਾਰ। ‘ਮਨ ਕੀ ਬਾਤ’ ਵਿੱਚ ਪੂਰੇ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਜੁੜੇ, ਹਰ ਉਮਰ ਦੇ ਲੋਕ ਜੁੜੇ। ਬੇਟੀ ਬਚਾਓ, ਬੇਟੀ ਪੜ੍ਹਾਓ ਦੀ ਗੱਲ ਹੋਵੇ, ਸਵੱਛ ਭਾਰਤ ਅੰਦੋਲਨ ਦੀ ਗੱਲ ਹੋਵੇ, ਖਾਦੀ ਦੇ ਪ੍ਰਤੀ ਪ੍ਰੇਮ ਹੋਵੇ ਜਾਂ ਕੁਦਰਤ ਦੀ ਗੱਲ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਹੋਵੇ ਜਾਂ ਫਿਰ ਅੰਮ੍ਰਿਤ ਸਰੋਵਰ ਦੀ ਗੱਲ, ‘ਮਨ ਕੀ ਬਾਤ’ ਜਿਸ ਵਿਸ਼ੇ ਨਾਲ ਜੁੜਿਆ, ਉਹ ਜਨ-ਅੰਦੋਲਨ ਬਣ ਗਿਆ ਅਤੇ ਤੁਸੀਂ ਲੋਕਾਂ ਨੇ ਬਣਾ ਦਿੱਤਾ, ਜਦੋਂ ਮੈਂ ਤੱਤਕਾਲੀਕ ਅਮਰੀਕੀ ਰਾਸ਼ਟਰੀ ਬਰਾਕ ਓਬਾਮਾ ਦੇ ਨਾਲ ਸਾਂਝੀ ‘ਮਨ ਕੀ ਬਾਤ’ ਦੀ ਕੀਤੀ ਸੀ ਤਾਂ ਇਸ ਦੀ ਚਰਚਾ ਪੂਰੇ ਵਿਸ਼ਵ ਵਿੱਚ ਹੋਈ ਸੀ। 

 

ਸਾਥੀਓ, ‘ਮਨ ਕੀ ਬਾਤ’ ਮੇਰੇ ਲਈ ਤਾਂ ਦੂਸਰਿਆਂ ਦੇ ਗੁਣਾਂ ਦੀ ਪੂਜਾ ਕਰਨ ਵਾਂਗ ਹੀ ਰਿਹਾ ਹੈ। ਮੇਰੇ ਇਕ ਮਾਰਗ-ਦਰਸ਼ਕ ਸਨ ਸ਼੍ਰੀ ਲਕਸ਼ਮਣ ਰਾਵ ਜੀ ਇਨਾਮਦਾਰ, ਅਸੀਂ ਉਨ੍ਹਾਂ ਨੂੰ ਵਕੀਲ ਸਾਹਿਬ ਕਿਹਾ ਕਰਦੇ ਸੀ। ਉਹ ਹਮੇਸ਼ਾ ਕਹਿੰਦੇ ਸਨ ਕਿ ਸਾਨੂੰ ਦੂਸਰਿਆਂ ਦੇ ਗੁਣਾਂ ਦੀ ਪੂਜਾ ਕਰਨੀ ਚਾਹੀਦੀ ਹੈ। ਸਾਹਮਣੇ ਕੋਈ ਵੀ ਹੋਵੇ, ਤੁਹਾਡੇ ਨਾਲ ਦਾ ਹੋਵੇ, ਤੁਹਾਡਾ ਵਿਰੋਧੀ ਹੋਵੇ, ਸਾਨੂੰ ਓਹਦੇ ਚੰਗੇ ਗੁਣਾਂ ਨੂੰ ਜਾਨਣ ਦੀ, ਉਨ੍ਹਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਦੀ ਇਸ ਗੱਲ ਨੇ ਮੈਨੂੰ ਹਮੇਸ਼ਾ ਪ੍ਰੇਰਣਾ ਦਿੱਤੀ ਹੈ। ‘ਮਨ ਕੀ ਬਾਤ’ ਦੂਸਰਿਆਂ ਦੇ ਗੁਣਾਂ ਤੋਂ ਸਿੱਖਣ ਦਾ ਬਹੁਤ ਵੱਡਾ ਮਾਧਿਅਮ ਬਣ ਗਈ ਹੈ। 

 

ਮੇਰੇ ਪਿਆਰੇ ਦੇਸ਼ਵਾਸੀਓ, ਇਸ ਪ੍ਰੋਗਰਾਮ ਨੇ ਮੈਨੂੰ ਕਦੇ ਵੀ ਤੁਹਾਡੇ ਕੋਲੋਂ ਦੂਰ ਨਹੀਂ ਹੋਣ ਦਿੱਤਾ। ਮੈਨੂੰ ਯਾਦ ਹੈ ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ ਤਾਂ ਉੱਥੇ ਆਮ ਲੋਕਾਂ ਨਾਲ ਮਿਲਣਾ-ਜੁਲਣਾ ਸੁਭਾਵਿਕ ਰੂਪ ’ਚ ਹੋ ਹੀ ਜਾਂਦਾ ਸੀ। ਮੁੱਖ ਮੰਤਰੀ ਦਾ ਕੰਮਕਾਜ ਅਤੇ ਕਾਰਜਕਾਲ ਅਜਿਹਾ ਹੀ ਹੁੰਦਾ ਹੈ, ਮਿਲਣ-ਜੁਲਣ ਦੇ ਬਹੁਤ ਮੌਕੇ ਮਿਲਦੇ ਹੀ ਰਹਿੰਦੇ ਹਨ। ਲੇਕਿਨ 2014 ’ਚ ਦਿੱਲੀ ਆਉਣ ਤੋਂ ਬਾਅਦ ਮੈਂ ਵੇਖਿਆ ਕਿ ਇੱਥੋਂ ਦਾ ਜੀਵਨ ਤਾਂ ਬਹੁਤ ਹੀ ਵੱਖ ਹੈ। ਕੰਮ ਦਾ ਸਰੂਪ ਵੱਖ, ਜ਼ਿੰਮੇਵਾਰੀ ਵੱਖ, ਸਥਿਤੀਆਂ-ਪਰਿਸਥਿਤੀਆਂ ਦੇ ਬੰਧਨ, ਸੁਰੱਖਿਆ ਦਾ ਤਾਮ-ਝਾਮ, ਸਮੇਂ ਦੀ ਸੀਮਾ, ਸ਼ੁਰੂਆਤੀ ਦਿਨਾਂ ਵਿੱਚ ਕੁਝ ਵੱਖ ਮਹਿਸੂਸ ਕਰਦਾ ਸੀ। ਖਾਲੀ-ਖਾਲੀ ਜਿਹਾ ਮਹਿਸੂਸ ਕਰਦਾ ਸੀ। 50 ਸਾਲ ਪਹਿਲਾਂ ਮੈਂ ਆਪਣਾ ਘਰ ਇਸ ਲਈ ਨਹੀਂ ਛੱਡਿਆ ਸੀ ਕਿ ਇਕ ਦਿਨ ਆਪਣੇ ਹੀ ਦੇਸ਼ ਦੇ ਲੋਕਾਂ ਨਾਲ ਸੰਪਰਕ ਹੀ ਮੁਸ਼ਕਿਲ ਹੋ ਜਾਵੇਗਾ। ਜੋ ਦੇਸ਼ਵਾਸੀ ਮੇਰਾ ਸਭ ਕੁਝ ਹਨ, ਮੈਂ ਉਨ੍ਹਾਂ ਤੋਂ ਵੀ ਵੱਖ ਹੋ ਕੇ ਜੀਅ ਨਹੀਂ ਸਕਦਾ ਸੀ। ‘ਮਨ ਕੀ ਬਾਤ’ ਨੇ ਮੈਨੂੰ ਇਸ ਚੁਣੌਤੀ ਦਾ ਹੱਲ ਦਿੱਤਾ। ਆਮ ਲੋਕਾਂ ਨਾਲ ਜੁੜਨ ਦਾ ਰਸਤਾ ਵਿਖਾਇਆ। ਪਦਭਾਰ ਅਤੇ ਪ੍ਰੋਟੋਕਾਲ, ਵਿਵਸਥਾ ਤੱਕ ਹੀ ਸੀਮਿਤ ਰਿਹਾ ਅਤੇ ਜਨਭਾਵ, ਕੋਟਿ-ਕੋਟਿ ਜਨਾਂ ਦੇ ਨਾਲ ਮੇਰੇ ਭਾਵ ਜਗਤ ਦਾ ਅਟੁੱਟ ਅੰਗ ਬਣ ਗਿਆ। ਹਰ ਮਹੀਨੇ ਮੈਂ ਦੇਸ਼ ਦੇ ਲੋਕਾਂ ਦੇ ਹਜ਼ਾਰਾਂ ਸੁਨੇਹਿਆ ਨੂੰ ਪੜ੍ਹਦਾ ਹਾਂ, ਹਰ ਮਹੀਨੇ ਮੈਂ ਦੇਸ਼ਵਾਸੀਆਂ ਦੇ ਇਕ ਤੋਂ ਇਕ ਅਨੋਖੇ ਸਰੂਪ ਦੇ ਦਰਸ਼ਨ ਕਰਦਾ ਹਾਂ। ਮੈਂ ਦੇਸ਼ਵਾਸੀਆਂ ਦੇ ਤੱਪ-ਤਿਆਗ ਦੇ ਸ਼ਿਖਰ ਨੂੰ ਦੇਖਦਾ ਹਾਂ, ਮਹਿਸੂਸ ਕਰਦਾ ਹਾਂ। ਮੈਨੂੰ ਲੱਗਦਾ ਹੀ ਨਹੀਂ ਕਿ ਮੈਂ ਤੁਹਾਡੇ ਤੋਂ ਥੋੜ੍ਹਾ ਵੀ ਦੂਰ ਹਾਂ। ਮੇਰੇ ਲਈ ‘ਮਨ ਕੀ ਬਾਤ’ ਦੇ ਇਹ ਪ੍ਰੋਗਰਾਮ ਨਹੀਂ ਹਨ, ਮੇਰੇ ਲਈ ਇਕ ਆਸਥਾ, ਪੂਜਾ, ਵਰਤ ਹੈ। ਜਿਵੇਂ ਲੋਕ ਈਸ਼ਵਰ ਦੀ ਪੂਜਾ ਕਰਨ ਜਾਂਦੇ ਹਨ ਤਾਂ ਪ੍ਰਸ਼ਾਦ ਦੀ ਥਾਲੀ ਲਿਆਉਂਦੇ ਹਨ, ਮੇਰੇ ਲਈ ‘ਮਨ ਕੀ ਬਾਤ’ ਈਸ਼ਵਰ ਰੂਪੀ ਜਨਤਾ ਦੇ ਚਰਨਾਂ ਵਿੱਚ ਪ੍ਰਸ਼ਾਦ ਦੀ ਥਾਲੀ ਦੇ ਵਾਂਗ ਹੈ। ‘ਮਨ ਕੀ ਬਾਤ’ ਮੇਰੇ ਮਨ ਕੀ ਅਧਿਆਤਮਕ ਯਾਤਰਾ ਬਣ ਗਿਆ ਹੈ। 

‘ਮਨ ਕੀ ਬਾਤ’ ਸਵ ਸੇ ਸਮਿਸ਼ਟੀ ਕੀ ਯਾਤਰਾ ਹੈ।

‘ਮਨ ਕੀ ਬਾਤ’ ਅਹਮ੍ ਸੇ ਵਯਮ੍ ਕੀ ਯਾਤਰਾ ਹੈ।

ਯਹ ਤੋ ਮੈਂ ਨਹੀਂ ਤੂ ਹੀ ਇਸਕੀ ਸੰਸਕਾਰ ਸਾਧਨਾ ਹੈ।

(‘मन की बात’ स्व से समिष्टि की यात्रा है।

‘मन की बात’ अहम् से वयम् की यात्रा है।

यह तो मैं नहीं तू ही इसकी संस्कार साधना है।)

ਤੁਸੀਂ ਕਲਪਨਾ ਕਰੋ ਮੇਰਾ ਕੋਈ ਦੇਸ਼ਵਾਸੀ 40-40 ਸਾਲ ਤੋਂ ਉਜਾੜ ਪਹਾੜੀ ਅਤੇ ਬੰਜਰ ਜ਼ਮੀਨ ’ਤੇ ਦਰੱਖ਼ਤ ਲਗਾ ਰਿਹਾ ਹੈ, ਕਿੰਨੇ ਹੀ ਲੋਕ 30-30 ਸਾਲਾਂ ਤੋਂ ਜਲ ਸੰਭਾਲ਼ ਦੇ ਲਈ ਬਾਓਲੀਆਂ ਅਤੇ ਤਲਾਬ ਬਣਾ ਰਹੇ ਹਨ, ਉਸ ਦੀ ਸਾਫ-ਸਫਾਈ ਕਰ ਰਹੇ ਹਨ। ਕੋਈ 25-30 ਸਾਲਾਂ ਤੋਂ ਗਰੀਬ ਬੱਚਿਆਂ ਨੂੰ ਪੜ੍ਹਾਅ ਰਿਹਾ ਹੈ, ਕੋਈ ਗ਼ਰੀਬਾਂ ਦੀ ਇਲਾਜ ਵਿੱਚ ਮਦਦ ਕਰ ਰਿਹਾ ਹੈ। ਕਿੰਨੀ ਹੀ ਵਾਰ ‘ਮਨ ਕੀ ਬਾਤ’ ਵਿੱਚ ਇਨ੍ਹਾਂ ਦਾ ਜ਼ਿਕਰ ਕਰਦੇ ਹੋਏ ਮੈਂ ਭਾਵੁਕ ਹੋ ਗਿਆ ਹਾਂ। ਆਕਾਸ਼ਵਾਣੀ ਦੇ ਸਾਥੀਆਂ ਨੂੰ ਕਿੰਨੀ ਹੀ ਵਾਰੀ ਇਸ ਨੂੰ ਫਿਰ ਤੋਂ ਰਿਕਾਰਡ ਕਰਨਾ ਪਿਆ ਹੈ। ਅੱਜ ਪਿਛਲਾ ਕਿੰਨਾ ਹੀ ਕੁਝ ਅੱਖਾਂ ਦੇ ਸਾਹਮਣੇ ਆਈ ਜਾ ਰਿਹਾ ਹੈ, ਦੇਸ਼ਵਾਸੀਆਂ ਦੇ ਇਨ੍ਹਾਂ ਯਤਨਾਂ ਨੇ ਮੈਨੂੰ ਲਗਾਤਾਰ ਖੁਦ ਨੂੰ ਖਪਾਉਣ ਦੀ ਪ੍ਰੇਰਣਾ ਦਿੱਤੀ ਹੈ। 

 

ਸਾਥੀਓ, ‘ਮਨ ਕੀ ਬਾਤ’ ਵਿੱਚ ਜਿਨ੍ਹਾਂ ਲੋਕਾਂ ਦਾ ਅਸੀਂ ਜ਼ਿਕਰ ਕਰਦੇ ਹਾਂ, ਉਹ ਸਾਰੇ ਸਾਡੇ ਹੀਰੋਜ਼ (Heroes) ਹਨ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਜਿਊਂਦਾ ਕੀਤਾ ਹੈ। ਅੱਜ ਜਦੋਂ ਅਸੀਂ 100ਵੇਂ ਐਪੀਸੋਡ ਦੇ ਪੜਾਅ ’ਤੇ ਪਹੁੰਚੇ ਹਾਂ ਤਾਂ ਮੇਰੀ ਇਹ ਵੀ ਇੱਛਾ ਹੈ ਕਿ ਅਸੀਂ ਇਕ ਵਾਰ ਫਿਰ ਇਨ੍ਹਾਂ ਸਾਰੇ ਹੀਰੋਜ਼ (Heroes) ਦੇ ਕੋਲ ਜਾ ਕੇ ਉਨ੍ਹਾਂ ਦੀ ਯਾਤਰਾ ਦੇ ਬਾਰੇ ਜਾਣੀਏ। ਅੱਜ ਅਸੀਂ ਕੁਝ ਸਾਥੀਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਜੁੜ ਰਹੇ ਹਨ ਹਰਿਆਣਾ ਦੇ ਭਾਈ ਸੁਨੀਲ ਜਗਲਾਨ ਜੀ। ਸੁਨੀਲ ਜਗਲਾਨ ਜੀ ਦਾ ਮੇਰੇ ਮਨ ’ਤੇ ਇੰਨਾ ਪ੍ਰਭਾਵ ਇਸ ਲਈ ਪਿਆ, ਕਿਉਂਕਿ ਹਰਿਆਣਾ ਵਿੱਚ ਜੈਂਡਰ ਰੇਸ਼ੋ (Gender Ratio) ’ਤੇ ਕਾਫੀ ਚਰਚਾ ਹੁੰਦੀ ਸੀ ਅਤੇ ਮੈਂ ਵੀ ‘ਬੇਟੀ ਬਚਾਓ ਬੇਟੀ ਪੜ੍ਹਾਓ’ ਦੀ ਮੁਹਿੰਮ ਹਰਿਆਣਾ ਤੋਂ ਹੀ ਸ਼ੁਰੂ ਕੀਤੀ ਸੀ ਅਤੇ ਇਸ ਵਿਚਕਾਰ ਜਦੋਂ ਸੁਨੀਲ ਜੀ ਦੇ ‘ਸੈਲਫੀ ਵਿਦ ਡੌਟਰ’ ਮੁਹਿੰਮ (‘Selfie With Daughter’ Campaign) ’ਤੇ ਮੇਰੀ ਨਜ਼ਰ ਪਈ ਤਾਂ ਮੈਨੂੰ ਬਹੁਤ ਚੰਗਾ ਲੱਗਿਆ। ਮੈਂ ਵੀ ਉਨ੍ਹਾਂ ਕੋਲੋਂ ਸਿੱਖਿਆ ਅਤੇ ਇਸ ਨੂੰ ‘ਮਨ ਕੀ ਬਾਤ’ ਵਿੱਚ ਸ਼ਾਮਿਲ ਕੀਤਾ। ਵੇਖਦਿਆਂ ਹੀ ਵੇਖਦਿਆਂ ‘ਸੈਲਫੀ ਵਿਦ ਡੌਟਰ’ (‘Selfie With Daughter’) ਇੱਕ  ਵੈਸ਼ਵਿਕ ਮੁਹਿੰਮ (Global Campaign) ਵਿੱਚ ਬਦਲ ਗਈ ਅਤੇ ਇਸ ਵਿੱਚ ਮੁੱਦਾ ਸੈਲਫੀ (Selfie) ਨਹੀਂ ਸੀ, ਟੈਕਨੋਲੋਜੀ (technology) ਨਹੀਂ ਸੀ। ਇਸ ਵਿੱਚ ਡੌਟਰ (Daughter) ਨੂੰ, ਬੇਟੀ  ਨੂੰ ਪ੍ਰਮੁੱਖਤਾ ਦਿੱਤੀ ਸੀ। ਜੀਵਨ ਵਿੱਚ ਬੇਟੀ ਦਾ ਸਥਾਨ ਕਿੰਨਾ ਵੱਡਾ ਹੁੰਦਾ ਹੈ, ਇਸ ਮੁਹਿੰਮ ਨਾਲ ਇਹ ਵੀ ਪ੍ਰਗਟ ਹੋਇਆ, ਅਜਿਹੇ ਹੀ ਅਨੇਕਾਂ ਯਤਨਾਂ ਦਾ ਨਤੀਜਾ ਹੈ ਕਿ ਅੱਜ ਹਰਿਆਣਾ ਵਿੱਚ ਜੈਂਡਰ ਰੇਸ਼ੋ Gender Ratio ਵਿੱਚ ਸੁਧਾਰ ਆਇਆ ਹੈ। ਆਓ, ਅੱਜ ਸੁਨੀਲ ਜੀ ਨਾਲ ਹੀ ਕੁਝ ਗੱਪ-ਛੱਪ ਕਰ ਲੈਂਦੇ ਹਾਂ।

ਸੁਨੀਲ : ਨਮਸਕਾਰ ਸਰ! ਮੇਰੀ ਖੁਸ਼ੀ ਬਹੁਤ ਵਧ ਗਈ ਹੈ ਸਰ ਤੁਹਾਡੀ ਆਵਾਜ਼ ਸੁਣ ਕੇ।

ਪ੍ਰਧਾਨ ਮੰਤਰੀ ਜੀ : ਸੁਨੀਲ ਜੀ ‘ਸੈਲਫੀ ਵਿਦ ਡੌਟਰ’ (‘Selfie with Daughter’) ਹਰ ਕਿਸੇ ਨੂੰ ਯਾਦ ਹੈ। ਅੱਜ ਜਦੋਂ ਇਸ ਦੀ ਫਿਰ ਚਰਚਾ ਹੋ ਰਹੀ ਹੈ ਤਾਂ ਤੁਹਾਨੂੰ ਕਿਵੇਂ ਲੱਗ ਰਿਹਾ ਹੈ?

ਸੁਨੀਲ : ਪ੍ਰਧਾਨ ਮੰਤਰੀ ਜੀ ਇਹ ਅਸਲ ਵਿੱਚ ਤੁਸੀਂ ਜੋ ਸਾਡੇ ਪ੍ਰਦੇਸ਼ ਹਰਿਆਣਾ ਤੋਂ ਪਾਣੀਪਤ ਦੀ ਚੌਥੀ ਲੜਾਈ, ਬੇਟੀਆਂ ਦੇ ਚਿਹਰੇ ’ਤੇ ਮੁਸਕਰਾਹਟ ਲਿਆਉਣ ਲਈ ਸ਼ੁਰੂ ਕੀਤੀ ਸੀ, ਜਿਸ ਨੂੰ ਤੁਹਾਡੀ ਅਗਵਾਈ ਵਿੱਚ ਪੂਰੇ ਦੇਸ਼ ਨੇ ਜਿੰਨੀ ਵੀ ਕੋਸ਼ਿਸ਼ ਕੀਤੀ ਹੈ ਤਾਂ ਵਾਕਿਆ ਹੀ ਇਹ ਮੇਰੇ ਲਈ ਅਤੇ ਹਰ ਬੇਟੀ ਦੇ ਪਿਤਾ ਅਤੇ ਬੇਟੀਆਂ ਨੂੰ ਚਾਹੁਣ ਵਾਲਿਆਂ ਲਈ ਬਹੁਤ ਵੱਡੀ ਗੱਲ ਹੈ।

 

ਪ੍ਰਧਾਨ ਮੰਤਰੀ ਜੀ : ਸੁਨੀਲ ਜੀ ਹੁਣ ਤੁਹਾਡੀ ਬੇਟੀ ਕਿਵੇਂ ਹੈ, ਅੱਜ-ਕੱਲ੍ਹ ਕੀ ਕਰ ਰਹੀ ਹੈ?

ਸੁਨੀਲ : ਜੀ ਮੇਰੀਆਂ ਬੇਟੀਆਂ ਨੰਦਨੀ ਅਤੇ ਯਾਚਿਕਾ ਹਨ, ਇਕ 7ਵੀਂ ਕਲਾਸ (7th Class) ਵਿੱਚ ਪੜ੍ਹ ਰਹੀ ਹੈ ਦੂਸਰੀ ਚੌਥੀ ਕਲਾਸ (4th Class) ਵਿੱਚ ਪੜ੍ਹ ਰਹੀ ਹੈ ਅਤੇ ਤੁਹਾਡੀ ਬੜੀ ਪ੍ਰਸ਼ੰਸਕ ਹੈ। ਉਨ੍ਹਾਂ ਨੇ ਤੁਹਾਡੇ ਲਈ ਥੈਂਕ ਯੂ ਪ੍ਰਾਈਮ ਮਨਿਸਟਰ ਕਰਕੇ ਆਪਣੇ ਜਮਾਤੀਆਂ ਕੋਲੋਂ ਲੈਟਰ ਵੀ ਲਿਖਵਾਏ ਸਨ ਅਸਲ ਵਿੱਚ। 

ਪ੍ਰਧਾਨ ਮੰਤਰੀ ਜੀ : ਵਾਹ-ਵਾਹ, ਅੱਛਾ ਬੇਟੀ ਨੂੰ ਤੁਸੀਂ ਮੇਰਾ ਅਤੇ ‘ਮਨ ਕੀ ਬਾਤ’ ਦੇ ਸਰੋਤਿਆਂ ਦਾ ਖੂਬ ਸਾਰਾ ਅਸ਼ੀਰਵਾਦ ਦਿਓ।

ਸੁਨੀਲ : ਬਹੁਤ-ਬਹੁਤ ਸ਼ੁਕਰੀਆ ਜੀ। ਤੁਹਾਡੀ ਵਜ੍ਹਾ ਨਾਲ ਦੇਸ਼ ਦੀਆਂ ਬੇਟੀਆਂ ਦੇ ਚਿਹਰੇ ’ਤੇ ਲਗਾਤਾਰ ਮੁਸਕਾਨ ਵਧ ਰਹੀ ਹੈ।

ਪ੍ਰਧਾਨ ਮੰਤਰੀ ਜੀ : ਬਹੁਤ-ਬਹੁਤ ਧੰਨਵਾਦ ਸੁਨੀਲ ਜੀ।

ਸੁਨੀਲ : ਜੀ ਸ਼ੁਕਰੀਆ।

ਸਾਥੀਓ, ਮੈਨੂੰ ਇਸ ਗੱਲ ਦਾ ਬਹੁਤ ਸੰਤੋਸ਼ ਹੈ ਕਿ ‘ਮਨ ਕੀ ਬਾਤ’ ਵਿੱਚ ਅਸੀਂ ਦੇਸ਼ ਦੀ ਨਾਰੀ ਸ਼ਕਤੀ ਦੀਆਂ ਸੈਂਕੜੇ ਪ੍ਰੇਰਣਾਦਾਇਕ ਗਾਥਾਵਾਂ ਦਾ ਜ਼ਿਕਰ ਕੀਤਾ ਹੈ। ਚਾਹੇ ਸਾਡੀ ਸੈਨਾ ਹੋਵੇ ਜਾਂ ਫਿਰ ਖੇਡ ਜਗਤ ਹੋਵੇ, ਮੈਂ ਜਦੋਂ ਵੀ ਮਹਿਲਾਵਾਂ ਦੀਆਂ ਪ੍ਰਾਪਤੀਆਂ ਬਾਰੇ ਗੱਲ ਕੀਤੀ ਹੈ, ਉਸ ਦੀ ਖੂਬ ਪ੍ਰਸ਼ੰਸਾ ਹੋਈ ਹੈ। ਜਿਵੇਂ ਅਸੀਂ ਛੱਤੀਸਗੜ੍ਹ ਦੇ ਦੇਊਰ ਪਿੰਡ ਦੀਆਂ ਮਹਿਲਾਵਾਂ ਦੀ ਚਰਚਾ ਕੀਤੀ ਸੀ। ਇਹ ਮਹਿਲਾਵਾਂ ਸਵੈ-ਸਹਾਇਤਾ ਸਮੂਹਾਂ ਦੇ ਜ਼ਰੀਏ ਪਿੰਡ ਦੇ ਚੁਰੱਸਤਿਆਂ, ਸੜਕਾਂ ਅਤੇ ਮੰਦਿਰਾਂ ਦੀ ਸਫਾਈ ਲਈ ਮੁਹਿੰਮ ਚਲਾਉਂਦੀਆਂ ਹਨ। ਇਵੇਂ ਹੀ ਤਮਿਲ ਨਾਡੂ ਦੀਆਂ ਉਹ ਆਦਿਵਾਸੀ ਮਹਿਲਾਵਾਂ, ਜਿਨ੍ਹਾਂ ਨੇ ਹਜ਼ਾਰਾਂ ਈਕੋਫ੍ਰੈਂਡਲੀ ਟੈਰਾਕੋਟਾ ਕੱਪਸ (Eco-Friendly Terracotta Cups) ਨਿਰਯਾਤ ਕੀਤੇ, ਉਨ੍ਹਾਂ ਤੋਂ ਵੀ ਦੇਸ਼ ਨੇ ਖੂਬ ਪ੍ਰੇਰਣਾ ਲਈ। ਤਮਿਲ ਨਾਡੂ ਵਿੱਚ ਹੀ 20 ਹਜ਼ਾਰ ਮਹਿਲਾਵਾਂ ਨੇ ਇਕੱਠੇ ਹੋ ਕੇ ਵੇਲੋਰ ਵਿੱਚ ਨਾਗ ਨਦੀ ਨੂੰ ਮੁੜ੍ਹ ਸੁਰਜੀਤ ਕੀਤਾ ਸੀ। ਅਜਿਹੀਆਂ ਕਿੰਨੀਆਂ ਹੀ ਮੁਹਿੰਮਾਂ ਦੀ ਸਾਡੀ ਨਾਰੀ ਸ਼ਕਤੀ ਨੇ ਅਗਵਾਈ ਕੀਤੀ ਹੈ ਅਤੇ ‘ਮਨ ਕੀ ਬਾਤ’ ਉਨ੍ਹਾਂ ਦੇ ਯਤਨਾਂ ਨੂੰ ਸਾਹਮਣੇ ਲਿਆਉਣ ਦਾ ਮੰਚ ਬਣਿਆ ਹੈ। 

ਸਾਥੀਓ, ਅੱਜ ਸਾਡੇ ਨਾਲ ਫੋਨ ਲਾਈਨ (Phone line) ’ਤੇ ਇਕ ਹੋਰ ਸੱਜਣ ਮੌਜੂਦ ਹਨ, ਇਨ੍ਹਾਂ ਦਾ ਨਾਮ ਹੈ ਮੰਜ਼ੂਰ ਅਹਿਮਦ। ‘ਮਨ ਕੀ ਬਾਤ’ ਵਿੱਚ ਜੰਮੂ-ਕਸ਼ਮੀਰ ਦੀਆਂ ਪੈਨਸਲ-ਸਲੇਟਾਂ (Pencil Slates) ਦੇ ਬਾਰੇ ਦੱਸਦੇ ਹੋਏ ਮੰਜ਼ੂਰ ਅਹਿਮਦ ਜੀ ਦਾ ਜ਼ਿਕਰ ਹੋਇਆ ਸੀ। 

ਪ੍ਰਧਾਨ ਮੰਤਰੀ ਜੀ : ਮੰਜ਼ੂਰ ਜੀ ਕਿਵੇਂ ਹੋ ਤੁਸੀਂ।

ਮੰਜ਼ੂਰ ਜੀ : ਥੈਂਕ ਯੂ ਸਰ। ਮੈਂ ਠੀਕ ਹਾਂ ਸਰ।

ਪ੍ਰਧਾਨ ਮੰਤਰੀ ਜੀ : ‘ਮਨ ਕੀ ਬਾਤ’ ਦੇ ਇਸ 100ਵੇਂ ਐਪੀਸੋਡ ਵਿੱਚ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। 

ਮੰਜ਼ੂਰ ਜੀ : ਥੈਂਕ ਯੂ ਸਰ।

ਪ੍ਰਧਾਨ ਮੰਤਰੀ ਜੀ : ਅੱਛਾ ਇਹ ਪੈਨਸਲ-ਸਲੇਟਸ ਵਾਲਾ ਕੰਮ ਕਿਵੇਂ ਚਲ ਰਿਹਾ ਹੈ।

ਮੰਜ਼ੂਰ ਜੀ : ਬਹੁਤ ਵਧੀਆ ਚਲ ਰਿਹਾ ਹੈ ਸਰ, ਬਹੁਤ ਚੰਗੀ ਤਰ੍ਹਾਂ। ਜਦੋਂ ਤੋਂ ਸਰ ਤੁਸੀਂ ਸਾਡੀ ਗੱਲ ‘ਮਨ ਕੀ ਬਾਤ’ ਵਿੱਚ ਕਹੀ ਸਰ, ਉਦੋਂ ਤੋਂ ਬਹੁਤ ਕੰਮ ਵਧ ਗਿਆ ਸਰ ਅਤੇ ਦੂਸਰਿਆਂ ਨੂੰ ਵੀ ਰੋਜ਼ਗਾਰ ਬਹੁਤ ਮਿਲਿਆ ਹੈ ਇਸ ਕੰਮ ਵਿੱਚ। 

ਪ੍ਰਧਾਨ ਮੰਤਰੀ ਜੀ : ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੋਵੇਗਾ।

ਮੰਜ਼ੂਰ ਜੀ : ਹੁਣ ਮੇਰੇ ਕੋਲ 200 ਤੋਂ ਜ਼ਿਆਦਾ ਹਨ...

ਪ੍ਰਧਾਨ ਮੰਤਰੀ ਜੀ : ਅਰੇ ਵਾਹ, ਮੈਨੂੰ ਬਹੁਤ ਖੁਸ਼ੀ ਹੋਈ।

ਮੰਜ਼ੂਰ ਜੀ : ਜੀ ਸਰ, ਜੀ ਸਰ। ਹੁਣ ਇਕ-ਦੋ ਮਹੀਨਿਆਂ ਵਿੱਚ ਇਸ ਨੂੰ ਵਧਾ (expand) ਰਿਹਾ ਹਾਂ ਅਤੇ 200 ਲੋਕਾਂ ਤੋਂ ਜ਼ਿਆਦਾ ਨੂੰ ਰੋਜ਼ਗਾਰ ਮਿਲ ਜਾਵੇਗਾ ਸਰ।

ਪ੍ਰਧਾਨ ਮੰਤਰੀ ਜੀ : ਵਾਹ-ਵਾਹ ਵੇਖੋ ਮੰਜ਼ੂਰ ਜੀ...

ਮੰਜ਼ੂਰ ਜੀ : ਜੀ ਸਰ।

ਪ੍ਰਧਾਨ ਮੰਤਰੀ ਜੀ : ਮੈਨੂੰ ਬਿਲਕੁਲ ਯਾਦ ਹੈ ਅਤੇ ਉਸ ਦਿਨ ਤੁਸੀਂ ਮੈਨੂੰ ਕਿਹਾ ਸੀ ਕਿ ਇਹ ਇਕ ਅਜਿਹਾ ਕੰਮ ਹੈ, ਜਿਸ ਦੀ ਨਾ ਕੋਈ ਪਛਾਣ ਹੈ, ਨਾ ਖੁਦ ਦੀ ਪਛਾਣ ਹੈ ਅਤੇ ਤੁਹਾਨੂੰ ਬੜਾ ਦੁਖ ਸੀ ਅਤੇ ਇਸ ਵਜ੍ਹਾ ਨਾਲ ਤੁਹਾਨੂੰ ਬੜੀਆਂ ਮੁਸ਼ਕਿਲਾਂ ਹੁੰਦੀਆਂ ਸੀ, ਉਹ ਵੀ ਤੁਸੀਂ ਕਹਿ ਰਹੇ ਸੀ, ਲੇਕਿਨ ਹੁਣ ਤਾਂ ਪਛਾਣ ਵੀ ਬਣ ਗਈ ਅਤੇ 200 ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਦੇ ਰਹੇ ਹੋ।

ਮੰਜ਼ੂਰ ਜੀ : ਜੀ ਸਰ, ਜੀ ਸਰ।

ਪ੍ਰਧਾਨ ਮੰਤਰੀ ਜੀ : ਹੋਰ ਨਵੇਂ expansion ਕਰਕੇ ਹੋਰ 200 ਲੋਕਾਂ ਨੂੰ ਰੋਜ਼ਗਾਰ ਦੇ ਰਹੇ ਹੋ, ਇਹ ਤਾਂ ਬਹੁਤ ਖੁਸ਼ੀ ਦੀ ਖਬਰ ਦਿੱਤੀ ਤੁਸੀਂ।

ਮੰਜ਼ੂਰ ਜੀ : ਇੱਥੋਂ ਤੱਕ (Even) ਸਰ, ਇੱਥੇ ਜੋ ਕਿਸਾਨ (farmer) ਹਨ ਸਰ, ਉਨ੍ਹਾਂ ਨੂੰ ਵੀ ਬਹੁਤ ਵੱਡਾ ਫਾਇਦਾ ਹੋਇਆ ਹੈ ਉਦੋਂ ਤੋਂ। 2000 ਦਾ ਦਰੱਖਤ (tree) ਵੇਚਦੇ ਸਨ, ਹੁਣ ਉਹੀ ਦਰੱਖਤ (tree) 5000 ਤੱਕ ਪਹੁੰਚ ਗਿਆ ਸਰ। ਇੰਨੀ ਮੰਗ ਵਧ ਗਈ ਹੈ ਇਸ ਵਿੱਚ ਉਦੋਂ ਤੋਂ : ਅਤੇ ਇਸ ਵਿੱਚ ਆਪਣੀ ਪਛਾਣ ਵੀ ਬਣ ਗਈ ਹੈ। ਇਸ ਵਿੱਚ ਬਹੁਤ ਸਾਰੇ ਆਰਡਰ ਹਨ ਸਾਡੇ ਕੋਲ ਸਰ। ਹੁਣ ਮੈਂ ਅੱਗੇ ਇਕ-ਦੋ ਮਹੀਨਿਆਂ ਵਿੱਚ ਹੋਰ ਵਿਸਥਾਰ ਕਰਕੇ ਅਤੇ ਦੋ-ਢਾਈ ਸੌ, 2-4 ਪਿੰਡਾਂ ਵਿੱਚ ਜਿੰਨੇ ਵੀ ਮੁੰਡੇ-ਕੁੜੀਆਂ ਹਨ, ਇਸ ਵਿੱਚ ਐਡਜਸਟ ਹੋ ਸਕਦੇ ਹਨ। ਉਨ੍ਹਾਂ ਦੀ ਵੀ ਰੋਜ਼ੀ-ਰੋਟੀ ਚਲ ਸਕਦੀ ਹੈ ਸਰ। 

ਪ੍ਰਧਾਨ ਮੰਤਰੀ ਜੀ : ਵੇਖੋ ਮੰਜ਼ੂਰ ਜੀ ‘ਵੋਕਲ ਫੌਰ ਲੋਕਲ’ ਦੀ ਤਾਕਤ ਕਿੰਨੀ ਜ਼ਬਰਦਸਤ ਹੈ, ਤੁਸੀਂ ਧਰਤੀ ’ਤੇ ਉਤਾਰ ਕੇ ਵਿਖਾ ਦਿੱਤਾ ਹੈ। 

ਮੰਜ਼ੂਰ ਜੀ : ਜੀ ਸਰ।

ਪ੍ਰਧਾਨ ਮੰਤਰੀ ਜੀ : ਮੇਰੇ ਵੱਲੋਂ ਤੁਹਾਨੂੰ ਅਤੇ ਪਿੰਡ ਦੇ ਸਾਰੇ ਕਿਸਾਨਾਂ ਨੂੰ ਅਤੇ ਤੁਹਾਡੇ ਨਾਲ ਕੰਮ ਕਰ ਰਹੇ ਸਾਰੇ ਸਾਥੀਆਂ ਨੂੰ ਵੀ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭਕਾਮਨਾਵਾਂ, ਧੰਨਵਾਦ ਭਾਈ।

ਮੰਜ਼ੂਰ ਜੀ : ਧੰਨਵਾਦ ਸਰ।

ਸਾਥੀਓ, ਸਾਡੇ ਦੇਸ਼ ਵਿੱਚ ਅਜਿਹੇ ਕਿੰਨੇ ਹੀ ਪ੍ਰਤਿਭਾਸ਼ਾਲੀ ਲੋਕ ਹਨ ਜੋ ਆਪਣੀ ਮਿਹਨਤ ਦੇ ਬਲਬੂਤੇ ਹੀ ਸਫ਼ਲਤਾ ਦੇ ਸਿਖਰ ’ਤੇ ਪਹੁੰਚੇ ਹਨ। ਮੈਨੂੰ ਯਾਦ ਹੈ ਕਿ ਵਿਸ਼ਾਖਾਪਟਨਮ ਦੇ ਵੈਂਕਟ ਮੁਰਲੀ ਪ੍ਰਸਾਦ ਜੀ ਨੇ ਇਕ ਆਤਮਨਿਰਭਰ ਭਾਰਤ ਚਾਰਟ ਸ਼ੇਅਰ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉਹ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਉਤਪਾਦ ਹੀ ਇਸਤੇਮਾਲ ਕਰਨਗੇ। ਜਦੋਂ ਬੇਤੀਆ ਦੇ ਪ੍ਰਮੋਦ ਜੀ ਨੇ ਐੱਲ. ਈ. ਡੀ. ਬੱਲਬ ਬਣਾਉਣ ਦੀ ਛੋਟੀ ਯੂਨਿਟ ਲਗਾਈ ਜਾਂ ਗੜ੍ਹ ਮੁਕਤੇਸ਼ਵਰ ਦੇ ਸੰਤੋਸ਼ ਜੀ ਨੇ ਮੈਟਸ ਬਣਾਉਣ ਦਾ ਕੰਮ ਕੀਤਾ, ‘ਮਨ ਕੀ ਬਾਤ’ ਹੀ ਉਨ੍ਹਾਂ ਦੇ ਉਤਪਾਦਾਂ ਨੂੰ ਸਾਰਿਆਂ ਦੇ ਸਾਹਮਣੇ ਲਿਆਉਣ ਦਾ ਮਾਧਿਅਮ ਬਣਿਆ। ਅਸੀਂ ‘ਮੇਕ ਇਨ ਇੰਡੀਆ’ ਦੇ ਅਨੇਕਾਂ ਉਦਾਹਰਣਾਂ ਤੋਂ ਲੈ ਕੇ ਸਪੇਸ ਸਟਾਰਟਅੱਪਸ ਤੱਕ ਦੀ ਚਰਚਾ ‘ਮਨ ਕੀ ਬਾਤ’ ਵਿੱਚ ਕੀਤੀ ਹੈ।

 

ਸਾਥੀਓ, ਤੁਹਾਨੂੰ ਯਾਦ ਹੋਵੇਗਾ ਕੁਝ ਐਪੀਸੋਡ ਪਹਿਲਾਂ ਮੈਂ ਮਣੀਪੁਰ ਦੀ ਭੈਣ ਵਿਜੈ ਸ਼ਾਂਤੀ ਦੇਵੀ ਜੀ ਦਾ ਵੀ ਜ਼ਿਕਰ ਕੀਤਾ ਸੀ, ਵਿਜੈ ਸ਼ਾਂਤੀ ਜੀ ਕਮਲ ਦੇ ਰੇਸ਼ੇ ਨਾਲ ਕੱਪੜੇ ਬਣਾਉਂਦੇ ਹਨ। ‘ਮਨ ਕੀ ਬਾਤ’ ਵਿੱਚ ਉਨ੍ਹਾਂ ਦੇ ਇਸ ਅਨੋਖੇ ਈਕੋਫ੍ਰੈਂਡਲੀ ਆਈਡੀਆ (eco-friendly idea ) ਦੀ ਗੱਲ ਹੋਈ ਤਾਂ ਉਨ੍ਹਾਂ ਦਾ ਕੰਮ ਹੋਰ ਪ੍ਰਸਿੱਧ ਹੋ ਗਿਆ। ਅੱਜ ਵਿਜੇ ਸ਼ਾਂਤੀ ਜੀ ਫੋਨ ’ਤੇ ਸਾਡੇ ਨਾਲ ਹਨ। 

ਪ੍ਰਧਾਨ ਮੰਤਰੀ ਜੀ : ਨਮਸਤੇ ਵਿਜੇ ਸ਼ਾਂਤੀ ਜੀ, ਕੀ ਹਾਲ ਹੈ ਤੁਹਾਡਾ। (How are you?)

ਵਿਜੈ ਸ਼ਾਂਤੀ ਜੀ : ਸਰ, ਮੈਂ ਠੀਕ ਹਾਂ। (Sir, I am fine.)

ਪ੍ਰਧਾਨ ਮੰਤਰੀ ਜੀ : ਤੁਹਾਡਾ ਕੰਮਕਾਰ ਕਿਵੇਂ ਚਲ ਰਿਹਾ ਹੈ। (and how’s your work going on ?)

ਵਿਜੈ ਸ਼ਾਂਤੀ ਜੀ : ਸਰ ਮੈਂ ਹੁਣ ਵੀ 30 ਮਹਿਲਾਵਾਂ ਦੇ ਨਾਲ ਕੰਮ ਕਰ ਰਹੀ ਹਾਂ। (sir, still working along with my 30 women)

ਪ੍ਰਧਾਨ ਮੰਤਰੀ ਜੀ : ਇੰਨੇ ਥੋੜ੍ਹੇ ਸਮੇਂ ’ਚ ਤੁਸੀਂ 30 ਵਿਅਕਤੀਆਂ ਦੀ ਟੀਮ ਤੱਕ ਪਹੁੰਚ ਗਏ ਹੋ! (in such a short period you have reached 30 persons team !)

ਵਿਜੈ ਸ਼ਾਂਤੀ ਜੀ : ਹਾਂ ਸਰ, ਇਸ ਸਾਲ ਆਪਣੇ ਖੇਤਰ ਵਿੱਚ ਮੈਂ 100 ਮਹਿਲਾਵਾਂ ਨੂੰ ਰੋਜ਼ਗਾਰ ਦੇਵਾਂਗੀ। (Yes sir, this year also more expand with 100 women in  my area)

ਪ੍ਰਧਾਨ ਮੰਤਰੀ ਜੀ : ਅੱਛਾ ਤੁਹਾਡਾ ਟਾਰਗੇਟ 100 ਮਹਿਲਾਵਾਂ ਤੱਕ ਹੈ। (so your  target is 100 women)

ਵਿਜੈ ਸ਼ਾਂਤੀ ਜੀ : ਹਾਂ! 100 ਮਹਿਲਾਵਾਂ। (yaa ! 100 women)

ਪ੍ਰਧਾਨ ਮੰਤਰੀ ਜੀ : ਹੁਣ ਲੋਕ ਕਮਲ ਦੇ ਰੇਸ਼ਿਆਂ ਬਾਰੇ ਕਿੰਨਾ ਕੁ ਜਾਨਣ ਲੱਗ ਗਏ ਹਨ। (and now people are familiar with this lotus stem fiber )

ਵਿਜੈ ਸ਼ਾਂਤੀ ਜੀ : ਹਾਂ ਸਰ! ‘ਮਨ ਕੀ ਬਾਤ’ ਪ੍ਰੋਗਰਾਮ ਕਰਕੇ ਸਾਰੇ ਭਾਰਤ ਵਿੱਚ ਹਰ ਕੋਈ ਇਸ ਬਾਰੇ ਜਾਣਦਾ ਹੈ। (yes sir, everyone’s know from ‘Mann Ki Baat’ Programme all over India.) 

ਪ੍ਰਧਾਨ ਮੰਤਰੀ ਜੀ : ਹੁਣ ਇਹ ਬਹੁਤ ਹਰਮਨਪਿਆਰਾ ਹੋ ਗਿਆ ਹੈ। (so now it’s very popular)

ਵਿਜੈ ਸ਼ਾਂਤੀ ਜੀ : ਹਾਂ ਸਰ। ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਪ੍ਰੋਗਰਾਮ ਕਰਕੇ ਹਰ ਕੋਈ ਕਮਲ ਦੇ ਰੇਸ਼ਿਆਂ ਬਾਰੇ ਜਾਣਦਾ ਹੈ। (yes sir, from Prime Minister ‘Mann ki Baat’ programme everyone knows  about lotus  fibre )

ਪ੍ਰਧਾਨ ਮੰਤਰੀ ਜੀ : ਅੱਛਾ ਹੁਣ ਤੁਹਾਨੂੰ ਮਾਰਕੀਟ ਵੀ ਪ੍ਰਾਪਤ ਹੋ ਗਈ ਹੈ। (so now you got the market also ?)

ਵਿਜੈ ਸ਼ਾਂਤੀ ਜੀ : ਹਾਂ! ਮੈਨੂੰ ਅਮਰੀਕਾ ਤੋਂ ਵੀ ਆਰਡਰ ਮਿਲੇ ਹਨ ਅਤੇ ਉਹ ਇਸ ਨੂੰ ਜ਼ਿਆਦਾ ਮਾਤਰਾ ’ਚ ਖਰੀਦਣਾ ਚਾਹੁੰਦੇ ਹਨ ਪਰ ਇਸ ਤੋਂ ਮੈਂ ਯੂ. ਐਸ. ਨੂੰ ਵੀ ਮਾਲ ਭੇਜਣਾ ਚਾਹੁੰਦੀ ਹਾਂ। (yes, I have got a market from USA  also they want to buy in bulk, in lots quantities, but I want to give from this year to send the U.S also)

ਪ੍ਰਧਾਨ ਮੰਤਰੀ ਜੀ : ਹੁਣ ਤੁਸੀਂ ਨਿਰਯਾਤ ਕਰਨ ਲੱਗੇ ਹੋ। (So, now you are exporter ? )

ਵਿਜੈ ਸ਼ਾਂਤੀ ਜੀ : ਹਾਂ ਸ਼੍ਰੀਮਾਨ ਜੀ, ਹਾਂ ਸਰ, ਇਸ ਸਾਲ ਤੋਂ ਮੈਂ ਕਮਲ ਦੇ ਰੇਸ਼ਿਆਂ ਨਾਲ ਬਣੇ ਹੋਏ ਭਾਰਤ ਦੇ ਉਤਪਾਦ ਨੂੰ ਨਿਰਯਾਤ ਕਰ ਰਹੀ ਹਾਂ। (yes sir, from this year I export our product made in India Lotus fibre )

ਪ੍ਰਧਾਨ ਮੰਤਰੀ ਜੀ : ਹਾਂ ਜਦੋਂ ਮੈਂ ਕਹਿੰਦਾ ਸੀ ‘ਵੋਕਲ ਫੌਰ ਲੋਕਲ’ ਅਤੇ ਹੁਣ ਮੈਂ ਕਹਾਂਗਾ ਕਿ ‘ਲੋਕਲ ਫੌਰ ਗਲੋਬਲ’। (so, when I say Vocal for Local and now Local for Global)

ਵਿਜੈ ਸ਼ਾਂਤੀ ਜੀ : ਯੈਸ ਸਰ, ਹਾਂ ਸਰ ਮੈਂ ਆਪਣੇ ਉਤਪਾਦ ਨੂੰ ਸਾਰੇ ਸੰਸਾਰ ਵਿੱਚ ਪਹੁੰਚਾਉਣਾ ਚਾਹੁੰਦੀ ਹਾਂ। (yes sir, I want to reach my product all over the globe of all world)

ਪ੍ਰਧਾਨ ਮੰਤਰੀ ਜੀ : ਤੁਹਾਨੂੰ ਵਧਾਈ ਹੋਵੇ ਅਤੇ ਮੇਰੇ ਵੱਲੋਂ ਸ਼ੁਭਕਾਮਨਾਵਾਂ। (so congratulation and wish you best luck)

ਵਿਜੈ ਸ਼ਾਂਤੀ ਜੀ : ਥੈਂਕ ਯੂ ਸਰ। (Thank you sir)

ਪ੍ਰਧਾਨ ਮੰਤਰੀ ਜੀ : ਥੈਂਕ ਯੂ, ਥੈਂਕ ਯੂ. ਵਿਜੇ ਸ਼ਾਂਤੀ। (Thank you, Thank you Vijaya Shanti)

ਵਿਜੈ ਸ਼ਾਂਤੀ ਜੀ : ਥੈਂਕ ਯੂ ਸਰ। (Thank You sir)

ਸਾਥੀਓ, ‘ਮਨ ਕੀ ਬਾਤ’ ਦੀ ਇਕ ਹੋਰ ਵਿਸ਼ੇਸ਼ਤਾ ਰਹੀ ਹੈ। ‘ਮਨ ਕੀ ਬਾਤ’ ਦੇ ਜ਼ਰੀਏ ਕਿੰਨੇ ਹੀ ਜਨ-ਅੰਦੋਲਨਾਂ ਨੇ ਜਨਮ ਵੀ ਲਿਆ ਹੈ ਅਤੇ ਗਤੀ ਵੀ ਫੜੀ ਹੈ। ਜਿਵੇਂ ਸਾਡੇ ਖਿਡੌਣੇ, ਸਾਡੇ ਖਿਡੌਣਾ ਉਦਯੋਗ (Toy Industry) ਨੂੰ ਫਿਰ ਤੋਂ ਸਥਾਪਿਤ ਕਰਨ ਦਾ ਮਿਸ਼ਨ ‘ਮਨ ਕੀ ਬਾਤ’ ਤੋਂ ਹੀ ਤਾਂ ਸ਼ੁਰੂ ਹੋਇਆ ਸੀ। ਭਾਰਤੀ ਨਸਲ ਦੇ ਕੁੱਤੇ, ਸਾਡੇ ਦੇਸੀ ਡੋਗਸ, ਉਸ ਨੂੰ ਲੈ ਕੇ ਜਾਗਰੂਕਤਾ ਵਧਾਉਣ ਦੀ ਸ਼ੁਰੂਆਤ ਵੀ ਤਾਂ ‘ਮਨ ਕੀ ਬਾਤ’ ਨੇ ਹੀ ਤਾਂ ਕੀਤੀ ਸੀ। ਅਸੀਂ ਇਕ ਹੋਰ ਮੁਹਿੰਮ ਸ਼ੁਰੂ ਕੀਤੀ ਸੀ ਕਿ ਅਸੀਂ ਗਰੀਬ, ਛੋਟੇ ਦੁਕਾਨਦਾਰਾਂ ਨਾਲ ਮੁੱਲ-ਭਾਅ ਨਹੀਂ ਕਰਾਂਗੇ, ਝਗੜਾ ਨਹੀਂ ਕਰਾਂਗੇ। ਜਦੋਂ ‘ਹਰ ਘਰ ਤਿਰੰਗਾ’ ਮੁਹਿੰਮ ਸ਼ੁਰੂ ਹੋਈ, ਉਦੋਂ ਵੀ ‘ਮਨ ਕੀ ਬਾਤ’ ਨੇ ਦੇਸ਼ਵਾਸੀਆਂ ਨੂੰ ਇਸ ਸੰਕਲਪ ਨਾਲ ਜੋੜਨ ਵਿੱਚ ਮੁੱਖ ਭੂਮਿਕਾ ਨਿਭਾਈ। ਅਜਿਹੇ ਹਰ ਉਦਾਹਰਣ ਸਮਾਜ ਵਿੱਚ ਬਦਲਾਅ ਦਾ ਕਾਰਨ ਬਣੇ ਹਨ। ਸਮਾਜ ਨੂੰ ਪ੍ਰੇਰਿਤ ਕਰਨ ਦੀ ਜ਼ਿੰਮੇਵਾਰੀ ਪ੍ਰਦੀਪ ਸਾਂਗਵਾਨ ਜੀ ਨੇ ਵੀ ਚੁੱਕੀ ਹੋਈ ਹੈ। ‘ਮਨ ਕੀ ਬਾਤ’ ਵਿੱਚ ਅਸੀਂ ਪ੍ਰਦੀਪ ਸਾਂਗਵਾਨ ਜੀ ਦੇ ‘ਹੀਲਿੰਗ ਹਿਮਾਲਿਯਾਜ਼’ ਮੁਹਿੰਮ ਦੀ ਚਰਚਾ ਕੀਤੀ ਸੀ। ਉਹ ਫੋਨ ਲਾਈਨ ’ਤੇ ਸਾਡੇ ਨਾਲ ਹਨ।

ਮੋਦੀ ਜੀ : ਪ੍ਰਦੀਪ ਜੀ ਨਮਸਕਾਰ।

ਪ੍ਰਦੀਪ ਜੀ : ਸਰ ਜੈ ਹਿੰਦ।

ਮੋਦੀ ਜੀ : ਜੈ ਹਿੰਦ, ਜੈ ਹਿੰਦ ਭਾਈ ਕਿਵੇਂ ਹੋ ਤੁਸੀਂ।

ਪ੍ਰਦੀਪ ਜੀ : ਸਰ ਬਹੁਤ ਵਧੀਆ, ਤੁਹਾਡੀ ਆਵਾਜ਼ ਸੁਣ ਕੇ ਹੋਰ ਵੀ ਚੰਗਾ।

ਮੋਦੀ ਜੀ : ਤੁਸੀਂ ਹਿਮਾਲਿਆ ਨੂੰ ਹੀਲ ਕਰਨ ਦੀ ਸੋਚੀ। 

ਪ੍ਰਦੀਪ ਜੀ : ਹਾਂ! ਜੀ ਸਰ।

ਮੋਦੀ ਜੀ : ਮੁਹਿੰਮ ਵੀ ਚਲਾਈ, ਅੱਜ-ਕੱਲ੍ਹ ਤੁਹਾਡੀ ਮੁਹਿੰਮ (Campaign) ਕਿਵੇਂ ਚਲ ਰਹੀ ਹੈ।

ਪ੍ਰਦੀਪ ਜੀ : ਸਰ, ਬਹੁਤ ਚੰਗੀ ਚਲ ਰਹੀ ਹੈ। 2020 ਤੋਂ ਇੰਝ ਮੰਨੋ ਕਿ ਜਿੰਨਾ ਕੰਮ ਅਸੀਂ ਪੰਜ ਸਾਲ ਵਿੱਚ ਕਰਦੇ ਸੀ, ਹੁਣ ਉਹ ਇਕ ਸਾਲ ਵਿੱਚ ਹੀ ਹੋ ਜਾਂਦਾ ਹੈ।

ਮੋਦੀ ਜੀ : ਵਾਹ!

ਪ੍ਰਦੀਪ ਜੀ : ਹਾਂ ਜੀ, ਹਾਂ ਜੀ ਸਰ। ਸ਼ੁਰੂਆਤ ਬਹੁਤ ਘਬਰਾਹਟ (nervous) ਵਿੱਚ ਹੋਈ ਸੀ, ਬਹੁਤ ਡਰ ਸੀ ਇਸ ਗੱਲ ਨੂੰ ਲੈ ਕੇ ਕਿ ਜ਼ਿੰਦਗੀ ਭਰ ਇਹ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ ਪਰ ਥੋੜ੍ਹਾ ਸਮਰਥਨ (support) ਮਿਲਿਆ ਅਤੇ 2020 ਤੱਕ ਈਮਾਨਦਾਰੀ ਨਾਲ ਕਹੀਏ ਤਾਂ ਬਹੁਤ ਸੰਘਰਸ਼ (struggle) ਵੀ ਕਰ ਰਹੇ ਸੀ honestly । ਲੋਕ ਬਹੁਤ ਘੱਟ ਜੁੜ ਰਹੇ ਸੀ। ਬਹੁਤ ਸਾਰੇ ਅਜਿਹੇ ਲੋਕ ਸਨ, ਜੋ ਸਪੋਰਟ (support) ਨਹੀਂ ਕਰ ਪਾ ਰਹੇ ਸੀ। ਸਾਡੀ ਮੁਹਿੰਮ ਨੂੰ ਇਨੀ ਤਵਜੋਂ ਨਹੀਂ ਸਨ ਦੇ ਰਹੇ, ਪਰ 2020 ਤੋਂ ਬਾਅਦ ਜਦੋਂ ‘ਮਨ ਕੀ ਬਾਤ’ ’ਚ ਜ਼ਿਕਰ ਹੋਇਆ, ਉਸ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ। ਮਤਲਬ ਪਹਿਲਾਂ ਅਸੀਂ ਸਾਲ ਵਿੱਚ 6-7 ਵਾਰ  ਕਲੀਨਿੰਗ ਡਰਾਈਵ (cleaning drive) ਕਰ ਪਾਉਂਦੇ ਸੀ, 10 ਕਲੀਨਿੰਗ ਡਰਾਈਵ (cleaning drive) ਕਰ ਪਾਉਂਦੇ ਸੀ। ਅੱਜ ਦੀ ਤਾਰੀਖ ਵਿੱਚ ਅਸੀਂ ਹਰ ਰੋਜ਼ 5 ਟਨ ਕਚਰਾ ਇਕੱਠਾ ਕਰਦੇ ਹਾਂ ਵੱਖ-ਵੱਖ ਥਾਵਾਂ (location) ਤੋਂ।

ਮੋਦੀ ਜੀ : ਅਰੇ ਵਾਹ! 

ਪ੍ਰਦੀਪ ਜੀ : ‘ਮਨ ਕੀ ਬਾਤ’ ਵਿੱਚ ਜ਼ਿਕਰ ਹੋਣ ਤੋਂ ਬਾਅਦ ਤੁਸੀਂ ਸਰ ਵਿਸ਼ਵਾਸ (believe) ਕਰੋ ਮੇਰੀ ਗੱਲ ਦਾ ਕਿ ਮੈਂ ਲੱਗਭਗ ਇਕ ਸਮੇਂ ਕੰਮ ਨੂੰ ਛੱਡਣ (almost give-up) ਹੀ ਵਾਲਾ ਸੀ ਅਤੇ ਉਸ ਤੋਂ ਬਾਅਦ ਫਿਰ ਬਹੁਤ ਸਾਰਾ ਬਦਲਾਅ ਆਇਆ ਅਤੇ ਮੇਰੇ ਜੀਵਨ ਵਿੱਚ ਹੋਰ ਚੀਜ਼ਾਂ ਇੰਨੀ ਤੇਜ਼ੀ (speed-up) ਨਾਲ ਹੋ ਗਈਆਂ ਕਿ ਜੋ ਚੀਜ਼ਾਂ ਅਸੀਂ ਸੋਚੀਆਂ ਵੀ ਨਹੀਂ ਸੀ। ਇਸ ਲਈ ਮੈਂ ਸੱਚ ਹੀ ਧੰਨਵਾਦੀ ਹਾਂ (So I’m really thankful) ਕਿ ਪਤਾ ਨਹੀਂ ਕਿਵੇਂ ਸਾਡੇ ਵਰਗੇ ਲੋਕਾਂ ਨੂੰ ਤੁਸੀਂ ਲੱਭ ਲੈਂਦੇ ਹੋ। ਕੌਣ ਇੰਨੀ ਦੂਰ-ਦੁਰਾਡੇ ਖੇਤਰ ਵਿੱਚ ਕੰਮ ਕਰਦਾ ਹੈ। ਹਿਮਾਲਿਆ ਦੇ ਖੇਤਰ ਵਿੱਚ ਜਾ ਕੇ, ਬੈਠ ਕੇ ਅਸੀਂ ਕੰਮ ਕਰ ਰਹੇ ਹਾਂ। ਇਸ ਉਚਾਈ (altitude) ’ਤੇ ਕੰਮ ਕਰ ਰਹੇ ਹਾਂ। ਉੱਥੇ ਤੁਸੀਂ ਸਾਨੂੰ ਲੱਭ ਲਿਆ ਸਰ। ਸਾਡੇ ਕੰਮ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਏ ਤਾਂ ਮੇਰੇ ਲਈ ਬਹੁਤ ਭਾਵੁਕ ਪਲ (emotional moment) ਸੀ। ਉਦੋਂ ਵੀ ਅਤੇ ਅੱਜ ਵੀ ਕਿ ਮੈਂ ਜੋ ਸਾਡੇ ਦੇਸ਼ ਦੇ ਪ੍ਰਥਮ ਸੇਵਕ ਹਨ, ਉਨ੍ਹਾਂ ਨਾਲ ਮੈਂ ਗੱਲਬਾਤ ਕਰ ਪਾ ਰਿਹਾ ਹਾਂ। ਮੇਰੇ ਲਈ ਇਸ ਤੋਂ ਵੱਡੇ ਸੁਭਾਗ ਦੀ ਗੱਲ ਨਹੀਂ ਹੋ ਸਕਦੀ।

ਮੋਦੀ ਜੀ : ਪ੍ਰਦੀਪ ਜੀ ਤੁਸੀਂ ਤਾਂ ਹਿਮਾਲਿਆ ਦੀਆਂ ਚੋਟੀਆਂ ’ਤੇ ਸੱਚੇ ਅਰਥ ਵਿੱਚ ਸਾਧਨਾਂ ਕਰ ਰਹੇ ਹੋ, ਮੈਨੂੰ ਪੱਕਾ ਵਿਸ਼ਵਾਸ ਹੈ ਕਿ ਹੁਣ ਤੁਹਾਡਾ ਨਾਂ ਸੁਣਦਿਆਂ ਹੀ ਲੋਕਾਂ ਨੂੰ ਯਾਦ ਆ ਜਾਂਦਾ ਹੈ ਕਿ ਤੁਸੀਂ ਕਿਵੇਂ ਪਹਾੜਾਂ ਦੀ ਸਵੱਛਤਾ ਮੁਹਿੰਮ ਨਾਲ ਜੁੜੇ ਹੋ। 

ਪ੍ਰਦੀਪ ਜੀ : ਹਾਂ ਜੀ ਸਰ।

ਮੋਦੀ ਜੀ : ਜਿਵੇਂ ਤੁਸੀਂ ਦੱਸਿਆ ਕਿ ਹੁਣ ਤਾਂ ਬਹੁਤ ਵੱਡੀ ਟੀਮ ਬਣਦੀ ਜਾ ਰਹੀ ਹੈ। ਤੁਸੀਂ ਇੰਨੀ ਵੱਡੀ ਮਾਤਰਾ ਵਿੱਚ ਰੋਜ਼ ਕੰਮ ਕਰ ਰਹੇ ਹੋ।

ਪ੍ਰਦੀਪ ਜੀ : ਹਾਂ ਜੀ ਸਰ। 

ਮੋਦੀ ਜੀ : ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਡੇ ਇਨ੍ਹਾਂ ਯਤਨਾਂ ਨਾਲ, ਉਸ ਦੀ ਚਰਚਾ ਨਾਲ ਹੁਣ ਤਾਂ ਕਿੰਨੇ ਹੀ ਪਰਬਤਾਰੋਹੀ ਸਵੱਛਤਾ ਨਾਲ ਜੁੜੇ ਫੋਟੋ ਪੋਸਟ (photo post) ਕਰਨ ਲੱਗੇ ਹਨ। 

ਪ੍ਰਦੀਪ ਜੀ : ਹਾਂ ਜੀ ਸਰ! ਬਹੁਤ...

ਮੋਦੀ ਜੀ : ਇਹ ਚੰਗੀ ਗੱਲ ਹੈ, ਤੁਹਾਡੇ ਵਰਗੇ ਸਾਥੀਆਂ ਦੀ ਕੋਸ਼ਿਸ਼ ਦੇ ਕਾਰਨ ‘ਵੇਸਟ ਇਜ਼ ਵੈਲਥ’ ‘ਵੇਸਟ ਇਜ਼ ਆਲਸੋ ਏ ਵੈਲਥ’ (waste is also a wealth) ਇਹ ਲੋਕਾਂ ਦੇ ਦਿਮਾਗ ਵਿੱਚ ਹੁਣ ਸਥਿਰ ਹੋ ਰਿਹਾ ਹੈ ਅਤੇ ਵਾਤਾਵਰਣ ਦੀ ਸੁਰੱਖਿਆ ਹੁਣ ਹੋ ਰਹੀ ਹੈ ਅਤੇ ਹਿਮਾਲਿਆ ਜੋ ਸਾਡਾ ਮਾਣ ਹੈ, ਉਸ ਨੂੰ ਸੰਭਾਲ਼ਣਾ, ਸੰਵਾਰਨਾ ਅਤੇ ਆਮ ਲੋਕ ਵੀ ਜੁੜ ਰਹੇ ਹਨ। ਪ੍ਰਦੀਪ ਜੀ ਬਹੁਤ ਚੰਗਾ ਲੱਗਾ ਮੈਨੂੰ। ਬਹੁਤ-ਬਹੁਤ ਧੰਨਵਾਦ ਭਾਈ।

ਪ੍ਰਦੀਪ ਜੀ : ਥੈਂਕ ਯੂ ਸਰ, ਥੈਂਕ ਯੂ ਸੋ ਮਚ, (Thank you Sir Thank you so much) ਜੈ ਹਿੰਦ।

ਸਾਥੀਓ, ਅੱਜ ਦੇਸ਼ ਵਿੱਚ ਟੂਰਿਜ਼ਮ ਬਹੁਤ ਤੇਜ਼ੀ ਨਾਲ ਵਧ (Grow) ਰਿਹਾ ਹੈ। ਸਾਡੇ ਇਹ ਕੁਦਰਤੀ ਸਾਧਨ ਹੋਣ, ਨਦੀਂ, ਪਹਾੜ, ਤਲਾਬ ਜਾਂ ਫਿਰ ਸਾਡੇ ਤੀਰਥ ਸਥਾਨ ਹੋਣ, ਉਨ੍ਹਾਂ ਨੂੰ ਸਾਫ ਰੱਖਣਾ ਬਹੁਤ ਜ਼ਰੂਰੀ ਹੈ। ਇਹ ਟੂਰਿਜ਼ਮ ਇੰਡਸਟਰੀ (Tourism Industry) ਦੀ ਬਹੁਤ ਮਦਦ ਕਰੇਗਾ। ਸੈਰ-ਸਪਾਟੇ ਵਿੱਚ ਸਵੱਛਤਾ ਦੇ ਨਾਲ-ਨਾਲ ਅਸੀਂ ‘ਸ਼੍ਰੇਸ਼ਟ ਭਾਰਤ ਅੰਦੋਲਨ’ (Incredible India movement) ਦੀ ਵੀ ਕਈ ਵਾਰ ਚਰਚਾ ਕੀਤੀ ਹੈ। ਇਸ ਅੰਦੋਲਨ (movement) ਨਾਲ ਲੋਕਾਂ ਨੂੰ ਪਹਿਲੀ ਵਾਰ ਅਜਿਹੀਆਂ ਕਿੰਨੀਆਂ ਹੀ ਥਾਵਾਂ ਦੇ ਬਾਰੇ ਪਤਾ ਲੱਗਾ ਜੋ ਉਨ੍ਹਾਂ ਦੇ ਆਲੇ-ਦੁਆਲੇ ਹੀ ਸਨ। ਮੈਂ ਹਮੇਸ਼ਾ ਇਹ ਕਹਿੰਦਾ ਹਾਂ ਕਿ ਸਾਨੂੰ ਵਿਦੇਸ਼ਾਂ ਵਿੱਚ ਸੈਰ-ਸਪਾਟੇ (Tourism) ’ਤੇ ਜਾਣ ਤੋਂ ਪਹਿਲਾਂ ਆਪਣੇ ਦੇਸ਼ ਦੇ ਘੱਟ ਤੋਂ ਘੱਟ 15 ਸੈਰ-ਸਪਾਟੇ ਦੀਆਂ ਥਾਵਾਂ (Tourist destination) ’ਤੇ ਜ਼ਰੂਰ ਜਾਣਾ ਚਾਹੀਦਾ ਹੈ ਅਤੇ ਇਹ ਸਥਾਨ (Destination) ਜਿਸ ਰਾਜ ਵਿੱਚ ਤੁਸੀਂ ਰਹਿੰਦੇ ਹੋ, ਉੱਥੋਂ ਦੇ ਨਹੀਂ ਹੋਣੇ ਚਾਹੀਦੇ। ਤੁਹਾਡੇ ਰਾਜ ਤੋਂ ਬਾਹਰ ਕਿਸੇ ਹੋਰ ਰਾਜ ਦੇ ਹੋਣੇ ਚਾਹੀਦੇ ਹਨ। ਇੰਝ ਹੀ ਅਸੀਂ ਸਵੱਛ ਸਿਆਚਿਨ ਸਿੰਗਲ ਯੂਸ ਪਲਾਸਟਿਕ (single use plastic) ਅਤੇ ਈ-ਵੇਸਟ (e-waste) ਵਰਗੇ ਗੰਭੀਰ ਵਿਸ਼ਿਆਂ ’ਤੇ ਵੀ ਗੱਲ ਕੀਤੀ ਹੈ। ਅੱਜ ਪੂਰੀ ਦੁਨੀਆ ਵਾਤਾਵਰਣ ਦੇ ਜਿਸ ਮੁੱਦੇ (issue) ਨੂੰ ਲੈ ਕੇ ਇੰਨੀ ਪਰੇਸ਼ਾਨ ਹੈ, ਉਸ ਦੇ ਹੱਲ ਲਈ ‘ਮਨ ਕੀ ਬਾਤ’ ਦਾ ਇਹ ਯਤਨ ਬਹੁਤ ਅਹਿਮ ਹੈ। 

ਸਾਥੀਓ, ‘ਮਨ ਕੀ ਬਾਤ’ ਦੇ ਬਾਰੇ ਮੈਨੂੰ ਇਸ ਵਾਰੀ ਇਕ ਹੋਰ ਖਾਸ ਸੁਨੇਹਾ ਯੂਨੈਸਕੋ (UNESCO) ਦੀ ਡੀ. ਜੀ. (DG) ਔਦਰੇ ਆਜੁਲੇ (Audrey Azoulay) ਦਾ ਆਇਆ ਹੈ। ਉਨ੍ਹਾਂ ਨੇ ਸਾਰੇ ਦੇਸ਼ਵਾਸੀਆਂ ਨੂੰ 100ਵੇਂ ਐਪੀਸੋਡ (100th Episodes) ਦੀ ਇਸ ਸ਼ਾਨਦਾਰ ਯਾਤਰਾ (journey) ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਨਾਲ ਹੀ ਉਨ੍ਹਾਂ ਨੇ ਕੁਝ ਸਵਾਲ ਵੀ ਪੁੱਛੇ ਹਨ। ਆਓ, ਪਹਿਲਾਂ ਯੂਨੈਸਕੋ (UNESCO) ਦੀ ਡੀ. ਜੀ. (DG) ਦੇ ‘ਮਨ ਦੀ ਬਾਤ’ ਸੁਣਦੇ ਹਾਂ।

ਆਡੀਓ ਯੂਨੈਸਕੋ ਡੀ. ਜੀ. (#Audio (UNESCO DG)#)

ਡੀ. ਜੀ. ਯੂਨੈਸਕੋ : ਨਮਸਤੇ ਸਰ, ਪਿਆਰੇ ਪ੍ਰਧਾਨ ਮੰਤਰੀ ਮੈਂ ਯੂਨੈਸਕੋ ਵੱਲੋਂ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਦਾ ਹਿੱਸਾ ਬਣਨ ਦਾ ਮੌਕਾ ਦੇਣ ਲਈ  ਤੁਹਾਡਾ ਧੰਨਵਾਦ ਕਰਦੀ ਹਾਂ। ਯੂਨੈਸਕੋ ਅਤੇ ਭਾਰਤ ਦਾ ਇਕ ਲੰਬਾ ਸਾਂਝਾ ਇਤਿਹਾਸ ਰਿਹਾ ਹੈ। ਸਾਡੀ ਸਾਰੇ ਅਧਿਕਾਰਕ ਖੇਤਰਾਂ - ਸਿੱਖਿਆ, ਸਾਇੰਸ, ਸੰਸਕ੍ਰਿਤੀ ਅਤੇ ਸੂਚਨਾ ਆਦਿ ਵਿੱਚ ਮਜਬੂਤ ਭਾਗੀਦਾਰੀ ਰਹੀ ਹੈ ਅਤੇ ਅੱਜ ਮੈਂ ਇਸ ਮੌਕੇ ’ਤੇ ਸਿੱਖਿਆ ਦੇ ਮਹੱਤਵ ਬਾਰੇ ਗੱਲਬਾਤ ਕਰਨਾ ਚਾਹਾਂਗੀ। ਯੂਨੈਸਕੋ ਆਪਣੇ ਮੈਂਬਰ ਦੇਸ਼ਾਂ ਨਾਲ ਮਿਲ ਕੇ ਇਸ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ ਕਿ 2030 ਤੱਕ ਵਿਸ਼ਵ ’ਚ ਹਰ ਇਕ ਨੂੰ ਚੰਗੀ ਸਿੱਖਿਆ ਪ੍ਰਾਪਤ ਹੋ ਸਕੇ। ਵਿਸ਼ਵ ਦੀ ਵੱਡੀ ਜਨਸੰਖਿਆ ਨੂੰ ਵੇਖਦੇ ਹੋਏ ਕੀ ਤੁਸੀਂ ਇਸ ਟੀਚੇ ਤੱਕ ਪਹੁੰਚਣ ਲਈ ਭਾਰਤੀ ਢੰਗਾਂ ਦਾ ਵਰਨਣ ਕਰ ਸਕਦੇ ਹੋ। ਯੂਨੈਸਕੋ ਸੱਭਿਅਤਾ ਅਤੇ ਵਿਰਸੇ ਨੂੰ ਬਚਾਉਣ ਦੇ ਲਈ ਵੀ ਕੰਮ ਕਰਦੀ ਹੈ ਅਤੇ ਭਾਰਤ ਇਸ ਸਾਲ ਜੀ-20 ਸੰਮੇਲਨ ਦੀ ਪ੍ਰਧਾਨਗੀ ਕਰ ਰਿਹਾ ਹੈ। ਵਿਸ਼ਵ ਭਰ ਦੇ ਨੇਤਾ ਇਸ ਸੰਮੇਲਨ ਲਈ ਦਿੱਲੀ ਪਹੁੰਚਣਗੇ। ਸਰ, ਭਾਰਤ ਕਿਵੇਂ ਸੱਭਿਅਤਾ ਅਤੇ ਸਿੱਖਿਆ ਨੂੰ ਅੰਤਰਰਾਸ਼ਟਰੀ ਏਜੰਡੇ ਵਿੱਚ ਸ਼ਿਖ਼ਰ ’ਤੇ ਪਹੁੰਚਾਉਣਾ ਚਾਹੁੰਦਾ ਹੈ? ਮੈਂ ਇਹ ਮੌਕਾ ਦੇਣ ਲਈ ਇਕ ਵਾਰ ਫਿਰ ਤੋਂ ਤੁਹਾਡਾ ਧੰਨਵਾਦ ਕਰਦੀ ਹਾਂ ਅਤੇ ਤੁਹਾਡੇ ਰਾਹੀਂ ਭਾਰਤ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ।... ਜਲਦੀ ਮਿਲਦੇ ਹਾਂ। ਤੁਹਾਡਾ ਬਹੁਤ ਧੰਨਵਾਦ।

 (DG UNESCO: Namaste Excellency, Dear Prime Minister on behalf of UNESCO I thank you for this opportunity to be part of the 100th episode of the ‘Mann Ki Baat’ Radio broadcast. UNESCO and India have a long common history. We have very strong partnerships together in all areas of our mandate - education, science, culture and information and I would like to take this opportunity today to talk about the importance of education. UNESCO is working with its member states to ensure that everyone in the world has access to quality education by 2030. With the largest population in the world, could you please explain Indian way to achieving this objective. UNESCO also works to support culture and protect heritage and India is chairing the G-20 this year. World leaders would be coming to Delhi for this event. Excellency, how does India want to put culture and education at the top of the international agenda? I once again thank you for this opportunity and convey my very best wishes through you to the people of India....see you soon. Thank you very much.)

ਪ੍ਰਧਾਨ ਮੰਤਰੀ ਮੋਦੀ : ਥੈਂਕ ਯੂ ਮੈਡਮ। ‘ਮਨ ਕੀ ਬਾਤ’ ਦੇ 100ਵੇਂ ਐਪੀਸੋਡ ਵਿੱਚ ਤੁਹਾਡੇ ਨਾਲ ਸੰਪਰਕ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਤੁਸੀਂ ਸਿੱਖਿਆ ਅਤੇ ਸੱਭਿਅਤਾ ਵਰਗੇ ਮਹੱਤਵਪੂਰਣ ਮੁੱਦਿਆਂ ਨੂੰ ਉਠਾਇਆ ਹੈ। 

(PM Modi: Thank you, Excellency. I am happy to interact with you in the 100th ‘Mann ki Baat’ programme. I am also happy that you have raised the important issues of education and culture. )

ਸਾਥੀਓ, ਯੂਨੈਸਕੋ (UNESCO) ਦੀ ਡੀ. ਜੀ. (DG) ਨੇ ਸਿੱਖਿਆ ਅਤੇ ਸੱਭਿਅਤਾ ਸੰਰਖਣ (Cultural Preservation), ਯਾਨੀ ਸਿੱਖਿਆ ਅਤੇ ਸੰਸਕ੍ਰਿਤੀ ਸੰਭਾਲ਼ ਨੂੰ ਲੈ ਕੇ ਭਾਰਤ ਦੇ ਯਤਨਾਂ ਬਾਰੇ ਜਾਨਣਾ ਚਾਹਿਆ ਹੈ। ਇਹ ਦੋਵੇਂ ਵਿਸ਼ੇ ‘ਮਨ ਕੀ ਬਾਤ’ ਦੇ ਪਸੰਦੀਦਾ ਵਿਸ਼ੇ ਰਹੇ ਹਨ।

ਗੱਲ ਸਿੱਖਿਆ ਦੀ ਹੋਵੇ ਜਾਂ ਸੰਸਕ੍ਰਿਤੀ ਦੀ, ਉਸ ਦੀ ਸੰਭਾਲ਼ ਦੀ ਗੱਲ ਹੋਵੇ ਜਾਂ ਉਸ ਨੂੰ ਵਡਾਵਾਂ ਦੇਣ ਦੀ, ਭਾਰਤ ਦੀ ਇਹ ਪ੍ਰਾਚੀਨ ਰਵਾਇਤ ਰਹੀ ਹੈ। ਇਸ ਦਿਸ਼ਾ ਵਿੱਚ ਅੱਜ ਦੇਸ਼ ਜੋ ਕੰਮ ਕਰ ਰਿਹਾ ਹੈ, ਉਹ ਵਾਕਿਆ ਹੀ ਸ਼ਲਾਘਾਯੋਗ ਹੈ। ਰਾਸ਼ਟਰੀ ਸਿੱਖਿਆ ਨੀਤੀ (National Education Policy) ਹੋਵੇ ਜਾਂ ਖੇਤਰੀ ਭਾਸ਼ਾ ਵਿੱਚ ਪੜ੍ਹਾਈ ਦਾ ਵਿਕਲਪ ਹੋਵੇ। ਸਿੱਖਿਆ ਵਿੱਚ ਟੈਕਨੋਲੋਜੀ ਇੰਟੈਗ੍ਰੇਸ਼ਨ (Technology Integration) ਹੋਵੇ, ਤੁਹਾਨੂੰ ਅਜਿਹੇ ਅਨੇਕਾਂ ਯਤਨ ਵੇਖਣ ਨੂੰ ਮਿਲਣਗੇ। ਵਰ੍ਹਿਆਂ ਪਹਿਲਾਂ ਗੁਜਰਾਤ ਵਿੱਚ ਬਿਹਤਰ ਸਿੱਖਿਆ ਦੇਣ ਅਤੇ ਡਰੋਪਆਊਟ ਰੇਟਸ (Dropout Rates) ਨੂੰ ਘੱਟ ਕਰਨ ਦੇ ਲਈ ‘ਗੁਣਉਤਸਵ ਅਤੇ ਸ਼ਾਲਾ ਪ੍ਰਵੇਸ਼ਉਤਸਵ’ ਵਰਗੇ ਪ੍ਰੋਗਰਾਮ ਜਨ-ਭਾਗੀਦਾਰੀ ਦੀ ਇਕ ਅਨੋਖੀ ਮਿਸਾਲ ਬਣ ਗਏ ਸਨ। ‘ਮਨ ਕੀ ਬਾਤ’ ਵਿੱਚ ਅਸੀਂ ਅਜਿਹੇ ਕਿੰਨੇ ਹੀ ਲੋਕਾਂ ਦੇ ਯਤਨਾਂ ਨੂੰ ਹਾਈਲਾਈਟ (Highlight) ਕੀਤਾ ਹੈ। ਜੋ ਨਿਰਸਵਾਰਥ ਭਾਵ ਨਾਲ ਸਿੱਖਿਆ ਦੇ ਲਈ ਕੰਮ ਕਰ ਰਹੇ ਹਨ। ਤੁਹਾਨੂੰ ਯਾਦ ਹੋਵੇਗਾ ਕਿ ਇਕ ਵਾਰ ਅਸੀਂ ਓਡੀਸ਼ਾ ਵਿੱਚ ਠੇਲ੍ਹੇ ’ਤੇ ਚਾਹ ਵੇਚਣ ਵਾਲੇ ਸਵਰਗੀ ਡੀ. ਪ੍ਰਕਾਸ਼ ਰਾਓ ਜੀ ਦੇ ਬਾਰੇ ਚਰਚਾ ਕੀਤੀ ਸੀ ਜੋ ਗਰੀਬ ਬੱਚਿਆਂ ਨੂੰ ਪੜ੍ਹਾਉਣ ਦੇ ਮਿਸ਼ਨ ਵਿੱਚ ਲੱਗੇ ਹੋਏ ਸਨ। ਝਾਰਖੰਡ ਦੇ ਪਿੰਡਾਂ ਵਿੱਚ ਡਿਜੀਟਲ ਲਾਇਬ੍ਰੇਰੀ (Digital Library) ਚਲਾਉਣ ਵਾਲੇ ਸੰਜੇ ਕਸ਼ਯਪ ਜੀ ਹੋਣ, ਕੋਵਿਡ ਦੇ ਦੌਰਾਨ ਈ. ਲਰਨਿੰਗ ਦੇ ਜ਼ਰੀਏ ਕਈ ਬੱਚਿਆਂ ਦੀ ਮਦਦ ਕਰਨ ਵਾਲੀ ਹੇਮਲਤਾ ਐੱਨ. ਕੇ. ਜੀ ਹੋਣ, ਅਜਿਹੇ ਅਨੇਕਾਂ ਅਧਿਆਪਕਾਂ ਦੇ ਉਦਾਹਰਣ ਅਸੀਂ ‘ਮਨ ਕੀ ਬਾਤ’ ਵਿੱਚ ਲਏ ਹਨ। ਅਸੀਂ ਕਲਚਰਲ ਪ੍ਰੀਜ਼ਰਵੇਸ਼ਨ (Cultural Preservation) ਦੇ ਯਤਨਾਂ ਨੂੰ ਵੀ ‘ਮਨ ਕੀ ਬਾਤ’ ਵਿੱਚ ਲਗਾਤਾਰ ਸਥਾਨ ਦਿੱਤਾ ਹੈ।

ਲਕਸ਼ਦੀਪ ਦਾ ਕੁਮੇਲ ਬ੍ਰਦਰਜ਼ ਚੈਲੰਜ਼ਰਜ਼ ਕੱਲਬ (Kummel Brothers Challengers Club) ਹੋਵੇ ਜਾਂ ਕਰਨਾਟਕਾ ਦੇ ‘ਕਵੇਮਸ਼੍ਰੀ’ ਜੀ ਕਲਾ ਚੇਤਨਾ ਵਰਗੇ ਮੰਚ ਹੋਣ, ਦੇਸ਼ ਦੇ ਕੋਨੇ-ਕੋਨੇ ਤੋਂ ਲੋਕਾਂ ਨੇ ਮੈਨੂੰ ਚਿੱਠੀ ਲਿਖ ਕੇ ਅਜਿਹੇ ਉਦਾਹਰਣ ਭੇਜੇ ਹਨ। ਅਸੀਂ ਉਨ੍ਹਾਂ ਤਿੰਨ ਮੁਕਾਬਲਿਆਂ (Competitions) ਨੂੰ ਲੈ ਕੇ ਵੀ ਗੱਲ ਕੀਤੀ ਸੀ, ਜੋ ਦੇਸ਼ ਭਗਤੀ ਦੇ ਗੀਤ, ਲੋਰੀ ਅਤੇ ਰੰਗੋਲੀ ਨਾਲ ਜੁੜੇ ਸਨ। ਤੁਹਾਨੂੰ ਯਾਦ ਹੋਵੇਗਾ ਕਿ ਇਕ ਵਾਰ ਅਸੀਂ ਦੇਸ਼ ਭਰ ਦੇ ਕਹਾਣੀਆਂ ਸੁਣਾਉਣ ਵਾਲਿਆਂ (Story Tellers) ਤੋਂ ਕਹਾਣੀਆਂ (Story Telling) ਦੇ ਮਾਧਿਅਮ ਨਾਲ ਸਿੱਖਿਆ ਦੀਆਂ ਭਾਰਤੀ ਵਿਧਾਵਾਂ ’ਤੇ ਚਰਚਾ ਕੀਤੀ ਸੀ। ਮੇਰਾ ਅਟੁੱਟ ਵਿਸ਼ਵਾਸ ਹੈ ਕਿ ਸਮੂਹਿਕ ਯਤਨਾਂ ਨਾਲ ਵੱਡੇ ਤੋਂ ਵੱਡਾ ਬਦਲਾਅ ਲਿਆਇਆ ਜਾ ਸਕਦਾ ਹੈ। ਇਸ ਸਾਲ ਅਸੀਂ ਜਿੱਥੇ ਅਸੀਂ ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਅੱਗੇ ਵਧ ਰਹੇ ਹਾਂ, ਉੱਥੇ ਹੀ ਜੀ-20 ਦੀ ਪ੍ਰਧਾਨਗੀ ਵੀ ਕਰ ਰਹੇ ਹਾਂ। ਇਹ ਵੀ ਇਕ ਵਜ੍ਹਾ ਹੈ ਕਿ ਸਿੱਖਿਆ ਦੇ ਨਾਲ-ਨਾਲ ਵਿਭਿੰਨ ਵੈਸ਼ਵਿਕ ਸੱਭਿਆਚਾਰਾਂ (Diverse Global Cultures) ਨੂੰ ਸਮ੍ਰਿੱਧ ਕਰਨ ਦੇ ਲਈ ਸਾਡਾ ਸੰਕਲਪ ਹੋਰ ਮਜ਼ਬੂਤ ਹੋਇਆ ਹੈ। 

ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਉਪਨਿਸ਼ਦਾਂ ਦਾ ਇਕ ਮੰਤਰ ਸਦੀਆਂ ਤੋਂ ਸਾਡੇ ਮਨ ਨੂੰ ਪ੍ਰੇਰਣਾ ਦਿੰਦਾ ਆਇਆ ਹੈ।

ਚਰੈਵੇਤਿ ਚਰੈਵੇਤਿ ਚਰੈਵੇਤਿ।

ਚਲਤੇ ਰਹੋ-ਚਲਤੇ ਰਹੋ-ਚਲਤੇ ਰਹੋ।

(चरैवेति चरैवेति चरैवेति।

चलते रहो-चलते रहो-चलते रहो।)

 

ਅੱਜ ਅਸੀਂ ਇਸੇ ‘ਚਰੈਵੇਤਿ-ਚਰੈਵੇਤਿ’ ਦੀ ਭਾਵਨਾ ਨਾਲ ‘ਮਨ ਕੀ ਬਾਤ’ ਦਾ 100ਵਾਂ ਐਪੀਸੋਡ ਪੂਰਾ ਕਰ ਰਹੇ ਹਾਂ। ਭਾਰਤ ਦੇ ਸਮਾਜਿਕ ਤਾਣੇ-ਬਾਣੇ ਨੂੰ ਮਜ਼ਬੂਤੀ ਦੇਣ ਵਿੱਚ ‘ਮਨ ਕੀ ਬਾਤ’ ਕਿਸੇ ਵੀ ਮਾਲਾ ਦੇ ਧਾਗੇ ਵਾਂਗ ਹੈ ਜੋ ਹਰ ਮਣਕੇ ਨੂੰ ਜੋੜੀ ਰੱਖਦਾ ਹੈ। ਹਰ ਐਪੀਸੋਡ ਨੇ ਦੇਸ਼ਵਾਸੀਆਂ ਦੀ ਸੇਵਾ ਅਤੇ ਸਮਰੱਥਾ ਨੂੰ ਪ੍ਰੇਰਣਾ ਦਿੱਤੀ ਹੈ। ਇਸ ਪ੍ਰੋਗਰਾਮ ਵਿੱਚ ਹਰ ਦੇਸ਼ਵਾਸੀ ਦੂਸਰੇ ਦੇਸ਼ਵਾਸੀ ਦੀ ਪ੍ਰੇਰਣਾ ਬਣਦਾ ਹੈ। ਇਕ ਤਰ੍ਹਾਂ ਨਾਲ ‘ਮਨ ਕੀ ਬਾਤ’ ਦਾ ਹਰ ਐਪੀਸੋਡ ਅਗਲੇ ਐਪੀਸੋਡ ਦੇ ਲਈ ਜ਼ਮੀਨ ਤਿਆਰ ਕਰਦਾ ਹੈ। ‘ਮਨ ਕੀ ਬਾਤ’ ਪ੍ਰੋਗਰਾਮ ਹਮੇਸ਼ਾ ਸਦਭਾਵਨਾ ਦੇ ਸੇਵਾ ਭਾਵ ਨਾਲ ਅਤੇ ਫ਼ਰਜ਼ ਦੀ ਭਾਵਨਾ ਨਾਲ ਹੀ ਅੱਗੇ ਵਧਿਆ ਹੈ। ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਇਹੀ ਸਕਾਰਾਤਮਕਤਾ (Positivity) ਦੇਸ਼ ਨੂੰ ਅੱਗੇ ਲੈ ਜਾਵੇਗੀ, ਨਵੀਂ ਉਚਾਈ ’ਤੇ ਲੈ ਜਾਵੇਗੀ। ਮੈਨੂੰ ਖੁਸ਼ੀ ਹੈ ਕਿ ‘ਮਨ ਕੀ ਬਾਤ’ ਨਾਲ ਜੋ ਸ਼ੁਰੂਆਤ ਹੋਈ, ਉਹ ਅੱਜ ਦੇਸ਼ ਦੀ ਨਵੀਂ ਰਵਾਇਤ ਵੀ ਬਣ ਰਹੀ ਹੈ। ਇਕ ਅਜਿਹੀ ਰਵਾਇਤ ਜਿਸ ਵਿੱਚ ‘ਸਬਕਾ ਪ੍ਰਯਾਸ’ ਦੀ ਭਾਵਨਾ ਦੇ ਦਰਸ਼ਨ ਹੁੰਦੇ ਹਨ।

ਸਾਥੀਓ, ਮੈਂ ਅੱਜ ਆਕਾਸ਼ਵਾਣੀ ਦੇ ਸਾਥੀਆਂ ਨੂੰ ਵੀ ਧੰਨਵਾਦ ਦਵਾਂਗਾ ਜੋ ਪੂਰੇ ਧੀਰਜ ਦੇ ਨਾਲ ਇਸ ਪੂਰੇ ਪ੍ਰੋਗਰਾਮ ਨੂੰ ਰਿਕਾਰਡ ਕਰਦੇ ਹਨ। ਉਹ ਅਨੁਵਾਦਕ (translators), ਜੋ ਬਹੁਤ ਹੀ ਘੱਟ ਸਮੇਂ ਵਿੱਚ ਬਹੁਤ ਤੇਜ਼ੀ ਨਾਲ ‘ਮਨ ਕੀ ਬਾਤ’ ਦਾ ਵਿਭਿੰਨ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕਰਦੇ ਹਨ। ਮੈਂ ਉਨ੍ਹਾਂ ਦਾ ਵੀ ਆਭਾਰੀ ਹਾਂ। ਮੈਂ ਦੂਰਦਰਸ਼ਨ ਦੇ ਅਤੇ ਮਾਈਗੋਵ (MyGov) ਦੇ ਸਾਥੀਆਂ ਨੂੰ ਵੀ ਧੰਨਵਾਦ ਦਿੰਦਾ ਹਾਂ। ਦੇਸ਼ ਭਰ ਦੇ ਟੀ. ਵੀ. ਚੈਨਲ, ਇਲੈਕਟ੍ਰੌਨਿਕ ਮੀਡੀਆ (TV Channels, Electronic media) ਦੇ ਲੋਕ ਜੋ ‘ਮਨ ਕੀ ਬਾਤ’ ਨੂੰ ਬਿਨਾਂ ਕਮਰਸ਼ੀਅਲ ਬ੍ਰੇਕ (commercial break) ਦੇ ਵਿਖਾਉਂਦੇ ਹਨ, ਉਨ੍ਹਾਂ ਸਾਰਿਆਂ ਦਾ ਮੈਂ ਆਭਾਰ ਵਿਅਕਤ ਕਰਦਾ ਹਾਂ ਅਤੇ ਅਖੀਰ ਵਿੱਚ ਮੈਂ ਉਨ੍ਹਾਂ ਦਾ ਵੀ ਧੰਨਵਾਦ ਕਰਾਂਗਾ ਜੋ ‘ਮਨ ਕੀ ਬਾਤ’ ਦੀ ਕਮਾਨ ਸੰਭਾਲ਼ੇ ਹੋਏ ਹਨ - ਭਾਰਤ ਦੇ ਲੋਕ, ਭਾਰਤ ’ਚ ਆਸਥਾ ਰੱਖਣ ਵਾਲੇ ਲੋਕ। ਇਹ ਸਭ ਕੁਝ ਤੁਹਾਡੀ ਪ੍ਰੇਰਣਾ ਤੇ ਤਾਕਤ ਨਾਲ ਹੀ ਸੰਭਵ ਹੋ ਸਕਿਆ ਹੈ।

ਸਾਥੀਓ, ਵੈਸੇ ਤਾਂ ਮੇਰੇ ਮਨ ਵਿੱਚ ਅੱਜ ਇੰਨਾ ਕੁਝ ਕਹਿਣ ਨੂੰ ਹੈ ਕਿ ਸਮੇਂ ਅਤੇ ਸ਼ਬਦ ਦੋਵੇਂ ਹੀ ਘੱਟ ਲੱਗ ਰਹੇ ਹਨ, ਲੇਕਿਨ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਮੇਰੇ ਭਾਵਾਂ ਨੂੰ ਸਮਝੋਗੇ, ਮੇਰੀਆਂ ਭਾਵਨਾਵਾਂ ਨੂੰ ਸਮਝੋਗੇ, ਤੁਹਾਡੇ ਪਰਿਵਾਰ ਦੇ ਹੀ ਇਕ ਮੈਂਬਰ ਦੇ ਰੂਪ ਵਿੱਚ ‘ਮਨ ਕੀ ਬਾਤ’ ਦੇ ਸਹਾਰੇ ਤੁਹਾਡੇ ਵਿਚਕਾਰ ਮੈਂ ਰਿਹਾ ਹਾਂ, ਤੁਹਾਡੇ ਵਿਚਕਾਰ ਹੀ ਰਹਾਂਗਾ। ਅਗਲੇ ਮਹੀਨੇ ਅਸੀਂ ਇਕ ਵਾਰ ਫਿਰ ਮਿਲਾਂਗੇ, ਫਿਰ ਤੋਂ ਨਵੇਂ ਵਿਸ਼ਿਆਂ ਅਤੇ ਨਵੀਆਂ ਜਾਣਕਾਰੀਆਂ ਦੇ ਨਾਲ, ਦੇਸ਼ਵਾਸੀਆਂ ਦੀਆਂ ਸਫ਼ਲਤਾਵਾਂ ਨੂੰ ਸੈਲੀਬ੍ਰੇਟ ਕਰਾਂਗੇ। ਉਦੋਂ ਤੱਕ ਲਈ ਮੈਨੂੰ ਵਿਦਾ ਦਿਓ ਅਤੇ ਆਪਣੇ ਤੇ ਆਪਣਿਆਂ ਦਾ ਖੂਬ ਖਿਆਲ ਰੱਖੋ। ਬਹੁਤ-ਬਹੁਤ ਧੰਨਵਾਦ। ਨਮਸਕਾਰ। 

 

Explore More
78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ

Popular Speeches

78ਵੇਂ ਸੁਤੰਤਰਤਾ ਦਿਵਸ ਦੇ ਅਵਸਰ ‘ਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਦਾ ਮੂਲ-ਪਾਠ
PLI, Make in India schemes attracting foreign investors to India: CII

Media Coverage

PLI, Make in India schemes attracting foreign investors to India: CII
NM on the go

Nm on the go

Always be the first to hear from the PM. Get the App Now!
...
ਸੋਸ਼ਲ ਮੀਡੀਆ ਕਾਰਨਰ 21 ਨਵੰਬਰ 2024
November 21, 2024

PM Modi's International Accolades: A Reflection of India's Growing Influence on the World Stage